Radio Haanji Podcast
Radio Haanji 1674 AM — Australia's premier Punjabi radio station and podcast network. Serving the Punjabi community across Australia and worldwide with news, entertainment, culture, and community content entirely in Punjabi.
Episodes

Jan 19, 2025
Jan 19, 2025
13 min
ਡੋਨਲਡ ਟਰੰਪ ਸੋਮਵਾਰ ਨੂੰ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਹਲਫ਼ ਲੈਣਗੇ। ਉਹ ਆਪਣੇ ਪਰਿਵਾਰ ਨਾਲ ਵਾਸ਼ਿੰਗਟਨ ਡੀਸੀ ਪਹੁੰਚ ਗਏ ਹਨ ਅਤੇ ਜਸ਼ਨਾਂ ਦੇ ਪ੍ਰੋਗਰਾਮਾਂ ਵਿੱਚ ਸ਼ਿਰਕਤ ਕਰ ਰਹੇ ਹਨ। ਟਰੰਪ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਕਿਹਾ ਸੀ ਕਿ ਉਹ ਚੀਨ, ਕੈਨੇਡਾ ਅਤੇ ਭਾਰਤ ਉੱਤੇ ਵਾਧੂ ਟੈਕਸ ਲਗਾਉਣਗੇ, ਪਰ ਹੁਣ ਉਹ ਦੇਖ ਰਹੇ ਹਨ ਕਿ ਆਪਣੇ ਸਲਾਹਕਾਰਾਂ ਨਾਲ ਗੱਲ ਕਰਕੇ ਚੀਨ ਅਤੇ ਭਾਰਤ ਦਾ ਦੌਰਾ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ਟਰੰਪ ਅਪਰੈਲ ਜਾਂ ਬਾਅਦ ਵਿੱਚ ਭਾਰਤ ਦਾ ਦੌਰਾ ਕਰ ਸਕਦੇ ਹਨ, ਅਤੇ ਸੰਭਾਵਨਾ ਹੈ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵ੍ਹਾਈਟ ਹਾਊਸ ਵਿਚ ਮਿਲਣ ਦਾ ਸੱਦਾ ਦੇ ਸਕਦੇ ਹਨ।
ਭਾਰਤ ਨੇ ਟਰੰਪ ਦੇ ਹਲਫ਼ਦਾਰੀ ਸਮਾਗਮ ਵਿੱਚ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੂੰ ਭੇਜਣ ਦਾ ਫੈਸਲਾ ਕੀਤਾ ਹੈ। ਕੁਝ ਦਿਨ ਪਹਿਲਾਂ, ਟਰੰਪ ਨੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਸਮਾਗਮ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਸੀ, ਜਿਸ ਦੇ ਨਤੀਜੇ ਵੱਜੋਂ ਚੀਨ ਨੇ ਉਪ ਰਾਸ਼ਟਰਪਤੀ ਹਾਨ ਜ਼ੇਂਗ ਨੂੰ ਭੇਜਿਆ ਹੈ

Jan 19, 2025
Jan 19, 2025
24 min
London, New Delhi ਅਤੇ Paris ਵਰਗੇ ਕੌਮਾਂਤਰੀ ਸ਼ਹਿਰਾਂ ਵਿੱਚ ਇੱਕ ਚੀਜ਼ ਸਾਂਝੀ ਹੈ, ਓਥੋਂ ਦੀ ਮੈਟਰੋ ਟ੍ਰੇਨਾਂ ਵਿਚ ਸਫਰ ਕਰਨ ਲਈ ਤੁਹਾਨੂੰ ਟਿਕਟਾਂ 'ਤੇ ਨਿਰਭਰ ਰਹਿਣ ਦੀ ਲੋੜ ਨਹੀਂ। ਤੁਸੀਂ ਕ੍ਰੈਡਿਟ ਕਾਰਡ, ਡੈਬਿਟ ਕਾਰਡ, ਜਾਂ ਸਮਾਰਟ ਫੋਨ/ਘੜੀ ਰਾਹੀਂ ਵੀ ਭੁਗਤਾਨ ਕਰ ਸਫਰ ਕਰ ਸਕਦੇ ਹੋ। ਅਜਿਹੀ ਹੀ ਵਿਵਸਥਾ ਆਸਟ੍ਰੇਲੀਆ ਦੇ world class cities ਸਿਡਨੀ ਅਤੇ ਬ੍ਰਿਸਬੇਨ ਵਿੱਚ ਵੀ ਹੈ।
ਯਾਨੀ ਕਿ ਪਬਲਿਕ ਟ੍ਰਾਂਸਪੋਰਟ ਵਿੱਚ ਸਫਰ ਕਰਨ ਲਈ ਆਧੁਨਿਕ ਦੌਰ ਪੇਮੈਂਟ ਸਿਸਟਮ ਨੂੰ ਲਾਗੂ ਕਰ ਘਰੇਲੂ ਯਾਤਰੀ ਅਤੇ ਸੈਲਾਨੀਆਂ ਲਈ ਸੁਖਾਲਾ ਬਣਾਉਣਾ। ਪਰ ਸ਼ਾਇਦ ਵਿਕਟੋਰੀਆ ਨੂੰ ਸਰਕਾਰ ਇੰਟਰਨੈਸ਼ਨਲ ਸ਼ਹਿਰ ਦੇ ਮਿਆਰ ਦਾ ਨਹੀਂ ਬਣਾ ਪਾ ਰਹੀ। ਇੱਥੇ ਹਾਲੇ ਵੀ ਦਹਾਕੇ ਪੁਰਾਣੀ myki card ਵਿਵਸਥਾ ਚੱਲਦੀ ਹੈ।
ਇੱਕ ਯਾਤਰੀ ਨੂੰ ਰੇਲ ਨੈੱਟਵਰਕ ਇਸਤੇਮਾਲ ਕਰਨ ਤੋਂ ਪਹਿਲਾਂ $6 myki ਕਾਰਡ 'ਤੇ ਖਰਚਣੇ ਪੈਂਦੇ ਹਨ, ਪਰ ਵਿਕਟੋਰੀਆ ਦੇ $1.5 ਬਿਲੀਅਨ ਡਾਲਰ ਦੇ ਇਸ ਟਿਕਟਿੰਗ ਸਿਸਟਮ 'ਤੇ ਸਰਕਾਰ ਲੱਖਾਂ ਡਾਲਰ ਖਰਚ ਚੁੱਕੀ ਹੈ। ਭੁਗਤਾਨ ਕਰਨ ਦੇ ਤਰੀਕੇ ਨੂੰ ਅਸਾਨ ਬਣਾਉਣਾ ਸ਼ਾਇਦ Victoria ਸਰਕਾਰ ਲਈ ਇੱਕ ਮੁਸ਼ਕਲ ਕੰਮ ਹੈ।
Herald Sun ਮੁਤਾਬਕ ਇਸ ਸਿਸਟਮ ਨੂੰ ਲਾਗੂ ਕਰਨ ਲਈ ਜਵਾਬਦੇਹ ਇੱਕ contractor company ਇਸ ਪ੍ਰੋਜੈਕਟ ਵਿੱਚੋਂ ਹੀ ਬਾਹਰ ਹੋ ਚੁੱਕੀ ਹੈ। ਹਾਲਾਂਕਿ Wangaratta (ਵਿਕਟੋਰੀਆ ਦਾ ਪੇਂਡੂ ਇਲਾਕਾ) ਵਿੱਚ ਬੱਸ ਅੰਦਰ myki ਦੇ ਵਿਕਲਪ ਦਾ ਟ੍ਰਾਇਲ ਸਫਲ ਰਹਿ ਚੁੱਕਿਆ ਹੈ। ਪਰ ਇਸ ਨੂੰ ਸੂਬੇ ਭਰ ਦੇ ਪਬਲਿਕ ਟ੍ਰਾਂਸਪੋਰਟ ਵਿੱਚ ਲਾਗੂ ਕਰਨਾ ਹੁਣ ਸੁਫਨਾ ਹੀ ਬਣ ਕੇ ਰਹਿ ਗਿਆ ਹੈ

Jan 19, 2025
Jan 19, 2025
33 min
ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ

Jan 18, 2025
Jan 18, 2025
1hr 2 min
On this episode of 'Nani Ji', Vishal Vijay Singh and Dr. Harpeet Kaur Shergill discuss the concept of Idle Parenting on Radio Haanji, Australia's leading Indian radio station. They explore how to nurture creativity, independence, and a love of learning in children by embracing unstructured play and exploration. Discover valuable insights and practical tips for parents seeking a more relaxed and child-centered approach to raising happy and well-rounded kids.

Jan 18, 2025
Jan 18, 2025
20 min
Join Gautam Kapil on Saturday NEWS as he delves into the Israel-Hamas conflict that has gripped the Middle East for over 15 months. The war has resulted in approximately 45,936 Palestinian and 1,706 Israeli deaths, with 166 foreign nationals also losing their lives.
In a significant development, Israel's Cabinet has approved a ceasefire agreement set to begin on January 19, 2025, aiming to end hostilities and facilitate the release of hostages held by Hamas.
Tune in to Saturday NEWS for an in-depth analysis of this pivotal moment in the Israel-Hamas war.

Jan 18, 2025
Jan 18, 2025
31 min
In today's Climate Change Special on Australia’s number 1 radio station, Radio Haanji, our guest discussed the alarming connection between the climate crisis and the devastating wildfires in Los Angeles. As global temperatures rise, extreme weather events like wildfires have become more frequent and intense. The LA fires are a stark reminder of how changing weather patterns, worsened by climate change, can exacerbate fire risks. Our expert shed light on how prolonged droughts, hotter temperatures, and shifting wind patterns are fueling these fires, putting communities at greater risk. Tune in to understand the urgent need for climate action to prevent more catastrophic events.

Jan 16, 2025
Jan 16, 2025
19 min
ਅੱਜ ਦੀ ਕਹਾਣੀ ਇੱਕ ਅਜਿਹੇ ਰੱਬ ਦੇ ਆਸ਼ਿਕ਼ ਦੀ ਕਹਾਣੀ ਹੈ ਜੋ ਰੱਬ ਨੂੰ ਮਿਲਣ ਲਈ ਬਹੁਤ ਬੇਚੈਨ ਹੈ, ਉਹ ਧਾਰਮਿਕ ਗ੍ਰੰਥ ਪੜ੍ਹਦਾ ਹੈ, ਰੱਬ ਦੀ ਭਗਤੀ ਕਰਦਾ ਹੈ, ਹਰ ਉਹ ਕੰਮ ਕਰਨ ਦੀ ਕੋਸ਼ਿਸ਼ ਕਰਦਾ ਹੈ ਜਿਸਨਾਲ ਰੱਬ ਖੁਸ਼ ਹੁੰਦਾ ਹੈ, ਇੱਕ ਦਿਨ ਉਹ ਇੱਕ ਆਵਾਜ਼ ਸੁਣਦਾ ਹੈ ਜਿਸ ਵਿੱਚ ਉਸਨੂੰ ਇਹ ਸੁਣਾਈ ਦੇਂਦਾ ਹੈ ਕਿ ਰੱਬ ਉਸਨੂੰ ਕਹਿੰਦਾ ਹੈ ਕਿ ਉਹ ਉਸਨੂੰ ਮਿਲਣ 2 ਦਿਨ ਵਿੱਚ ਆਵੇਗਾ, ਇਹ ਆਵਾਜ਼ ਸੁਨਣ ਤੋਂ ਬਾਅਦ ਉਸਨੂੰ ਹਰ ਆਵਾਜ਼ ਹਰ ਆਹਟ ਰੱਬ ਦੇ ਆਉਣ ਦਾ ਅਹਿਸਾਸ ਕਰਾਉਂਦੀ ਹੈ, ਅੱਗੇ ਕਹਾਣੀ ਵਿੱਚ ਕੀ ਵਾਪਰਿਆ ਤੁਸੀਂ ਆਪ ਸੁਣ ਲਵੋ

Jan 16, 2025
Jan 16, 2025
25 min
ਭਾਜਪਾ ਸੰਸਦ ਮੈਂਬਰ ਅਤੇ ਅਦਾਕਾਰਾ ਕੰਗਨਾ ਰਣੌਤ ਦੀ ਫ਼ਿਲਮ ‘ਐਮਰਜੈਂਸੀ’ ਦੇ ਪੰਜਾਬ ਵਿੱਚ ਰਿਲੀਜ਼ ਹੋਣ ’ਤੇ ਸਿੱਖ ਜਗਤ ਵਲੋਂ ਰੋਸ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਭੇਜ ਕੇ ਫ਼ਿਲਮ ’ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਫ਼ਿਲਮ ਸਿੱਖਾਂ ਖ਼ਿਲਾਫ਼ ਨੀਤੀਗਤ ਢੰਗ ਨਾਲ ਬਣਾਈ ਗਈ ਹੈ ਅਤੇ ਕੌਮ ਦੇ ਸ਼ਹੀਦਾਂ ਦੀ ਬਦਨਾਮੀ ਕੀਤੀ ਗਈ ਹੈ।
ਸ਼੍ਰੋਮਣੀ ਕਮੇਟੀ ਨੇ ਪਿਛਲੇ ਮਹੀਨੇ ਇਸਦਾ ਵਿਰੋਧ ਦਰਜ ਕਰਵਾਇਆ ਸੀ ਪਰ ਹੁਣ ਤੱਕ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ। ਧਾਮੀ ਨੇ ਚੇਤਾਵਨੀ ਦਿੱਤੀ ਕਿ ਜੇਕਰ 17 ਜਨਵਰੀ ਨੂੰ ਫ਼ਿਲਮ ਰਿਲੀਜ਼ ਹੋਈ, ਤਾਂ ਸਿੱਖ ਜਗਤ ਵਿੱਚ ਰੋਸ ਪੈਦਾ ਹੋਵੇਗਾ।

Jan 16, 2025
Jan 16, 2025
14 min
ਗਾਜ਼ਾ ’ਚ 15 ਮਹੀਨੇ ਤੋਂ ਜਾਰੀ ਜੰਗ ਨੂੰ ਰੋਕਣ ਅਤੇ ਦਰਜਨਾਂ ਬੰਦੀਆਂ ਦੀ ਰਿਹਾਈ ਸਬੰਧੀ ਸਮਝੌਤੇ ’ਚ ਇਜ਼ਰਾਈਲ ਅੜਿੱਕਾ ਬਣ ਗਿਆ ਹੈ। ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਹਮਾਸ ਨਾਲ ਗੋਲਬੰਦੀ ਦੇ ਸਮਝੌਤੇ ਦੀ ਗੱਲ ਸਿਰੇ ਨਹੀਂ ਚੜ੍ਹੀ ਹੈ। ਉਂਝ ਅਮਰੀਕਾ ਅਤੇ ਕਤਰ ਨੇ ਸਮਝੌਤੇ ਦਾ ਐਲਾਨ ਕਰ ਦਿੱਤਾ ਹੈ। ਉਧਰ ਗਾਜ਼ਾ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਗੋਲੀਬੰਦੀ ਦੇ ਸਮਝੌਤੇ ਦੇ ਐਲਾਨ ਮਗਰੋਂ ਇਜ਼ਰਾਈਲ ਵੱਲੋਂ ਕੀਤੇ ਗਏ ਹਮਲਿਆਂ ’ਚ 72 ਵਿਅਕਤੀ ਮਾਰੇ ਗਏ ਹਨ। ਮੰਤਰਾਲੇ ਨੇ ਕਿਹਾ ਕਿ ਮੌਤਾਂ ਦੀ ਗਿਣਤੀ ਵਧ ਸਕਦੀ ਹੈ।

Jan 16, 2025
Jan 16, 2025
21 min
Stay connected with everything happening in Australia with Australia News on Radio Haanji, Australia’s #1 Indian radio station. Presented in Punjabi by the charismatic Ranjodh Singh, this segment keeps you informed about major headlines, local stories, and the issues that matter most to you. Whether it’s national updates or community news, we bring you accurate and timely coverage every day.







