Radio Haanji Podcast

Radio Haanji 1674 AM — Australia's premier Punjabi radio station and podcast network. Serving the Punjabi community across Australia and worldwide with news, entertainment, culture, and community content entirely in Punjabi.

Episodes

Feb 15, 2025

1hr 34 min

n this episode of Haanji Melbourne, Radio Haanji presenters Vishal Vijay Singh and Preetinder Grewal discuss a pressing issue affecting the Indian Australian community—the rise of fraudulent faith-healers, black magic practitioners, and self-proclaimed ‘Jyotishis’ promising instant solutions to life’s challenges.
From relationship troubles to career setbacks, many individuals—especially young migrants—fall victim to these so-called spiritual gurus who exploit faith and desperation for financial gain. With deceptive advertising, emotional manipulation, and false promises, these fraudsters continue to thrive, raising serious ethical and legal concerns.
How are these scams spreading? Why do people turn to such ‘quick fixes’? What can be done to protect the community from these exploitative practices? With real-life experiences from listeners, this episode uncovers the hidden dangers of black magic and fake faith-healers while exploring ways to educate and safeguard the community. Have a listen for more details….

Feb 14, 2025

12 min

'ਸ਼ਬਦ', ਆਪਣੇ ਆਪ ਵਿੱਚ ਬੜਾ  ਨਿੱਕਾ ਜਿਹਾ ਸ਼ਬਦ ਪਰ ਇਹ ਸ਼ਬਦ ਹੀ ਹਨ ਜੋ ਪੂਰੀ ਦੁਨੀਆ ਨੂੰ ਚਲਾ ਰਹੇ ਹਨ, ਸਾਡੀਆਂ ਭਾਵਨਾਵਾਂ ਕਿਸੇ ਦੂਜੇ ਤੱਕ ਪਹੁੰਚਾ ਰਹੇ ਹਨ, ਇਹਨਾਂ ਸ਼ਬਦਾਂ ਦਾ ਬਹੁਤ ਮਹੱਤਵ ਹੈ, ਪਰ ਇਹਨਾਂ ਦੀ ਚੋਣ ਸਭ ਤੋਂ ਮਹੱਤਵਪੂਰਨ ਹੈ, ਅਸੀਂ ਕਿਸੇ ਬਾਰੇ ਕੀ ਬੋਲਦੇ ਹਾਂ, ਕਿਵੇਂ ਦੀ ਸ਼ਬਦਾਂ ਦੀ ਵਰਤੋਂ ਕਰਦੇ ਹਾਂ, ਸਾਡੇ ਰਿਸ਼ਤੇ ਇਸੇ ਉੱਤੇ ਟਿਕੇ ਹੋਏ ਹੁੰਦੇ ਹਨ, ਸ਼ਬਦਾਂ ਦੀ ਚੋਣ ਕਰਦੇ ਸਮੇਂ ਜਿੰਨਾ ਹੋ ਸਕੇ ਸਾਨੂੰ ਸੁਚੇਤ ਰਹਿਣਾ ਚਾਹੀਦਾ ਹੈ ਕਿਉਂਕ ਇੱਕ ਵਾਰੀ ਜੋ ਬੋਲ ਅਸੀਂ ਮੂੰਹੋ ਕੱਢ ਦੇਂਦੇ ਹਾਂ ਉਹਨਾਂ ਦਾ ਕਿਸੇ ਉੱਤੇ ਜੋ ਪ੍ਰਭਾਵ ਪਵੇਗਾ ਉਸਨੂੰ ਬਦਲਿਆ ਨਹੀਂ ਜਾ ਸਕਦਾ, ਮੂੰਹੋ ਨਿਕਲੇ ਬੋਲ ਮੁੜ੍ਹਕੇ ਵਾਪਸ ਨਹੀਂ ਲਏ ਜਾ ਸਕਦੇ, ਅੱਜ ਦੀ ਕਹਾਣੀ ਵੀ ਸਾਨੂੰ ਸਾਡੀ ਜੁਬਾਨ ਅਤੇ ਸ਼ਬਦਾਂ ਦੀ ਸਹੀ ਵਰਤੋਂ ਬਾਰੇ ਬਹੁਤ ਸੋਹਣਾ ਸੁਨੇਹਾ ਦੇਂਦੀ ਹੈ...

Feb 13, 2025

16 min

ਮੁੱਖ ਮੰਤਰੀ ਐੱਨ ਬੀਰੇਨ ਸਿੰਘ ਵੱਲੋਂ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਚਾਰ ਦਿਨ ਬਾਅਦ, ਮਨੀਪੁਰ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰ ਦਿੱਤਾ ਗਿਆ ਹੈ। ਇਹ ਫ਼ੈਸਲਾ ਰਾਜਪਾਲ ਅਜੈ ਕੁਮਾਰ ਭੱਲਾ ਵੱਲੋਂ ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਭੇਜੀ ਗਈ ਰਿਪੋਰਟ ਦੇ ਆਧਾਰ 'ਤੇ ਲਿਆ ਗਿਆ ਹੈ। ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਮਨੀਪੁਰ ਵਿੱਚ ਅਜਿਹੇ ਹਾਲਾਤ ਬਣ ਗਏ ਸਨ ਕਿ ਸੂਬਾ ਸਰਕਾਰ ਸੰਵਿਧਾਨ ਮੁਤਾਬਕ ਨਹੀਂ ਚੱਲ ਸਕਦੀ ਸੀ। ਨਤੀਜੇ ਵਜੋਂ, ਸੰਵਿਧਾਨ ਦੀ ਧਾਰਾ 356 ਤਹਿਤ ਸਾਰੀਆਂ ਤਾਕਤਾਂ ਰਾਜਪਾਲ ਨੂੰ ਸੌਂਪੀਆਂ ਗਈਆਂ ਹਨ। 
ਮਨੀਪੁਰ ਵਿੱਚ ਮਈ 2023 ਤੋਂ ਮੇਈਤੀ ਅਤੇ ਕੁਕੀ-ਜ਼ੋ ਸਮੁਦਾਇਆਂ ਵਿਚਕਾਰ ਹਿੰਸਕ ਝੜਪਾਂ ਚੱਲ ਰਹੀਆਂ ਹਨ, ਜਿਨ੍ਹਾਂ ਵਿੱਚ ਹੁਣ ਤੱਕ 250 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ ਅਤੇ ਹਜ਼ਾਰਾਂ ਲੋਕ ਬੇਘਰ ਹੋਏ ਹਨ। 
ਇਸ ਹਿੰਸਾ ਦੇ ਮੱਦੇਨਜ਼ਰ, ਸਿਆਸੀ ਅਸਥਿਰਤਾ ਵਧ ਗਈ ਸੀ, ਜਿਸ ਕਾਰਨ ਮੁੱਖ ਮੰਤਰੀ ਐੱਨ ਬੀਰੇਨ ਸਿੰਘ ਨੇ ਅਸਤੀਫ਼ਾ ਦੇ ਦਿੱਤਾ।

Feb 13, 2025

21 min

ਜਰਮਨੀ ਦੇ ਮਿਊਨਿਖ ਸ਼ਹਿਰ ਵਿੱਚ, ਇੱਕ 24 ਸਾਲਾ ਅਫਗਾਨ ਸ਼ਰਨਾਰਥੀ ਫਰਹਾਦ ਨੂਰੀ ਵੱਲੋਂ, ਵਰਦੀ ਯੂਨੀਅਨ ਦੇ ਪ੍ਰਦਰਸ਼ਨ ਦੌਰਾਨ ਆਪਣੀ ਕਾਰ ਨੂੰ ਭੀੜ ਵਿੱਚ ਵਾੜ ਦਿੱਤਾ ਗਿਆ, ਜਿਸ ਨਾਲ 30 ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚ ਬੱਚੇ ਵੀ ਸ਼ਾਮਲ ਹਨ। ਪੁਲੀਸ ਨੇ ਹਮਲਾਵਰ ਨੂੰ ਮੌਕੇ 'ਤੇ ਹੀ ਗ੍ਰਿਫ਼ਤਾਰ ਕਰ ਲਿਆ। ਬਵੇਰੀਆ ਦੇ ਮੁੱਖ ਮੰਤਰੀ ਮਾਰਕਸ ਸੋਡਰ ਨੇ ਇਸ ਘਟਨਾ ਨੂੰ ਹਮਲਾ ਕਰਾਰ ਦਿੱਤਾ ਹੈ। 
ਪੁਲੀਸ ਦੇ ਅਨੁਸਾਰ, ਫਰਹਾਦ ਨੂਰੀ ਦੀ ਅਸਾਈਲਮ ਅਰਜ਼ੀ ਪਹਿਲਾਂ ਹੀ ਰੱਦ ਕੀਤੀ ਗਈ ਸੀ, ਪਰ ਉਸ ਕੋਲ ਜਰਮਨੀ ਵਿੱਚ ਰਹਿਣ ਲਈ ਅਸਥਾਈ ਰਿਹਾਇਸ਼ ਪਰਮਿਟ ਸੀ। ਇਸ ਹਮਲੇ ਨੇ ਜਰਮਨੀ ਵਿੱਚ ਆਵਾਸਨ ਨੀਤੀ ਅਤੇ ਸੁਰੱਖਿਆ ਦੇ ਮਸਲਿਆਂ 'ਤੇ ਚਰਚਾ ਨੂੰ ਹੋਰ ਤੇਜ਼ ਕਰ ਦਿੱਤਾ ਹੈ, ਖਾਸ ਕਰਕੇ ਜਦੋਂ ਕਿ ਫੈਡਰਲ ਚੋਣਾਂ ਨੇੜੇ ਆ ਰਹੀਆਂ ਹਨ।

Feb 13, 2025

16 min

Stay connected with everything happening in Australia with Australia News on Radio Haanji, Australia’s #1 Indian radio station. Presented in Punjabi by the charismatic Ranjodh Singh, this segment keeps you informed about major headlines, local stories, and the issues that matter most to you. Whether it’s national updates or community news, we bring you accurate and timely coverage every day.

Feb 13, 2025

49 min

ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ

Feb 13, 2025

9 min

ਅੱਜ ਦੀ ਕਹਾਣੀ ਸਾਡੇ ਸਾਰਿਆਂ ਦੀ ਕਹਾਣੀ ਹੈ, ਅਸੀਂ ਸਾਰੇ ਏਦਾਂ ਹੀ ਆਪਣੀ ਜ਼ਿੰਦਗੀ ਜਿਓੰਦੇ ਹਾਂ, ਦੌੜਦੇ ਹੋਏ, ਹਰ ਵੇਲ੍ਹੇ ਭੱਜਦੇ ਹੋਏ, ਹਰ ਵੇਲੇ ਕਿਸੇ ਦੂਜੇ ਨਾਲ ਮੁਕਾਬਲੇ ਵਿੱਚ, ਅਸੀਂ ਇੱਕ ਅਜਿਹੀ ਦੌੜ ਦਾ ਹਿੱਸਾ ਹਾਂ ਜਿਸ ਬਾਰੇ ਸਾਨੂੰ ਖੁਦ ਨੂੰ ਨਹੀਂ ਪਤਾ ਕਿ ਅਸੀਂ ਕਿਉਂ ਦੌੜ ਰਹੇ ਹਾਂ, ਸਾਡਾ ਕਿਸ ਨਾਲ ਮੁਕਾਬਲਾ ਹੈ, ਤੇ ਇਹ ਮੁਕਾਬਲਾ ਕਿਉਂ ਹੈ? ਅਖੀਰ ਅਸੀਂ ਕਿ ਚਾਹੁੰਦੇ ਹਾਂ, ਜੋ ਅਸੀਂ ਚਾਹੁੰਦੇ ਹਾਂ ਉਹ ਸਾਡੀ ਆਪਣੀ ਚਾਹਤ ਹੈ ਜਾਂ ਫਿਰ ਕਿਸੇ ਦੂਜੇ ਵੱਲ ਵੇਖ ਕੇ ਅਸੀਂ ਉਸ ਵਰਗਾ ਬਨਣ ਲਈ ਕੋਸ਼ਿਸ਼ ਕਰ ਰਹੇ ਹਾਂ, ਅਸਲ ਵਿੱਚ ਕੋਈ ਵੀ ਇਨਸਾਨ ਕਿਸੇ ਦੂਜੇ ਵਰਗਾ ਨਹੀਂ ਹੋ ਸਕਦਾ, ਕਿਸੇ ਦੀ ਜ਼ਿੰਦਗੀ ਕਿਸੇ ਦੂਜੇ ਵਰਗੀ ਨਹੀਂ ਹੋ ਸਕਦੀ, ਪਰ ਅਸੀਂ ਕਦੇ ਵੀ ਆਪਣੀ ਜ਼ਿੰਦਗੀ ਨਹੀਂ ਜਿਉਂਦੇ ਸਾਡੀ ਜ਼ਿੰਦਗੀ ਹਮੇਸ਼ਾਂ ਦੂਜਿਆਂ ਤੋਂ ਪ੍ਰਭਾਵਿਤ ਹੁੰਦੀ ਹੈ, ਆਸ ਕਰਦੇ ਹਾਂ ਕਹਾਣੀ ਦੇ ਜਰੀਏ ਜੋ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਅਸੀਂ ਉਸ ਨੂੰ ਸਮਝਾਂਗੇ...

Feb 13, 2025

1hr 27 min

ਹਾਂਜੀ ਮੈਲਬਰਨ ਦੇ ਇਸ ਐਪੀਸੋਡ ਵਿੱਚ ਜੈਸਮੀਨ ਕੌਰ ਅਤੇ ਵਿਸ਼ਾਲ ਵਿਜੈ ਸਿੰਘ ਨੇ ਬਹੁਤ ਹੀ ਮਹੱਤਵਪੂਰਨ ਅਤੇ ਗੰਭੀਰ ਟੌਪਿਕ ਤੇ ਗੱਲਬਾਤ ਕੀਤੀ ਜੋ ਕਿ ਵਿਆਹਾਂ ਵਿੱਚ ਹੁੰਦੀਆਂ ਧੋਖੇਬਾਜ਼ੀਆਂ ਅਤੇ ਜਾਅਲੀ ਵਿਆਹ ਅਕਸਰ ਅਸੀਂ ਵੇਖਦੇ-ਸੁਣਦੇ ਹਾਂ ਕਿ ਫਲਾਣੇ ਜਾਂ ਫਲਾਣੀ ਨੇ ਬਾਹਰ ਜਾਣ ਲਈ ਜਾਅਲੀ ਵਿਆਹ ਕਰਵਾਇਆ ਜਾਂ ਫਿਰ ਵਿਆਹ ਕਰਵਾ ਕੇ ਵਿਦੇਸ਼ ਚਲੇ ਗਏ ਅਤੇ ਉੱਥੇ ਜਾ ਕੇ ਮੁੱਕਰ ਗਏ, ਪਿੱਛਲੇ ਕੁੱਝ ਸਮੇਂ ਤੋਂ ਇੰਞ ਦੇ ਮਸਲੇ ਬਹੁਤ ਆਮ ਹੋ ਗਏ ਹਨ, ਆਖਿਰਕਾਰ ਲੋਕ ਐਵੇਂ ਕਿਉਂ ਕਰਦੇ ਹਨ, ਕਿਉਂ ਸਾਡਾ ਸਮਾਜ ਦਿਨੋਂ-ਦਿਨ ਏਨੇ ਨੀਵੇਂ ਪੱਧਰ ਤੱਕ ਗਿਰਦਾ ਜਾ ਰਿਹਾ ਹੈ ਕਿ ਕਿਸੇ ਵੀ ਰਿਸ਼ਤੇ ਦੀ ਕੋਈ ਕਦਰ ਨਹੀਂ ਕਰਦੇ, ਅੱਜ ਦੇ ਸ਼ੋਅ ਵਿੱਚ ਇਸ ਮਸਲੇ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਗਈ...

Feb 12, 2025

26 min

ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਸੱਜਣ ਕੁਮਾਰ ਨੂੰ 1984 ਦੇ ਸਿੱਖ ਨਸਲਕੁਸ਼ੀ ਨਾਲ ਜੁੜੇ ਇੱਕ ਹੋਰ ਹੱਤਿਆ ਕੇਸ 'ਚ ਦਿੱਲੀ ਦੀ ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤਾ ਗਿਆ ਹੈ। ਉਸ ਦੀ ਸਜ਼ਾ 'ਤੇ ਅੰਤਿਮ ਫੈਸਲਾ 18 ਫਰਵਰੀ ਨੂੰ ਹੋਵੇਗਾ। ਸੱਜਣ ਕੁਮਾਰ 'ਤੇ ਪਹਿਲਾਂ ਹੀ ਹਿੰਸਾ ਨਾਲ ਸਬੰਧਤ ਹੋਰ ਕੇਸ ਚੱਲ ਰਹੇ ਹਨ।
ਦਿੱਲੀ ਅਦਾਲਤ ਨੇ ਸੱਜਣ ਕੁਮਾਰ ਨੂੰ 1 ਨਵੰਬਰ, 1984 ਨੂੰ ਦਿੱਲੀ ਦੇ ਸਰਸਵਤੀ ਵਿਹਾਰ 'ਚ ਜਸਵੰਤ ਸਿੰਘ ਅਤੇ ਉਸ ਦੇ ਪੁੱਤਰ ਤਰੁਣਦੀਪ ਸਿੰਘ ਦੀ ਹੱਤਿਆ 'ਚ ਦੋਸ਼ੀ ਕਰਾਰ ਦਿੱਤਾ। ਉਹਨੂੰ ਉਮਰ ਕੈਦ ਦੀ ਸਜ਼ਾ ਹੋਣ ਦੀ ਸੰਭਾਵਨਾ ਹੈ।
ਇਸ ਤੋਂ ਪਹਿਲਾਂ, ਦਿੱਲੀ ਹਾਈ ਕੋਰਟ ਨੇ ਸੱਜਣ ਕੁਮਾਰ ਨੂੰ ਦੱਖਣ-ਪੱਛਮੀ ਦਿੱਲੀ 'ਚ 5 ਹੋਰ ਸਿੱਖਾਂ ਦੀ ਹੱਤਿਆ ਅਤੇ ਗੁਰਦੁਆਰਾ ਸਾੜਨ ਦੇ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਉਸ ਨੇ ਇਹ ਫੈਸਲਾ ਸੁਪਰੀਮ ਕੋਰਟ 'ਚ ਚੁਣੌਤੀ ਦਿੱਤੀ ਹੈ, ਜਿਥੇ ਸੁਣਵਾਈ ਜਾਰੀ ਹੈ।
ਸੱਜਣ ਕੁਮਾਰ 'ਤੇ ਹਾਲੇ ਵੀ ਕੁਝ ਹੋਰ ਹਿੰਸਾ ਬਰਦਾਸ਼ਤ ਕੇਸ ਚੱਲ ਰਹੇ ਹਨ, ਜਿਸ 'ਚ ਦਿੱਲੀ ਦੇ ਜਨਕਪੁਰੀ, ਵਿਕਾਸਪੁਰੀ, ਗੁਲਾਬ ਬਾਗ਼ ਅਤੇ ਨਵਾਦਾ 'ਚ ਹੋਏ ਦੰਗਿਆਂ ਦੇ ਮਾਮਲੇ ਸ਼ਾਮਲ ਹਨ।

Feb 12, 2025

27 min

ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਅਤੇ ਅਮਰੀਕੀ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਰੀਬ ਡੇਢ ਘੰਟੇ ਤਕ ਟੈਲੀਫ਼ੋਨ 'ਤੇ ਗੱਲਬਾਤ ਕੀਤੀ। ਇਸ ਮੁਲਾਕਾਤ ਦੌਰਾਨ, ਦੋਵਾਂ ਨੇ ਇੱਕ ਦੂਜੇ ਨੂੰ ਮਿਲਣ ਦੀ ਇੱਛਾ ਜਤਾਈ।
ਫਰਵਰੀ 2022 ਤੋਂ ਬਾਅਦ, ਇਹ ਪਹਿਲੀ ਵਾਰ ਸੀ ਜਦ ਪੂਤਿਨ ਨੇ ਕਿਸੇ ਅਮਰੀਕੀ ਨੇਤਾ ਨਾਲ ਸਿੱਧੀ ਗੱਲ ਕੀਤੀ। ਇਸ ਤੋਂ ਪਹਿਲਾਂ, ਪੂਤਿਨ ਨੇ ਯੂਕਰੇਨ 'ਤੇ ਹਮਲੇ ਤੋਂ ਪਹਿਲਾਂ ਤੱਤਕਾਲੀ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨਾਲ ਸੰਪਰਕ ਕੀਤਾ ਸੀ।
ਕਰੈਮਲਿਨ ਦੇ ਤਰਜਮਾਨ ਦਮਿੱਤਰੀ ਪੈਸਕੋਵ ਮੁਤਾਬਕ, ਟਰੰਪ ਅਤੇ ਪੂਤਿਨ ਨੇ ਮੱਧ ਪੂਰਬ, ਦੁਵੱਲੇ ਰਿਸ਼ਤੇ, ਯੂਕਰੇਨ ਅਤੇ ਵਾਸ਼ਿੰਗਟਨ-ਮਾਸਕੋ ਵਿਚਾਲੇ ਕੈਦੀਆਂ ਦੇ ਤਬਾਦਲੇ ਬਾਰੇ ਗੱਲ ਕੀਤੀ।
ਰੂਸੀ ਖ਼ਬਰ ਏਜੰਸੀ TASS ਨੇ ਦੱਸਿਆ ਕਿ ਪੂਤਿਨ ਨੇ ਟਰੰਪ ਨੂੰ ਮਾਸਕੋ ਆਉਣ ਦਾ ਸੱਦਾ ਦਿੱਤਾ ਹੈ। ਟਰੰਪ, ਜੋ 1987 ਦੀ ਪ੍ਰਸਿੱਧ ਕਿਤਾਬ "ਟਰੰਪ: ਦਿ ਆਰਟ ਆਫ਼ ਦਿ ਡੀਲ" ਦੇ ਲੇਖਕ ਹਨ, ਕਈ ਵਾਰ ਕਹਿ ਚੁੱਕੇ ਹਨ ਕਿ ਉਹ ਰੂਸ-ਯੂਕਰੇਨ ਜੰਗ ਖਤਮ ਕਰਨਾ ਚਾਹੁੰਦੇ ਹਨ।
ਹਾਲਾਂਕਿ, ਟਰੰਪ ਦੇ ਮਾਸਕੋ ਦੌਰੇ ਦੀ ਕਿਸੇ ਤਰੀਕ ਜਾਂ ਸਥਾਨ ਦੀ ਪੁਸ਼ਟੀ ਨਹੀਂ ਕੀਤੀ ਗਈ।

Copyright 2026 All rights reserved.

Podcast Powered By Podbean

Version: 20241125