Radio Haanji Podcast

Radio Haanji 1674 AM — Australia's premier Punjabi radio station and podcast network. Serving the Punjabi community across Australia and worldwide with news, entertainment, culture, and community content entirely in Punjabi.

Episodes

Sep 16, 2024

7 min

NSW ਸਟੇਟ ਨੂੰ ਜੇਕਰ ਆਸਟ੍ਰੇਲੀਆ ਹੀ ਨਹੀਂ ਦੁਨੀਆਂ ਦੀ 'Toll Capital' ਕਹਿ ਲਿਆ ਜਾਵੇ ਤਾਂ ਕੁਝ ਵੀ ਗ਼ਲਤ ਨਹੀਂ ਹੋਵੇਗਾ। ਨਿਊ ਸਾਊਥ ਵੇਲਸ ਸਰਕਾਰ ਵੱਲੋਂ ਜੁਲਾਈ 2023 ਤੋਂ ਜੂਨ 2024 ਤੱਕ ਦੇ ਅੰਕੜੇ ਜਾਰੀ ਕੀਤੇ ਗਏ ਹਨ। ਇਸ ਪਿਛਲੇ ਇੱਕ ਸਾਲ ਵਿੱਚ ਸੂਬੇ ਦੇ ਲੋਕਾਂ ਨੇ ਲਗਭਗ $2.5 ਬਿਲੀਅਨ ਡਾਲਰ ਟੋਲ ਟੈਕਸਾਂ ਵਿੱਚ ਉਡਾ ਦਿੱਤੇ ਹਨ। ਸਰਕਾਰ ਦੁਆਰਾ $10,000 ਡਾਲਰ ਜਾਂ ਵੱਧ ਰਕਮ Toll Taxes ਵਿੱਚ ਦੇਣ ਵਾਲੇ ਸਿਖਰਲੇ 1000 ਲੋਕਾਂ ਦੀ ਇੱਕ ਸੂਚੀ ਤਿਆਰ ਕੀਤੀ ਗਈ ਹੈ

Sep 16, 2024

7 min

Sep 16, 2024

18 min

ਵਿਕਟੋਰੀਆ ਸੂਬੇ ਵਿੱਚ ਐਂਬੂਲੈਂਸ ਸਟਾਫ ਦੀ ਕਿੰਨੀ ਭਾਰੀ ਕਮੀ ਹੈ, ਇਸ ਗੱਲ ਦਾ ਅੰਦਾਜ਼ਾ ਇੱਥੋਂ ਲੱਗਦਾ ਹੈ ਕਿ ਬੀਤੀ ਰਾਤ 30 ਪੈਰਾਮੈਡੀਕਸ ਛੁੱਟੀ 'ਤੇ ਸੀ ਅਤੇ Melbourne ਦੇ ਈਸਟ ਵਿੱਚ ਪੈਂਦੇ Surry Hills ਇਲਾਕੇ ਵਿੱਚ ਇੱਕ 69 ਸਾਲਾਂ ਵਿਅਕਤੀ ਇਸ ਕਰਕੇ ਦਮ ਤੋੜ ਗਿਆ, ਕਿਉਂਕਿ ਐਂਬੂਲੈਂਸ ਸਮੇਂ ਸਿਰ ਨਹੀਂ ਪਹੁੰਚੀ।ਇਸ ਬਜ਼ੁਰਗ ਦੇ ਗੁਆਂਢੀ ਨੇ ਤੜਕੇ 2 ਵਜੇ triple ਜ਼ੀਰੋ 'ਤੇ ਕਾਲ ਕੀਤੀ ਜਦਕਿ ਮਦਦ ਪਹੁੰਚੀ ਸਵੇਰੇ 6 ਵਜੇ। ਯੂਨੀਅਨ ਅਨੁਸਾਰ ਪੈਰਾਮੈਡੀਕਸ ਕਰਮਚਾਰੀਆਂ ਦੀ ਭਾਰੀ ਕਮੀ ਇਸਦੀ ਪ੍ਰਮੁੱਖ ਵਜ੍ਹਾ ਹੈ।

Sep 16, 2024

18 min

Sep 16, 2024

8 min

ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ (76) ਅਤੇ 58 ਹੋਰ ਲੋਕਾਂ ਖ਼ਿਲਾਫ਼ ਇੱਕ ਵਿਦਿਆਰਥੀ ਦੇ ਕਤਲ ਦੀ ਕੋਸ਼ਿਸ਼ ਦੇ ਦੋਸ਼ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਹ ਮਾਮਲਾ ਪਿਛਲੇ ਮਹੀਨੇ ਦੇਸ਼ ਵਿੱਚ ਹੋਈਆਂ ਹਿੰਸਕ ਝੜਪਾਂ ਨਾਲ ਜੁੜਿਆ ਹੈ। ਮੀਡੀਆ ਦੀ ਖ਼ਬਰ ਮੁਤਾਬਕ, ਪ੍ਰਦਰਸ਼ਨਾਂ ਦੌਰਾਨ ਸਰਕਾਰੀ ਨੌਕਰੀਆਂ ਵਿੱਚ ਕੋਟਾ ਪ੍ਰਣਾਲੀ ਵਿਰੋਧੀ ਅੰਦੋਲਨਾਂ ਦੇ ਕਾਰਨ ਹਸੀਨਾ 5 ਅਗਸਤ ਨੂੰ ਅਸਤੀਫ਼ਾ ਦੇਣ ਮਗਰੋਂ ਭਾਰਤ ਚਲੀ ਗਈ ਸੀ।

Sep 16, 2024

8 min

Sep 16, 2024

41 min

ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ

Sep 16, 2024

41 min

Sep 16, 2024

12 min

ਅੱਜ ਦੀ ਕਹਾਣੀ ਉਸ ਮੁਹੱਬਤ ਦੀ ਕਹਾਣੀ ਹੈ ਜੋ ਮੁਹੱਬਤ ਰੂਹ ਨੂੰ ਰੂਹ ਨਾਲ ਜੋੜ੍ਹਦੀ ਹੈ, ਹਾਲਾਤ ਕਿਵੇਂ ਦੇ ਵੀ ਹੋਣ ਇੱਕ ਦੂਜੇ ਦਾ ਸਾਥ ਆਖਰੀ ਸਾਹ ਤੱਕ ਦੇਣ ਦੀ ਕਹਾਣੀ ਹੈ, ਲੇਖਕ ਨੇ ਬੜੀ ਹੀ ਕੋਮਲਤਾ ਨਾਲ ਅਹਿਸਾਸਾਂ ਨੂੰ ਸ਼ਬਦ ਦਿੱਤੇ ਹਨ, ਜੋ ਦਿਲ ਨੂੰ ਟੁੰਬਦੇ ਹਨ, ਆਸ ਹੈ ਕਿ ਇਹ ਕਹਾਣੀ ਆਪ ਸਭ ਨੂੰ ਵੀ ਜ਼ਰੂਰ ਪਸੰਦ ਆਵੇਗੀ...

Sep 16, 2024

12 min

Sep 14, 2024

25 min

ਪੰਜਾਬ ਪੁਲੀਸ ਨੇ ਚੰਡੀਗੜ੍ਹ ਗ੍ਰਨੇਡ ਹਮਲੇ ਦੇ ਮਾਮਲੇ ਵਿੱਚ ਅੱਜ ਇੱਕ ਮੁੱਖ ਆਰੋਪੀ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਦਾਅਵਾ ਕੀਤਾ ਹੈ ਕਿ ਹਮਲੇ ਦੇ ਪਿੱਛੇ ਪਾਕਿਸਤਾਨ ਅਧਾਰਿਤ ਅਤਿਵਾਦੀ ਹਰਵਿੰਦਰ ਸਿੰਘ ਰਿੰਦਾ ਅਤੇ ਅਮਰੀਕਾ ਅਧਾਰਿਤ ਗੈਂਗਸਟਰ ਹਰਪ੍ਰੀਤ ਸਿੰਘ ਹੈਪੀ 'ਪਸ਼ੀਆ' ਮੁੱਖ ਸਾਜ਼ਿਸ਼ਕਰਤਾ ਸਨ। ਚੰਡੀਗੜ੍ਹ ਦੇ ਸੈਕਟਰ-10 ਵਿੱਚ ਬੁੱਧਵਾਰ ਨੂੰ ਇਹ ਧਮਾਕਾ ਹੋਇਆ ਸੀ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਹਿਚਾਣ ਰੋਹਨ ਮਸੀਹ ਵਾਸੀ ਪਸ਼ੀਆ, ਅੰਮ੍ਰਿਤਸਰ ਵਜੋਂ ਕੀਤੀ ਹੈ। ਪੁਲੀਸ ਨੇ ਉਸ ਕੋਲੋਂ ਗੋਲੀ ਸਿੱਟੇ ਅਤੇ ਇੱਕ 9ਐੱਮਐੱਮ ਗਲੌਕ ਪਿਸਤੌਲ ਵੀ ਬਰਾਮਦ ਕੀਤੀ ਹੈ। ਡੀਜੀਪੀ ਨੇ ਕਿਹਾ ਕਿ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਜਾਰੀ ਹੈ।

Sep 14, 2024

25 min

Sep 13, 2024

31 min

ਯੋਗਰਾਜ ਸਿੰਘ ਪੰਜਾਬੀ ਅਤੇ ਹਿੰਦੀ ਸਿਨੇਮਾ ਦਾ ਬਹੁਤ ਜਾਣਿਆ-ਪਛਾਣਿਆ ਨਾਂਅ ਹੈ, ਉਹਨਾਂ ਦੀ ਦਮਦਾਰ ਆਵਾਜ਼ ਅਤੇ ਅਦਾਕਾਰੀ ਉਹਨਾਂ ਦੀ ਪਹਿਚਾਣ ਹੈ, ਥੋੜ੍ਹੇ ਦਿਨ ਪਹਿਲਾਂ ਹੀ ਰਿਲੀਜ਼ ਹੋਈ ਫ਼ਿਲਮ ਰਜਨੀ ਵਿੱਚ ਉਹਨਾਂ ਨੇ ਬਹੁਤ ਅਹਿਮ ਰੋਲ ਨਿਭਾਇਆ ਹੈ, ਰਜਨੀ ਫ਼ਿਲਮ ਜਿੱਥੇ ਲੋਕਾਂ ਨੂੰ ਬਹੁਤ ਪਸੰਦ ਆ ਰਹੀ ਹੈ ਉਥੇ ਯੋਗਰਾਜ ਸਿੰਘ ਵੀ ਇਸ ਫ਼ਿਲਮ ਪ੍ਰਤੀ ਬਹੁਤ ਡੂੰਗੀ ਤੇ ਅਨੋਖੀ ਭਾਵਨਾ ਰੱਖਦੇ ਹਨ, ਉਹਨਾਂ ਦਾ ਕਹਿਣਾ ਹੈ ਕਿ ਇਹ ਫ਼ਿਲਮ ਪ੍ਰਮਾਤਮਾ ਨੇ ਆਪ ਬਣਵਾਈ ਹੈ ਅਤੇ ਇਸ ਫ਼ਿਲਮ ਨਾਲ ਜੁੜੀਆਂ ਹੋਰ ਵੀ ਬਹੁਤ ਸਾਰੀਆਂ ਰੋਚਕ ਗੱਲਾਂ, ਇਸ ਇੰਟਰਵਿਊ ਵਿੱਚ ਉਹਨਾਂ ਨੇ ਸਾਂਝੀਆਂ ਕੀਤੀਆਂ ਹਨ, ਆਜੋ ਸੁਣਦੇ ਹਾਂ ਅਤੇ ਆਨੰਦ ਮਾਣਦੇ ਹਾਂ ਰੇਡੀਓ ਹਾਂਜੀ ਦੀ ਇਸ ਪੇਸ਼ਕਸ਼ ਦਾ RJ Mantej Singh ਦੇ ਨਾਲ

Sep 13, 2024

31 min

Sep 13, 2024

22 min

ਹਰਿਆਣਾ ਵਿੱਚ ਭਾਜਪਾ ਅਤੇ ਕਾਂਗਰਸ ਵੱਲੋਂ ਟਿਕਟ ਵੰਡਣ ਦੇ ਫੈਸਲੇ ਤੋਂ ਬਾਅਦ ਬਗ਼ਾਵਤ ਦੇ ਮੌਲ ਖੜ੍ਹੇ ਹੋ ਚੁੱਕੇ ਹਨ। ਅੱਜ, ਜੋ ਕਿ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦਾ ਆਖਰੀ ਦਿਨ ਸੀ, ਦੋਵਾਂ ਪਾਰਟੀਆਂ ਦੇ ਕਈ ਆਗੂਆਂ ਨੇ ਆਜ਼ਾਦ ਉਮੀਦਵਾਰ ਵਜੋਂ ਆਪਣੇ ਪੇਪਰ ਭਰੇ ਹਨ। ਦੇਸ਼ ਦੀ ਸਭ ਤੋਂ ਅਮੀਰ ਮਹਿਲਾ ਸਾਵਿੱਤਰੀ ਜਿੰਦਲ ਨੇ ਭਾਜਪਾ ਵੱਲੋਂ ਹਿਸਾਰ ਤੋਂ ਟਿਕਟ ਕੱਟੇ ਜਾਣ ’ਤੇ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ ਹੈ। ਇਸੇ ਤਰ੍ਹਾਂ, ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਸਾਬਕਾ ਮੀਡੀਆ ਸਲਾਹਕਾਰ ਰਾਜੀਵ ਜੈਨ ਨੇ ਸੋਨੀਪਤ ਤੋਂ ਅਤੇ ਸਾਬਕਾ ਵਿਧਾਇਕ ਦਿਨੇਸ਼ ਕੌਸ਼ਿਕ ਨੇ ਪੁੰਡਰੀ ਤੋਂ ਆਜ਼ਾਦ ਉਮੀਦਵਾਰ ਵਜੋਂ ਦਾਖ਼ਲ ਕਰਵਾਏ ਹਨ। ਕਾਂਗਰਸ ਵੱਲੋਂ ਅੰਬਾਲਾ ਕੈਂਟ ਤੋਂ ਚਿਤਰਾ ਸਰਵਾਰਾ ਨੇ ਆਪਣੇ ਪਿਤਾ ਦਾ ਟਿਕਟ ਕੱਟੇ ਜਾਣ ’ਤੇ ਉਨ੍ਹਾਂ ਦੇ ਖ਼ਿਲਾਫ਼ ਆਜ਼ਾਦ ਤੌਰ ’ਤੇ ਪੇਪਰ ਭਰੇ ਹਨ।

Sep 13, 2024

22 min

Sep 13, 2024

19 min

ਮੈਲਬੌਰਨ ਹਵਾਈ ਅੱਡੇ 'ਤੇ ਹੁਣ ਤੀਸਰੇ runway ਨੂੰ ਮੰਜ਼ੂਰੀ ਮਿਲ ਗਈ ਹੈ। ਜਿਸ ਦੇ ਚੱਲਦਿਆਂ ਨਾ ਕੇਵਲ flights ਦੀ ਗਿਣਤੀ ਵਧੇਗੀ , ਯਾਤਰੀਆਂ ਨੂੰ ਸਹੂਲਤ ਵਧੇਗੀ ਬਲਕਿ ਆਰਥਿਕਤਾ ਨੂੰ ਵੀ ਹੁੰਗਾਰਾ ਮਿਲੇਗਾ। ਪਰ 19 ਮਹੀਨੇ approval ਮਿਲਣ ਨੂੰ ਹੀ ਲੱਗ ਗਏ, ਮਤਲਬ $3 ਬਿਲੀਅਨ ਡਾਲਰ ਦੀ ਲਾਗਤ ਵਾਲਾ ਇਹ ਪ੍ਰੋਜੈਕਟ ਹੁਣ ਸਾਲ 2031 ਤੱਕ ਜਾਕੇ ਮੁਕਮੰਲ ਹੋਵੇਗਾ। ਓਧਰ 30 ਸਾਲ ਪਹਿਲਾਂ ਸ਼ੁਰੂ ਹੋਏ Brisbane ਹਵਾਈ ਅੱਡੇ ਦਾ ਪਹਿਲੀ ਵਾਰ ਕਾਇਆ ਪਲਟ ਹੋਣ ਜਾ ਰਿਹਾ ਹੈ। ਨਵੇਂ high-tech scanners, ਇਸ ਤੋਂ ਇਲਾਵਾ ਯਾਤਰੀਆਂ ਲਈ self-service kiosks ਵੀ ਲੱਗਣਗੇ, ਤਾਂ ਜੋ ਸਮਾਂ ਬਚ ਸਕੇ। Duty free outlet ਅਤੇ food court ਦਾ ਸਾਈਜ਼ ਵੀ ਦੁੱਗਣਾ ਕੀਤਾ ਜਾ ਰਿਹਾ ਹੈ। Brisbane ਹਵਾਈ ਅੱਡੇ ਨੂੰ ਸੋਹਣਾ ਬਣਾਉਣ ਤਾਂ ਕੰਮ ਅਗਲੇ ਮਹੀਨੇ ਸ਼ੁਰੂ ਹੋਣ ਜਾ ਰਿਹਾ ਹੈ ਅਤੇ 2027 ਤੱਕ ਮੁਕਮੰਲ ਹੋ ਜਾਵੇਗਾ। 

Sep 13, 2024

19 min

Sep 13, 2024

11 min

ਤਨਮਨਜੀਤ ਸਿੰਘ ਢੇਸੀ, ਜੋ ਕਿ ਬਰਤਾਨੀਆ ਦੇ ਪਹਿਲੇ ਪਗੜੀਧਾਰੀ ਸਿੱਖ ਸੰਸਦ ਮੈਂਬਰ ਹਨ, ਨੂੰ ਨਵੀਂ ਸੰਸਦ ਦੀ ਰੱਖਿਆ ਕਮੇਟੀ ਦਾ ਚੇਅਰਮੈਨ ਚੁਣਿਆ ਗਿਆ ਹੈ। ਢੇਸੀ ਦੀ ਚੋਣ ਬੀਤੇ ਦਿਨ ਵੋਟਿੰਗ ਦੇ ਜ਼ਰੀਏ ਹੋਈ, ਜਿੱਥੇ ਉਨ੍ਹਾਂ ਨੂੰ 563 ਵਿੱਚੋਂ 320 ਵੋਟਾਂ ਮਿਲੀਆਂ, ਜਦਕਿ ਉਨ੍ਹਾਂ ਦੇ ਮੁਕਾਬਲੇ ਖੜ੍ਹੇ ਲੇਬਰ ਪਾਰਟੀ ਦੇ ਸੰਸਦ ਮੈਂਬਰ ਡੈਰੇਕ ਟਵਿਗ ਨੂੰ 243 ਵੋਟਾਂ ਮਿਲੀਆਂ।
ਢੇਸੀ ਨੂੰ ਵਧਾਈ ਦਿੰਦਿਆਂ ਸਾਬਕਾ ਭਾਰਤੀ ਸੰਸਦ ਮੈਂਬਰ ਤਰਲੋਚਨ ਸਿੰਘ ਨੇ ਕਿਹਾ, "ਢੇਸੀ ਦਾ ਰੱਖਿਆ ਕਮੇਟੀ ਦੇ ਪ੍ਰਧਾਨ ਵਜੋਂ ਚੁਣਿਆ ਜਾਣਾ ਉਨ੍ਹਾਂ ਦੀ ਸੰਸਦ ਦੇ ਦੋ ਕਾਰਜਕਾਲਾਂ ਦੌਰਾਨ ਨਿਭਾਈ ਮਹੱਤਵਪੂਰਨ ਭੂਮਿਕਾ ਲਈ ਸਨਮਾਨ ਹੈ।"

Sep 13, 2024

11 min

Copyright 2026 All rights reserved.

Podcast Powered By Podbean

Version: 20241125