Radio Haanji Podcast
Radio Haanji 1674 AM — Australia's premier Punjabi radio station and podcast network. Serving the Punjabi community across Australia and worldwide with news, entertainment, culture, and community content entirely in Punjabi.
Episodes

Sep 10, 2024
Sep 10, 2024
7 min
ਖਾਹਿਸ਼ਾਂ, ਬੜੀ ਸੋਹਣੀ ਚੀਜ਼ ਹੁੰਦੀਆਂ ਨੇ, ਬੜੇ ਸੋਹਣੇ ਅਹਿਸਾਸ ਹੁੰਦੀਆਂ ਹਨ, ਖਾਹਿਸ਼ਾਂ ਆਪਣੀਆਂ ਹੋਣ ਜਾਂ ਆਪਣੇ ਕਿਸੇ ਪਰਵਾਰ ਦੇ ਜੀਅ ਦੀਆਂ, ਬੜੀ ਮਹੱਤਤਾ ਰੱਖਦਿਆਂ ਨੇ ਸਾਡੀ ਜ਼ਿੰਦਗੀ ਵਿੱਚ, ਪਰ ਜਦੋਂ ਖਾਹਿਸ਼ਾਂ ਅਤੇ ਹਲਾਤਾਂ ਵਿਚਲਾ ਫ਼ਾਸਲਾ ਲੋੜੋਂ ਜ਼ਿਆਦਾ ਹੋਵੇ ਤਾਂ ਫਿਰ ਇਹ ਖਾਹਿਸ਼ਾਂ ਜਾਨਲੇਵਾ ਵੀ ਸਾਬਿਤ ਹੋ ਜਾਂਦੀਆਂ ਹਨ, ਪਰ ਖਾਹਿਸ਼ਾਂ ਨਾਲੋਂ ਵੀ ਵੱਡਾ ਤੇ ਕੀਮਤੀ ਕੁੱਝ ਹੈ ਜੋ ਅਸੀਂ ਹਨ ਖਾਹਿਸ਼ਾਂ ਨੂੰ ਪੂਰਾ ਕਰਨ ਲਈ ਕੁਰਬਾਨ ਕਰ ਦੇਂਦੇ ਹਨ, ਉਹ ਹੈ ਸਾਡੀ ਜ਼ਿੰਦਗੀ, ਸਾਡੀ ਖੁਸ਼ੀ, ਸਾਡਾ ਸੁਖਚੈਨ, ਜਦੋਂ ਮਕਸਦ ਜ਼ਿੰਦਗੀ ਜੀਣ ਦਾ ਹੋਵੇਗਾ, ਮਾਨਣ ਦਾ ਹੋਵੇਗਾ ਉਦੋਂ ਇਹਨਾਂ ਖਾਹਿਸ਼ਾਂ ਦੇ ਪੱਲੇ ਨੂੰ ਥੋੜ੍ਹਾ ਜਿਹਾ ਢਿੱਲਾ ਛੱਡਣਾ ਪਊਗਾ ਤਾਂ ਹੀ ਜ਼ਿੰਦਗੀ ਦਾ ਪੱਲਾ ਫੜਿਆ ਜਾ ਸਕਦਾ ਹੈ, ਸੰਤੁਲਨ ਦਾ ਬਣਿਆ ਰਹਿਣਾ ਬਹੁਤ ਜਰੂਰੀ ਹੈ...

Sep 10, 2024
Sep 10, 2024
24 min
ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਲਈ ਆਪ ਅਤੇ ਕਾਂਗਰਸ ਵਿਚਕਾਰ ਗੱਠਜੋੜ ਲਈ ਚੱਲ ਰਹੀ ਗੱਲਬਾਤ ਸਿਰੇ ਨਹੀਂ ਚੜ੍ਹੀ। ਹੁਣ ‘ਆਪ’ ਅਤੇ ਕਾਂਗਰਸ ਵੱਲੋਂ ਵੱਖੋ-ਵੱਖਰੇ ਤੌਰ ’ਤੇ ਚੋਣਾਂ ਲੜੀਆਂ ਜਾਣਗੀਆਂ। ਇਸ ਗੱਲ ਦੀ ਪੁਸ਼ਟੀ ‘ਆਪ’ ਦੇ ਸੀਨੀਅਰ ਆਗੂ ਅਤੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਦਾ ਹਰ ਆਗੂ ਸੂਬੇ ਵਿੱਚ ਮਜ਼ਬੂਤੀ ਨਾਲ ਚੋਣ ਲੜੇਗਾ ਅਤੇ ਭਾਜਪਾ ਨੂੰ ਹਰਾਏਗਾ। ਉਨ੍ਹਾਂ ਕਿਹਾ ਕਿ ‘ਆਪ’ ਦਾ ਮੁੱਖ ਮਕਸਦ ਭਾਜਪਾ ਨੂੰ ਹਰਾਉਣਾ ਹੈ।

Sep 10, 2024
Sep 10, 2024
22 min
Australia ਦੀ ਟਾਪ ਰੈਕਿੰਗ ਯੂਨੀਵਰਸਿਟੀ (University of Melbourne) ਦੁਆਰਾ ਖੁਲਾਸਾ ਕੀਤਾ ਗਿਆ ਹੈ ਕਿ ਕੌਮਾਂਤਰੀ ਵਿਦਿਆਰਥੀਆਂ ਦੀ ਅਣਹੋਂਦ ਕਾਰਨ ਉਹ ਵੱਡੇ ਘਾਟੇ ਵਿੱਚ ਚਲੇ ਜਾਣਗੇ। ਫੈਡਰਲ ਸਰਕਾਰ ਦੁਆਰਾ ਨਵੇਂ ਨਿਯਮ ਮੁਤਾਬਕ 2025 ਤੋਂ ਆਸਟ੍ਰੇਲੀਆ ਵਿੱਚ ਵੱਧ ਤੋਂ ਵੱਧ 270,000 ਕੌਮਾਂਤਰੀ ਵਿਦਿਆਰਥੀ ਹੀ ਦਾਖਲਾ ਲੈ ਸਕਣਗੇ। ਇਹਨਾਂ ਵਿੱਚ 145,000 ਹੀ ਪਬਲਿਕ ਯੂਨੀਵਰਸਿਟੀਆਂ ਵਿੱਚ ਜਾ ਸਕਣਗੇ, ਜਦਕਿ 30,000 ਪ੍ਰਾਈਵੇਟ ਯੂਨੀਵਰਸਿਟੀਆਂ ਅਤੇ ਬਾਕੀ ਦੇ 95,000 VET ਕਾਲਜਾਂ ਵਿੱਚ ਜਾ ਸਕਣਗੇ। ਅਜਿਹੇ ਵਿੱਚ University of Melbourne ਦਾ ਕਹਿਣਾ ਹੈ ਕਿ ਉਹਨਾਂ ਦੇ ਹਿੱਸੇ 9300 ਕੌਮਾਂਤਰੀ ਵਿਦਿਆਰਥੀ ਹੀ ਆ ਸਕਣਗੇ। ਯਾਨੀ ਕਿ ਮੌਜੂਦਾ ਵਰ੍ਹੇ ਨਾਲੋਂ 18 ਫੀਸਦ ਘੱਟ। ਜਿਸ ਦਾ ਮਤਲਬ ਇਹ ਹੈ ਕਿ ਉਹਨਾਂ ਨੂੰ 2025 ਵਿੱਚ $85 ਮਿਲੀਅਨ ਡਾਲਰ ਦਾ ਘਾਟਾ ਪੈ ਜਾਵੇਗਾ।
#UniversityOfMelbourne #InternationalStudents #Visa #RadioHaanji

Sep 10, 2024
Sep 10, 2024
41 min
ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ

Sep 9, 2024
Sep 9, 2024
32 min
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮਕਬੂਜ਼ਾ ਕਸ਼ਮੀਰ (ਪੀਓਕੇ) ਦੇ ਵਾਸੀਆਂ ਨੂੰ ਭਾਰਤ ਆਉਣ ਅਤੇ ਦੇਸ਼ ਦਾ ਹਿੱਸਾ ਬਣਨ ਦੀ ਅਪੀਲ ਕੀਤੀ ਹੈ। ਉਨ੍ਹਾਂ ਪੀਓਕੇ ਵਾਸੀਆਂ ਨੂੰ ਕਿਹਾ, ‘‘ਅਸੀਂ ਤੁਹਾਨੂੰ ਆਪਣਾ ਮੰਨਦੇ ਹਾਂ, ਜਦਕਿ ਪਾਕਿਸਤਾਨ ਤੁਹਾਨੂੰ ਵਿਦੇਸ਼ੀ ਮੰਨਦਾ ਹੈ।’’ ਸਿੰਘ ਇਥੇ ਭਾਜਪਾ ਉਮੀਦਵਾਰ ਰਾਕੇਸ਼ ਸਿੰਘ ਠਾਕੁਰ ਦੀ ਹਮਾਇਤ ਵਿਚ ਰਾਮਬਨ ਵਿਧਾਨ ਸਭਾ ਹਲਕੇ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਧਾਰਾ 370 ਦੀ ਬਹਾਲੀ ਦੇ ਚੋਣ ਵਾਅਦੇ ਨੂੰ ਲੈ ਕੇ ਨੈਸ਼ਨਲ ਕਾਨਫਰੰਸ-ਕਾਂਗਰਸ ਗੱਠਜੋੜ ’ਤੇ ਨਿਸ਼ਾਨਾ ਸੇਧਿਆ।

Sep 9, 2024
Sep 9, 2024
22 min
ਵਿਕਟੋਰੀਆ ਸੂਬੇ ਵਿੱਚ ਸਾਲ 2025 ਤੱਕ ਘਰਾਂ ਨੂੰ ਮਿਲਣ ਵਾਲੇ ਗੈਸ ਕੁਨੈਕਸ਼ਨਾਂ ਨੂੰ ਪਾਬੰਦ ਕਰ ਦਿੱਤਾ ਜਾਵੇਗਾ। ਇਹ ਖ਼ਬਰ ਹੁਣ ਝੂਠ ਹੈ, ਕਿਉਂਕਿ Jacinta Allan ਸਰਕਾਰ ਨੇ ਆਪਣਾ ਪੱਖ ਬਦਲ ਲਿਆ ਹੈ। ਇਸ ਤੋਂ ਪਹਿਲਾਂ ਊਰਜਾ ਮੰਤਰੀ Lily D’Ambrosio ਨੇ ਵਿਕਟੋਰੀਆ ਦੀ net zero ਕਾਰਬਨ ਨਿਕਾਸੀ ਰਣਨੀਤੀ 2045 ਵਿੱਚ ਕੁਝ ਸੋਧਾਂ ਕਰਨ ਦੀ ਗੱਲ ਕਹੀ ਸੀ। ਯਾਨੀ ਹੁਣ ਘਰੇਲੂ ਗੈਸ ਖਪਤਕਾਰਾਂ ਨੂੰ ਇਸ ਰਣਨੀਤੀ ਤੋਂ ਬਾਹਰ ਰੱਖਿਆ ਗਿਆ ਹੈ।

Sep 9, 2024
Sep 9, 2024
19 min
ਵਿਦੇਸ਼ ਮੰਤਰੀ ਐੇੱਸ. ਜੈਸ਼ੰਕਰ ਭਾਰਤ-ਖਾੜੀ ਸਹਿਯੋਗ ਕੌਂਸਲ (ਜੀਸੀਸੀ) ਦੇ ਵਿਦੇਸ਼ ਮੰਤਰੀਆਂ ਦੀ ਪਹਿਲੀ ਮੀਟਿੰਗ ’ਚ ਹਿੱਸਾ ਲੈਣ ਲਈ ਦੋ ਰੋਜ਼ਾ ਦੌਰੇ ’ਤੇ ਅੱਜ ਰਿਆਧ ਪਹੁੰਚ ਗਏ ਹਨ। ਉਹ ਤਿੰਨ ਮੁਲਕਾਂ ਦੀ ਫੇਰੀ ਦੇ ਪਹਿਲੇ ਗੇੜ ਤਹਿਤ ਸਾਊਦੀ ਅਰਬ ਦੀ ਰਾਜਧਾਨੀ ਰਿਆਧ ਪਹੁੰਚੇ ਹਨ। ਇਸ ਮਗਰੋਂ ਉਹ ਜਰਮਨੀ ਅਤੇ ਸਵਿਟਜ਼ਰਲੈਂਡ ਜਾਣਗੇ। ਸਾਊੁਦੀ ਅਰਬ ’ਚ ਪ੍ਰੋਟਕੋਲ ਮਾਮਲਿਆਂ ਬਾਰੇ ਉਪ ਮੰਤਰੀ ਅਬਦੁਲਮਜੀਦ ਅਲ ਸਮਰੀ ਨੇ ਜੈਸ਼ੰਕਰ ਦਾ ਸਵਾਗਤ ਕੀਤਾ। ਖਾੜੀ ਸਹਿਯੋਗ ਕੌਂਸਲ ਇੱਕ ਪ੍ਰਭਾਵਸ਼ਾਲ ਗਰੁੱਪ ਹੈ ਜਿਸ ਵਿੱਚ ਸੰਯੁਕਤ ਅਰਬ ਅਮੀਰਾਤ (ਯੂਏਈ), ਬਹਿਰੀਨ, ਸਾਊਦੀ ਅਰਬ, ਓਮਾਨ, ਕਤਰ ਅਤੇ ਕੁਵੈਤ ਸ਼ਾਮਲ ਹਨ। ਵਿੱਤੀ ਸਾਲ 2022-23 ਵਿੱਚ ਜੀਸੀਸੀ ਮੁਲਕਾਂ ਨਾਲ ਭਾਰਤ ਦਾ ਕੁੱਲ ਵਪਾਰ 184.46 ਡਾਲਰ ਦਾ ਸੀ

Sep 9, 2024
Sep 9, 2024
43 min
ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ

Sep 7, 2024
Sep 7, 2024
23 min
ਕਾਂਗਰਸ ਦੀ ਕੇਂਦਰੀ ਚੋਣ ਕਮੇਟੀ (ਸੀਈਸੀ) ਨੇ ਸ਼ੁੱਕਰਵਾਰ ਦੇਰ ਰਾਤ ਹਰਿਆਣਾ ਵਿਧਾਨ ਸਭਾ ਚੋਣਾਂ ਲਈ 32 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਅੱਜ ਹੀ ਪਾਰਟੀ ਵਿੱਚ ਸ਼ਾਮਲ ਹੋਈ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੂੰ ਜੁਲਾਣਾ ਤੋਂ ਟਿਕਟ ਦਿੱਤੀ ਗਈ ਹੈ। ਕਾਂਗਰਸ ਨੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੂੰ ਗੜ੍ਹੀ ਸਾਂਪਲਾ ਕਿਲੋਈ ਤੋਂ, ਪ੍ਰਦੀਪ ਚੌਧਰੀ ਨੂੰ ਕਾਲਕਾ ਤੋਂ ਅਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਖ਼ਿਲਾਫ਼ ਮੇਵਾ ਸਿੰਘ ਨੂੰ ਲਾਡਵਾ ਤੋਂ ਮੈਦਾਨ ਵਿੱਚ ਉਤਾਰਿਆ ਹੈ।

Sep 7, 2024
Sep 7, 2024
21 min
ਮੇਰਾ ਨਾਮ ਹਰਪ੍ਰੀਤ ਮਰਵਾਹਾ ਹੈ ਅਤੇ ਮੈਲਟਨ ਸਾਡੇ ਲਈ 13 ਸਾਲਾਂ ਤੋਂ ਵੱਧ ਸਮੇਂ ਤੋਂ ਘਰ ਹੈ। ਮੈਂ ਵਿਕਟੋਰੀਆ ਪੁਲਿਸ ਵਿੱਚ ਪ੍ਰੋਟੈਕਟਿਵ ਸੇਵਾਵਾਂ ਅਧਿਕਾਰੀ ਦੇ ਤੌਰ 'ਤੇ ਸੇਵਾ ਕੀਤੀ ਹੈ ਅਤੇ ਹੁਣ ਇੱਕ ਲਾਇਸੰਸ ਪ੍ਰਾਪਤ ਕਨਵੇਅੰਸਰ ਵਜੋਂ ਕੰਮ ਕਰ ਰਿਹਾ ਹਾਂ। ਮੈਂ ਮੈਲਟਨ ਸਿਟੀ ਕੌਂਸਲ ਦੇ ਐਮਟ ਐਟਕਿੰਸਨ ਵਾਰਡ ਤੋਂ ਕੌਂਸਲ ਚੋਣਾਂ ਵਿੱਚ ਖੜ੍ਹਾ ਹੋ ਰਿਹਾ ਹਾਂ। ਸਾਥ ਮਿਲ ਕੇ ਅਸੀਂ ਮੈਲਟਨ ਨੂੰ ਵਿਕਟੋਰੀਆ ਦਾ ਸਭ ਤੋਂ ਸੁਰੱਖਿਅਤ ਬਣਾ ਸਕਦੇ ਹਾਂ। ਇਸ ਸ਼ਾਨਦਾਰ ਭਾਈਚਾਰੇ ਵੱਲ ਤੁਹਾਡੇ ਸਮਰਥਨ ਲਈ ਧੰਨਵਾਦ।
ਅਧਿਕਾਰਤ: ਹਰਪ੍ਰੀਤ ਮਰਵਾਹਾ : 22 ਗਾਂਸ਼ਾ ਸਟ੍ਰੀਟ, ਵੇਅਰ ਵਿਉਜ਼, ਵਿਕ 3338







