Radio Haanji Podcast

Radio Haanji 1674 AM — Australia's premier Punjabi radio station and podcast network. Serving the Punjabi community across Australia and worldwide with news, entertainment, culture, and community content entirely in Punjabi.

Episodes

Sep 5, 2024

26 min

ਪੰਜਾਬ ਵਿਧਾਨ ਸਭਾ ਦੇ ਮੌਨਸੂਨ ਇਜਲਾਸ ਦੇ ਆਖਰੀ ਦਿਨ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਸੂਬਾ ਸਰਕਾਰ ਛੇਤੀ ਨਵੀਂ ਰਿਪੋਰਟ ਦਾਖ਼ਲ ਕਰਕੇ ਬੇਅਦਬੀਆਂ ਦੇ ਦੋਸ਼ੀਆਂ ਨੂੰ ਮਿਸਾਲੀ ਸਜ਼ਾਵਾਂ ਦਿਵਾਏਗੀ। ਇਸ ਦੌਰਾਨ ਚਾਰ ਅਹਿਮ ਬਿੱਲ ਪਾਸ ਕੀਤੇ ਗਏ, ਜਿਸ ਮਗਰੋਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਦਨ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ। ਪਾਸ ਕੀਤੇ ਗਏ ਬਿੱਲਾਂ ’ਚ ਪੰਜਾਬ ਗੁਡਜ਼ ਐਂਡ ਸਰਵਿਸਿਜ਼ ਟੈਕਸ (ਸੋਧਨਾ) ਬਿੱਲ, ਪੰਜਾਬ ਫਾਇਰ ਐਂਡ ਐਮਰਜੈਂਸੀ ਸਰਵਿਸ ਬਿੱਲ, ਪੰਜਾਬ ਪੰਚਾਇਤੀ ਰਾਜ (ਸੋਧਨਾ) ਬਿੱਲ ਅਤੇ ਪੰਜਾਬ ਖੇਤੀਬਾੜੀ ਉਤਪਾਦ ਮੰਡੀਆਂ (ਸੋਧਨਾ) ਬਿੱਲ, 2024 ਸ਼ਾਮਲ ਹਨ।

Sep 5, 2024

26 min

Sep 5, 2024

42 min

ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ

Sep 5, 2024

42 min

Sep 4, 2024

28 min

ਕਾਂਗਰਸ ਨੇ ਅੱਜ ਦੱਸਿਆ ਕਿ ਉਹ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ (ਆਪ) ਨਾਲ ਗੱਠਜੋੜ ਲਈ ਗੱਲਬਾਤ ਕਰ ਰਹੀ ਹੈ, ਪਰ ਅਜੇ ਤੱਕ ਇਸ ਬਾਰੇ ਕੋਈ ਫੈਸਲਾ ਨਹੀਂ ਹੋਇਆ ਹੈ। ਕਈ ਖ਼ਬਰਾਂ ਮਤੇ ਵਿਚ ਆਇਆ ਹੈ ਕਿ ਸੋਮਵਾਰ ਨੂੰ ਕਾਂਗਰਸ ਦੀ ਕੇਂਦਰੀ ਚੋਣ ਕਮੇਟੀ (CEC) ਦੀ ਮੀਟਿੰਗ ਦੌਰਾਨ ਰਾਹੁਲ ਗਾਂਧੀ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ ‘ਆਪ’ ਨਾਲ ਗੱਠਜੋੜ ਦੀ ਸੰਭਾਵਨਾ ਵਿੱਚ ਦਿਲਚਸਪੀ ਦਿਖਾਈ ਹੈ।

Sep 4, 2024

28 min

Sep 4, 2024

17 min

ਭਾਰਤੀ ਮੂਲ ਦੀ ਬਹੁ-ਆਬਾਦੀ ਵਾਲੇ ਇਲਾਕੇ Tarneit 'ਚ ਮੰਗਲਵਾਰ ਤੜਕੇ St Michael Drive 'ਤੇ ਪੈਂਦੇ ਘਰ ਦੇ ਬਾਹਰ ਗੋਲੀਆਂ ਚਲਾਈਆਂ ਗਈਆਂ। ਘਟਨਾ ਵਾਪਰਣ ਮੌਕੇ ਘਰ ਵਿੱਚ ਤਿੰਨ ਬੱਚੇ ਅਤੇ ਦੋ ਬਾਲਗ ਵੀ ਮੌਜੂਦ ਸਨ।
ਸੁਖਦ ਗੱਲ ਰਹੀ ਕਿ ਕੋਈ ਜ਼ਖ਼ਮੀ ਨਹੀਂ ਹੋਇਆ। ਕਰੀਬ ਛੇ ਗੋਲੀਆਂ main door ਅਤੇ garage 'ਤੇ ਚਲਾਈਆਂ ਗਈਆਂ। ਘਰ ਦੇ ਬਾਹਰ security system ਸਣੇ electronic steel gate ਲੱਗੇ ਹੋਏ ਸਨ।

Sep 4, 2024

17 min

Sep 4, 2024

16 min

ਮੰਗੋਲੀਆ ਨੇ ਕੌਮਾਂਤਰੀ ਫੌਜਦਾਰੀ ਅਦਾਲਤ (ICC) ਵੱਲੋਂ ਜਾਰੀ ਗ੍ਰਿਫ਼ਤਾਰੀ ਵਾਰੰਟਾਂ ਦੇ ਬਾਵਜੂਦ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੂੰ ਗ੍ਰਿਫ਼ਤਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਪੂਤਿਨ ਇਸ ਸਮੇਂ ਮੰਗੋਲੀਆ ਦੇ ਦੌਰੇ 'ਤੇ ਹਨ। ਮੰਗੋਲੀਆ ਆਈਸੀਸੀ ਦਾ ਮੈਂਬਰ ਹੈ, ਜਿਸ ਨੇ 18 ਮਹੀਨੇ ਪਹਿਲਾਂ ਪੂਤਿਨ ਵਿਰੁੱਧ ਵਾਰੰਟ ਜਾਰੀ ਕੀਤਾ ਸੀ। ਰੂਸੀ ਸਦਰ ਦੇ ਦੌਰੇ ਤੋਂ ਪਹਿਲਾਂ, ਯੂਕਰੇਨ ਨੇ ਮੰਗੋਲੀਆ ਨੂੰ ਸੱਦਾ ਦਿੱਤਾ ਸੀ ਕਿ ਉਹ ਪੂਤਿਨ ਨੂੰ ਦਿ ਹੇਗ ਸਥਿਤ ਅਦਾਲਤ ਦੇ ਹਵਾਲੇ ਕਰ ਦੇਵੇ। ਇਸ ਦੇ ਉਲਟ, ਯੂਰੋਪੀਅਨ ਯੂਨੀਅਨ ਨੇ ਇਹ ਚਿੰਤਾ ਜਤਾਈ ਹੈ ਕਿ ਮੰਗੋਲੀਆ ਵਾਰੰਟਾਂ ਦੀ ਤਾਮੀਲ ਨਹੀਂ ਕਰੇਗਾ।

Sep 4, 2024

16 min

Sep 4, 2024

42 min

ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ

Sep 4, 2024

42 min

Sep 3, 2024

18 min

ਆਮ ਜਿਹੀਆਂ ਗੱਲਾਂ ਨੂੰ ਬੜੇ ਸਿਧੇ ਜਿਹੇ ਤਰੀਕੇ ਨਾਲ ਇਸ ਕਹਾਣੀ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ, ਇਹ ਨਹੀਂ ਕਿ ਸਾਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ, ਪਤਾ ਸਭ ਨੂੰ ਹੁੰਦਾ ਹੈ ਬਸ ਅਸੀਂ ਗੌਲਦੇ ਨਹੀਂ, ਜਾਂ ਫਿਰ ਸਮਝਣਾ ਜਰੂਰੀ ਨਹੀਂ ਸਮਝਦੇ, ਮੁਸ਼ਕਿਲਾਂ ਚ ਘਿਰੇ ਰਹਿਣਾ ਸਾਨੂੰ ਪਸੰਦ ਹੈ, ਹੱਲ ਪਤਾ ਹੁੰਦਿਆਂ ਹੋਇਆਂ ਵੀ ਕਰਨਾ ਨਹੀਂ ਚਾਹੁੰਦੇ...

Sep 3, 2024

18 min

Sep 3, 2024

1 hr 28 min

ਬੱਚਿਆਂ ਦੇ ਖਾਣ-ਪੀਣ ਬਾਰੇ ਮਾਵਾਂ ਅਕਸਰ ਪ੍ਰੇਸ਼ਾਨ ਹੁੰਦੀਆਂ ਵੇਖੀਆਂ ਜਾ ਸਕਦੀਆਂ ਹਨ, ਬੱਚਿਆਂ ਨੂੰ ਕੀ ਖਵਾਇਆ ਜਾਵੇ ਜਾਵੇ ਜੋ ਓਹਨਾ ਦੀ ਸਿਹਤ ਲਈ ਵਧੀਆ ਹੋਵੇ ਤੇ ਖਾਣ ਵਿੱਚ ਵੀ ਸਵਾਦ ਹੋਵੇ, ਤਾਂ ਜੋ ਬੱਚੇ ਖੁਸ਼ੀ ਨਾਲ ਖਾ ਲੈਣ, ਕਿਉਂਕ ਅਕਸਰ ਵੇਖਦੇ ਹਾਂ ਕਿ ਬੱਚੇ ਖਾਣ-ਪੀਣ ਵੇਲੇ ਬਹੁਤ ਜ਼ਿਆਦਾ ਨਖਰੇ ਕਰਦੇ ਹਨ, ਅੱਜ ਦੇ ਹਾਂਜੀ ਮੈਲਬੌਰਨ ਦੇ ਐਪੀਸੋਡ ਵਿੱਚ ਬੱਚਿਆਂ ਦੇ ਖਾਣ-ਪੀਣ ਸੰਬਧੀ ਅਤੇ Breakfast ਨਾਲ ਸੰਬੰਧਿਤ ਗੱਲਬਾਤ ਕੀਤੀ ਗਈ, ਆਸ ਕਰਦੇ ਹਾਂ ਤੁਹਾਨੂੰ ਸਭ ਨੂੰ ਪਸੰਦ ਆਵੇਗੀ ਅਤੇ ਲਾਭਦਾਇਕ ਵੀ ਹੋਵੇਗੀ..

Sep 3, 2024

1 hr 28 min

Sep 3, 2024

22 min

ਬੇਸ਼ੱਕ ਇਹ ਮੰਨਿਆ ਜਾਂਦਾ ਹੈ ਕਿ ਯੂਨੀਅਨਾਂ ਦੀ ਲੇਬਰ ਪਾਰਟੀ ਨੂੰ ਹਮਾਇਤ ਰਹਿੰਦੀ ਹੈ, ਪਰ ਇਸੇ ਹਮਾਇਤ ਦਾ ਖਮਿਆਜ਼ਾ ਕਹਿ ਲਵੋ ਜਾਂ ਆਪਸੀ ਮਿਲੀਭੁਗਤ ਆਸਟ੍ਰੇਲੀਆ ਵਿੱਚ ਪਿਛਲੇ ਤਿੰਨ ਸਾਲ ਤੋਂ ਵੀ ਘੱਟ ਸਮੇਂ ਵਿੱਚ ਹੜਤਾਲਾਂ ਦਾ ਆਲਮ ਇਹ ਰਿਹਾ ਕਿ Scott Morrison (ScoMo) ਸਰਕਾਰ ਦੀ ਤੁਲਨਾ ਵਿੱਚ Anthony Albanese ਸਰਕਾਰ ਦੌਰਾਨ ਜਿਆਦਾ ਦਿਨ ਕੰਮ ਠੱਪ ਰਿਹਾ।

Sep 3, 2024

22 min

Sep 3, 2024

30 min

ਡੇਰਾ ਰਾਧਾ ਸੁਆਮੀ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਜਸਦੀਪ ਸਿੰਘ ਗਿੱਲ ਨੂੰ ਆਪਣਾ ਜਾਨਸ਼ੀਨ ਘੋਸ਼ਿਤ ਕੀਤਾ ਹੈ। ਪਹਿਲਾਂ ਡੇਰਾ ਮੁਖੀ ਨੇ ਗਿੱਲ ਨੂੰ ਅੱਜ ਤੋਂ ਸਾਰੀਆਂ ਜ਼ਿੰਮੇਵਾਰੀਆਂ ਸੌਂਪਣ ਦਾ ਫੈਸਲਾ ਕੀਤਾ ਸੀ, ਪਰ ਸੰਗਤ ਦੇ ਵਿਰੋਧ ਦੇ ਕਾਰਨ ਹੁਣ ਇਹ ਤੈਅ ਹੋਇਆ ਹੈ ਕਿ ਜਦ ਤੱਕ ਬਾਬਾ ਗੁਰਿੰਦਰ ਸਿੰਘ ਜੀ ਹਨ, ਜਸਦੀਪ ਸਿੰਘ ਗਿੱਲ ਉਨ੍ਹਾਂ ਦੇ ਸਹਾਇਕ ਵਜੋਂ ਕੰਮ ਕਰਦੇ ਰਹਿਣਗੇ। 

Sep 3, 2024

30 min

Copyright 2026 All rights reserved.

Podcast Powered By Podbean

Version: 20241125