Episodes
Monday Dec 09, 2024
Monday Dec 09, 2024
ਜਦੋਂ ਵੀ ਕਿਸੇ ਅਜਿਹੇ ਇਨਸਾਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ, ਜੋ ਕਿ ਕਾਬਲੀਅਤ ਪੱਖੋਂ ਊਣਾ ਹੈ ਤਾਂ ਉਹ ਹਮੇਸ਼ਾਂ ਕਿਸੇ ਅਜਿਹੇ ਇਨਸਾਨ ਦਾ ਹਕ਼ ਖਾਂਦਾ ਹੈ ਜਿਸਨੇ ਦਿਨ ਰਾਤ ਮਿਹਨਤ ਕਰਕੇ ਆਪਣੇ ਆਪ ਨੂੰ ਕਿਸੇ ਨੌਕਰੀ, ਔਹਦੇ, ਇਮਤਿਹਾਨ ਲਈ ਕਾਬਿਲ ਬਣਾਇਆ ਹੁੰਦਾ ਹੈ, ਪਰ ਇਹ ਗੱਲ ਕੋਈ ਨਹੀਂ ਸੋਚਦਾ, ਜਿਸਦਾ ਜ਼ੋਰ ਚਲਦਾ ਹੈ ਉਹ ਬਿਨ੍ਹਾਂ ਕੁੱਝ ਕੀਤੇ ਵੀ ਸਭ ਕੁਝ ਹਾਸਿਲ ਕਰ ਲੈਂਦਾ ਹੈ...
Monday Dec 09, 2024
Monday Dec 09, 2024
Haanji Rishte ਵਿੱਚ ਅਸੀਂ ਤੁਹਾਡੇ ਵੱਲੋਂ ਭੇਜੇ ਗਏ ਰਿਸ਼ਤਿਆਂ ਦੀ ਜਾਣਕਾਰੀ ਆਪਣੇ ਸੁਨਣ ਵਾਲਿਆਂ ਨਾਲ ਸਾਂਝੀ ਕਰਦੇ ਹਾਂ, ਰੇਡੀਓ ਹਾਂਜੀ ਕਿਸੇ ਵੀ ਤਰਾਂ ਦੀ Match Making ਨਹੀਂ ਕਰਦਾ, ਅਤੇ ਨਾ ਹੀ ਕੋਈ ਜਾਣਕਾਰੀ ਜਨਤਕ ਤੌਰ ਤੇ ਕਿਸੇ ਨਾਲ ਸਾਂਝੀ ਕਰਦਾ ਹੈ, ਅਸੀਂ ਸਿਰਫ਼ ਤੁਹਾਡੇ ਵੱਲੋਂ ਭੇਜੀ ਗਈ ਜਾਣਕਾਰੀ ਦੂਜਿਆਂ ਨਾਲ ਸਾਂਝੀ ਕਰਨ ਦਾ ਮਾਧਿਅਮ ਹਾਂ...
Sunday Dec 08, 2024
Sunday Dec 08, 2024
ਸ਼ੰਭੂ ਬਾਰਡਰ ’ਤੇ ਦਸ ਮਹੀਨਿਆਂ ਤੋਂ ਜਾਰੀ ਸੰਘਰਸ਼ ਦੀ ਕੜੀ ਵਜੋਂ ਅੱਜ ਦਿੱਲੀ ਕੂਚ ਲਈ ਅੱਗੇ ਵਧਿਆ 101 ਕਿਸਾਨਾਂ ਦਾ ਦੂਜਾ ਜਥਾ ਵੀ ਹਰਿਆਣਾ ਪੁਲੀਸ ਵੱਲੋਂ ਦਾਗੇ ਗਏ ਅੱਥਰੂ ਗੈਸ ਦੇ ਗੋਲਿਆਂ ਕਾਰਨ ਵਾਪਸ ਪਰਤ ਆਇਆ। ਇਸ ਦੌਰਾਨ ਜਲ ਤੋਪਾਂ ਦੀ ਵੀ ਵਰਤੋਂ ਕੀਤੀ ਗਈ। ਕਰੀਬ ਚਾਰ ਘੰਟਿਆਂ ਦੀ ਜੱਦੋ-ਜਹਿਦ ਮਗਰੋਂ ਜਥਾ ਕੈਂਪ ’ਚ ਵਾਪਸ ਪਰਤ ਆਇਆ। ਇਸ ਦੌਰਾਨ ਦਸ ਕਿਸਾਨ ਜ਼ਖਮੀ ਹੋਏ। ਸਿਰ ਦੀ ਗੰਭੀਰ ਸੱਟ ਕਾਰਨ ਰੇਸ਼ਮ ਸਿੰਘ ਭਗਤਾ ਭਾਈਕਾ ਨੂੰ ਪੀਜੀਆਈ ਦਾਖਲ ਕਰਵਾਇਆ ਗਿਆ ਹੈ। ਅਗਲੇ ਜਥੇ ਸਬੰਧੀ ਐਲਾਨ 9 ਦਸੰਬਰ ਨੂੰ ਕੀਤਾ ਜਾਵੇਗਾ।
Sunday Dec 08, 2024
Sunday Dec 08, 2024
Bisma Asif ਪਿਛਲੇ ਦਿਨੀਂ Queensland ਸੂਬੇ ਦੀਆਂ ਚੋਣਾਂ ਵਿੱਚ Sandgate ਇਲਾਕੇ ਤੋਂ ਸਟੇਟ MP ਚੁਣੀ ਗਈ ਹੈ।
ਲਾਹੌਰ ਵਿੱਚ ਜੰਮੀ 28 ਸਾਲਾਂ ਬਿਸਮਾ ਪੰਜਾਬੀ, ਉਰਦੂ, ਅੰਗਰੇਜ਼ੀ ਭਾਸ਼ਾਵਾਂ ਬੋਲ ਲੈਂਦੀ ਹੈ, ਅਤੇ University of Queensland ਤੋਂ ਅਰਥ ਸ਼ਾਸਤਰ ਦੀ ਗ੍ਰੈਜੂਏਟ ਹੈ।
Brisbane ਦੇ ਉੱਤਰੀ bayside ਸਬ ਅਰਬ Sandate ਤੋਂ Labor Party ਲਈ ਲੜਦੀ ਹੋਈ ਜਿੱਤ ਹਾਸਲ ਕੀਤੀ ਹੈ। ਹਾਲਾਂਕਿ Labor ਸੂਬੇ ਦੀ ਸੱਤਾ ਵਿਚ ਕਾਬਜ਼ ਨਹੀਂ ਹੋ ਸਕੀ।
ਬਿਸਮਾ ਪਰਿਵਾਰ ਸਣੇ 2004 ਵਿੱਚ ਪਾਕਿਸਤਾਨ ਤੋਂ ਸਿਡਨੀ ਆ ਕੇ ਰਹਿਣ ਲੱਗੀ ਸੀ। ਅਸਟ੍ਰੇਲੀਆਈ ਨਾਗਰਿਕ ਬਣਨ ਮਗਰੋਂ ਪਰਿਵਾਰ ਤਿੰਨ ਸਾਲ ਬਾਅਦ Queensland ਰਹਿਣ ਲੱਗ ਪਿਆ। ਹੁਣ ਆਪਣੇ ਪਤੀ Mitchell ਨਾਲ ਰਹਿੰਦੀ ਹੈ।
Bisma Asif ਕੁਰਾਨ ਸ਼ਰੀਫ 'ਤੇ ਹੱਥ ਰੱਖ ਸੰਹੁ ਚੁੱਕਣ ਵਾਲੀ ਵੀ Queensland ਦੀ ਪਹਿਲੀ MP ਬਣੀ।
Sunday Dec 08, 2024
Sunday Dec 08, 2024
ਬਾਗੀਆਂ ਨੇ ਸੀਰੀਆ ਦੀ ਅਸਦ ਸਰਕਾਰ ਦਾ ਤਖ਼ਤਾ ਪਲਟ ਕੇ ਰਾਜਧਾਨੀ ਦਮੱਸ਼ਕ ਦੀ ਕਮਾਨ ਆਪਣੇ ਹੱਥਾਂ ਵਿਚ ਲੈ ਲਈ ਹੈ। ਸੀਰੀਆਈ ਲੋਕਾਂ ਨੇ ਸੜਕਾਂ ’ਤੇ ਉੱਤਰ ਕੇ ਅਸਦ ਪਰਿਵਾਰ ਦੇ ਪੰਜ ਦਹਾਕਿਆਂ ਦੀ ਤਾਨਾਸ਼ਾਹੀ ਰਾਜ ਖ਼ਤਮ ਹੋਣ ਦਾ ਜਸ਼ਨ ਮਨਾਇਆ। ਸੂਤਰਾਂ ਮੁਤਾਬਕ, ਰਾਸ਼ਟਰਪਤੀ ਬਸ਼ਰ ਅਸਦ ਮੁਲਕ ਛੱਡ ਕੇ ਭੱਜ ਗਏ ਹਨ। ਹਾਲਾਂਕਿ ਰੂਸ, ਜੋ ਸੀਰੀਆ ਦਾ ਨੇੜਲਾ ਭਾਈਵਾਲ ਰਿਹਾ ਹੈ, ਨੇ ਕਿਹਾ ਕਿ ਅਸਦ ਨੇ ਬਾਗੀ ਸਮੂਹਾਂ ਨਾਲ ਗੱਲਬਾਤ ਤੋਂ ਬਾਅਦ ਹੀ ਮੁਲਕ ਛੱਡਿਆ ਹੈ ਅਤੇ ਜਾਣ ਤੋਂ ਪਹਿਲਾਂ ਸੱਤਾ ਤਬਦੀਲੀ ਦਾ ਅਮਲ ਸ਼ਾਂਤੀਪੂਰਨ ਢੰਗ ਨਾਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਬਾਗੀਆਂ ਦੀ ਅਗਵਾਈ ਅਲ-ਕਾਇਦਾ ਦੇ ਸਾਬਕਾ ਕਮਾਂਡਰ ਅਬੂ ਮੁਹੰਮਦ ਅਲ-ਗੋਲਾਨੀ ਨੇ ਕੀਤੀ। ਗੋਲਾਨੀ ਨੇ ਅਸਦ ਸਰਕਾਰ ਦੇ ਤਖਤਾ ਪਲਟ ਨੂੰ "ਇਸਲਾਮਿਕ ਮੁਲਕ ਦੀ ਜਿੱਤ" ਕਰਾਰ ਦਿੱਤਾ ਹੈ।
Sunday Dec 08, 2024
Sunday Dec 08, 2024
ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ
Friday Dec 06, 2024
Friday Dec 06, 2024
ਰੀਅਲ ਅਸਟੇਟ ਵਿੱਚ ਗੈਰ-ਕਾਨੂੰਨੀ ਲਾਟਰੀ ਚਲਾ ਰਿਹਾ ਅਰਬਪਤੀ ਕਸੂਤਾ ਫ਼ਸਿਆ
ਅਰਬਪਤੀ ਕਾਰੋਬਾਰੀ Adrian Portelli 'ਤੇ South Australia ਦੀ ਅਥਾਰਿਟੀ ਦੁਆਰਾ ਗੈਰ-ਕਾਨੂੰਨੀ ਲਾਟਰੀ ਚਲਾਉਣ ਦਾ ਦੋਸ਼ ਲੱਗਿਆ ਹੈ।
Portelli ਦੀ ਕੰਪਨੀ LMCT+ ਦੁਆਰਾ ਕਥਿਤ ਤੌਰ 'ਤੇ ਲਾਟਰੀ ਚਲਾਉਣ ਦੇ 10 ਦੋਸ਼ ਆਇਦ ਕਰ ਉਸ ਨੂੰ ਅਦਾਲਤ ਸਾਹਮਣੇ ਪੇਸ਼ ਕੀਤਾ ਜਾਵੇਗਾ।
Property investor ਅਤੇ ਅਕਸਰ ਲੋਕਾਂ ਨੂੰ ਮੁਫਤ ਸਾਮਾਨ ਵੰਡਣ ਵਾਲੇ Portelli ਨੇ ਪਿਛਲੇ ਦਿਨੀਂ ਸਿਡਨੀ ਵਿੱਚ $150,000 ਡਾਲਰ ਦੀ Coles ਤੋਂ ਮੁਫਤ grocery ਵੰਡੀ ਸੀ।
ਹੁਣ Portelli ਦੀ ਅਦਾਲਤ ਪੇਸ਼ੀ 15 ਜਨਵਰੀ ਨੂੰ ਹੋਵੇਗੀ।
Stay connected with everything happening in Australia with Australia News on Radio Haanji, Australia’s #1 Indian radio station. Presented in Punjabi by the charismatic Gautam Kapil, this segment keeps you informed about major headlines, local stories, and the issues that matter most to you. Whether it’s national updates or community news, we bring you accurate and timely coverage every day.
Friday Dec 06, 2024
Friday Dec 06, 2024
ਸੰਯੁਕਤ ਕਿਸਾਨ ਮੋਰਚਾ ਅਤੇ ਕਿਸਾਨ ਮਜ਼ਦੂਰ ਮੋਰਚੇ ਦੀ ਅਗਵਾਈ ਹੇਠ, ਸ਼ੰਭੂ ਬਾਰਡਰ ਤੇ ਦਸ ਮਹੀਨਿਆਂ ਤੋਂ ਜਾਰੀ ਕਿਸਾਨ ਮੋਰਚੇ ਵਿੱਚ ਅੱਜ ਮੁੜ ਤਣਾਅ ਪੈਦਾ ਹੋ ਗਿਆ। ਕਿਸਾਨ 6 ਦਸੰਬਰ ਨੂੰ ਦਿੱਲੀ ਕੂਚ ਲਈ ਤਿਆਰ ਹਨ, ਜਦੋਂ ਕਿ ਹਰਿਆਣਾ ਪੁਲੀਸ ਨੇ ਉਨ੍ਹਾਂ ਨੂੰ ਰੋਕਣ ਲਈ ਬਾਰਡਰ 'ਤੇ ਮੁੜ ਤੋਂ ਮੋਰਚੇ ਜਮਾ ਕਰ ਲਏ ਹਨ। ਕਿਸਾਨ ਆਗੂਆਂ ਨੇ ਪਹਿਲੇ ਜਥੇ ਵਿੱਚ 101 ਕਿਸਾਨਾਂ ਦੇ ਨਾਵਾਂ ਦਾ ਐਲਾਨ ਕੀਤਾ ਅਤੇ ਕਿਹਾ ਕਿ ਹਰਿਆਣਾ ਸਰਕਾਰ ਜੇਕਰ ਕਿਸਾਨਾਂ 'ਤੇ ਤਸ਼ੱਦਦ ਕਰਦੀ ਹੈ, ਤਾਂ ਇਹ ਉਹਨਾਂ ਦੀ ਨੈਤਿਕ ਜਿੱਤ ਹੋਵੇਗੀ। ਪੰਧੇਰ ਨੇ ਸਪੱਸ਼ਟ ਕੀਤਾ ਕਿ ਗੱਲਬਾਤ ਲਈ ਲਿਖਤੀ ਸੱਦਾ ਲਾਜ਼ਮੀ ਹੋਣਾ ਚਾਹੀਦਾ ਹੈ
Friday Dec 06, 2024
Friday Dec 06, 2024
ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਨੇ ਹਾਸੇ ਵਿੱਚ ਕਿਹਾ ਕਿ ਜੇ ਕੈਨੇਡਾ ਆਪਣੀ ਸਰਹੱਦ ਤੋਂ ਗੈਰਕਾਨੂੰਨੀ ਪਰਵਾਸੀਆਂ ਦੀ ਆਮਦ ਰੋਕਣ ਵਿੱਚ ਨਾਕਾਮ ਰਹਿੰਦਾ ਹੈ, ਤਾਂ ਉਸ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾ ਦਿੱਤਾ ਜਾਵੇਗਾ। ‘ਫੌਕਸ ਨਿਊਜ਼’ ਦੀ ਰਿਪੋਰਟ ਅਨੁਸਾਰ, ਟਰੰਪ ਨੇ ਇਹ ਗੱਲ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਮੁਲਾਕਾਤ ਦੌਰਾਨ ਕਿਹਾ। ਹਾਲ ਹੀ ਵਿੱਚ ਜਦੋਂ ਟਰੰਪ ਨੇ ਕੈਨੇਡਾ ਅਤੇ ਮੈਕਸੀਕੋ ਤੋਂ ਆਉਣ ਵਾਲੇ ਸਾਮਾਨ ’ਤੇ 25 ਫੀਸਦੀ ਵਾਧੂ ਟੈਕਸ ਲਗਾਉਣ ਦਾ ਐਲਾਨ ਕੀਤਾ, ਤਾਂ ਜਸਟਿਨ ਟਰੂਡੋ ਟਰੰਪ ਨਾਲ ਮਿਲਣ ਲਈ ਤੁਰੰਤ ਪਹੁੰਚੇ।
Friday Dec 06, 2024
Friday Dec 06, 2024
ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ
Your Title
This is the description area. You can write an introduction or add anything you want to tell your audience. This can help potential listeners better understand and become interested in your podcast. Think about what will motivate them to hit the play button. What is your podcast about? What makes it unique? This is your chance to introduce your podcast and grab their attention.