Radio Haanji Podcast
Radio Haanji 1674 AM — Australia's premier Punjabi radio station and podcast network. Serving the Punjabi community across Australia and worldwide with news, entertainment, culture, and community content entirely in Punjabi.
Episodes

Jan 1, 2025
Jan 1, 2025
15 min
Stay connected with everything happening in Australia with Australia News on Radio Haanji, Australia’s #1 Indian radio station. Presented in Punjabi by the charismatic Ranjodh Singh, this segment keeps you informed about major headlines, local stories, and the issues that matter most to you. Whether it’s national updates or community news, we bring you accurate and timely coverage every day.

Jan 1, 2025
Jan 1, 2025
46 min
ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ

Dec 31, 2024
Dec 31, 2024
23 min
ਸੁਪਰੀਮ ਕੋਰਟ ਨੇ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਡੱਲੇਵਾਲ ਨੂੰ ਹਸਪਤਾਲ ਤਬਦੀਲ ਕਰਨ ਸਬੰਧੀ ਅਦਾਲਤੀ ਫ਼ੈਸਲਾ ਲਾਗੂ ਕਰਵਾਉਣ ਲਈ ਪੰਜਾਬ ਸਰਕਾਰ ਨੂੰ ਦੋ ਹੋਰ ਦਿਨਾਂ ਦੀ ਮੋਹਲਤ ਦਿੱਤੀ ਹੈ। ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਪੇਸ਼ ਐਡਵੋਕੇਟ ਜਨਰਲ ਗੁਰਮਿੰਦਰ ਿਸੰਘ ਨੇ ਅਦਾਲਤ ਨੂੰ ਦੱਸਿਆ ਕਿ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਮੈਡੀਕਲ ਸਹਾਇਤਾ ਲੈਣ ਲਈ ਤਿਆਰ ਹਨ, ਜੇਕਰ ਕੇਂਦਰ ਸਰਕਾਰ ਉਨ੍ਹਾਂ ਦੀ ਗੱਲਬਾਤ ਕਰਨ ਦੀ ਤਜਵੀਜ਼ ਮੰਨ ਲੈਂਦੀ ਹੈ।

Dec 31, 2024
Dec 31, 2024
18 min
ਪਾਕਿਸਤਾਨ ਦੀ ਪੰਜਾਬ ਸਰਕਾਰ ਨੇ ਇੱਥੇ ਸਥਿਤ ਇਤਿਹਾਸਕ ਪੁਣਛ ਹਾਊਸ ’ਚ ਬਣੀ ਭਗਤ ਸਿੰਘ ਗੈਲਰੀ ਨੂੰ ਸੈਲਾਨੀਆਂ ਲਈ ਖੋਲ੍ਹ ਦਿੱਤਾ ਹੈ। ਇਹ ਉਹੀ ਜਗ੍ਹਾ ਹੈ, ਜਿੱਥੇ ਅੱਜ ਤੋਂ ਲਗਪਗ 93 ਸਾਲ ਪਹਿਲਾਂ ਆਜ਼ਾਦੀ ਸੰਗਰਾਮੀ ਭਗਤ ਸਿੰਘ ਦੇ ਕੇਸ ਦਾ ਮੁਕੱਦਮਾ ਚੱਲਿਆ ਸੀ। ਇਸ ਗੈਲਰੀ ਵਿੱਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਜ਼ਿੰਦਗੀ ਅਤੇ ਆਜ਼ਾਦੀ ਦੇ ਸੰਘਰਸ਼ ਨਾਲ ਸਬੰਧਤ ਇਤਿਹਾਸਕ ਦਸਤਾਵੇਜ਼ ਰੱਖੇ ਗਏ ਹਨ, ਜਿਨ੍ਹਾਂ ਵਿੱਚ ਤਸਵੀਰਾਂ, ਚਿੱਠੀਆਂ, ਅਖ਼ਬਾਰ, ਮੁਕੱਦਮੇ ਸਬੰਧੀ ਜਾਣਕਾਰੀ ਤੇ ਹੋਰ ਯਾਦਗਾਰੀ ਲੇਖ ਸ਼ਾਮਲ ਹਨ। ਪੰਜਾਬ ਦੇ ਮੁੱਖ ਸਕੱਤਰ ਜ਼ਾਹਿਦ ਅਖਤਰ ਜ਼ਾਮਨ ਨੇ ਅੱਜ ਇਸ ਗੈਲਰੀ ਦਾ ਉਦਘਾਟਨ ਕੀਤਾ। ਉਨ੍ਹਾਂ ਦੱਸਿਆ,‘ਸੈਲਾਨੀ ਇਸ ਗੈਲਰੀ ਦਾ ਦੌਰਾ ਪੰਜਾਬ ਸਰਕਾਰ ਦੇ ਸਨਅਤ, ਵਣਿਜ ਤੇ ਸੈਰ ਸਪਾਟਾ ਵਿਭਾਗਾਂ ਵਿਚਾਲੇ ਹੋਏ ਸਮਝੌਤੇ ਤਹਿਤ ਕਰ ਸਕਣਗੇ।’ ਉਨ੍ਹਾਂ ਕਿਹਾ ਕਿ ਇਸ ਇਤਿਹਾਸਕ ਇਮਾਰਤ ਨੂੰ ਇਸਦੇ ਅਸਲ ਸਰੂਪ ’ਚ ਹੀ ਰੱਖਿਆ ਗਿਆ ਹੈ।

Dec 31, 2024
Dec 31, 2024
16 min
Stay connected with everything happening in Australia with Australia News on Radio Haanji, Australia’s #1 Indian radio station. Presented in Punjabi by the charismatic Ranjodh Singh, this segment keeps you informed about major headlines, local stories, and the issues that matter most to you. Whether it’s national updates or community news, we bring you accurate and timely coverage every day.

Dec 31, 2024
Dec 31, 2024
34 min
ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ

Dec 31, 2024
Dec 31, 2024
28 min
ਅੱਜ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਸਾਰੀਆਂ ਫ਼ਸਲਾਂ ਦੀ ਐੱਮਐੱਸਪੀ ’ਤੇ ਕਾਨੂੰਨੀ ਗਾਰੰਟੀ ਅਤੇ ਹੋਰ ਮੰਗਾਂ ਦੇ ਹੱਕ ਵਿੱਚ ਦਿੱਤੇ 'ਪੰਜਾਬ ਬੰਦ' ਦੇ ਸੱਦੇ ਨੂੰ ਭਰਵਾਂ ਸਹਿਯੋਗ ਮਿਲਿਆ। ਕਿਸਾਨਾਂ ਨੇ ਸਵੇਰੇ 7 ਵਜੇ ਤੋਂ ਸੂਬੇ ਵਿੱਚ 200 ਤੋਂ ਵੱਧ ਥਾਵਾਂ ’ਤੇ ਡੇਰੇ ਲਾ ਕੇ ਸੜਕਾਂ ਅਤੇ ਰੇਲ ਆਵਾਜਾਈ ਮੁਕੰਮਲ ਤੌਰ ’ਤੇ ਠੱਪ ਕਰ ਦਿੱਤੀ, ਜੋ 9 ਘੰਟੇ ਬਾਅਦ ਸ਼ਾਮ 4 ਵਜੇ ਬਹਾਲ ਕੀਤੀ ਗਈ। ਇਸ ਦੌਰਾਨ ਸਾਰੇ ਬਾਜ਼ਾਰ, ਮੰਡੀਆਂ ਅਤੇ ਨਿੱਜੀ ਖੇਤਰ ਦੇ ਦਫ਼ਤਰ ਬੰਦ ਰਹੇ। ਕਿਸਾਨ ਆਗੂਆਂ ਨੇ ਖੁੱਲ੍ਹੀਆਂ ਦੁਕਾਨਾਂ, ਸਰਕਾਰੀ ਅਤੇ ਨਿੱਜੀ ਦਫ਼ਤਰਾਂ ਨੂੰ ਵੀ ਬੰਦ ਕਰਵਾਇਆ। ਐਮਰਜੈਂਸੀ ਸੇਵਾਵਾਂ ਨੂੰ ਨਾ ਰੋਕਿਆ ਗਿਆ। 'ਪੰਜਾਬ ਬੰਦ' ਵਿੱਚ ਵੱਡੀ ਗਿਣਤੀ ਵਿੱਚ ਵਪਾਰੀ, ਧਾਰਮਿਕ ਸੰਸਥਾਵਾਂ, ਮੁਲਾਜ਼ਮ, ਵਿਦਿਆਰਥੀ, ਟਰਾਂਸਪੋਰਟਰ ਅਤੇ ਹੋਰਨਾਂ ਜਥੇਬੰਦੀਆਂ ਨੇ ਭਰਵਾਂ ਸਹਿਯੋਗ ਦਿੱਤਾ। ਇਸ ਦੌਰਾਨ ਨੌਜਵਾਨਾਂ, ਕਿਸਾਨਾਂ, ਮਜ਼ਦੂਰਾਂ, ਬਜ਼ੁਰਗਾਂ ਅਤੇ ਔਰਤਾਂ ਨੇ ਵੀ ਸ਼ਮੂਲੀਅਤ ਕੀਤੀ। ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਜਦ ਤੱਕ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਅਤੇ ਹੋਰਨਾਂ ਮੰਗਾਂ ਮੰਨੀਆਂ ਨਹੀਂ ਜਾਂਦੀਆਂ, ਸੰਘਰਸ਼ ਜਾਰੀ ਰਹੇਗਾ।

Dec 31, 2024
Dec 31, 2024
19 min
ਆਸਟਰੇਲੀਆ ਦੇ ਵਿੱਚ ਨਵੇਂ ਸਾਲ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਅਤੇ ਹਰ ਜਗ੍ਹਾ ਆਤਿਸ਼ਬਾਜ਼ੀ ਦੀਆਂ ਤਿਆਰੀਆਂ ਵੀ। ਇਸੇ ਦੇ ਦਰਮਿਆਨ ਪਿਛਲਾ ਸਾਲ ਵੀ ਯਾਦ ਆ ਜਾਂਦਾ ਜਦੋਂ ਆਸਟਰੇਲੀਆ ਭਰ ਵਿੱਚ ਕਾਫੀ ਗੈਰਕਨੂੰਨੀ ਪਟਾਕੇ ਚਲਾਏ ਗਏ ਸੀ ਅਤੇ ਵਿਕਰੀ ਆਮ ਸੀ। ਇਸੇ ਨੂੰ ਲੈ ਕੇ ਆਸਟਰੇਲੀਆ ਭਰ ਦੇ ਵਿੱਚ ਸਾਰੇ ਰਾਜਾਂ ਨੇ ਆਪਣੇ ਆਪਣੇ ਕਾਨੂੰਨ ਲਾਗੂ ਕਰ ਦਿੱਤੇ ਨੇ ਭਾਰੀ ਜਰਮਾਨੇ ਤੇ ਜੇਲ੍ਹ ਦੀ ਸਜ਼ਾ ਲਾਗੂ ਕਰ ਦਿੱਤੀ ਹੈ । ਵਿਕਟੋਰੀਆ ਵਿੱਚ ਜੇਕਰ ਤੁਸੀਂ ਗੈਰਕਨੂੰਨੀ ਪਟਾਕੇ ਚਲਾਉਂਦੇ ਫੜੇ ਜਾਂਦੇ ਹੋ ਤਾਂ ਤੁਹਾਨੂੰ ਹਜ਼ਾਰਾਂ ਡਾਲਰਾਂ ਦਾ ਜੁਰਮਾਨਾ ਹੋ ਸਕਦਾ ਤੇ ਨਾਲ ਦੀ ਨਾਲ 15 ਸਾਲ ਤੱਕ ਦੀ ਸਜ਼ਾ ਜੇਲ੍ਹ ਵੀ ਹੋ ਸਕਦੀ ਹੈ। ਇਸੇ ਤਰ੍ਹਾਂ ਦੇ ਨਾਲ ਨਿਊ ਸਾਊਥ ਵੇਲ ਦੀ ਗੱਲ ਕਰੀਏ ਤੇ $27,500 ਤੱਕ ਦੀ ਤੁਹਾਨੂੰ ਜੁਰਮਾਨੇ ਭੁਗਤਣੇ ਪੈ ਸਕਦੇ ਨੇ। ਆਸਟ੍ਰੇਲੀਆ ਚ ਇਸੇ ਤਰ੍ਹਾਂ ਅਲੱਗ ਅਲੱਗ ਥਾਵਾਂ ਤੇ ਜੁਰਮਾਨੇ ਵੱਖਰੇ ਹਨ ਪਰ ਟੀਚਾ ਇੱਕੋ, ਗੈਰ ਕਾਨੂੰਨੀ ਆਤਿਸ਼ਬਾਜ਼ੀ ਨੂੰ ਰੋਕਣਾ।

Dec 31, 2024
Dec 31, 2024
12 min
ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਦੇਹਾਂਤ ’ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਵੱਲੋਂ ਸੋਗ ਨਾ ਪ੍ਰਗਟਾਉਣ ਦੀ ਸੋਸ਼ਲ ਮੀਡੀਆ ’ਤੇ ਕਾਫ਼ੀ ਆਲੋਚਨਾ ਹੋ ਰਹੀ ਹੈ। ਡਾ. ਸਿੰਘ ਦਾ ਦੇਹਾਂਤ ਬੀਤੇ ਦਿਨੀਂ ਹੋਇਆ, ਅਤੇ ਅੰਤਰਰਾਸ਼ਟਰੀ ਆਗੂਆਂ ਵੱਲੋਂ ਸੋਗ ਸੰਦੇਸ਼ ਭੇਜੇ ਗਏ, ਪਰ ਸ਼ਾਹਬਾਜ਼ ਅਤੇ ਉਨ੍ਹਾਂ ਦੇ ਭਰਾ ਨਵਾਜ਼ ਸ਼ਰੀਫ਼ ਨੇ ਕੋਈ ਪ੍ਰਤਿਕ੍ਰਿਆ ਨਹੀਂ ਦਿੱਤੀ। ਇਸ ਦੌਰਾਨ, ਪਾਕਿਸਤਾਨ ਨੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਿਮੀ ਕਾਰਟਰ ਦੇ ਦੇਹਾਂਤ ’ਤੇ ਸੋਗ ਪ੍ਰਗਟਾਇਆ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਸ਼ਰੀਫ਼ ਪਰਿਵਾਰ ਮੋਦੀ ਨੂੰ ਨਾਰਾਜ਼ ਕਰਨ ਤੋਂ ਬਚਣਾ ਚਾਹੁੰਦਾ ਹੈ