Radio Haanji Podcast
Radio Haanji 1674 AM — Australia's premier Punjabi radio station and podcast network. Serving the Punjabi community across Australia and worldwide with news, entertainment, culture, and community content entirely in Punjabi.
Episodes

Sep 24, 2024
Sep 24, 2024
37 min
ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ

Sep 24, 2024
Sep 24, 2024
18 min
ਧਰਤੀ ਨੂੰ ਇਸ ਸਾਲ ਲਗਭਗ ਦੋ ਮਹੀਨਿਆਂ ਲਈ ਇੱਕ ਹੋਰ ਚੰਦਰਮਾ ਮਿਲਣ ਜਾ ਰਿਹਾ ਹੈ। ਮਿੰਨੀ ਚੰਨ ਇਸ ਸਾਲ 29 ਸਤੰਬਰ ਤੋਂ 25 ਨਵੰਬਰ ਤੱਕ ਧਰਤੀ ਦੇ ਦੁਆਲੇ ਘੁੰਮੇਗਾ।ਐਸਟੇਰੋਇਡ (asteroid) 2024 PT5 ਨੂੰ 7 ਅਗਸਤ ਨੂੰ ਐਸਟੇਰੋਇਡ ਟੈਰੇਸਟ੍ਰਿਅਲ-ਇੰਪੈਕਟ ਲੇਟ ਚੇਤਾਵਨੀ ਸਿਸਟਮ (ATLAS) ਦੀ ਵਰਤੋਂ ਕਰਕੇ ਦੇਖਿਆ ਗਿਆ ਸੀ। ਜੋ ਕਿ ਨਾਸਾ ਦਾ asteroid impact early warning system ਹੈ। ਇਹ ਲਗਭਗ 11 ਮੀਟਰ ਦੇ ਘੇਰੇ ਵਾਲਾ ਐਸਟੇਰੋਇਡ ਹੈ। ਜੋ ਕਿ ਧਰਤੀ ਦੇ ਬੇਹੱਦ ਨੇੜਿਓਂ ਗੁਜ਼ਰੇਗਾ। ਇਸ ਸਾਲ ਤੋਂ ਬਾਅਦ ਅਗਲੇ ਸਾਲ 9 ਜਨਵਰੀ ਇੱਕ ਵਾਰ ਫੇਰ ਧਰਤੀ ਦੇ ਕਾਫੀ ਨੇੜੇ ਹੋਵੇਗਾ।

Sep 24, 2024
Sep 24, 2024
26 min
ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਤੇ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਭੁਪਿੰਦਰ ਸਿੰਘ ਹੁੱਡਾ ਨੇ ਅੱਜ ਕਿਹਾ ਕਿ ਜੇ ਹਰਿਆਣਾ ’ਚ ਕਾਂਗਰਸ ਦੀ ਸਰਕਾਰ ਬਣੀ ਤਾਂ ਸ਼ੰਭੂ ਬਾਰਡਰ ਖੋਲ੍ਹਿਆ ਜਾਵੇਗਾ ਅਤੇ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਲੋਕਤੰਤਰ ਵਿੱਚ ਕੋਈ ਭਰੋਸਾ ਨਹੀਂ ਹੈ। ਇਸ ਤਾਨਾਸ਼ਾਹੀ ਸਰਕਾਰ ਨੇ ਪਹਿਲਾਂ ਤਿੰਨ ਕਿਸਾਨ ਵਿਰੋਧੀ ਕਾਨੂੰਨ ਲਾਗੂ ਕੀਤੇ ਅਤੇ ਫਿਰ ਉਨ੍ਹਾਂ ਦਾ ਵਿਰੋਧ ਕਰਨ ਵਾਲਿਆਂ ਤੇ ਲਾਠੀਚਾਰਜ ਕੀਤੇ ਤੇ ਗੋਲੀਆਂ ਚਲਾਈਆਂ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਰਾਹ ਰੋਕਣ ਲਈ ਸੜਕਾਂ ਪੁੱਟੀਆਂ ਗਈਆਂ। ਹੁਣ ਵੀ ਹਰਿਆਣਾ ਸਰਕਾਰ ਨੇ ਕਿਸਾਨਾਂ ਨੂੰ ਸ਼ੰਭੂ ਬਾਰਡਰ ’ਤੇ ਰੋਕਿਆ ਹੋਇਆ ਹੈ, ਜਿਸ ਕਾਰਨ ਵਪਾਰੀਆਂ ਨੂੰ ਵੀ ਭਾਰੀ ਨੁਕਸਾਨ ਹੋ ਰਿਹਾ ਹੈ। ਉਹ ਅੰਬਾਲਾ ਸ਼ਹਿਰ ਦੀ ਪੁਲੀਸ ਲਾਈਨ ਗਰਾਊਂਡ ਵਿਚ ਪਾਰਟੀ ਉਮੀਦਵਾਰ ਨਿਰਮਲ ਸਿੰਘ ਦੀ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਸਾਨਾਂ ਨੂੰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਸਹੂਲਤਾਂ ਦੇਣ ਦਾ ਵੀ ਵਾਅਦਾ ਕੀਤਾ

Sep 23, 2024
Sep 23, 2024
12 min
ਪ੍ਰਮਾਤਮਾ ਨੂੰ ਅਸੀਂ ਜ਼ਿਆਦਾਤਰ ਆਪਣੀਆਂ ਸ਼ਿਕਾਇਤਾਂ, ਲੋੜ੍ਹਾਂ, ਥੋੜ੍ਹਾਂ ਅਤੇ ਸਮਸਿਆਵਾਂ ਹੀ ਸੁਣਾਉਣ ਜਾਂਦੇ ਹਾਂ ਅਤੇ ਹਮੇਸ਼ਾ ਕੁੱਝ ਨਾ ਕੁੱਝ ਮੰਗਣ ਲਈ ਯਾਦ ਕਰਦੇ ਹਾਂ, ਪਰ ਇਹ ਅਕਸਰ ਭੁੱਲ ਜਾਂਦੇ ਹਾਂ ਕਿ ਅੱਜ ਤੱਕ ਅਸੀਂ ਜੋ ਹਾਸਿਲ ਕੀਤਾ ਜੋ ਜ਼ਿੰਦਗੀ ਅਸੀਂ ਜੀਅ ਰਹੇ ਹਾਂ ਉਹ ਵੀ ਓਸੇ ਪਰਮਾਤਮਾ ਦੀ ਦੇਣ ਹੈ, ਜਿਸ ਲਈ ਅਸੀਂ ਕਦੇ ਵੀ ਉਸਦਾ ਧੰਨਵਾਦ ਨਹੀਂ ਕੀਤਾ ਅਸੀਂ ਕਦੇ ਵੀ ਸ਼ੁਕਰਗੁਜ਼ਾਰ ਨਹੀਂ ਹੋਏ, ਇਹ ਛੋਟੀ ਜਿਹੀ ਕਹਾਣੀ ਸਾਨੂੰ ਸ਼ੁਕਰਾਨੇ ਦੀ ਮਹੱਤਤਾ ਦੱਸਦੀ ਹੈ ਕਿ ਮੰਗਣ ਨਾਲੋਂ ਸ਼ੁਕਰਾਨਾ ਕਰਨਾ ਸਿੱਖ ਲਿਆ ਜਾਵੇ ਤਾਂ ਕੁੱਝ ਮੰਗਣ ਦੀ ਲੋੜ ਨਹੀਂ ਪੈਂਦੀ

Sep 23, 2024
Sep 23, 2024
17 min
ਬਿਹਤਰ ਤਨਖਾਹਾਂ ਦੀ ਮੰਗ ਨੂੰ ਲੈ ਕੇ ਅੱਜ NSW ਭਰ ਦੇ Nurses ਅਤੇ Midwives 24 ਘੰਟੇ ਦੀ ਹੜਤਾਲ 'ਤੇ ਹਨ। ਹੜਤਾਲ ਦਾ ਸੱਦਾ ਸਵੇਰ ਦੀ ਸ਼ਿਫਟ ਤੋਂ ਹੀ ਲਾਗੂ ਕਰ ਦਿੱਤਾ ਗਿਆ।ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਬਾਕੀ ਕੰਮਾਂ ਲਈ ਹੜਤਾਲ ਲਾਗੂ ਹੋਵੇਗੀ। ਗੈਰ ਲਾਜ਼ਮੀ ਸਰਜਰੀਆਂ 'ਤੇ ਇਸਦਾ ਅਸਾਰ ਵੇਖਣ ਨੂੰ ਮਿਲੇਗਾ। NSW Nurses and Midwives Association ਵੱਲੋਂ ਸੱਦੀ ਗਈ ਹੜਤਾਲ ਤਹਿਤ ਸਵੇਰੇ 11:30 ਸਿਡਨੀ ਦੇ Hyde Park 'ਚ ਯੂਨੀਅਨ ਨਾਲ ਜੁੜੇ ਨਰਸਿੰਗ ਸਟਾਫ ਕਰਮਚਾਰੀ ਇਕਠੇ ਹੋ ਰਹੇ ਹਨ। ਯੂਨੀਅਨ ਦੀ ਸੂਬਾਈ ਸਰਕਾਰ ਪਾਸੋਂ ਮੰਗ ਹੈ ਕਿ 15 ਫੀਸਦ ਤਨਖ਼ਾਹ ਵਾਧਾ ਲਾਗੂ ਕੀਤਾ ਜਾਵੇ।

Sep 23, 2024
Sep 23, 2024
44 min
ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ

Sep 23, 2024
Sep 23, 2024
28 min
ਗੁਰਚਰਨ ਸਿੰਘ ਤੋਹੜਾ ਇੱਕ ਪ੍ਰਸਿੱਧ ਸਿਆਸੀ ਨੇਤਾ ਸਨ, ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਲੰਬੇ ਸਮੇਂ ਤੱਕ ਪ੍ਰਧਾਨ ਰਹੇ। ਉਹ ਸਿੱਖ ਧਰਮ ਅਤੇ ਸਿਆਸਤ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਸਨ। ਸਿੱਖ ਮੂਲਅੰਕਿਆਂ ਦੀ ਰੱਖਿਆ ਅਤੇ ਪ੍ਰਚਾਰ ਲਈ ਉਹਨਾਂ ਨੇ ਆਪਣੀ ਪੂਰੀ ਜ਼ਿੰਦਗੀ ਵਾਰ ਦਿੱਤੀ। ਪੰਜਾਬ ਦੀ ਸਿਆਸਤ 'ਚ ਉਹਨਾਂ ਦਾ ਹਸਤੀਮਾਨ ਯੋਗਦਾਨ ਸਦੀਵ ਯਾਦ ਰੱਖਿਆ ਜਾਵੇਗਾ।

Sep 23, 2024
Sep 23, 2024
1 hr 16 min
ਬੱਚਿਆਂ ਲਈ ਛੁੱਟੀਆਂ ਇੱਕ ਬਹੁਤ ਹੀ ਵਧੀਆ ਸਮਾਂ ਹੁੰਦਾ ਹੈI ਕੀ ਤੁਸੀਂ ਦੱਸ ਸਕਦੇ ਹੋ ਕਿ ਤੁਸੀਂ ਆਪਣੀਆਂ ਛੁੱਟੀਆਂ ਦੌਰਾਨ ਕੀ ਕਰਦਿਆਂ ਖੁਸ਼ ਹੁੰਦੇ ਸੀ ਉਦਾਹਰਣ ਵਜੋਂ ਨਾਨਕੇ ਜਾਂ ਭੂਆ ਘਰ ਜਾਕੇ...

Sep 23, 2024
Sep 23, 2024
8 min
Haanji Rishte ਵਿੱਚ ਅਸੀਂ ਤੁਹਾਡੇ ਵੱਲੋਂ ਭੇਜੇ ਗਏ ਰਿਸ਼ਤਿਆਂ ਦੀ ਜਾਣਕਾਰੀ ਆਪਣੇ ਸੁਨਣ ਵਾਲਿਆਂ ਨਾਲ ਸਾਂਝੀ ਕਰਦੇ ਹਾਂ, ਰੇਡੀਓ ਹਾਂਜੀ ਕਿਸੇ ਵੀ ਤਰਾਂ ਦੀ Match Making ਨਹੀਂ ਕਰਦਾ, ਅਤੇ ਨਾ ਹੀ ਕੋਈ ਜਾਣਕਾਰੀ ਜਨਤਕ ਤੌਰ ਤੇ ਕਿਸੇ ਨਾਲ ਸਾਂਝੀ ਕਰਦਾ ਹੈ, ਅਸੀਂ ਸਿਰਫ਼ ਤੁਹਾਡੇ ਵੱਲੋਂ ਭੇਜੀ ਗਈ ਜਾਣਕਾਰੀ ਦੂਜਿਆਂ ਨਾਲ ਸਾਂਝੀ ਕਰਨ ਦਾ ਮਾਧਿਅਮ ਹਾਂ...

Sep 22, 2024
Sep 22, 2024
7 min
ਕਹਾਣੀ ਕਹਿ ਲਵੋ, ਵਿਚਾਰ ਕਹਿ ਲਵੋ ਜਾਂ ਫਿਰ ਸਲਾਹ ਕਹਿ ਲਵੋ ਗੱਲ ਸਿੱਧੀ ਜਿਹੀ ਹੈ, ਅਸੀਂ ਸਾਰੀ ਜ਼ਿੰਦਗੀ ਹਮੇਸ਼ਾਂ ਕਿਸੇ ਕਾਹਲ ਚ ਰਹਿੰਦੇ ਹਾਂ, ਛੇਤੀ-ਛੇਤੀ ਹਰ ਕਿਸੇ ਕੰਮ ਨੂੰ ਕਰਨਾ ਚਾਹੁੰਦੇ ਹਾਂ ਤੇ ਇਸ ਚੱਕਰ ਚ ਅਸੀਂ ਆਪਣੇ-ਆਪ ਨਾਲ ਧੱਕਾ ਕਰਦੇ ਹਨ, ਆਪਣੇ-ਆਪ ਨੂੰ ਮਜਬੂਰ ਕਰਦੇ ਹਾਂ, ਫਿਰ ਇਹ ਧੱਕਾ ਸਾਡੇ ਸੁਭਾਅ ਦਾ ਹਿੱਸਾ ਬਣਕੇ ਦੂਜਿਆਂ ਤੱਕ ਪਹੁੰਚਣ ਲੱਗ ਜਾਂਦਾ ਹੈ ਤੇ ਹੌਲੇ-ਹੌਲੇ ਅਸੀਂ ਆਪਣੀ ਜ਼ਿੰਦਗੀ ਦਾ ਰਸ ਗਵਾ ਬੈਠਦੇ ਹਾਂ , ਜਿਹੜੀਆਂ ਖੁਸ਼ੀਆਂ ਬੜੀਆਂ ਸੌਖੀਆਂ ਲੱਭ ਸਕਦੀਆਂ ਸਨ ਉਹਨਾਂ ਨੂੰ ਕੀਤੇ ਦੂਰ ਛੱਡ ਆਉਂਦੇ ਹਾਂ ਤੇ ਫਿਰ ਆਪਣੇ ਆਸ-ਪਾਸ ਲੱਭਦੇ ਹਾਂ , ਆਸ ਕਰਦੇ ਹਾਂ ਅੱਜ ਦੀ ਇਹ ਕਹਾਣੀ ਤੁਹਾਨੂੰ ਸੋਚਣ ਲਈ ਜਰੂਰ ਮਜਬੂਰ ਕਰੂਗੀ







