Radio Haanji Podcast

Radio Haanji 1674 AM — Australia's premier Punjabi radio station and podcast network. Serving the Punjabi community across Australia and worldwide with news, entertainment, culture, and community content entirely in Punjabi.

Episodes

Oct 9, 2024

1 hr 51 min

ਆਸਟ੍ਰੇਲੀਅਨ ਸਰਕਾਰ ਟੈਕਸ ਛੋਟਾਂ, ਖਾਸ ਕਰਕੇ 'ਨੈਗੇਟਿਵ ਗੀਅਰਿੰਗ' ਵਿੱਚ ਸੰਭਾਵੀ ਬਦਲਾਵਾਂ ਦੀ ਸਮੀਖਿਆ ਕਰ ਰਹੀ ਹੈ। ਮਕਾਨ ਮਾਲਕਾਂ ਨੂੰ ਚਿੰਤਾ ਹੈ ਕਿ ਅਗਰ 'ਨੈਗੇਟਿਵ ਗੀਅਰਿੰਗ' ਵਿੱਚ ਕਟੌਤੀ ਹੁੰਦੀ ਹੈ ਤਾਂ ਉਨ੍ਹਾਂ ਦੀ ਆਮਦਨ ਘੱਟ ਹੋ ਸਕਦੀ ਹੈ ਅਤੇ ਉਨ੍ਹਾਂ ਨੂੰ ਜਾਂ ਤਾਂ ਆਪਣੀ ਜਾਇਦਾਦ ਵੇਚਣ ਲਈ ਮਜਬੂਰ ਹੋਣਾ ਪੈ ਸਕਦਾ ਹੈ, ਜਦੋਂ ਕਿ ਕਿਰਾਇਦਾਰ, ਕਿਰਾਏ ਵਧਣ ਦੇ ਡਰ ਨਾਲ ਜੂਝ ਰਹੇ ਹਨ। ਇਹਦੇ ਨਾਲ ਹੀ ਪਹਿਲੀ ਵਾਰ ਮਕਾਨ ਖਰੀਦਣ ਵਾਲੇ 'ਨੈਗੇਟਿਵ ਗੀਅਰਿੰਗ' ਵਿੱਚ ਕਟੌਤੀ ਦੇ ਪੱਖ ਵਿੱਚ ਹੋ ਸਕਦੇ ਹਨ ਕਿਓਂਕਿ ਇਸ ਨਾਲ ਉਨ੍ਹਾਂ ਨੂੰ ਘੱਟ 'ਇਨਵੇਸਟਰਜ਼' ਹੋਣ ਕਰਕੇ ਮਕਾਨ ਸਸਤਾ ਮਿਲਣ ਦੀ ਸੰਭਾਵਨਾ ਵੱਧ ਜਾਂਦੀ ਹੈ। ਹਾਂਜੀ ਰੇਡੀਓ ਦੇ ਇਸ ਹਫਤਾਵਾਰੀ ਹਿੱਸੇ ਵਿੱਚ ਰਣਜੋਧ ਸਿੰਘ ਅਤੇ ਪ੍ਰੀਤਇੰਦਰ ਗਰੇਵਾਲ ਇਸੇ ਵਿਸ਼ੇ ਉੱਤੇ ਚਰਚਾ ਕਰ ਰਹੇ ਹਨ ਜਿਸ ਵਿੱਚ ਸਾਡੇ ਸਰੋਤਿਆਂ ਨੇ ਵੀ ਆਪਣੇ ਸੁਝਾਅ ਪੇਸ਼ ਕੀਤੇ......

Oct 9, 2024

1 hr 51 min

Oct 9, 2024

1 hr 6 min

Yash and Vishal's engaging conversation delved into music, art, and culture, paying tribute to Nusrat Fateh Ali Khan's enduring legacy, revisiting the 90s era, and celebrating Yash's artistic expression. The inspiring tale of the Dog on the Tuckerbox added a touching conclusion to the episode.

Oct 9, 2024

1 hr 6 min

Oct 9, 2024

19 min


ਆਸਟ੍ਰੇਲੀਆ ਦੇ Chief Medical Officer (CMO) Paul Kelly ਨੇ ਆਪਣੀ ਸੇਵਾ ਮੁਕਤੀ ਦਾ ਐਲਾਨ ਕਰ ਦਿੱਤਾ ਹੈ।
ਕੋਰੋਨਾ ਕਾਲ ਦੌਰਾਨ ਉਹਨਾਂ ਨੇ ਆਸਟ੍ਰੇਲੀਆ ਦੇ ਪ੍ਰਮੁੱਖ ਮੈਡੀਕਲ ਅਧਿਕਾਰੀ ਵੱਜੋਂ ਸੇਵਾ ਨਿਭਾਈ ਸੀ। ਦੇਸ਼ ਦੇ ਸਿਹਤ ਮੰਤਰੀ Mark Butler ਨੇ ਪ੍ਰੋਫ਼ੈਸਰ ਕੈਲੀ ਦੇ ਕੰਮਾਂ ਦੀ ਪ੍ਰਸੰਸ਼ਾ ਕਰਦਿਆਂ ਦੱਸਿਆ ਕਿ ਉਹਨਾਂ ਦੀ ਰਹਿਨੁਮਾਈ ਹੇਠ Australian Centre for Disease Control ਨਾਮ ਦਾ ਅਦਾਰਾ ਉਸਾਰਿਆ ਗਿਆ ਹੈ, ਜੋ ਕਿ ਭਵਿੱਖ ਵਿੱਚ ਕਿਸੇ ਵੱਡੀ ਐਮਰਜੈਂਸੀ ਜਾਂ pandemic 'ਚ ਮਦਦਗਾਰ ਹੋਵੇਗਾ।
Paul Kelly ਆਉਂਦੀ 21 ਅਕਤੂਬਰ ਤੱਕ ਇਸ ਅਹੁਦੇ 'ਤੇ ਰਹਿਣਗੇ। ਸਰਕਾਰ ਜਲਦ ਹੀ ਦੇਸ਼ ਦੇ ਨਵੇਂ CMO ਦਾ ਐਲਾਨ ਕਰੇਗੀ।

Oct 9, 2024

19 min

Oct 9, 2024

11 min

ਪਾਕਿਸਤਾਨ ਦੀ ਪੰਜਾਬ ਸਰਕਾਰ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ, ਜੋ ਅਗਸਤ 2023 ਤੋਂ ਰਾਵਲਪਿੰਡੀ ਦੀ ਅਦਿਆਲਾ ਜੇਲ੍ਹ ਵਿੱਚ ਬੰਦ ਹਨ, ਨੂੰ 18 ਅਕਤੂਬਰ ਤੱਕ ਆਪਣੇ ਪਰਿਵਾਰ, ਵਕੀਲਾਂ, ਅਤੇ ਪਾਰਟੀ ਨੇਤਾਵਾਂ ਨਾਲ ਮਿਲਣ 'ਤੇ ਪਾਬੰਦੀ ਲਾ ਦਿੱਤੀ ਹੈ। ਇਸ ਪਾਬੰਦੀ ਦਾ ਕਾਰਨ ਸੁਰੱਖਿਆ ਚੁਨੌਤੀਆਂ ਅਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਵੱਲੋਂ ਵਿਰੋਧ ਪ੍ਰਦਰਸ਼ਨ ਦੱਸਿਆ ਜਾ ਰਿਹਾ ਹੈ। ਪੰਜਾਬ ਦੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਨੇ ਇਮਰਾਨ ਖ਼ਾਨ ਦੀ ਪਾਰਟੀ 'ਤੇ ਇਸਲਾਮਾਬਾਦ ਵਿੱਚ 15 ਅਤੇ 16 ਅਕਤੂਬਰ ਨੂੰ ਹੋਣ ਵਾਲੇ ਐੱਸਸੀਓ ਸੰਮੇਲਨ 'ਚ ਰੁਕਾਵਟ ਪੈਦਾ ਕਰਨ ਦੇ ਦੋਸ਼ ਵੀ ਲਗਾਏ ਹਨ।

Oct 9, 2024

11 min

Oct 9, 2024

37 min

ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ

Oct 9, 2024

37 min

Oct 8, 2024

13 min

ਸਾਡੀ ਜ਼ਿੰਦਗੀ ਵਿੱਚ ਹਰ ਰੋਜ਼ ਬਹੁਤ ਸਾਰੀਆਂ ਗੱਲਾਂ-ਘਟਨਾਵਾਂ ਏਦਾਂ ਦੀਆਂ ਵਾਪਰਦੀਆਂ ਨੇ ਜਿੰਨ੍ਹਾਂ ਵੱਲ ਸਾਡਾ ਕਦੇ ਧਿਆਨ ਨਹੀਂ ਜਾਂਦਾ, ਸਾਡੇ ਆਲੇ-ਦੁਆਲੇ ਕਿੰਨ੍ਹੇ ਪੰਛੀ, ਕੀਟ-ਪਤੰਗੇ ਮਰੇ ਪਏ ਦਿਸਦੇ ਨੇ ਪਰ ਅਸੀਂ ਅਣਦੇਖਿਆਂ ਕਰਕੇ ਅੱਗੇ ਲੰਘ ਜਾਂਦੇ ਹਾਂ, ਇਸ ਚ ਕੁੱਝ ਗ਼ਲਤ ਵੀ ਨਹੀਂ ਹੈ ਕਿਉਂਕ ਹਰ ਚੀਜ ਉੱਤੇ ਧਿਆਨ ਦੇਣਾ, ਉਸ ਬਾਰੇ ਸੋਚਣਾ ਇਹ ਨਾਮੁਮਕਿਨ ਹੈ, ਪਰ ਕਈ ਵਾਰ ਕੋਈ ਨਿੱਕੀ ਜਿਹੀ ਘਟਨਾ ਜਦੋਂ ਸਾਡਾ ਧਿਆਨ ਖਿੱਚਦੀ ਹੈ ਤਾਂ ਉਹ ਬਹੁਤ ਵੱਡੀ ਜਾਪਦੀ ਹੈ, ਅਸੀਂ ਉਸ ਬਾਰੇ ਸੋਚਦੇ ਹਾਂ, ਉਹ ਸਾਡੇ ਦਿਮਾਗ ਵਿੱਚ ਵਾਰ-ਵਾਰ ਘੁੰਮਦੀ ਹੈ, ਤੇ ਕਿੰਨਾ ਕੁੱਝ ਅਸੀਂ ਉਸਨਾਲ ਜੁੜਿਆ ਸੋਚਦੇ ਹਾਂ, ਪਰ ਕਿਸੇ ਦੂਜੇ ਲਈ ਉਹ ਕੋਈ ਵੀ ਮਾਇਨੇ ਨਹੀਂ ਰੱਖਦੀ

Oct 8, 2024

13 min

Oct 7, 2024

28 min

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਆੜ੍ਹਤੀਆਂ ਨਾਲ ਲੰਬੀ ਮੀਟਿੰਗ ਕੀਤੀ, ਜਿਸ ਤੋਂ ਬਾਅਦ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਨ ਦਾ ਐਲਾਨ ਹੋਇਆ। ਆੜ੍ਹਤੀਆਂ ਨੇ ਆਪਣੀ ਹੜਤਾਲ ਖ਼ਤਮ ਕਰ ਦਿੱਤੀ ਹੈ ਅਤੇ ਕੱਲ੍ਹ ਤੋਂ ਮੰਡੀਆਂ ਵਿੱਚ ਝੋਨੇ ਦੀ ਖ਼ਰੀਦ ਸ਼ੁਰੂ ਹੋਵੇਗੀ। ਮੁੱਖ ਮੰਤਰੀ ਨੇ ਭਰੋਸਾ ਦਿੱਤਾ ਕਿ ਉਹ ਕੇਂਦਰ ਸਰਕਾਰ ਕੋਲ ਆੜ੍ਹਤੀਆਂ ਦੇ ਮਸਲੇ ਜ਼ੋਰਦਾਰ ਢੰਗ ਨਾਲ ਉਠਾਉਣਗੇ।ਉਹਨਾਂ ਨੇ ਆੜ੍ਹਤੀਆਂ ਨੂੰ ਘੱਟੋ-ਘੱਟ ਸਮਰਥਨ ਮੁੱਲ 'ਤੇ ਢਾਈ ਫ਼ੀਸਦੀ ਕਮਿਸ਼ਨ ਬਹਾਲ ਕਰਨ ਦੀ ਮੰਗ 'ਤੇ ਕੇਂਦਰ ਸਰਕਾਰ ਦੇ ਨਿਰਣੇ ਦੇ ਬਾਵਜੂਦ, ਰਾਜ ਸਰਕਾਰ ਵੱਲੋਂ ਇਸ ਰਕਮ ਨੂੰ ਕਵਰ ਕਰਨ ਦਾ ਭਰੋਸਾ ਵੀ ਦਿੱਤਾ। ਇਸ ਨਾਲ ਆੜ੍ਹਤੀਆਂ ਦੇ 192 ਕਰੋੜ ਰੁਪਏ ਦੇ ਨੁਕਸਾਨ ਦੀ ਭਰਪਾਈ ਹੋਵੇਗੀ। ਹੜਤਾਲ ਦੇ ਕਾਰਨ ਰੁਕੀ ਝੋਨੇ ਦੀ ਖ਼ਰੀਦ ਹਮਲਾ ਹੋਵੇਗੀ, ਹਾਲਾਂਕਿ ਕੁਝ ਆੜ੍ਹਤੀਆਂ ਦੀਆਂ ਯੂਨੀਅਨਾਂ ਹੜਤਾਲ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਹੈ

Oct 7, 2024

28 min

Oct 7, 2024

19 min

ਉਂਝ ਤਾਂ ਵਿਕਟੋਰੀਆ 'ਚ teenager crime ਕੋਈ ਨਵੀਂ ਗੱਲ ਨਹੀਂ ਹੈ। ਪਰ ਤਾਜ਼ਾ ਮਾਮਲਾ ਹੋਸ਼ ਉੱਡਾ ਦੇਵੇਗਾ। ਕਾਨੂੰਨੀ ਕਾਰਨਾਂ ਕਰਕੇ ਇਸਦਾ ਨਾਮ ਨਸ਼ਰ ਨਹੀਂ ਕੀਤਾ ਜਾ ਸਕਦਾ। FBI ਨੇ ਜਦੋਂ Victoria Police ਨੂੰ ਇਸ ਲੜਕੇ ਬਾਰੇ ਅਲਰਟ ਭੇਜਿਆ ਅਤੇ ਪੁਲਿਸ ਨੇ ਜਦੋਂ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ 19 ਸਾਲ ਦੇ ਇਸ ਲੜਕੇ ਨੇ ਆਪਣੇ ਸਾਬਕਾ ਸਕੂਲ ਵਿੱਚ ਗੋਲੀਬਾਰੀ ਕਰਨ, ਯੂਨੀਵਰਸਿਟੀ ਨੂੰ ਬੰਬ ਨਾਲ ਉਡਾਉਣ ਅਤੇ ਟ੍ਰੇਨ ਟਰੈਕ ਨੂੰ ਉਖਾੜ ਕੇ ਰੱਖ ਦੇਣ ਦੀ ਯੋਜਨਾ ਬਣਾ ਲਈ ਸੀ। 
ਇਸ ਲੜਕੇ ਨੂੰ ਗਿਰਫਤਾਰ ਕਰਨ ਵੇਲੇ ਪੁਲਿਸ ਨੇ ਇਸ ਕੋਲੋਂ ਬੰਦੂਕ ਬਣਾਉਣ ਵਾਲਾ ਮੈਟੀਰੀਅਲ, ਬੰਬ ਬਣਾਉਣ ਲਈ ਕੈਮਿਕਲ, tactical gears ਆਦਿ ਹੋਰ ਵੀ ਬਹੁਤ ਕੁਝ ਬਰਾਮਦ ਕੀਤਾ। 
ਪੁਲਿਸ ਨੇ ਇਸ ਦੀ google history 'ਚ "ਮ੍ਰਿਤਕ ਦੇਹ ਨੂੰ ਕਿਵੇਂ ਦਫ਼ਨਾਈਏ" ਵੀ ਚੈਕ ਕੀਤਾ। ਪੁਲਿਸ ਨਹੀਂ ਚਾਹੁੰਦੀ ਕਿ ਇਸ ਲੜਕੇ ਨੂੰ ਜ਼ਮਾਨਤ ਦਿੱਤੀ ਜਾਵੇ, ਪਰ ਸੋਮਵਾਰ ਦੇ ਦਿਨ Moorabbin Magistrate ਅਦਾਲਤ ਵਿੱਚ ਇਸ ਨੂੰ ਪੇਸ਼ ਕੀਤਾ ਗਿਆ। 
ਜਿੱਥੇ ਅਦਾਲਤ ਨੇ ਇਸ ਨੂੰ ਹਾਲੇ ਜੇਲ੍ਹ 'ਚ ਹੀ ਰੱਖਣ ਦਾ ਹੁਕਮ ਦਿੱਤਾ ਹੈ। ਅਗਲੀ ਸੁਣਵਾਈ 7 ਨਵੰਬਰ ਨੂੰ ਹੋਵੇਗੀ।

Oct 7, 2024

19 min

Oct 7, 2024

10 min

ਇਜ਼ਰਾਈਲ ਉੱਤੇ ਹਮਾਸ ਵੱਲੋਂ 7 ਅਕਤੂਬਰ, 2023 ਨੂੰ ਕੀਤੇ ਗਏ ਭਿਆਨਕ ਦਹਿਸ਼ਤੀ ਹਮਲੇ ਅਤੇ ਇਸ ਪਿੱਛੋਂ ਸ਼ੁਰੂ ਹੋਈ ਗਾਜ਼ਾ ਜੰਗ ਨੂੰ ਸੋਮਵਾਰ ਨੂੰ ਇਕ ਸਾਲ ਪੂਰਾ ਹੋ ਗਿਆ। ਇਸ ਜੰਗ ਦੌਰਾਨ ਹਜ਼ਾਰਾਂ ਲੋਕ ਮਾਰੇ ਗਏ ਅਤੇ ਕਈ ਇਲਾਕਿਆਂ ਵਿੱਚ ਵਿਸ਼ਾਲ ਤਬਾਹੀ ਹੋਈ। ਕੁਝ ਦਿਨ ਪਹਿਲਾਂ, ਇਜ਼ਰਾਈਲ ਨੇ ਲਿਬਨਾਨ ਵਿਚ ਹਿਜ਼ਬੁੱਲਾ ਦੇ ਟਿਕਾਣਿਆਂ 'ਤੇ ਹਮਲਿਆਂ ਦੀ ਸ਼ੁਰੂਆਤ ਕਰ ਕੇ ਜੰਗ ਦਾ ਨਵਾਂ ਮੋਰਚਾ ਖੋਲ੍ਹ ਦਿੱਤਾ। 
ਐਤਵਾਰ ਰਾਤ ਨੂੰ ਇਜ਼ਰਾਈਲ ਨੇ ਲਿਬਨਾਨ ਦੀ ਰਾਜਧਾਨੀ ਬੈਰੂਤ ਦੇ ਬਾਹਰੀ ਖੇਤਰਾਂ ਵਿਚ ਜ਼ਬਰਦਸਤ ਹਵਾਈ ਹਮਲੇ ਕੀਤੇ। ਇਨ੍ਹਾਂ ਹਮਲਿਆਂ ਨਾਲ ਉੱਤਰੀ ਗਾਜ਼ਾ ਵਿੱਚ ਵੀ ਹਮਲੇ ਤੇਜ਼ ਹੋ ਗਏ। ਫ਼ਲਸਤੀਨੀ ਅਧਿਕਾਰੀਆਂ ਦੇ ਅਨੁਸਾਰ, ਇੱਕ ਮਸਜਿਦ 'ਤੇ ਹੋਏ ਹਮਲੇ ਵਿੱਚ 19 ਵਿਅਕਤੀ ਮਾਰੇ ਗਏ, ਜਿਸ ਨਾਲ ਜੰਗ ਦੇ ਹਾਲਾਤ ਹੋਰ ਵੀ ਬਿਗੜ ਗਏ ਹਨ।

Oct 7, 2024

10 min

Oct 7, 2024

38 min

ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ

Oct 7, 2024

38 min

Copyright 2026 All rights reserved.

Podcast Powered By Podbean

Version: 20241125