Radio Haanji Podcast
Radio Haanji 1674 AM — Australia's premier Punjabi radio station and podcast network. Serving the Punjabi community across Australia and worldwide with news, entertainment, culture, and community content entirely in Punjabi.
Episodes

Nov 25, 2024
Nov 25, 2024
10 min
ਪਾਕਿਸਤਾਨ ਦੇ ਵੱਖ-ਵੱਖ ਹਿੱਸਿਆਂ, ਖਾਸ ਕਰਕੇ ਇਸਲਾਮਾਬਾਦ ਵਿੱਚ, ਇਮਰਾਨ ਖਾਨ ਦੇ ਹਮਾਇਤੀਆਂ ਅਤੇ ਪੁਲੀਸ ਦਰਮਿਆਨ ਹੋਈਆਂ ਝੜਪਾਂ ਵਿੱਚ ਇੱਕ ਪੁਲੀਸ ਮੁਲਾਜ਼ਮ ਦੀ ਮੌਤ ਹੋ ਗਈ ਅਤੇ 70 ਹੋਰ ਜ਼ਖ਼ਮੀ ਹੋ ਗਏ। ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ 24 ਨਵੰਬਰ ਨੂੰ ਮੁਜ਼ਾਹਰੇ ਕਰਨ ਦਾ ਸੱਦਾ ਦਿੱਤਾ ਸੀ ਅਤੇ ਸੰਵਿਧਾਨ ਦੀ 26ਵੀਂ ਸੋਧ ਦੀ ਨਿੰਦਾ ਕੀਤੀ ਸੀ। ਪੀਟੀਆਈ ਨੇ ਇਸਲਾਮਾਬਾਦ ਵਿੱਚ ਧਰਨਾ ਦੇਣ ਲਈ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖੀਆਂ। ਪੁਲੀਸ ਵੱਲੋਂ ਖ਼ੁਦਕਸ਼ੀ ਗੈਸ ਦੇ ਗੋਲੇ ਫੈਂਕੇ ਗਏ।
ਪੰਜਾਬ ਦੇ ਸੂਚਨਾ ਮੰਤਰੀ ਅਜ਼ਮਾ ਬੋਖਾਰੀ ਨੇ ਦੱਸਿਆ ਕਿ ਝੜਪ ਵਿੱਚ ਜ਼ਖ਼ਮੀ ਹੋਏ ਪੰਜ ਪੁਲੀਸ ਮੁਲਾਜ਼ਮਾਂ ਦੀ ਹਾਲਤ ਗੰਭੀਰ ਹੈ। ਪੀਟੀਆਈ ਨੇ ਦੱਸਿਆ ਕਿ 3500 ਤੋਂ ਵੱਧ ਵਰਕਰ ਅਤੇ ਆਗੂ ਗ੍ਰਿਫ਼ਤਾਰ ਹੋ ਚੁੱਕੇ ਹਨ। ਮਾਰਚ ਤਦ ਤੱਕ ਜਾਰੀ ਰਹੇਗਾ ਜਦ ਤੱਕ ਇਮਰਾਨ ਖਾਨ ਅਤੇ ਹੋਰ ਆਗੂਆਂ ਦੀ ਰਿਹਾਈ ਨਹੀਂ ਹੁੰਦੀ।

Nov 25, 2024
Nov 25, 2024
40 min
ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ

Nov 25, 2024
Nov 25, 2024
10 min
ਜੀਵਨ ਸਾਥੀ ਸਿਰਫ਼ ਇੱਕ ਸੰਗੀ ਨਹੀਂ, ਬਲਕਿ ਜੀਵਨ ਦਾ ਮਜ਼ਬੂਤ ਸਹਾਰਾ ਹੁੰਦਾ ਹੈ। ਪਿਆਰ, ਪਰਵਾਹ ਤੇ ਮਰਿਆਦਾ ਨਾਲ ਬਣਿਆ ਇਹ ਰਿਸ਼ਤਾ ਦਿਲਾਂ ਨੂੰ ਜੋੜਦਾ ਹੈ ਜਿਸ ਆਸਰੇ ਸਾਡੀ ਸਾਰਿਆਂ ਦੀ ਜ਼ਿੰਦਗੀ ਸੋਹਣੀ ਅਤੇ ਮਜੇਦਾਰ ਲੰਘਦੀ ਹੈ। ਸਮਝਦਾਰੀ ਅਤੇ ਸਹਿਯੋਗ ਇਸ ਰਿਸ਼ਤੇ ਨੂੰ ਸੁੰਦਰ ਬਣਾਉਂਦੇ ਹਨ। ਜੀਵਨ ਦੇ ਹਰ ਉਤਾਰ-ਚੜ੍ਹਾਅ ਵਿੱਚ ਸਾਥੀ ਦੀ ਮੌਜੂਦਗੀ ਸੱਚਾ ਸਹਾਰਾ ਦਿੰਦੀ ਹੈ। ਜਦੋਂ ਸਾਡਾ ਜੀਵਨ ਸਾਥੀ ਨਾਲ ਹੁੰਦਾ ਹੈ ਤਾਂ ਅਸੀਂ ਬਹੁਤ ਵਾਲੀ ਇਹ ਅਹਿਸਾਸ ਨਹੀਂ ਕਰਦੇ ਕਿ ਇਹ ਸਾਡੇ ਲਈ ਕਿੰਨ੍ਹਾ ਕੀਮਤੀ ਹੈ ਅਤੇ ਅਸੀਂ ਹਰ ਨਿੱਕੀ-ਮੋਟੀ ਗੱਲ ਉੱਤੇ ਉਸਨਾਲ ਲੜਦੇ ਹਨ, ਉਸਨੂੰ ਬੋਲਦੇ ਹਾਂ ਪਰ ਜਦੋਂ ਸਾਡਾ ਜੀਵਨਸਾਥੀ ਸਾਨੂੰ ਛੱਡ ਕੇ ਚਲਾ ਜਾਂਦਾ ਹੈ ਤਾਂ ਇਹ ਅਹਿਸਾਸ ਹੁੰਦਾ ਹੈ ਕਿ ਅਸੀਂ ਕੀ ਗਵਾ ਲਿਆ, ਕਿੰਨ੍ਹਾ ਵੱਡਾ ਘਾਟਾ ਸਾਡੀ ਜ਼ਿੰਦਗੀ ਵਿੱਚ ਪੈ ਗਿਆ, ਇਸ ਲਈ ਕੋਸ਼ਿਸ਼ ਇਹੋ ਕਰਨੀ ਚਾਹੀਦੀ ਹੈ ਕਿ ਜਿਉਂਦੇ ਜੀਅ ਇੱਕ ਦੂਜੇ ਨੂੰ ਸਮਝੀਏ, ਪਿਆਰ ਕਰੀਏ ਅਤੇ ਸੋਹਣਾ ਸਮਾਂ ਬਤੀਤ ਕਰੀਏ ਤਾਂ ਕਿ ਬਾਅਦ ਵਿੱਚ ਪਛਤਾਵੇ ਦੇ ਰੂਪ ਵਿੱਚ ਸਾਰੀ ਜ਼ਿੰਦਗੀ ਸਜ਼ਾ ਨਾ ਭੋਗਣੀ ਪਵੇ, ਅੱਜ ਦੀ ਨਿੱਕੀ ਜਿਹੀ ਕਹਾਣੀ ਬੜੇ ਖੂਬਸੂਰਤ ਤਰੀਕੇ ਨਾਲ ਇਸ ਰਿਸ਼ਤੇ ਦੀ ਮਹਤੱਤਾ ਬਿਆਨ ਕਰਦੀ ਹੈ

Nov 25, 2024
Nov 25, 2024
9 min
Haanji Rishte ਵਿੱਚ ਅਸੀਂ ਤੁਹਾਡੇ ਵੱਲੋਂ ਭੇਜੇ ਗਏ ਰਿਸ਼ਤਿਆਂ ਦੀ ਜਾਣਕਾਰੀ ਆਪਣੇ ਸੁਨਣ ਵਾਲਿਆਂ ਨਾਲ ਸਾਂਝੀ ਕਰਦੇ ਹਾਂ, ਰੇਡੀਓ ਹਾਂਜੀ ਕਿਸੇ ਵੀ ਤਰਾਂ ਦੀ Match Making ਨਹੀਂ ਕਰਦਾ, ਅਤੇ ਨਾ ਹੀ ਕੋਈ ਜਾਣਕਾਰੀ ਜਨਤਕ ਤੌਰ ਤੇ ਕਿਸੇ ਨਾਲ ਸਾਂਝੀ ਕਰਦਾ ਹੈ, ਅਸੀਂ ਸਿਰਫ਼ ਤੁਹਾਡੇ ਵੱਲੋਂ ਭੇਜੀ ਗਈ ਜਾਣਕਾਰੀ ਦੂਜਿਆਂ ਨਾਲ ਸਾਂਝੀ ਕਰਨ ਦਾ ਮਾਧਿਅਮ ਹਾਂ...

Nov 25, 2024
Nov 25, 2024
28 min
ਸੰਸਦ ਦਾ ਸਰਦ ਰੁੱਤ ਇਜਲਾਸ ਭਲਕੇ ਤੋਂ ਸ਼ੁਰੂ ਹੋਣ ਜਾ ਰਿਹਾ ਹੈ, ਜਿੱਥੇ ਕਈ ਮੁੱਦਿਆਂ ’ਤੇ ਤਿੱਖੀ ਚਰਚਾ ਦੀ ਸੰਭਾਵਨਾ ਹੈ। ਵਿਰੋਧੀ ਧਿਰ ਨੇ ਅਡਾਨੀ ਗਰੁੱਪ ’ਤੇ ਅਮਰੀਕੀ ਅਦਾਲਤ ਵਿੱਚ ਲੱਗੇ ਦੋਸ਼ਾਂ ਅਤੇ ਮਨੀਪੁਰ ਦੇ ਤਣਾਅਪੂਰਨ ਹਾਲਾਤ ਨੂੰ ਸੰਸਦ ਵਿੱਚ ਚਰਚਾ ਲਈ ਮਹੱਤਵਪੂਰਨ ਵਿਸ਼ੇ ਬਣਾ ਦਿੱਤਾ ਹੈ। ਇਸ ਤੋਂ ਇਲਾਵਾ, ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਸਪੱਸ਼ਟ ਕੀਤਾ ਹੈ ਕਿ ਚਰਚਾ ਦੀ ਰੂਪਰੇਖਾ ਦੋਵੇਂ ਸਦਨਾਂ ਦੀਆਂ ਕੰਮਕਾਰ ਕਮੇਟੀਆਂ ਦੁਆਰਾ ਤੈਅ ਕੀਤੀ ਜਾਵੇਗੀ।
ਸਰਦ ਰੁੱਤ ਇਜਲਾਸ 20 ਦਸੰਬਰ ਤੱਕ ਜਾਰੀ ਰਹੇਗਾ ਅਤੇ ਇਸ ਵਿੱਚ 16 ਨਵੇਂ ਬਿੱਲ ਪੇਸ਼ ਕਰਨ ਦੀ ਯੋਜਨਾ ਹੈ। ਇਜਲਾਸ ਦੀ ਸ਼ੁਰੂਆਤ ਤੋਂ ਪਹਿਲਾਂ, ਸਰਬ ਦਲ ਮੀਟਿੰਗ ਹੋਈ ਜਿਸ ਵਿੱਚ 30 ਪਾਰਟੀਆਂ ਦੇ 42 ਪ੍ਰਤੀਨਿਧੀਆਂ ਨੇ ਹਿਸਾ ਲਿਆ। ਇਸ ਮੀਟਿੰਗ ਵਿੱਚ ਭਾਜਪਾ ਦੇ ਸੀਨੀਅਰ ਆਗੂ ਰਾਜਨਾਥ ਸਿੰਘ ਨੇ ਦੋਵੇਂ ਸਦਨਾਂ ਦੀ ਕਾਰਵਾਈ ਸਫ਼ਲਤਾ ਨਾਲ ਚਲਾਉਣ ਲਈ ਸਹਿਯੋਗ ਦੀ ਮੰਗ ਕੀਤੀ।

Nov 25, 2024
Nov 25, 2024
11 min
ਨਿਊ ਸਾਊਥ ਵੇਲਜ਼ ਵਿੱਚ ਕੋਲੇ ਦੀ ਸਭ ਤੋਂ ਵੱਡੀ ਬੰਦਰਗਾਹ Newcastleਵਿੱਚ ਕੋਲਾ ਵਿਰੋਧੀ ਪ੍ਰਦਰਸ਼ਨਾਂ ਵਿੱਚ ਬੀਤੀ ਸ਼ਾਮ ਨਾਟਕੀ ਢੰਗ ਨਾਲ 170 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਇੱਕ ਪੁਲਿਸ ਅਧਿਕਾਰੀ ਜ਼ਖਮੀ ਹੋ ਗਿਆ ਹੈ।
ਲਗਾਤਾਰ ਤੀਜੇ ਦਿਨ ਬੰਦਰਗਾਹ 'ਤੇ ਕਬਜ਼ਾ ਕਰਨ ਤੋਂ ਬਾਅਦ ਜਲਵਾਯੂ ਕਾਰਕੁਨਾਂ ਦੀ ਪੁਲਿਸ ਮੰਤਰੀ ਦੁਆਰਾ ਨਿੰਦਾ ਕੀਤੀ ਗਈ ਹੈ।
Rising Tide Climate ਨਾਮ ਦੀ ਸੰਸਥਾ ਦੇ ਕਾਰਕੁਨ ਕਿਸ਼ਤੀਆਂ 'ਤੇ ਸਵਾਰ ਹੋ ਕੇ Newcastle ਦੇ ਸਮੁੰਦਰੀ ਰਾਸਤੇ ਵਿੱਚ ਪ੍ਰਦਰਸ਼ਨ ਕਰ ਰਹੇ ਸਨ।ਫੈਡਰਲ ਸਰਕਾਰ ਨੂੰ ਸਾਰੇ ਜੈਵਿਕ ਬਾਲਣ ਪ੍ਰੋਜੈਕਟਾਂ ਨੂੰ ਖਤਮ ਕਰਨ ਅਤੇ ਬੰਦਰਗਾਹ ਨੂੰ ਚਲਾਉਣ ਵਾਲੇ ਕੰਮ ਨੂੰ ਰੋਕਣ ਲਈ ਮੰਗ ਰੱਖ ਰਹੇ ਸਨ।

Nov 25, 2024
Nov 25, 2024
13 min
ਇਜ਼ਰਾਈਲ ਨੇ ਐਤਵਾਰ ਨੂੰ ਕਿਹਾ ਹੈ ਕਿ ਸੰਯੁਕਤ ਅਰਬ ਅਮੀਰਾਤ (ਯੂਏਈ) ’ਚ ਲਾਪਤਾ ਹੋਏ ਇਜ਼ਰਾਇਲੀ-ਮੌਲਡੋਵੀ ਰੱਬੀ (ਧਰਮ ਗੁਰੂ) ਦੀ ਹੱਤਿਆ ਕਰ ਦਿੱਤੀ ਗਈ ਹੈ ਅਤੇ ਉਨ੍ਹਾਂ ਦੀ ਲਾਸ਼ ਬਰਾਮਦ ਕੀਤੀ ਜਾ ਚੁੱਕੀ ਹੈ। ਇਜ਼ਰਾਈਲ ਨੇ ਇਸ ਘਟਨਾ ਨੂੰ ਯਹੂਦੀ ਵਿਰੋਧੀ ਘਿਨਾਉਣੀ ਅਤਿਵਾਦੀ ਘਟਨਾ ਕਰਾਰ ਦਿੱਤਾ ਹੈ।
ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਦਫ਼ਤਰ ਨੇ ਕਿਹਾ ਕਿ ਇਜ਼ਰਾਈਲ ਧਰਮ ਗੁਰੂ ਦੀ ਮੌਤ ਲਈ ਜ਼ਿੰਮੇਵਾਰ ਅਪਰਾਧੀਆਂ ਨੂੰ ਨਿਆਂ ਦੇ ਕਟਹਿਰੇ ’ਚ ਖੜ੍ਹਾ ਕਰਨ ਲਈ ਹਰਸੰਭਵ ਕੋਸ਼ਿਸ਼ ਕਰੇਗਾ। ਦੁਬਈ ’ਚ ਇਕ ਦੁਕਾਨ ਦੇ ਮਾਲਕ ਜ਼ਵੀ ਕੋਗਾਨ ਵੀਰਵਾਰ ਨੂੰ ਲਾਪਤਾ ਹੋ ਗਏ ਸਨ। ਸਾਲ 2020 ’ਚ ਅਬਰਾਹਮ ਸਮਝੌਤੇ ਰਾਹੀਂ ਇਜ਼ਰਾਈਲ ਅਤੇ ਯੂਏਈ ਵਿਚਕਾਰ ਕੂਟਨੀਤਕ ਸਬੰਧ ਸਥਾਪਤ ਹੋਣ ਮਗਰੋਂ ਇਜ਼ਰਾਇਲੀ ਵਪਾਰ ਅਤੇ ਸੈਰ-ਸਪਾਟੇ ਲਈ ਦੁਬਈ ਦਾ ਰੁਖ਼ ਕਰ ਰਹੇ ਹਨ। ਯੂਏਈ ਸਰਕਾਰ ਨੇ ਹਾਲੇ ਇਸ ਘਟਨਾਕ੍ਰਮ ਬਾਰੇ ਕੋਈ ਪ੍ਰਤੀਕਰਮ ਨਹੀਂ ਦਿੱਤਾ ਹੈ।

Nov 25, 2024
Nov 25, 2024
35 min
ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ

Nov 24, 2024
Nov 24, 2024
5 min
ਭਾਈ ਕਾਨ੍ਹ ਸਿੰਘ ਦਾ ਜਨਮ 30 ਅਗੱਸਤ, 1861 ਈ: ਨੂੰ, ਮਾਤਾ ਹਰਿ ਕੌਰ ਦੀ ਕੁੱਖੋਂ, ਪਿਤਾ ਭਾਈ ਨਰਾਇਣ ਸਿੰਘ ਦੇ ਘਰ, ਦਾਦਾ ਸਰੂਪ ਸਿੰਘ ਦੇ ਵਿਹੜੇ, ਪੜਦਾਦਾ ਨੌਧ ਸਿੰਘ ਦੇ ਖੇੜੇ, ਪਿੰਡ ਸਬਜ਼ ਬਨੇਰਾ, ਰਿਆਸਤ ਪਟਿਆਲੇ ਵਿਚ ਹੋਇਆ। ਭਾਈ ਕਾਨ੍ਹ ਸਿੰਘ ਦੇ ਪਿਤਾ ਬਾਬਾ ਨਾਰਾਇਣ ਸਿੰਘ ਨਾਭੇ ਦੇ ਪ੍ਰਸਿੱਧ ਗੁਰਦੁਆਰਾ ਬਾਬਾ ਅਜਾਪਾਲ ਸਿੰਘ ਦੇ ਮਹੰਤ ਸਨ ਤੇ ਉਨ੍ਹਾਂ ਦੇ ਪੜਦਾਦਾ ਨੌਧ ਸਿੰਘ ਪਿੰਡ ਪਿੱਥੋ ਵਿਚ ਰਹਿੰਦੇ ਸਨ ਜੋ ਰਿਆਸਤ ਨਾਭਾ ਦੇ ਚੌਧਰੀ ਸਨ। ਪਿੰਡ ਪਿੱਥੋ ਬਠਿੰਡਾ ਜ਼ਿਲ੍ਹੇ ’ਚ ਸਥਿਤ ਹੈ। ਭਾਈ ਕਾਨ੍ਹ ਸਿੰਘ ਦੇ ਦੋ ਭਰਾ ਭਾਈ ਮੀਹਾਂ ਸਿੰਘ ਤੇ ਭਾਈ ਬਿਸ਼ਨ ਸਿੰਘ ਸਨ ਅਤੇ ਇਕ ਭੈਣ ਬੀਬੀ ਕਾਨ੍ਹ ਕੌਰ ਸੀ ਜੋ ਛੋਟੀ ਉਮਰ ’ਚ ਹੀ ਗੁਜ਼ਰ ਗਈ। ਆਪ ਦੀ 24 ਸਾਲ ਦੀ ਉਮਰ ਵਿਚ ਪਹਿਲਾ ਵਿਆਹ ਪਿੰਡ ਧੂਰੇ ਰਿਆਸਤ ਪਟਿਆਲੇ ਵਿਚ ਤੇ ਦੂਜਾ ਵਿਆਹ ਮੁਕਤਸਰ ਹੋਇਆ। ਥੋੜ੍ਹੇ ਸਮੇਂ ’ਚ ਦੋਹਾਂ ਸੁਪਤਨੀਆਂ ਗੁਜ਼ਰ ਗਈਆਂ। ਤੀਜਾ ਵਿਆਹ ਪਿੰਡ ਰਾਮਗੜ੍ਹ ਪਟਿਆਲੇ ਵਿਚ ਹਰਦਮ ਸਿੰਘ ਦੀ ਲੜਕੀ ਬੀਬੀ ਸੰਤ ਕੌਰ ਨਾਲ ਹੋਇਆ ਜਿਨ੍ਹਾਂ ਦੀ ਕੁੱਖੋਂ ਸਪੁੱਤਰ ਭਾਈ ਭਗਵੰਤ ਸਿੰਘ (ਹਰੀ) ਦਾ ਜਨਮ ਹੋਇਆ ਜੋ ਭਾਈ ਕਾਨ੍ਹ ਸਿੰਘ ਦੇ ਇਕਲੌਤੇ ਸਪੁੱਤਰ ਹਨ।

Nov 24, 2024
Nov 24, 2024
28 min
ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ 'ਤੇ ਰੇਡੀਓ ਹਾਂਜੀ ਦੀ ਇਸ ਖ਼ਾਸ ਪੇਸ਼ਕਸ਼ ਵਿੱਚ ਤੁਹਾਡਾ ਸਵਾਗਤ ਹੈ, ਅੱਜ ਦਾ ਦਿਨ ਸਾਡੇ ਲਈ ਬਹੁਤ ਵੱਡੀ ਸਿੱਖਿਆ ਲੈ ਕੇ ਆਉਂਦਾ ਹੈ। ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸਾਨੂੰ ਸੱਚਾਈ, ਧਰਮ ਅਤੇ ਮਾਨਵਤਾ ਲਈ ਆਪਣਾ ਜੀਵਨ ਕੁਰਬਾਨ ਕਰਨ ਦੀ ਪ੍ਰੇਰਨਾ ਦਿੰਦੀ ਹੈ। ਉਹਨਾਂ ਨੇ ਸਾਡੀ ਅਜਾਦੀ ਅਤੇ ਧਰਮ ਦੀ ਰਾਖੀ ਲਈ ਜੋ ਕੁਝ ਕੀਤਾ, ਉਸਦਾ ਅਰਥ ਅੱਜ ਵੀ ਅਟੱਲ ਹੈ। ਇਸ ਪਵਿੱਤਰ ਮੌਕੇ 'ਤੇ, ਰੇਡੀਓ ਹਾਂਜੀ ਦੇ ਇਸ ਖ਼ਾਸ ਸ਼ੋਅ ਵਿੱਚ ਮੇਰੇ ਨਾਲ ਨੇ ਮਸ਼ਹੂਰ ਪੰਜਾਬੀ ਪੱਤਰਕਾਰ ਪ੍ਰੀਤ ਰੂਪਲ ਜੀ। ਮੈਂ ਹਾਂ ਤੁਹਾਡਾ ਹੋਸਟ ਗੌਤਮ ਕਪਿਲ। ਆਓ, ਗੁਰੂ ਸਾਹਿਬ ਦੀ ਕੁਰਬਾਨੀ ਨੂੰ ਯਾਦ ਕਰਦੇ ਹੋਏ ਧਰਮ ਦੇ ਅਸਲੀ ਅਰਥਾਂ ਨੂੰ ਸਮਝੀਏ।







