Radio Haanji Podcast
Radio Haanji 1674 AM — Australia's premier Punjabi radio station and podcast network. Serving the Punjabi community across Australia and worldwide with news, entertainment, culture, and community content entirely in Punjabi.
Episodes

Nov 17, 2024
Nov 17, 2024
38 min
ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦ

Nov 16, 2024
Nov 16, 2024
13 min
Aditya Sood, ਇੱਕ ਮਸ਼ਹੂਰ ਪੰਜਾਬੀ ਫ਼ਿਲਮ ਡਾਇਰੈਕਟਰ ਹਨ, ਜਿਨ੍ਹਾਂ ਨੇ ਪੰਜਾਬੀ ਸਿਨੇਮਾ ਨੂੰ ਕਈ ਯਾਦਗਾਰੀ ਫ਼ਿਲਮਾਂ ਦਿੱਤੀਆਂ ਹਨ। "ਓਏ ਹੋਏ ਪਿਆਰ ਹੋ ਗਿਆ", "ਤੇਰੀ ਮੇਰੀ ਜੋੜੀ", ਅਤੇ "ਮਰ ਜਾਵਾਂ ਗੁੜ ਖਾ ਕੇ" ਵਰਗੀਆਂ ਫ਼ਿਲਮਾਂ ਦੇ ਨਾਲ, ਉਹਨਾਂ ਨੇ ਆਪਣੀ ਕਲਾ ਅਤੇ ਕਹਾਣੀਕਾਰ ਦੀ ਵੱਖਰੀ ਪਛਾਣ ਬਣਾਈ ਹੈ। ਅੱਜ ਦੀ ਮੁਲਾਕਾਤ ਵਿੱਚ ਅਦਿਤਿਆ ਸੂਦ ਆਪਣੀ ਨਵੀਂ ਫ਼ਿਲਮ "ਸੈਕਟਰ 17" ਬਾਰੇ ਗੱਲਬਾਤ ਕਰਦੇ ਹੋਏ ਦੇਖੇ ਗਏ। ਇਹ ਫ਼ਿਲਮ ਇੱਕ ਵਿਲੱਖਣ ਕਹਾਣੀ ਤੇ ਆਧਾਰਿਤ ਹੈ, ਜੋ ਦਰਸ਼ਕਾਂ ਨੂੰ ਇੱਕ ਨਵਾਂ ਅਨੁਭਵ ਦੇਵੇਗੀ।

Nov 16, 2024
Nov 16, 2024
12 min
ਅਰਦਾਸ ਇੱਕ ਅਜਿਹਾ ਸ਼ਬਦ ਹੈ, ਜਿਹੜਾ ਜਦੋਂ ਵੀ ਦਿਮਾਗ਼ ਵਿੱਚ ਆਉਂਦਾ ਹੈ ਤਾਂ ਇੱਕ ਤਸੱਲੀ ਅਤੇ ਠਹਿਰਾਵ ਦੀ ਭਾਵਨਾ ਪੂਰੇ ਸਰੀਰ ਨੂੰ ਠਾਰ ਦੇਂਦੀ ਹੈ ਅਤੇ ਜੋ ਵੀ ਮੁਸ਼ਕਿਲ ਪ੍ਰੇਸ਼ਾਨੀਆਂ ਨਾਲ ਅਸੀਂ ਜੂਝ ਰਹੇ ਹੁੰਦੇ ਹਾਂ ਉਹ ਸਾਨੂੰ ਸਤਾਉਣਾ ਬੰਦ ਕਰ ਦੇਂਦੀਆਂ ਹਨ, ਅਰਦਾਸ ਦਾ ਸਿੱਧਾ ਸੰਬੰਧ ਸਾਡੀਆਂ ਭਾਵਨਾਵਾਂ ਨਾਲ ਹੁੰਦਾ ਹੈ, ਜਿੰਨ੍ਹੀ ਸਾਡੀ ਭਾਵਨਾ ਸੱਚੀ-ਸੁੱਚੀ ਹੋਵੇਗੀ ਉਨ੍ਹਾਂ ਅਰਦਾਸ ਦਾ ਪ੍ਰਭਾਵ ਵੱਧ ਹੋਵੇਗਾ, ਸੱਚੇ ਦਿਲੋਂ ਕੀਤੀ ਗਈ ਅਰਦਾਸ ਜਰੂਰ ਕਬੂਲ ਹੁੰਦੀ ਹੈ ਅਤੇ ਅਸੀਂ ਜੋ ਵੀ ਉਸ ਪ੍ਰਮਾਤਮਾ ਤੋਂ ਮੰਗਦੇ ਹਾਂ ਉਹ ਸਾਨੂੰ ਜਰੂਰ ਮਿਲਦਾ ਹੈ, ਦੇਰ-ਸਵੇਰ ਹੋ ਸਕਦੀ ਹੈ ਪਰ ਅਰਦਾਸ ਪੂਰੀ ਜਰੂਰ ਹੁੰਦੀ ਹੈ

Nov 16, 2024
Nov 16, 2024
1hr 2 min
ਕੀ ਅੰਮ੍ਰਿਤਸਰ ਤੋਂ ਲਾਹੌਰ ਤੱਕ ਧੂੰਏ- ਪ੍ਰਦੂਸ਼ਣ ਦੀ ਵਜ੍ਹਾ ਦੀਵਾਲੀ ਅਤੇ ਪਰਾਲੀ ਹੈ? ਹਵਾ ਪ੍ਰਦੂਸ਼ਣ ਤੋਂ ਮੁਕਤ ਕਰਨ ਵਿਚ ਦਰਖ਼ਤ ਕਿੰਨੇ ਲਾਹੇਵੰਦ ਹਨ? ਕੀ ਹੋਵੇਗਾ ਜੇਕਰ ਧਰਤੀ ਤੋਂ ਸਾਰੇ ਦਰਖ਼ਤ ਕੱਟ ਦਿੱਤੇ ਜਾਣ?

Nov 14, 2024
Nov 14, 2024
21 min
ਓਘਰ ’ਚ ਜਨਤਕ ਰੈਲੀ ਮੌਕੇ ਪ੍ਰਧਾਨ ਮੰਤਰੀ ਨੇ ਕਿਹਾ, ‘‘ਝਾਰਖੰਡ ਦੀ ਪਛਾਣ ਬਦਲਣ ਲਈ ਬਹੁਤ ਵੱਡੀ ਸਾਜ਼ਿਸ਼ ਹੋ ਰਹੀ ਹੈ।’’ ਮੋਦੀ ਨੇ ਅਨਸੂਚਿਤ ਜਾਤੀ (ਐੱਸਸੀ), ਅਨੁਸੂਚਿਤ ਕਬੀਲਿਆਂ (ਐੱਸਟੀ) ਅਤੇ ਪਛੜੇ ਵਰਗਾਂ (ਓਬੀਸੀ) ਨੂੰ ‘ਕਮਜ਼ੋਰ’ ਕਰਨ ਸਣੇ ਅਜਿਹੀਆਂ ਹੋਰ ਸਾਰੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰਨ ਦਾ ਵਾਅਦਾ ਕਰਦਿਆਂ ਭਰੋਸੇ ਨਾਲ ਆਖਿਆ ਕਿ ਭਾਜਪਾ ਦੀ ਅਗਵਾਈ ਵਾਲਾ ਐੱਨਡੀਏ ਝਾਰਖੰਡ ’ਚ ਸਰਕਾਰ ਬਣਾਉਣ ਜਾ ਰਿਹਾ ਅਤੇ ਉਹ ਹਲਫ਼ਦਾਰੀ ਸਮਾਗਮ ’ਚ ਸ਼ਾਮਲ ਹੋਣਗੇ।

Nov 14, 2024
Nov 14, 2024
12 min
ਆਮ ਤੌਰ 'ਤੇ Woolworths ਵਰਗੇ ਰਿਟੇਲ ਸਟੋਰਾਂ 'ਤੋਂ Mars ਦਾ ਮਸ਼ਹੂਰ ਚਾਕਲੇਟ ਬਾਕਸ ਮਿਲ ਜਾਂਦਾ ਸੀ। ਪਰ ਹੁਣ ਇਸ ਕ੍ਰਿਸਮਸ 'ਤੇ ਤੁਸੀਂ 'Celebrations' ਨਾਮ ਦੀ ਇਹ ਚਾਕਲੇਟ ਦਾ ਡੱਬਾ ਸ਼ੈਲਫਾਂ ਤੋਂ ਗਾਇਬ ਪਾਓਂਗੇ।
ਦਰਅਸਲ ਸਾਲ 1997 'ਚ Mars ਦੁਆਰਾ ਸ਼ੁਰੂ ਕੀਤੀ Celebrations ਚਾਕਲੇਟ ਨੂੰ ਬੰਦ ਕਰਨ ਦਾ ਫ਼ੈਸਲਾ ਬਰਾਮਦਗੀ ਦਰਾਂ ਵਧਣ ਕਰਕੇ ਲਿਆ ਗਿਆ ਹੈ।

Nov 14, 2024
Nov 14, 2024
21 min
ਲਾਹੌਰ ਅਤੇ ਪਾਕਿਸਤਾਨ ਦੇ ਹੋਰ ਹਿੱਸਿਆਂ ਵਿੱਚ ਬਦਤਰੀਨ ਧੂੰਏਂ ਕਾਰਨ ਸਿਰਫ 24 ਘੰਟਿਆਂ ਵਿੱਚ ਸਾਹ ਅਤੇ ਵਾਇਰਲ ਇਨਫੈਕਸ਼ਨ ਦੇ 15,000 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਹਸਪਤਾਲਾਂ ਵਿੱਚ ਨਿਮੋਨੀਆ, ਛਾਤੀ ਦੀ ਲਾਗ ਅਤੇ ਚਮੜੀ ਦੇ ਰੋਗਾਂ ਕਾਰਨ ਬੱਚਿਆਂ ਸਹਿਤ ਕਈ ਮਰੀਜ਼ ਭਰਤੀ ਹੋ ਰਹੇ ਹਨ। ਸਰਕਾਰ ਨੇ ਜਵਾਬੀ ਕਾਰਵਾਈ ਅਧੀਨ ਵੱਖ-ਵੱਖ ਸਖ਼ਤ ਪਾਬੰਦੀਆਂ ਲਗਾਈਆਂ ਹਨ।

Nov 14, 2024
Nov 14, 2024
41 min
ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦ

Nov 14, 2024
Nov 14, 2024
14 min
ਨਵੀਂ ਆ ਰਹੀ ਪੰਜਾਬੀ ਫ਼ਿਲਮ ਆਪਣੇ ਘਰ ਬੇਗਾਨੇ ਜਿਸ ਵਿੱਚ ਮੁੱਖ ਭੂਮਿਕਾ ਵਿੱਚ ਵਿੱਚ ਨਜ਼ਰ ਆਉਣਗੇ ਪੰਜਾਬੀ ਸਿਨੇਮਾ ਦੀ ਉਭਰਦੀ ਹੋਈ ਅਭਿਨੇਤਰੀ ਪ੍ਰੀਤ ਔਜਲਾ, ਰੇਡੀਓ ਹਾਂਜੀ ਵੱਲੋਂ ਗੌਤਮ ਕਪਿਲ ਜੀ ਨਾਲ ਹੋਈ ਇਸ ਖਾਸ ਗੱਲਬਾਤ ਵਿੱਚ ਅਸੀਂ ਪ੍ਰੀਤ ਔਜਲਾ ਤੋਂ ਜਾਣਗੇ ਉਹਨਾਂ ਦੀ ਫਿਲਮ ਆਪਣੇ ਘਰ ਬੇਗਾਨੇ ਅਤੇ ਹੋਰ ਆਉਣ ਵਾਲੀਆਂ ਫ਼ਿਲਮਾਂ ਬਾਰੇ...

Nov 13, 2024
Nov 13, 2024
33 min
ਪ੍ਰਿੰਸ ਕੰਵਲਜੀਤ ਪੰਜਾਬੀ ਫਿਲਮ ਇੰਡਸਟਰੀ ਦਾ ਇੱਕ ਅਜਿਹਾ ਨਾਂਅ ਹੈ ਜਿਸਦੀ ਪਛਾਣ ਜ਼ਿਆਦਾਤਰ ਪੰਮੇ ਨਾਮ ਤੋਂ ਹੁੰਦੀ ਹੈ, ਆਪਣੀ ਵਿਲੱਖਣ ਅਦਾਕਾਰੀ ਨਾਲ ਹਮੇਸ਼ਾ ਹੀ ਉਹਨਾਂ ਨੇ ਦਰਸ਼ਕਾਂ ਨੂੰ ਮੋਹਿਆ ਹੈ, ਅੱਜ ਦੀ ਇੰਟਰਵਿਊ ਵਿੱਚ ਅਸੀਂ ਜਾਂਣਗੇ ਉਹਨਾਂ ਦੀ ਆਉਣ ਵਾਲੀ ਨਵੀਂ ਫ਼ਿਲਮ ਸੈਕਟਰ 17 ਬਾਰੇ, ਕੀ ਹੈ ਸੈਕਟਰ 17 ਅਤੇ ਕਿਵੇਂ ਹੋਂਦ ਵਿੱਚ ਆਈ ਇਹ ਕਹਾਣੀ ਅਤੇ ਫ਼ਿਲਮ, ਇਸਤੋਂ ਇਲਾਵਾ ਉਹਨਾਂ ਦੀ ਜ਼ਿੰਦਗੀ ਦੇ ਤਜਰਬਿਆਂ ਨਾਲ ਸੰਬੰਧਿਤ ਹੋਰ ਵੀ ਬਹੁਤ ਸਾਰੀਆਂ ਗੱਲਾਂ ਜਾਨਣ ਦਾ ਮੌਕਾ ਮਿਲੇਗਾ, ਉਮੀਦ ਕਰਦੇ ਆਂ ਗੌਤਮ ਕਪਿਲ ਜੀ ਦੁਆਰਾ ਕੀਤੀ ਇਹ ਖ਼ਾਸ ਮੁਲਾਕਾਤ ਤੁਸੀਂ ਜਰੂਰ ਪਸੰਦ ਕਰੋਗੇ