Radio Haanji Podcast

Welcome to Australia’s No. 1 Punjabi Radio Station. You will enjoy Radio Haanji exclusive podcasts, interviews, stories and many more.

Listen on:

  • Apple Podcasts
  • Podbean App
  • Spotify
  • Amazon Music
  • iHeartRadio
  • PlayerFM
  • Podchaser
  • BoomPlay

Episodes

Wednesday Dec 11, 2024

ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ

Wednesday Dec 11, 2024

In the latest Haanji Melbourne episode, Ranjodh Singh and Preetinder Grewal discussed ABS data revealing driving jobs as the top occupation for Punjabi speakers in Australia. Truck driving leads with 11,718 individuals, followed by 7,303 automobile drivers and 5,105 delivery drivers. Our listeners also joined in to call in and share their own experiences in the trucking industry - whether it's about life on the road, challenges faced, or inspiring stories. Don’t miss this engaging talk show that sheds light on the integral role of Punjabi drivers in Australia's trucking industry.

Wednesday Dec 11, 2024

ਬੀਤੇ ਦਿਨੀ  ਸੁਖਬੀਰ ਬਾਦਲ ਤੇ ਉਨਾਂ ਦੇ ਨਾਲ ਹੋਰ ਅਕਾਲੀ ਆਗੂਆਂ ਨੂੰ ਅਕਾਲ ਤਖਤ ਸਾਹਿਬ ਦੇ ਵੱਲੋਂ  ਸਜ਼ਾ ਸੁਣਾਈ ਗਈ ਸੀ| ਇਸ ਤਨਖਾਹ ਦੇ ਰੂਪ ਦੇ ਵਿੱਚ ਉਹਨਾਂ ਨੇ ਗੁਰੂ ਘਰਾਂ ਦੇ ਬਾਹਰ ਸੇਵਾਦਾਰ ਦੇ ਵਜੋਂ ਸੇਵਾ ਨਿਭਾਉਂਦਿਆਂ ਵੇਖਿਆ ਗਿਆ, ਭਾਂਡੇ ਮਾਂਜਣ ਦੀ ਸੇਵਾ ਨਿਭਾਈ, ਜੋੜਿਆ ਦੀ ਸੇਵਾ ਕੀਤੀ, ਗੁਥਲਖਣੇ ਸਾਫ ਕੀਤੇ। ਉੱਥੇ ਸੁਣਾਈ ਗਈ ਸਜ਼ਾ ਦੇ ਵਿੱਚ ਇੱਕ ਸ਼ਰਤ ਇਹ ਵੀ ਸੀ ਕਿ ਅਕਾਲੀ ਦਲ ਦੀ ਕਮੇਟੀ ਨੂੰ ਭੰਗ ਕਰਕੇ ਨਵੇਂ ਸਿਰੇ ਤੋਂ ਬਣਾਇਆ ਜਾਊਗਾ ਤੇ ਫਿਰ ਉਹਦੇ ਵਿੱਚ ਅਗਲੇ ਰਾਜਨੀਤਿਕ ਫੈਸਲੇ ਲਏ ਜਾਣਗੇ ਪਰ ਪਿਛਲੇ ਦਿਨਾਂ ਦੇ ਵਿੱਚ ਹੋਏ ਜੋ ਘਟਨਾ ਕਰਮ ਜਿਹਦੇ ਵਿੱਚ ਕਿ ਨਿਗਮ ਦੀਆਂ ਚੋਣਾਂ ਦਾ ਹੁਣ ਜੋ ਐਲਾਨ ਹੋਇਆ ਉਸ ਤੋਂ ਬਾਅਦ ਅਕਾਲੀ ਦਲ ਨੇ ਕਿਤੇ ਵੀ ਆਪਣੀ ਕੋਈ ਕਮੇਟੀ ਭੰਗ ਨਹੀਂ ਕੀਤੀ ਤੇ ਉਹੀ ਸਾਰੇ ਚਿਹਰੇ ਮੋਹਰੇ ਫਿਰ ਅੱਗੇ ਫੈਸਲੇ ਲੈਂਦੇ ਨਜ਼ਰ ਆਏ ਇਸ ਚੀਜ਼ ਨੂੰ ਅਕਾਲ ਤਖਤ ਸਾਹਿਬ ਦੀ ਹੁਕਮ ਅਦੂਲੀ ਦੇ ਵਜੋਂ ਵੇਖਿਆ ਜਾ ਰਿਹਾ ਸੋ ਇਸੇ ਦੇ ਉੱਤੇ ਬੁੱਧੀਜੀਵੀਆਂ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਇਕੱਤਰਤਾ ਕਰਕੇ ਚਰਚਾ ਕੀਤੀ ਗਈ ਤੇ ਨਾਲ ਦੀ ਨਾਲ ਅਕਾਲੀ ਦਲ ਦੇ ਭਵਿੱਖ ਦੀ ਵੀ ਚਿੰਤਾ ਜਤਾਈ ਗਈ। ਸ਼ਾਇਦ ਅਕਾਲੀ ਦਲ ਜੋ ਇਸ ਸਾਰੇ ਦੇ ਵਿੱਚੋਂ ਹਾਸਿਲ ਕਰਨਾ ਚਾਹ ਰਿਹਾ ਸੀ ਉਹ ਸ਼ਾਇਦ ਨਾ ਕਰ ਪਾਵੇ ਕਿਉਂਕਿ ਲੋਕਾਂ ਦੇ ਵਿੱਚ ਫਿਰ ਦੁਬਾਰਾ ਤੋਂ ਨਕਾਰਾਤਮਕ ਚਰਚਾ ਅਕਾਲੀ ਦਲ ਦੇ ਬਾਰੇ ਹੋਣੀ ਸ਼ੁਰੂ ਹੋ ਗਈ ਹੈ

Wednesday Dec 11, 2024

ਕੈਨੇਡਾ ਵਿੱਚ ਜਸਟਿਨ ਟਰੂਡੋ ਦੀ ਘੱਟਗਿਣਤੀ ਸਰਕਾਰ ਖਿਲਾਫ਼ ਪੀਅਰ ਪੋਲੀਵਰ ਵੱਲੋਂ ਪੇਸ਼ ਕੀਤਾ ਗਿਆ ਤੀਜਾ ਤੇ ਆਖਰੀ ਬੇਭਰੋਸਗੀ ਮਤਾ ਵੀ ਫੇਲ੍ਹ ਹੋ ਗਿਆ ਹੈ। ਇਹ ਮਤਾ ਪਿਛਲੇ ਮਹੀਨਿਆਂ ਦੌਰਾਨ ਦੋ ਵਾਰ ਪੇਸ਼ ਕੀਤਾ ਗਿਆ ਸੀ, ਪਰ ਕਿਸੇ ਹੋਰ ਪਾਰਟੀ ਵਲੋਂ ਹਮਾਇਤ ਨਾ ਮਿਲਣ ਕਰਕੇ ਇਹ ਨਾਕਾਮ ਹੋਇਆ। ਪੋਲੀਵਰ ਨੇ ਇਹ ਆਖਰੀ ਕੋਸ਼ਿਸ਼ ਜਗਮੀਤ ਸਿੰਘ ਦੀ ਨਾਰਾਜ਼ਗੀ ਨੂੰ ਆਪਣਾ ਫਾਇਦਾ ਚੁੱਕਣ ਲਈ ਕੀਤੀ, ਪਰ ਉਹ ਵੀ ਅਸਫਲ ਰਹੇ। ਇਸ ਸਮੇਂ, ਅਰਥਚਾਰੇ ਦੀ ਮੰਦੀ ਦੇ ਕਾਰਨ ਕਿਸੇ ਹੋਰ ਪਾਰਟੀ ਨੂੰ ਚੋਣਾਂ ਦਾ ਜੋਖ਼ਮ ਨਹੀਂ ਚਾਹੀਦਾ।

Wednesday Dec 11, 2024

Sydney Harbour Bridge ਦੁਨੀਆਂ ਭਰ ਵਿੱਚ ਆਪਣੇ ਆਕਾਰ ਕਰਕੇ ਮਸ਼ਹੂਰ ਹੈ। ਹੁਣ ਸਾਲ 2032 ਵਿੱਚ ਇਸਦੀ 100ਵੀਂ ਸਾਲਗਿਰਾਹ ਮਨਾਈ ਜਾਣੀ ਹੈ ਅਤੇ ਉਸ ਤੋਂ ਪਹਿਲਾਂ ਬ੍ਰਿਜ ਨੂੰ ਸੋਹਣਾ ਬਣਾਉਣ ਲਈ 130 ਦੇ ਕਰੀਬ full time ਭਰਤੀਆਂ ਕੀਤੀਆਂ ਜਾ ਰਹੀਆਂ ਹਨ, ਜਿਸ ਵਿੱਚ ਪੇਂਟਰ, riggers, electrician ਅਤੇ engineers ਆਦਿ ਲੋੜੀਂਦੇ ਹਨ।
ਸਾਰੀਆਂ ਭਰਤੀਆਂ NSW ਸੂਬਾਈ ਸਰਕਾਰ ਦੇ Web portal ਜ਼ਰੀਏ ਕੀਤੀਆਂ ਜਾ ਰਹੀਆਂ ਹਨ। 
ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ 52,800 ਟਨ ਵਜ਼ਨੀ Sydney Harbour Bridge ਨੂੰ ਪਹਿਲੀ ਵਾਰ ਅਧਿਕਾਰਕ ਤੌਰ 'ਤੇ 19 ਮਾਰਚ 1932 ਨੂੰ ਖੋਲ੍ਹਿਆ ਗਿਆ ਸੀ। 

Wednesday Dec 11, 2024

ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ

Tuesday Dec 10, 2024

ਸ਼ੰਭੂ ਬਾਰਡਰ 'ਤੇ ਡਟੇ ਕਿਸਾਨਾਂ ਨੇ ਦਿੱਲੀ ਕੂਚ ਦਾ ਪ੍ਰੋਗਰਾਮ 10 ਦਸੰਬਰ ਲਈ ਮੁਲਤਵੀ ਕਰ ਦਿੱਤਾ ਹੈ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ "ਮਰਜੀਵੜਿਆਂ ਦਾ ਜਥਾ" ਦਿੱਲੀ ਵੱਲ ਕੂਚ ਨਹੀਂ ਕਰੇਗਾ ਅਤੇ ਹਰਿਆਣਾ ਸਰਕਾਰ ਦੇ ਸੱਦੇ ਦੀ ਉਡੀਕ ਕਰ ਕੇ ਅਗਲਾ ਪ੍ਰੋਗਰਾਮ ਉਲੀਕਿਆ ਜਾਵੇਗਾ। ਇਹ ਫੈਸਲਾ ਐਤਵਾਰ ਨੂੰ ਹੋਏ ਹਮਲੇ ਦੇ ਬਾਅਦ ਲਿਆ ਗਿਆ, ਜਿਸ ਵਿੱਚ ਦਸ ਕਿਸਾਨ ਜ਼ਖ਼ਮੀ ਹੋ ਗਏ ਸੀ। ਪੰਧੇਰ ਨੇ ਕਿਹਾ ਕਿ ਕਿਸਾਨਾਂ ਦੀਆਂ ਦੋ ਮੁੱਖ ਮੰਗਾਂ ਹਨ—ਪ੍ਰਵਾਨ ਕੀਤੀਆਂ ਮੰਗਾਂ ਲਾਗੂ ਕੀਤੀਆਂ ਜਾਣ ਜਾਂ ਫਿਰ ਉਨ੍ਹਾਂ ਨੂੰ ਦਿੱਲੀ ਜਾਣ ਦੀ ਆਗਿਆ ਮਿਲੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕਿਸਾਨਾਂ ਦੇ ਜਥੇ ਰਸਤੇ 'ਤੇ ਕਿਸੇ ਵੀ ਆਵਾਜਾਈ ਵਿੱਚ ਵਿਘਨ ਨਹੀਂ ਪਾਉਣਗੇ ਅਤੇ ਦਿੱਲੀ ਵਿੱਚ ਪ੍ਰਦਰਸ਼ਨ ਕਰਨ ਦੀ ਆਗਿਆ ਮੰਗੀ ਜਾ ਰਹੀ ਹੈ

Tuesday Dec 10, 2024

ਦੁਨੀਆਂ ਭਰ ਦੇ ਰਿਜ਼ਰਵ ਬੈਂਕਾਂ ਨੇ ਜਿੱਥੇ ਵਿਆਜ ਦਰਾਂ ਵਿੱਚ ਕਟੌਤੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ, ਓਥੇ ਹੀ ਆਸਟ੍ਰੇਲੀਆ ਦੇ ਕੇਂਦਰੀ ਬੈਂਕ ਨੇ ਪਿਛਲੇ ਇੱਕ ਸਾਲ ਤੋਂ cash rate 4.35% ਫੀਸਦ 'ਤੇ ਟਿਕਾ ਕੇ ਰੱਖੀ ਹੈ।
ਅੱਜ RBA ਦੀ ਗਵਰਨਿੰਗ ਬਾਡੀ ਦੀ ਮੀਟਿੰਗ ਹੋ ਰਹੀ ਹੈ, ਫ਼ੈਸਲਾ ਮੈਲਬੋਰਨ ਸਮੇਂ ਮੁਤਾਬਕ ਦੁਪਿਹਰੇ 2:30 ਵਜੇ ਆਉਣਾ। ਪਰ ਮਾਹਿਰ ਮੰਨ ਰਹੇ ਹਨ, ਕਿ ਕੇਂਦਰੀ ਬੈਂਕ ਅਗਲੇ ਸਾਲ ਦੇ ਜੂਨ ਮਹੀਨੇ ਤੱਕ ਕੋਈ ਕਟੌਤੀ ਨਹੀਂ ਕਰੇਗਾ।

Tuesday Dec 10, 2024

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਅੱਜ ਕਿਹਾ ਕਿ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ-ਅਸਦ ਦਾ ਸ਼ਾਸਨ ਖਤਮ ਹੋਣ ਨਾਲ ਦੇਸ਼ ਦੇ ਲੋਕਾਂ ਲਈ ਇਤਿਹਾਸਕ ਮੌਕਾ ਹੈ। ਬਾਇਡਨ ਨੇ ਕਿਹਾ ਕਿ ਅਸਦ ਦੇ ਸ਼ਾਸਨ ਨੇ 50 ਸਾਲਾਂ ਵਿੱਚ ਹਜ਼ਾਰਾਂ ਬੇਕਸੂਰ ਸੀਰੀਆਈ ਲੋਕਾਂ ਨੂੰ ਜ਼ੁਲਮ ਦਾ ਸ਼ਿਕਾਰ ਬਣਾਇਆ। ਬਸ਼ਰ ਅਲ-ਅਸਦ ਅਤੇ ਉਨ੍ਹਾਂ ਦੇ ਪਰਿਵਾਰ ਦੀ ਤਾਨਾਸ਼ਾਹੀ ਦੇ ਬਾਅਦ ਬਾਗੀ ਸਮੂਹਾਂ ਨੇ ਅਸਦ ਨੂੰ ਅਹੁਦਾ ਛੱਡਣ ਅਤੇ ਦੇਸ਼ ਤੋਂ ਭੱਜਣ ਲਈ ਮਜਬੂਰ ਕਰ ਦਿੱਤਾ। ਅਮਰੀਕੀ ਵਿਦੇਸ਼ ਮੰਤਰੀ ਟੋਨੀ ਬਲਿੰਕਨ ਨੇ ਵੀ ਸੀਰੀਆ ਵਿੱਚ ਹਾਲਾਤਾਂ ਦੀ ਨੇੜੀ ਨਜ਼ਰ ਰੱਖਣ ਦੀ ਗੱਲ ਕੀਤੀ।

Tuesday Dec 10, 2024

ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ

Image

Your Title

This is the description area. You can write an introduction or add anything you want to tell your audience. This can help potential listeners better understand and become interested in your podcast. Think about what will motivate them to hit the play button. What is your podcast about? What makes it unique? This is your chance to introduce your podcast and grab their attention.

Copyright 2023 All rights reserved.

Podcast Powered By Podbean

Version: 20241125