Radio Haanji Podcast

Radio Haanji 1674 AM — Australia's premier Punjabi radio station and podcast network. Serving the Punjabi community across Australia and worldwide with news, entertainment, culture, and community content entirely in Punjabi.

Episodes

Dec 2, 2024

17 min

ਆਪਣੇ ਫੋਨ 'ਤੇ ਆਉਂਦੇ ਨਕਲੀ Commbank ਜਾਂ ATO ਦੇ ਮੈਸੇਜ ਤੋਂ ਪ੍ਰੇਸ਼ਾਨ ਹੋ? ਘਬਰਾਓ ਨਾ।
ਹੁਣ ਫੈਡਰਲ ਸਰਕਾਰ ਦੁਆਰਾ ਇੱਕ ਹੋਰ ਨਿਯਮ ਘੜ ਦਿੱਤਾ ਗਿਆ ਹੈ। ਜਿਸ ਤਹਿਤ ਸਰਕਾਰ ਵੱਖੋ ਵੱਖ businesses ਦਾ, ਅਦਾਰਿਆਂ ਦਾ, ਬ੍ਰਾਂਡਾਂ ਦਾ Sender ID ਰਜਿਸਟਰ ਪ੍ਰਵਾਨਿਤ ਕਰੇਗੀ, ਜਿਸ ਵਿੱਚ ਉਹਨਾਂ ਕੰਪਨੀਆਂ, ਅਦਾਰਿਆਂ ਦੇ ਕੁਝ ਇੱਕ ਗਿਣਤੀ ਦੇ ਨੰਬਰ ਹੀ ਮਾਨਤਾ ਪ੍ਰਾਪਤ ਹੋਣਗੇ।
ਟੈਲੀਕੌਮ ਕੰਪਨੀਆਂ ਚੈਕ ਕਰਨਗੀਆਂ ਕਿ ਲੋਕਾਂ ਨੂੰ ਭੇਜੇ ਜਾ ਰਹੇ ਮੈਸੇਜ Sender ID ਰਜਿਸਟਰ ਨਾਲ ਮੇਲ ਖਾਉਂਦੇ ਹਨ ਜਾਂ ਨਹੀਂ, ਜੇਕਰ ਨਹੀਂ ਤਾਂ ਭੇਜੇ ਗਏ ਮੈਸੇਜ ਵਾਲੇ ਨੰਬਰ ਨੂੰ block ਕਰ ਦਿੱਤਾ ਜਾਵੇਗਾ।
ਹਾਲਾਂਕਿ ਇਹ ਵਿਵਸਥਾ ਅਗਲੇ ਸਾਲ ਦੇ ਆਖਰੀ ਮਹੀਨਿਆਂ ਦੌਰਾਨ ਲਾਗੂ ਹੋਵੇਗੀ। 

Dec 2, 2024

9 min

Scammers ਦੁਆਰਾ ਭੇਜੇ ਜਾਂਦੇ SMS ਟੈਲੀਕੌਮ ਕੰਪਨੀਆਂ ਕਰਨਗੀਆਂ ਬੈਨ, ਆਪਣੇ ਫੋਨ 'ਤੇ ਆਉਂਦੇ ਨਕਲੀ Commbank ਜਾਂ ATO ਦੇ ਮੈਸੇਜ ਤੋਂ ਪ੍ਰੇਸ਼ਾਨ ਹੋ? ਘਬਰਾਓ ਨਾ।ਹੁਣ ਫੈਡਰਲ ਸਰਕਾਰ ਦੁਆਰਾ ਇੱਕ ਹੋਰ ਨਿਯਮ ਘੜ ਦਿੱਤਾ ਗਿਆ ਹੈ। ਜਿਸ ਤਹਿਤ ਸਰਕਾਰ ਵੱਖੋ ਵੱਖ businesses ਦਾ, ਅਦਾਰਿਆਂ ਦਾ, ਬ੍ਰਾਂਡਾਂ ਦਾ Sender ID ਰਜਿਸਟਰ ਪ੍ਰਵਾਨਿਤ ਕਰੇਗੀ, ਜਿਸ ਵਿੱਚ ਉਹਨਾਂ ਕੰਪਨੀਆਂ, ਅਦਾਰਿਆਂ ਦੇ ਕੁਝ ਇੱਕ ਗਿਣਤੀ ਦੇ ਨੰਬਰ ਹੀ ਮਾਨਤਾ ਪ੍ਰਾਪਤ ਹੋਣਗੇ।
ਟੈਲੀਕੌਮ ਕੰਪਨੀਆਂ ਚੈਕ ਕਰਨਗੀਆਂ ਕਿ ਲੋਕਾਂ ਨੂੰ ਭੇਜੇ ਜਾ ਰਹੇ ਮੈਸੇਜ Sender ID ਰਜਿਸਟਰ ਨਾਲ ਮੇਲ ਖਾਉਂਦੇ ਹਨ ਜਾਂ ਨਹੀਂ, ਜੇਕਰ ਨਹੀਂ ਤਾਂ ਭੇਜੇ ਗਏ ਮੈਸੇਜ ਵਾਲੇ ਨੰਬਰ ਨੂੰ block ਕਰ ਦਿੱਤਾ ਜਾਵੇਗਾ।
ਹਾਲਾਂਕਿ ਇਹ ਵਿਵਸਥਾ ਅਗਲੇ ਸਾਲ ਦੇ ਆਖਰੀ ਮਹੀਨਿਆਂ ਦੌਰਾਨ ਲਾਗੂ ਹੋਵੇਗੀ। 

Dec 2, 2024

43 min

ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ

Dec 2, 2024

12 min

ਜਦੋਂ ਅਸੀਂ ਆਪਣੀ ਜ਼ਿੰਮੇਵਾਰੀਆਂ ਨੂੰ ਟਾਲਦੇ ਹਾਂ, ਤਾਂ ਉਹ ਸਿਰਫ਼ ਤਣਾਅ ਅਤੇ ਪਛਤਾਵੇ ਦਾ ਕਾਰਨ ਬਣਦੀਆਂ ਹਨ। ਸਮੇਂ ਨੂੰ ਸਮਝਣਾ ਅਤੇ ਇਸਦੀ ਸਹੀ ਵਰਤੋਂ ਸਾਡੇ ਜੀਵਨ ਨੂੰ ਸਵਾਰ ਸਕਦਾ ਹੈ, ਜੇਕਰ ਅਸੀਂ ਆਲਸ ਕਰਦੇ ਹਾਂ ਅਤੇ ਹਰ ਕੰਮ ਵਿੱਚ ਟਾਲ ਮਟੋਲ ਕਰਦੇ ਹਾਂ ਤਾਂ ਇਕ ਸਮਾਂ ਇਹੋ ਜਿਹਾ ਆਉਂਦਾ ਹੈ ਜਦੋਂ ਸਭ ਕੁੱਝ ਵੱਸੋਂ ਬਾਹਰ ਹੋ ਜਾਂਦਾ ਹੈ, ਇਸ ਛੋਟੀ ਜਿਹੀ ਕਹਾਣੀ ਜਰੀਏ ਬਹੁਤ ਵਧੀਆ ਤਰੀਕੇ ਨਾਲ ਸਮੇਂ ਦੀ ਵਰਤੋਂ ਨੂੰ ਸਮਝਾਉਣ ਦਾ ਯਤਨ ਕੀਤਾ ਗਿਆ ਹੈ ਆਸ ਕਰਦੇ ਹਨ ਕਿ ਕਹਾਣੀ ਆਪ ਸਭ ਨੂੰ ਜਰੂਰ ਪਸੰਦ ਆਵੇਗੀ ...

Dec 2, 2024

6 min

Haanji Rishte ਵਿੱਚ ਅਸੀਂ ਤੁਹਾਡੇ ਵੱਲੋਂ ਭੇਜੇ ਗਏ ਰਿਸ਼ਤਿਆਂ ਦੀ ਜਾਣਕਾਰੀ ਆਪਣੇ ਸੁਨਣ ਵਾਲਿਆਂ ਨਾਲ ਸਾਂਝੀ ਕਰਦੇ ਹਾਂ, ਰੇਡੀਓ ਹਾਂਜੀ ਕਿਸੇ ਵੀ ਤਰਾਂ ਦੀ Match Making ਨਹੀਂ ਕਰਦਾ, ਅਤੇ ਨਾ ਹੀ ਕੋਈ ਜਾਣਕਾਰੀ ਜਨਤਕ ਤੌਰ ਤੇ ਕਿਸੇ ਨਾਲ ਸਾਂਝੀ ਕਰਦਾ ਹੈ, ਅਸੀਂ ਸਿਰਫ਼ ਤੁਹਾਡੇ ਵੱਲੋਂ ਭੇਜੀ ਗਈ ਜਾਣਕਾਰੀ ਦੂਜਿਆਂ ਨਾਲ ਸਾਂਝੀ ਕਰਨ ਦਾ ਮਾਧਿਅਮ ਹਾਂ...

Dec 2, 2024

22 min

ਤਨਖਾਹੀਆ ਕਰਾਰ ਦਿੱਤੇ ਗਏ ਸੁਖਬੀਰ ਸਿੰਘ ਬਾਦਲ ਦੇ ਮਾਮਲੇ ਨੂੰ ਲੈ ਕੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ 2 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਵਿਖੇ ਹੋਵੇਗੀ, ਜਿਸ ਵਿੱਚ ਸੁਖਬੀਰ ਬਾਦਲ ਸਣੇ ਸ਼੍ਰੋਮਣੀ ਅਕਾਲੀ ਦਲ ਦੇ ਹੋਰ ਆਗੂਆਂ ਖ਼ਿਲਾਫ਼ ਸ੍ਰੀ ਅਕਾਲ ਤਖਤ ਤੋਂ ਕੋਈ ਸਿਆਸੀ ਤਨਖਾਹ ਜਾਂ ਧਾਰਮਿਕ ਤਨਖਾਹ ਲਾਉਣ ਬਾਰੇ ਫ਼ੈਸਲਾ ਲਏ ਜਾਣ ਦੀ ਸੰਭਾਵਨਾ ਹੈ। ਇਸ ਮਾਮਲੇ ਨੂੰ ਲੈ ਕੇ ਸਮੁੱਚੇ ਸਿੱਖ ਜਗਤ ਦੀਆਂ ਨਜ਼ਰਾਂ ਸਿੰਘ ਸਾਹਿਬਾਨ ਦੀ ਮੀਟਿੰਗ ’ਤੇ ਲੱਗੀਆਂ ਹੋਈਆਂ ਹਨ।
ਸ੍ਰੀ ਅਕਾਲ ਤਖ਼ਤ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ’ਚ ਸੁਖਬੀਰ ਸਿੰਘ ਬਾਦਲ ਅਤੇ ਹੋਰ ਅਕਾਲੀ ਆਗੂਆਂ ਦੇ ਮਾਮਲੇ ਨੂੰ ਵਿਚਾਰਦੇ ਹੋਏ ਉਨ੍ਹਾਂ ਖ਼ਿਲਾਫ਼ ਅਗਲੇਰੀ ਕਾਰਵਾਈ ਕੀਤੀ ਜਾ ਸਕਦੀ ਹੈ। 

Dec 2, 2024

29 min

ਗਾਜ਼ਾ ਪੱਟੀ ’ਤੇ ਇਜ਼ਰਾਈਲ ਵੱਲੋਂ ਕੀਤੇ ਗਏ ਹਮਲਿਆਂ ’ਚ ਦੋ ਬੱਚਿਆਂ ਸਮੇਤ ਛੇ ਵਿਅਕਤੀ ਹਲਾਕ ਹੋ ਗਏ। ਇਜ਼ਰਾਈਲ ਵੱਲੋਂ ਮੁਵਾਸੀ ਇਲਾਕੇ ਦੇ ਇਕ ਕੈਂਪ ’ਤੇ ਹਮਲਾ ਕੀਤਾ ਗਿਆ ਸੀ ਜਿਥੇ ਹਜ਼ਾਰਾਂ ਲੋਕਾਂ ਨੇ ਪਨਾਹ ਲਈ ਹੋਈ ਹੈ। ਮਿਸਰ ਨਾਲ ਲਗਦੇ ਸਰਹੱਦੀ ਸ਼ਹਿਰ ਰਾਫ਼ਾਹ ’ਤੇ ਇਕ ਹੋਰ ਹਮਲੇ ’ਚ ਚਾਰ ਵਿਅਕਤੀ ਮਾਰੇ ਗਏ। ਇਜ਼ਰਾਇਲੀ ਫੌਜ ਨੇ ਕਿਹਾ ਕਿ ਉਨ੍ਹਾਂ ਨੂੰ ਇਨ੍ਹਾਂ ਇਲਾਕਿਆਂ ’ਚ ਹਮਲਿਆਂ ਦੀ ਕੋਈ ਜਾਣਕਾਰੀ ਨਹੀਂ ਹੈ। ਇਜ਼ਰਾਈਲ ਨੇ ਕਿਹਾ ਕਿ ਉਹ ਆਮ ਨਾਗਰਿਕਾਂ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਸਿਰਫ਼ ਦਹਿਸ਼ਤਗਰਦਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਇਕ ਹੋਰ ਵੱਖਰੇ ਘਟਨਾਕ੍ਰਮ ਦੌਰਾਨ ਇਰਾਨ ਸਮਰਥਿਤ ਹੂਤੀ ਬਾਗ਼ੀਆਂ ਵੱਲੋਂ ਦਾਗ਼ੀ ਮਿਜ਼ਾਈਲ ਕਾਰਨ ਇਜ਼ਰਾਈਲ ’ਚ ਸਾਇਰਨ ਵਜਣ ਲੱਗ ਪਏ। ਇਜ਼ਰਾਇਲੀ ਫੌਜ ਨੇ ਕਿਹਾ ਕਿ ਉਨ੍ਹਾਂ ਮਿਜ਼ਾਈਲ ਨੂੰ ਆਪਣੇ ਇਲਾਕੇ ’ਚ ਦਾਖ਼ਲ ਹੋਣ ਤੋਂ ਪਹਿਲਾਂ ਹੀ ਹਵਾ ’ਚ ਫੁੰਡ ਦਿੱਤਾ। ਉਧਰ ਇਜ਼ਰਾਈਲ ਦੇ ਸਾਬਕਾ ਰੱਖਿਆ ਮੰਤਰੀ ਮੋਸ਼ੇ ਯਾਲੋਨ ਨੇ ਨੇਤਨਯਾਹੂ ਸਰਕਾਰ ’ਤੇ ਦੋਸ਼ ਲਾਇਆ ਕਿ ਉਹ ਉੱਤਰੀ ਗਾਜ਼ਾ ’ਚ ਅਰਬਾਂ ਦੀ ਨਸਲਕੁਸ਼ੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਫੌਜ ਨੇ ਹੁਣ ਜਬਾਲੀਆ ’ਚ ਕਹਿਰ ਢਾਹਿਆ ਹੋਇਆ ਹੈ।

Dec 1, 2024

14 min

ਿਛਲੇ ਇੱਕ ਸਾਲ ਵਿੱਚ ਸਿਡਨੀ ਦੀਆਂ 32 ਕੌਂਸਲਾਂ 'ਚ ਰਹਿਣ ਵਾਲੇ ਲੋਕਾਂ ਨੇ ਸਿਰਫ਼ ਪਾਰਕਿੰਗ ਜੁਰਮਾਨਿਆਂ ਨਾਲ ਹੀ Councils ਦੇ ਖਜ਼ਾਨੇ ਭਰ ਦਿੱਤੇ। ਜੂਨ 2024 ਨੂੰ ਮੁੱਕੇ ਵਿੱਤੀ ਵਰ੍ਹੇ ਵਿੱਚ $226 ਮਿਲੀਅਨ ਡਾਲਰ ਦੇ ਜੁਰਮਾਨੇ ਲਗਾਏ ਗਏ। ਯਾਨੀ ਕਿ ਹਰ ਇੱਕ ਘੰਟੇ ਵਿੱਚ $25,798 ਡਾਲਰ ਦਾ ਜ਼ੁਰਮਾਨਾ ਲਗਾਇਆ ਗਿਆ। 
Central Coast ਦੀ ਕੌਂਸਲ ਦੇ ਵਸਨੀਕਾਂ ਲਈ ਜੁਰਮਾਨੇ ਸਭ ਤੋਂ ਮਹਿੰਗੇ ਰਹੇ, ਜਿਹਨਾਂ ਨੇ Revenue NSW ਨੂੰ $278 ਡਾਲਰ ਪ੍ਰਤੀ ਪਾਰਕਿੰਗ ਟਿਕਟ ਦੇ ਦਿੱਤੇ। Camden 'ਚ $257 ਪ੍ਰਤੀ ਟਿਕਟ, Ryde ਅਤੇ Liverpool ਕੌਂਸਲ ਨੇ $155 ਡਾਲਰ ਪ੍ਰਤੀ ਪਾਰਕਿੰਗ ਟਿਕਟ ਭਰੇ ਗਏ।
ਉਂਝ ਤਾਂ NSW 'ਚ ਪਾਰਕਿੰਗ ਨਾਲ ਜੁੜੇ 125 ਵੱਖੋ ਵੱਖਰੀ ਕਿਸਮ ਦੇ ਚਲਾਨ ਹੁੰਦੇ ਹਨ, ਪਰ ਸਿਡਨੀ ਵਿੱਚ ਜਿਆਦਾਤਰ ਜੁਰਮਾਨੇ ਪਾਰਕਿੰਗ ਟਿਕਟ ਨਾ ਲੈਣ, no-stop sign ਨੂੰ ਸਹੀ ਤਰੀਕੇ ਨਾਲ ਨਾ ਵਰਤਣ ਆਦਿ ਦੇ ਹੁੰਦੇ ਹਨ।
 
Dec 1, 2024

39 min

ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ

Nov 30, 2024

57 min

ਨਾਨੀ ਦੀ ਦੇ ਅੱਜ ਦੇ ਐਪੀਸੋਡ ਵਿੱਚ ਡਾ. ਹਰਪ੍ਰੀਤ ਕੌਰ ਸ਼ੇਰਗਿੱਲ ਜੀ(Nani Ji) ਅਤੇ ਵਿਸ਼ਾਲ ਵਿਜੈ ਸਿੰਘ ਜੀ ਨੇ ਛੋਟੇ ਬੱਚਿਆਂ ਵਿੱਚ ਭਾਵਨਾਵਾਂ ਦੀ ਮਹੱਤਤਾਤੇਗੱਲਬਾਤਕੀਤੀ, ਛੋਟੀ ਉਮਰ ਵਿੱਚ ਬੱਚੇ ਖੁਸ਼ੀ, ਗ਼ਮੀ, ਹੈਰਾਨੀ, ਡਰ ਆਦਿ ਭਾਵਾਂ ਨੂੰ ਸਮਝ ਨਹੀਂ ਪਾਉਂਦੇ ਕਿ ਉਹਨਾਂ ਨਾਲ ਕੀ ਹੋ ਰਿਹਾ ਹੈ ਅਤੇ ਜੇਕਰ ਕੋਈ ਭਾਵ ਉਹਨਾਂਉੱਤੇਅਸਰਪਾ ਰਿਹਾ ਹੈ ਤਾਂ ਕਿਵੇਂ ਉਸ ਭਾਵ ਨੂੰ ਪਛਾਣ ਕੇ ਉਸ ਪ੍ਰਤੀ ਪ੍ਰੀਕਿਰਿਆ ਕਰਨੀ ਹੈ, ਬੱਚਿਆਂ ਨੂੰ ਇਹ ਛੋਟੀਆਂ-ਛੋਟੀਆਂ ਗੱਲਾਂ ਸਮਝਾ ਕੇ ਉਹਨਾਂ ਦੀ ਜ਼ਿੰਦਗੀ ਵਿੱਚਬਹੁਤਵੱਡੇਬਦਲਾਅ ਲਿਆਂਦੇ ਜਾ ਸਕਦੇ ਹਨ, ਆਸ ਕਰਦੇ ਹਾਂ ਅੱਜ ਦੀ ਇਹ ਗੱਲਬਾਤ ਤੁਹਾਨੂੰ ਪਸੰਦ ਆਵੇਗੀ ਅਤੇ ਕੰਮ ਵੀ ਆਵੇਗੀ, ਆਪਣੇ ਵਿਚਾਰ, ਸੁਝਾਅ ਜਾਂਸਵਾਲਤੁਸੀਂਸਾਡੇ ਨਾਲ ਜਰੂਰ ਸਾਂਝੇ ਕਰੋ...

Copyright 2026 All rights reserved.

Podcast Powered By Podbean

Version: 20241125