Radio Haanji Podcast

Radio Haanji 1674 AM — Australia's premier Punjabi radio station and podcast network. Serving the Punjabi community across Australia and worldwide with news, entertainment, culture, and community content entirely in Punjabi.

Episodes

Aug 23, 2024

1 hr 52 min

ਬਹੁਤ ਬਜ਼ੁਰਗਾਂ ਦੀ ਪਰਦੇਸਾ ਵਿੱਚ ਸ਼ਿਕਾਇਤ ਰਹਿੰਦੀ ਹੈ ਕਿ ਉਹਨਾਂ ਨਾਲ ਵਿਵਹਾਰ ਚੰਗਾ ਨਹੀਂ ਹੋਇਆ। ਓਹਨਾਂ ਦੇ ਧੀਆਂ-ਪੁੱਤ ਜਾਣੇ ਅਣਜਾਣੇ ਓਹਨਾਂ ਨਾਲ ਧੱਕਾ ਕਰਦੇ ਹਨ। ਆਖਿਰ ਉਹ ਮਾਨਸਿਕ ਪ੍ਰੇਸ਼ਾਨੀ ਦਾ ਸ਼ਿਕਾਰ ਹੋ ਜਾਂਦੇ ਹਨ। ਏਸੇ ਮਸਲੇ ਤੇ ਅੰਤਰਾਸ਼ਟਰੀ ਬਜ਼ੁਰਗ ਦਿਵਸ ਦੇ ਮੌਕੇ ਰੇਡੀਓ ਹਾਂਜੀ ਤੇ ਰਣਜੋਧ ਸਿੰਘ ਅਤੇ ਪ੍ਰੀਤਇੰਦਰ ਗਰੇਵਾਲ ਦਾ 2 ਘੰਟੇ ਦਾ ਪ੍ਰੋਗਰਾਮ, ਜਿਸ ਵਿੱਚ ਬਹੁਤ ਸਾਰੇ ਲੋਕਾਂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਇਸ ਮਸਲੇ ਬਾਰੇ ਤੇ ਸੰਭਾਵੀ ਹੱਲ ਬਾਰੇ ਵੀ ਵਿਚਾਰ ਦਿੱਤੇ ਹਨ।

Aug 23, 2024

1 hr 52 min

Aug 23, 2024

24 min

ਪੰਜਾਬ ਸਰਕਾਰ ਨੇ ਪੁਰਾਣੇ ਵਾਹਨਾਂ 'ਤੇ "ਗਰੀਨ ਟੈਕਸ" ਲਗਾਉਣ ਦਾ ਫ਼ੈਸਲਾ ਕੀਤਾ ਹੈ ਤਾਂ ਜੋ ਵਿੱਤੀ ਵਸੀਲੇ ਜੁਟਾਏ ਜਾ ਸਕਣ ਅਤੇ ਵਾਤਾਵਰਣ ਦੀ ਰੱਖਿਆ ਹੋ ਸਕੇ। ਇਸ ਤੋਂ ਇਲਾਵਾ, ਨਿੱਜੀ ਵਾਹਨਾਂ 'ਤੇ ਮੋਟਰ ਵਹੀਕਲ ਟੈਕਸ 'ਚ 0.5% ਤੋਂ 2% ਤੱਕ ਦਾ ਵਾਧਾ ਕੀਤਾ ਗਿਆ ਹੈ। 
"ਗਰੀਨ ਟੈਕਸ" 15 ਸਾਲ ਤੋਂ ਪੁਰਾਣੇ ਨਿੱਜੀ ਵਾਹਨਾਂ ਅਤੇ 8 ਸਾਲ ਤੋਂ ਪੁਰਾਣੇ ਵਪਾਰਕ ਵਾਹਨਾਂ ਦੀ ਰਜਿਸਟ੍ਰੇਸ਼ਨ ਰੀਨਿਊ ਕਰਨ ਸਮੇਂ ਲਾਗੂ ਕੀਤਾ ਜਾਵੇਗਾ। ਟੈਕਸ ਦੀ ਰਕਮ ਵਾਹਨ ਦੀ ਕਿਸਮ ਅਤੇ ਉਸ ਦੇ ਇੰਜਨ ਦੀ ਸਾਂਭ (cc) ਦੇ ਅਧਾਰ 'ਤੇ ਵੱਖ ਵੱਖ ਹੈ। 
ਗੈਸ, ਬੈਟਰੀ, ਜਾਂ ਸੋਲਰ ਐਨਰਜੀ 'ਤੇ ਚੱਲਣ ਵਾਲੇ ਵਾਹਨਾਂ 'ਤੇ ਇਹ ਟੈਕਸ ਨਹੀਂ ਲੱਗੇਗਾ।

Aug 23, 2024

24 min

Aug 23, 2024

19 min

ਇੱਕ ਨਵੀਂ ਰਿਪੋਰਟ ਵਿੱਚ ਪਤਾ ਲੱਗਿਆ ਹੈ ਕਿ ਦੇਸ਼ ਵਿੱਚ ਆਰਥਿਕ ਵਿਕਾਸ ਦਰ ਇਸ ਵੇਲੇ ਬੇਹੱਦ ਹੌਲੀ ਰਫਤਾਰ ਨਾਲ ਚੱਲ ਰਹੀ ਹੈ। ਬੇਸ਼ੱਕ ਮਹਿੰਗਾਈ ਨੂੰ ਕੰਟਰੋਲ ਕਰਨ ਲਈ RBA ਨੇ ਪਿਛਲੇ ਦੋ ਸਾਲਾਂ ਵਿੱਚ ਵਿਆਜ ਦਰਾਂ ਵਧਾਈਆਂ ਜਾਂ ਸਥਿਰ ਜਰੂਰ ਰੱਖੀਆਂ ਹਨ। ਪਰ ਇਸ ਦਾ ਅਸਰ ਵਿਕਾਸ 'ਤੇ ਨਹੀਂ ਪਿਆ।  Deloitte ਮੁਤਾਬਕ 90ਵਿਆਂ ਦੇ ਦਹਾਕੇ ਤੋਂ ਬਾਅਦ ਦੇਸ਼ ਦੀ ਆਰਥਿਕ ਵਿਕਾਸ ਦਰ ਸੁਸਤ ਰਫਤਾਰ ਨਾਲ ਚੱਲ ਰਹੀ ਹੈ। ਬੇਰੁਜ਼ਗਾਰੀ ਦਰ ਇਸ ਵਕਤ 4.2 ਫੀਸਦ ਚੱਲ ਰਹੀ ਹੈ, ਜਦਕਿ ਇਹ 4.5 ਫੀਸਦ ਪਹੁੰਚਣ ਦੇ ਅਸਾਰ ਹਨ। ਇਸ ਦਾ ਮਤਲਬ ਇਹ ਹੈ ਕਿ ਦੇਸ਼ ਵਿੱਚ 101,500 ਤੋਂ ਵਧੇਰੇ ਬੇਰੁਜ਼ਗਾਰ ਹੋਣਗੇ।

Aug 23, 2024

19 min

Aug 23, 2024

15 min

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਨੂੰ ਯਕੀਨ ਹੈ ਕਿ ਜੰਗ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੈ। ਉਨ੍ਹਾਂ ਇਹ ਟਿੱਪਣੀ ਯੂਕਰੇਨ ਦੌਰੇ ਤੋਂ ਪਹਿਲਾਂ ਕੀਤੀ। ਮੋਦੀ ਨੇ ਕਿਹਾ ਕਿ ਭਾਰਤ ਖਿੱਤੇ ਵਿਚ ਸ਼ਾਂਤੀ ਅਤੇ ਸਥਿਰਤਾ ਲਈ ਹਰੇਕ ਸੰਭਵ ਸਹਿਯੋਗ ਦੇਣ ਲਈ ਤਿਆਰ ਹੈ। ਮੋਦੀ ਨੇ ਪੋਲੈਂਡ ਦੇ ਪ੍ਰਧਾਨ ਮੰਤਰੀ ਡੋਨਲਡ ਟਸਕ ਨਾਲ ਮੁੱਖ ਮੁੱਦਿਆਂ 'ਤੇ ਗੱਲਬਾਤ ਕੀਤੀ ਅਤੇ ਦੋਵਾਂ ਦੇਸ਼ਾਂ ਵਿਚ ਰਣਨੀਤਕ ਸਬੰਧ ਬਨਾਉਣ ਦਾ ਫੈਸਲਾ ਕੀਤਾ। ਮੋਦੀ ਦੋ ਰੋਜ਼ਾ ਦੌਰੇ 'ਤੇ ਪੋਲੈਂਡ ਪਹੁੰਚੇ ਹਨ ਅਤੇ ਅਗਲੇ ਪੜਾਅ ਵਿਚ ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਨਾਲ ਮੁਲਾਕਾਤ ਕਰਨਗੇ।

Aug 23, 2024

15 min

Aug 23, 2024

36 min

ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ

Aug 23, 2024

36 min

Aug 22, 2024

31 min

ਭਾਰਤ ਬੰਦ ਨੂੰ ਅੱਜ ਬਿਹਾਰ, ਝਾਰਖੰਡ ਅਤੇ ਵੱਖ ਵੱਖ ਸੂਬਿਆਂ ਦੇ ਕਬਾਇਲੀ ਇਲਾਕਿਆਂ ਵਿੱਚ ਭਰਵਾਂ ਹੁੰਗਾਰਾ ਮਿਲਿਆ। ਬੰਦ ਕਾਰਨ ਇਥੇ ਆਮ ਜਨਜੀਵਨ ਠੱਪ ਰਿਹਾ। ਪਟਨਾ, ਦਰਭੰਗਾ ਅਤੇ ਬੇਗੂਸਰਾਏ ਸਣੇ ਬਿਹਾਰ ਦੇ ਕਈ ਜ਼ਿਲ੍ਹਿਆਂ ਵਿੱਚ ਪੁਲੀਸ ਨੇ ਪ੍ਰਦਰਸ਼ਨਕਾਰੀਆਂ ’ਤੇ ਲਾਠੀਚਾਰਜ ਕੀਤਾ ਤੇ ਪਾਣੀ ਦੀਆਂ ਬੁਛਾੜਾਂ ਕੀਤੀਆਂ। ਲਾਠੀਚਾਰਜ ਦੀ ਘਟਨਾ ਪਟਨਾ ਦੇ ਡਾਕ ਬੰਗਲਾ ਚੌਕ ‘ਤੇ ਵਾਪਰੀ, ਜਿੱਥੇ ਵੱਡੀ ਗਿਣਤੀ ‘ਚ ਪ੍ਰਦਰਸ਼ਨਕਾਰੀ ਇਕੱਠੇ ਹੋਏ ਸਨ। ਉਨ੍ਹਾਂ ਨੇ ਹੱਥਾਂ ਵਿੱਚ ਪੋਸਟਰ ਅਤੇ ਝੰਡੇ ਫੜੇ ਹੋਏ ਸਨ। ਪ੍ਰਦਰਸ਼ਨਕਾਰੀਆਂ ਦੀ ਵੱਡੀ ਭੀੜ ਨੂੰ ਖਿੰਡਾਉਣ ਲਈ ਪੁਲੀਸ ਨੇ ਲਾਠੀਚਾਰਜ ਕੀਤਾ ਅਤੇ ਜਲ ਤੋਪਾਂ ਦੀ ਵਰਤੋਂ ਕੀਤੀ। 

Aug 22, 2024

31 min

Aug 21, 2024

15 min

ਪਾਰਲੀਮੈਂਟ ਕਿਸੇ ਦੇਸ਼ ਦੀ ਨੁਮਾਇੰਦਗੀ ਕਰਨ ਵਾਲੀ ਮੋਹਰੀ ਸੰਸਥਾ ਹੁੰਦੀ ਹੈ। ਇੱਥੋਂ ਹੀ ਪਤਾ ਚੱਲਦਾ ਹੈ ਕਿ ਉਸ ਮੁਲਕ ਦੇ ਸਿਆਸਤਦਾਨ ਕਿੰਨੇ ਸੁਚੱਜੇ ਹਨ। ਹੁਣ ਆਸਟ੍ਰੇਲੀਆ ਦੀ ਪਾਰਲੀਮੈਂਟ ਨੇ ਸੁਚੱਜੇ, ਸਹਿਜ ਅਤੇ ਸਿਆਣੇ ਸਿਆਸਤਦਾਨਾਂ ਦੀ ਉਦਾਹਰਣ ਦੇਣ ਖਾਤਰ ਨਵਾਂ ਕਾਨੂੰਨ ਘੜਿਆ ਹੈ। 
ਨਿਯਮ ਅਨੁਸਾਰ ਮੈਂਬਰ ਪਾਰਲੀਮੈਂਟਾਂ (MPs) ਨੂੰ ਮਾੜੇ ਵਿਵਹਾਰ ਜਾਂ ਭਾਸ਼ਾ ਤੋਂ ਗੁਰੇਜ਼ ਕਰਨ ਲਈ ਵਰਜਿਆ ਜਾਵੇਗਾ। ਜੇਕਰ ਅਜਿਹਾ ਨਹੀਂ ਕਰਦੇ ਤਾਂ ਉਹਨਾਂ ਨੂੰ ਤਨਖ਼ਾਹ ਵਿੱਚੋਂ 5 ਫੀਸਦ ਜੁਰਮਾਨਾ ਜਾਂ ਇੱਥੋਂ ਤੱਕ ਕਿ ਪਾਰਲੀਮੈਂਟ 'ਚੋਂ ਸਸਪੈਂਡ ਕਰਨ ਦੀ ਵੀ ਤਜਵੀਜ਼ ਰੱਖੀ ਗਈ ਹੈ

Aug 21, 2024

15 min

Aug 21, 2024

38 min

ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ

Aug 21, 2024

38 min

Aug 21, 2024

15 min

ਜੋ ਲੋਕ ਕਰੋਨਾ ਬਿਮਾਰੀ ਦੇ ਸ਼ਿਕਾਰ ਹੋਏ ਸਨ ਅਕਸਰ ਉਹਨਾਂ ਨੂੰ ਆਪਣੇ ਸਰੀਰ ਵਿੱਚ ਕੁੱਝ ਗੜਬੜੀਆਂ ਜਾਂ ਨਵੀਂ ਬਿਮਾਰੀਆਂ ਦੇ ਹੋਣ ਗੱਲ ਕਰਦੇ ਸੁਣਿਆ ਹੋਵੇਗਾ ਅਤੇ ਇੱਕ ਚਰਚਾ ਆਮ ਹੀ ਚਲਦੀ ਹੈ ਕਿ ਕਰੋਨਾ ਦੀ ਵੈਕਸੀਨ ਦੇ ਕਰਕੇ ਵੀ ਕਈਆਂ ਨੂੰ ਨਵੀਂ ਬਿਮਾਰੀਆਂ ਲੱਗ ਗਈਆਂ ਹਨ, ਹਾਲ ਹੀ ਵਿੱਚ ਹੋਈ ਰਿਸਰਚ ਨੇ ਇਹ ਗੱਲ ਸਾਬਿਤ ਕਰ ਦਿੱਤੀ ਹੈ ਕਿ ਕਰੋਨਾ ਦੀ ਵੈਕਸੀਨ ਦਾ ਕਈ ਲੋਕਾਂ ਤੇ ਸਾਇਡ ਇਫੈਕਟ ਵੇਖਣ ਨੂੰ ਮਿਲਿਆ ਹੈ, ਦੇ ਅੱਜ ਦੇ ਐਪੀਸੋਡ ਵਿੱਚ ਡਾ. ਸੰਦੀਪ ਭਗਤ ਜੀ ਨੇ ਇਸ ਵਿਸ਼ੇ ਬਾਰੇ ਹੋਰ ਜਾਣਕਾਰੀ ਦਿੱਤੀ, ਉਮੀਦ ਕਰਦੇ ਹਨ ਆਪ ਸਭ ਲਈ ਲਾਭਦਾਇਕ ਹੋਵੇਗੀ 

Aug 21, 2024

15 min

Aug 21, 2024

23 min

ਭਾਜਪਾ ਨੇ 3 ਸਤੰਬਰ ਨੂੰ ਹੋਣ ਵਾਲੀਆਂ ਰਾਜ ਸਭਾ ਜ਼ਿਮਨੀ ਚੋਣਾਂ ਲਈ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਰਾਜਸਥਾਨ ਅਤੇ ਜੌਰਜ ਕੁਰੀਅਨ ਨੂੰ ਮੱਧ ਪ੍ਰਦੇਸ਼ ਤੋਂ ਉਮੀਦਵਾਰ ਐਲਾਨਿਆ ਹੈ। ਇਨ੍ਹਾਂ ਦੇ ਨਾਲ, ਮਮਤਾ ਮੋਹੰਤਾ ਨੂੰ ਉੜੀਸਾ ਅਤੇ ਕਿਰਨ ਚੌਧਰੀ ਨੂੰ ਹਰਿਆਣਾ ਤੋਂ ਉਮੀਦਵਾਰ ਬਣਾਇਆ ਗਿਆ ਹੈ। ਬਿੱਟੂ, ਜੋ ਲੁਧਿਆਣਾ ਤੋਂ ਲੋਕ ਸਭਾ ਚੋਣ ਹਾਰ ਗਏ ਸਨ, ਨੇ ਰਾਜਸਥਾਨ ਤੋਂ ਰਾਜ ਸਭਾ ਲਈ ਨਾਮਜ਼ਦ ਕੀਤੇ ਜਾਣ 'ਤੇ ਭਾਜਪਾ ਹਾਈਕਮਾਨ ਦਾ ਧੰਨਵਾਦ ਕੀਤਾ।

Aug 21, 2024

23 min

Copyright 2026 All rights reserved.

Podcast Powered By Podbean

Version: 20241125