Radio Haanji Podcast
Radio Haanji 1674 AM — Australia's premier Punjabi radio station and podcast network. Serving the Punjabi community across Australia and worldwide with news, entertainment, culture, and community content entirely in Punjabi.
Episodes

Jan 27, 2025
Jan 27, 2025
12 min
ਅਮਰੀਕਾ ਦੇ ਗ੍ਰਹਿ ਸੁਰੱਖਿਆ ਵਿਭਾਗ (ਡੀਐੱਚਐੱਸ) ਦੇ ਅਧਿਕਾਰੀਆਂ ਨੇ ਗੈਰ-ਕਾਨੂੰਨੀ ਪਰਵਾਸੀਆਂ ਦੀ ਜਾਂਚ ਕਰਨ ਲਈ ਨਿਊਯਾਰਕ ਅਤੇ ਨਿਊ ਜਰਸੀ ਦੇ ਗੁਰਦੁਆਰਿਆਂ ਦਾ ਦੌਰਾ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਕਦਮ ਨੇ ਕਈ ਸਿੱਖ ਜਥੇਬੰਦੀਆਂ ਵਿੱਚ ਗਹਿਰੀ ਨਾਰਾਜ਼ਗੀ ਪੈਦਾ ਕਰ ਦਿੱਤੀ ਹੈ। ਸਿੱਖ ਜਥੇਬੰਦੀਆਂ ਦਾ ਕਹਿਣਾ ਹੈ ਕਿ ਇਹ ਕਾਰਵਾਈ ਉਨ੍ਹਾਂ ਦੇ ਧਰਮ ਦੀ ਪਵਿੱਤਰਤਾ ਲਈ ਇੱਕ ਬਹੁਤ ਵੱਡਾ ਖ਼ਤਰਾ ਹੈ। ਇਹ ਮੰਨਿਆ ਜਾ ਰਿਹਾ ਹੈ ਕਿ ਕੁਝ ਸਿੱਖ ਵੱਖਵਾਦੀ ਅਤੇ ਵੈਧ ਦਸਤਾਵੇਜ਼ਾਂ ਤੋਂ ਬਿਨਾਂ ਰਹਿ ਰਹੇ ਪਰਵਾਸੀ ਨਿਊਯਾਰਕ ਅਤੇ ਨਿਊ ਜਰਸੀ ਦੇ ਗੁਰਦੁਆਰਿਆਂ ਦੀ ਵਰਤੋਂ ਕਰ ਰਹੇ ਹਨ।
ਡੋਨਲਡ ਟਰੰਪ ਦੇ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਦੇ ਕੁਝ ਘੰਟਿਆਂ ਦੇ ਅੰਦਰ ਹੀ, ਗ੍ਰਹਿ ਸੁਰੱਖਿਆ ਵਿਭਾਗ ਦੇ ਕਾਰਜਕਾਰੀ ਸਕੱਤਰ ਬੈਂਜਾਮਿਨ ਹਫਮੈਨ ਨੇ ਇੱਕ ਨਿਰਦੇਸ਼ ਜਾਰੀ ਕੀਤਾ, ਜਿਸ ਵਿੱਚ ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ (ਆਈਸੀਈ) ਅਤੇ ਕਸਟਮਜ਼ ਤੇ ਸਰਹੱਦੀ ਸੁਰੱਖਿਆ (ਸੀਬੀਪੀ) ਨੂੰ ‘ਸੰਵੇਦਨਸ਼ੀਲ’ ਖੇਤਰਾਂ ਵਿੱਚ ਕਾਨੂੰਨ ਲਾਗੂ ਕਰਨ ਦੀ ਆਗਿਆ ਦਿੱਤੀ ਗਈ। ਇਹ ਨਿਰਦੇਸ਼ ਜੋਅ ਬਾਇਡਨ ਪ੍ਰਸ਼ਾਸਨ ਦੁਆਰਾ ਪਹਿਲਾਂ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਨੂੰ ਰੱਦ ਕਰਦਾ ਹੈ, ਜੋ ਇਨ੍ਹਾਂ ਖੇਤਰਾਂ ਵਿੱਚ ਕਾਨੂੰਨ ਲਾਗੂ ਕਰਨ ਵਿੱਚ ਰੁਕਾਵਟਾਂ ਪੈਦਾ ਕਰਦੇ ਸਨ। ਇਨ੍ਹਾਂ ‘ਸੰਵੇਦਨਸ਼ੀਲ’ ਖੇਤਰਾਂ ਵਿੱਚ ਗੁਰਦੁਆਰੇ ਅਤੇ ਚਰਚ ਵਰਗੇ ਧਾਰਮਿਕ ਸਥਾਨ ਵੀ ਸ਼ਾਮਲ ਹਨ।
ਗ੍ਰਹਿ ਸੁਰੱਖਿਆ ਵਿਭਾਗ ਦੇ ਪ੍ਰਵਕਤਾ ਨੇ ਕਿਹਾ, ‘ਹੁਣ ਮੁਲਜ਼ਮ ਗ੍ਰਿਫ਼ਤਾਰੀ ਤੋਂ ਬਚਣ ਲਈ ਅਮਰੀਕਾ ਦੇ ਸਕੂਲਾਂ ਅਤੇ ਚਰਚਾਂ ਵਿੱਚ ਲੁਕ ਨਹੀਂ ਸਕਣਗੇ। ਟਰੰਪ ਪ੍ਰਸ਼ਾਸਨ ਸਾਡੇ ਅਧਿਕਾਰੀਆਂ ਦੇ ਹੱਥ ਨਹੀਂ ਬੰਨ੍ਹੇਗਾ ਅਤੇ ਉਨ੍ਹਾਂ ਨੂੰ ਭਰੋਸਾ ਹੈ ਕਿ ਅਧਿਕਾਰੀ ਅਜਿਹੇ ਮਾਮਲਿਆਂ ਵਿੱਚ ਆਪਣੇ ਵਿਵੇਕ ਦੀ ਵਰਤੋਂ ਕਰਨਗੇ।’
‘ਸਿੱਖ ਅਮੈਰੀਕਨ ਲੀਗਲ ਡਿਫੈਂਸ ਐਂਡ ਐਜੂਕੇਸ਼ਨ ਫੰਡ’ (ਐੱਸਏਐੱਲਡੀਐੱਫ) ਨੇ ਇੱਕ ਬਿਆਨ ਜਾਰੀ ਕਰਕੇ ‘ਸੰਵੇਦਨਸ਼ੀਲ ਖੇਤਰਾਂ’ ਨੂੰ ਨਿਰਧਾਰਤ ਕਰਨ ਵਾਲੇ ਦਿਸ਼ਾ-ਨਿਰਦੇਸ਼ਾਂ ਨੂੰ ਰੱਦ ਕਰਨ ਦੇ ਹੁਕਮਾਂ ’ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ। ਸੰਸਥਾ ਦੀ ਕਾਰਜਕਾਰੀ ਡਾਇਰੈਕਟਰ ਕਿਰਨ ਕੌਰ ਗਿੱਲ ਨੇ ਕਿਹਾ, ‘ਅਸੀਂ ਗ੍ਰਹਿ ਸੁਰੱਖਿਆ ਵਿਭਾਗ ਦੇ ਸੰਵੇਦਨਸ਼ੀਲ ਖੇਤਰਾਂ ਲਈ ਸੁਰੱਖਿਆ ਖਤਮ ਕਰਨ ਅਤੇ ਫਿਰ ਗੁਰਦੁਆਰਿਆਂ ਵਰਗੇ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਉਣ ਦੇ ਫੈਸਲੇ ਤੋਂ ਬਹੁਤ ਚਿੰਤਤ ਹਾਂ।’ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਗੁਰਦੁਆਰੇ ਸਿਰਫ਼ ਪੂਜਾ ਸਥਾਨ ਨਹੀਂ, ਸਗੋਂ ਇਹ ਮਹੱਤਵਪੂਰਨ ਭਾਈਚਾਰਕ ਕੇਂਦਰ ਵੀ ਹਨ। ਅਜਿਹੀਆਂ ਕਾਰਵਾਈਆਂ ਧਰਮ ਦੀ ਪਵਿੱਤਰਤਾ ਲਈ ਖ਼ਤਰਾ ਹਨ।

Jan 27, 2025
Jan 27, 2025
18 min
Stay connected with everything happening in Australia with Australia News on Radio Haanji, Australia’s #1 Indian radio station. Presented in Punjabi by the charismatic Ranjodh Singh, this segment keeps you informed about major headlines, local stories, and the issues that matter most to you. Whether it’s national updates or community news, we bring you accurate and timely coverage every day.

Jan 27, 2025
Jan 27, 2025
48 min
78 ਸਾਲਾ ਡੋਨਲਡ ਟਰੰਪ ਨੇ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਅਹੁਦਾ ਸੰਭਾਲ ਲਿਆ ਹੈ। ਉਹ ਕਈ ਦਹਾਕਿਆਂ ਤੋਂ ਨਿਊਯਾਰਕ ਰੀਅਲ ਅਸਟੇਟ ਦੇ ਇੱਕ ਵੱਡੇ ਕਾਰੋਬਾਰੀ ਅਤੇ ਟੈਲੀਵਿਜ਼ਨ ਹੋਸਟ ਵਜੋਂ ਮੀਡਿਆ ਦਾ ਇੱਕ ਚਰਚਿਤ ਚੇਹਰਾ ਰਹੇ ਹਨ। ਟਰੰਪ ਦੇ ਬੇਬਾਕੀ ਭਰੇ ਅੰਦਾਜ਼ ਨੇ ਭਾਵੇਂ ਉਨ੍ਹਾਂ ਨੂੰ ਸੱਤਾ ਦੇ ਗਲਿਆਰਿਆਂ ਵਿੱਚ ਸਥਾਪਿਤ ਹੋਣ ਵਿੱਚ ਮਦਦ ਕੀਤੀ ਪਰ ਇਸਦੇ ਚਲਦਿਆਂ ਉਹ ਕਈ ਵਿਵਾਦਾਂ ਵਿੱਚ ਵੀ ਘਿਰੇ ਰਹੇ। ਹਾਂਜੀ ਮੈਲਬੌਰਨ ਦੇ ਇਸ ਐਪੀਸੋਡ ਵਿੱਚ ਰਣਜੋਧ ਸਿੰਘ ਅਤੇ ਪ੍ਰੀਤਇੰਦਰ ਗਰੇਵਾਲ ਟਰੰਪ ਦੇ ਇੱਕ ਅਮੀਰ ਕਾਰੋਬਾਰੀ ਤੋਂ ਅਮਰੀਕੀ ਰਾਸ਼ਟਰਪਤੀ ਬਣਨ ਦੇ ਸਫ਼ਰ ਬਾਰੇ ਵਿਚਾਰ-ਚਰਚਾ ਕਰ ਰਹੇ ਹਨ.....

Jan 27, 2025
Jan 27, 2025
34 min
ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ

Jan 27, 2025
Jan 27, 2025
46 min
Join Radio Haanji presenters Ranjodh Singh and Preetinder Grewal as they discuss the sharp rise in crime across Victoria, including a record number of car thefts. With over 25,000 vehicles stolen between October 2023 and September 2024, the highest in two decades, they explore the growing concerns surrounding thefts and burglaries. Tune in for more details on this worrying trend….

Jan 26, 2025
Jan 26, 2025
4 min
Haanji Rishte ਵਿੱਚ ਅਸੀਂ ਤੁਹਾਡੇ ਵੱਲੋਂ ਭੇਜੇ ਗਏ ਰਿਸ਼ਤਿਆਂ ਦੀ ਜਾਣਕਾਰੀ ਆਪਣੇ ਸੁਨਣ ਵਾਲਿਆਂ ਨਾਲ ਸਾਂਝੀ ਕਰਦੇ ਹਾਂ, ਰੇਡੀਓ ਹਾਂਜੀ ਕਿਸੇ ਵੀ ਤਰਾਂ ਦੀ Match Making ਨਹੀਂ ਕਰਦਾ, ਅਤੇ ਨਾ ਹੀ ਕੋਈ ਜਾਣਕਾਰੀ ਜਨਤਕ ਤੌਰ ਤੇ ਕਿਸੇ ਨਾਲ ਸਾਂਝੀ ਕਰਦਾ ਹੈ, ਅਸੀਂ ਸਿਰਫ਼ ਤੁਹਾਡੇ ਵੱਲੋਂ ਭੇਜੀ ਗਈ ਜਾਣਕਾਰੀ ਦੂਜਿਆਂ ਨਾਲ ਸਾਂਝੀ ਕਰਨ ਦਾ ਮਾਧਿਅਮ ਹਾਂ...

Jan 26, 2025
Jan 26, 2025
23 min
ਭਾਰਤ ਨੇ ਆਪਣੇ 76ਵੇਂ ਗਣਤੰਤਰ ਦਿਵਸ ਦੀ ਭਵਿਆ ਪਰੇਡ ਨਾਲ ਭਾਰਤੀ ਫੌਜੀ ਸ਼ਕਤੀ ਅਤੇ ਸਵਦੇਸ਼ੀ ਹਥਿਆਰ ਪ੍ਰਣਾਲੀਆਂ ਦਾ ਵਿਸ਼ੇਸ਼ ਪ੍ਰਦਰਸ਼ਨ ਕੀਤਾ। ਕਰਤਵਿਆ ਪਥ ’ਤੇ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਸਲਾਮੀ ਲੈ ਕੇ ਸਮਾਗਮ ਦੀ ਸ਼ੁਰੂਆਤ ਕੀਤੀ। ਇਸ ਸਮਾਰੋਹ ਵਿੱਚ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਬੋਵੋ ਸੁਬਿਆਂਤੋ ਮੁੱਖ ਮਹਿਮਾਨ ਸਨ। ਰਵਾਇਤੀ ਪਰੇਡ ਵਿੱਚ ਟੈਂਕ, ਮਿਜ਼ਾਈਲ ਅਤੇ ਲੜਾਕੂ ਜਹਾਜ਼ਾਂ ਸਮੇਤ ਤਿੰਨਾਂ ਸੈਨਾਵਾਂ ਦੀ ਝਾਕੀ ਨੇ ਦੇਸ਼ ਦੀ ਤਾਕਤ ਨੂੰ ਦਰਸਾਇਆ।ਪਰੇਡ ਵਿੱਚ ‘ਸਸ਼ਕਤ ਤੇ ਸੁਰੱਖਿਅਤ ਭਾਰਤ’ ਥੀਮ ਨੇ ਦਿਖਾਇਆ ਕਿ ਦੇਸ਼ ਆਪਣੀ ਫੌਜੀ ਤਿਆਰੀ ਵਿੱਚ ਕਿੰਨਾ ਅੱਗੇ ਹੈ। ਇਸਦੇ ਨਾਲ ਹੀ ਮਹਿਲਾ ਸ਼ਕਤੀ ਅਤੇ ਸਵਦੇਸ਼ੀ ਹਥਿਆਰਾਂ ਨੇ ਪੂਰੇ ਵਿਸ਼ਵ ਨੂੰ ਭਾਰਤ ਦੀ ਪ੍ਰਗਤੀ ਦਾ ਸੰਦੇਸ਼ ਦਿੱਤਾ।India celebrated its 76th Republic Day with a grand parade showcasing the strength of its armed forces and indigenous defense systems. President Droupadi Murmu commenced the event with a salute, accompanied by Indonesian President Prabowo Subianto as the chief guest. The parade at Kartavya Path featured tanks, missiles, and fighter jets, with tableaux representing the might of the three armed forces.The theme, "Empowered and Secure India," highlighted the nation's advancements in military preparedness. Women empowerment and indigenous weapons further conveyed India's message of progress to the world.

Jan 26, 2025
Jan 26, 2025
10 min
ਅਮਰੀਕਾ ਵਿੱਚ ਗੈਰ-ਕਾਨੂੰਨੀ ਪਰਵਾਸੀਆਂ ਦੇ ਨਿਕਾਲੇ ਲਈ ਨਵੀਂ ਰਣਨੀਤੀ ਤਹਿਤ, ਰਾਸ਼ਟਰਪਤੀ ਡੋਨਲਡ ਟਰੰਪ ਨੇ ਸਿਰਫ਼ ਚਾਰ ਦਿਨਾਂ ਦੇ ਅੰਦਰ ਗਰੰਭੀਰ ਕਦਮ ਚੁੱਕਦੇ ਹੋਏ, ਫੌਜੀ ਜਹਾਜ਼ਾਂ ਦੇ ਜ਼ਰੀਏ ਦੇਸ਼ ਨਿਕਾਲੇ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਰੱਖਿਆ ਵਿਭਾਗ ਮੁਤਾਬਕ, ਦੋ ਫੌਜੀ ਜਹਾਜ਼ ਗੁਆਟੇਮਾਲਾ ਲਈ ਨਿਕਲ ਚੁੱਕੇ ਹਨ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਰੋਲਿਨ ਲੇਵਿਟ ਨੇ ਦੱਸਿਆ ਕਿ ਸਰਹੱਦੀ ਨੀਤੀਆਂ ਕਾਰਨ ਹੁਣ ਤੱਕ 538 ਗੈਰ-ਕਾਨੂੰਨੀ ਪਰਵਾਸੀਆਂ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ। ਇਹ ਪਹਿਲੀ ਵਾਰ ਹੈ ਕਿ ਸਾਬਕਾ ਰਾਸ਼ਟਰਪਤੀ ਡਵਾਈਟ ਆਈਜ਼ਨਹਾਵਰ ਦੇ ਸਮੇਂ ਤੋਂ ਬਾਅਦ ਫੌਜੀ ਜਹਾਜ਼ਾਂ ਦੀ ਵਰਤੋਂ ਕੀਤੀ ਗਈ ਹੈ।
ਉਨ੍ਹਾਂ ਟਰੰਪ ਦੇ ਬਿਆਨ ਦਾ ਹਵਾਲਾ ਦਿੰਦਿਆਂ ਕਿਹਾ ਕਿ ‘‘ਦੇਸ਼ ਨਿਕਾਲੇ ਦੇ ਕਦਮ ਸ਼ੁਰੂ ਹੋ ਗਏ ਹਨ। ਜੇਕਰ ਤੁਸੀਂ ਗੈਰ-ਕਾਨੂੰਨੀ ਤੌਰ ’ਤੇ ਅਮਰੀਕਾ ਵਿੱਚ ਦਾਖਲ ਹੁੰਦੇ ਹੋ, ਤਾਂ ਤੁਹਾਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ।’’ ਉਨ੍ਹਾਂ ਉੱਤਰੀ ਕੈਰੋਲਾਈਨਾ ਵਿੱਚ ਕਿਹਾ ਕਿ ਦੇਸ਼ ਨਿਕਾਲੇ ਦਾ ਅਮਲ ਬਹੁਤ ਸਫ਼ਲਤਾ ਨਾਲ ਚੱਲ ਰਿਹਾ ਹੈ। ਇਸ ਪ੍ਰਕਿਰਿਆ ਵਿੱਚ ਖ਼ਤਰਨਾਕ ਅਪਰਾਧੀਆਂ ਨੂੰ ਅਮਰੀਕਾ ਤੋਂ ਕੱਢਣ ’ਤੇ ਧਿਆਨ ਦਿੱਤਾ ਜਾ ਰਿਹਾ ਹੈ। ਇਸੇ ਦੌਰਾਨ, ਕਾਂਗਰਸਮੈਨ ਗੇਬ ਵਾਸਕੁਏਜ਼ ਨੇ ਚੇਤਾਵਨੀ ਦਿੱਤੀ ਕਿ ਵੱਡੇ ਪੱਧਰ ’ਤੇ ਨਿਕਾਲੇ ਕਾਰਨ ਅਰਥਚਾਰਾ ਅਤੇ ਸਮਾਜ ਨੂੰ ਨੁਕਸਾਨ ਪਹੁੰਚ ਸਕਦਾ ਹੈ।

Jan 26, 2025
Jan 26, 2025
25 min
Australia Day ਮੌਕੇ 732 ਲੋਕਾਂ ਨੂੰ ਵੱਖੋ ਵੱਖ ਕੈਟਾਗਰੀ ਦੇ ਨਾਗਰਿਕ ਸਨਮਾਨ ਦਿੱਤੇ ਗਏ। ਇਸ ਵਿੱਚ ਮੁੰਬਈ ਵਿੱਚ ਜਨਮੀ IIT ਕਾਨਪੁਰ ਤੋਂ ਇੰਜੀਨੀਅਰ ਬਣੀ ਵੀਨਾ ਸਹਿਜਵਾਲਾ ਨੂੰ Officer of the Order of Australia ਯਾਨੀ AO ਦੇ ਨਾਲ ਨਿਵਾਜਿਆ ਗਿਆ। ਇਸ category ਵਿੱਚ ਵਿਗਿਆਨੀ, ਇੰਜੀਨੀਅਰ ਅਤੇ recycling science ਵਿੱਚ ਯੋਗਦਾਨ ਪਾਉਣ ਵਾਲੀ ਸਿਡਨੀ ਦੀ Dr. Veena ਸਣੇ ਕੁੱਲ 23 ਲੋਕ ਸਨ।
ਇਸ ਤੋਂ ਇਲਾਵਾ 10 ਸਾਲ ਪਹਿਲਾਂ Australia’s Got Talent ਸ਼ੋਅ ਰਾਹੀਂ ਮਸ਼ਹੂਰ ਹੋਈ ਪੰਜਾਬੀ ਮੂਲ ਦੀ ਸੁਖਜੀਤ ਕੌਰ ਖਾਲਸਾ ਨੂੰ OAM ਨਾਲ ਸਨਮਾਨਿਆ ਗਿਆ। Medal of the Order of Australia ਯਾਨੀ OAM ਪਰਥ ਦੀ ਸੁਖਜੀਤ ਕੌਰ ਨੂੰ performing arts ਵਿੱਚ ਵਿਲੱਖਣ ਪਛਾਣ ਕਰਕੇ ਦਿੱਤਾ ਗਿਆ।
ਹੋਰਨਾ ਤੋਂ ਇਲਾਵਾ Melbourne ਤੋਂ community volunteer ਡਾ. ਸੁਨੀਲਾ ਸ੍ਰੀਵਾਸਤਵ ਅਤੇ ਐਡੀਲੇਡ ਤੋਂ urologist ਡਾ. ਸਾਮੰਥਾ ਪਿੱਲੈ ਨੂੰ OAM ਨਾਲ ਸਨਮਾਨਿਤ ਕੀਤਾ ਗਿਆ।

Jan 26, 2025
Jan 26, 2025
38 min
ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ







