Radio Haanji Podcast

Welcome to Australia’s No. 1 Punjabi Radio Station. You will enjoy Radio Haanji exclusive podcasts, interviews, stories and many more.

Listen on:

  • Apple Podcasts
  • Podbean App
  • Spotify
  • Amazon Music
  • iHeartRadio
  • PlayerFM
  • Podchaser
  • BoomPlay

Episodes

2 days ago

ਸੂਬੇ 'ਚ ਵਧ ਰਹੀਆਂ ਛੁਰੇਬਾਜੀ ਦੀਆਂ ਘਟਨਾਵਾਂ ਮਗਰੋਂ ਹੁਣ NSW ਸਟੇਟ ਸਰਕਾਰ ਵੱਲੋਂ ਪੁਲਿਸ ਨੂੰ ਇਹ ਹੱਕ ਦਿੱਤਾ ਜਾਵੇਗਾ ਕਿ ਬਿਨ੍ਹਾ ਕਿਸੇ ਵਾਰੰਟ ਦੇ ਕਿਸੇ ਵੀ ਵਿਅਕਤੀ ਨੂੰ ਸ਼ੱਕ ਦੇ ਆਧਾਰ 'ਤੇ ਤਲਾਸ਼ੀ ਲੈ ਸਕਣ। ਪੁਲਿਸ ਮੈਟਲ ਭਾਲਣ ਵਾਲੀ ਛੜੀ (wanding) ਦਾ ਇਸਤੇਮਾਲ ਉਹਨਾਂ ਇਲਾਕਿਆਂ ਵਿੱਚ ਕਰੇਗੀ ਜਿੱਥੇ ਪਿਛਲੇ 6 ਮਹੀਨਿਆਂ ਦੌਰਾਨ ਚਾਕੂ ਹਮਲੇ ਦੀਆਂ ਘਟਨਾਵਾਂ ਵਧੀਆਂ ਹਨ। 
ਹਾਲਾਂਕਿ ਕੁਝ ਇੱਕ ਸਿੱਖ ਜਥੇਬੰਦੀਆਂ ਨੇ ਇਸ ਨਵੇਂ ਨਿਯਮ 'ਤੇ ਇਤਰਾਜ਼ ਜਤਾਇਆ ਹੈ। Turbans 4 Australia ਤੋਂ ਅਮਰ ਸਿੰਘ ਦਾ ਕਹਿਣਾ ਹੈ ਕਿ ਸਰਕਾਰ ਨੂੰ ਨਿਯਮ ਬਣਾਉਣ ਵੇਲੇ community consultation ਕਰ ਲੈਣੀ ਚਾਹੀਦੀ ਸੀ। ਕਿਤੇ ਇਹ ਨਾ ਹੋਵੇ ਕਿ ਪੁਲਿਸ ਅੰਮ੍ਰਿਤਪਾਲਧਾਰੀ ਵਿਅਕਤੀਆਂ ਦੀ ਵੀ ਅਪਰਾਧੀਆਂ ਵਾਂਗ ਤਲਾਸ਼ੀ ਲੈਣ ਲੱਗ ਪਵੇ।
NSW ਦੇ ਅਪਰਾਧਾਂ ਬਾਰੇ ਅੰਕੜੇ ਇੱਕਠੇ ਕਰਨ ਵਾਲੀ ਸੰਸਥਾ ਮੁਤਾਬਕ 2023 'ਚ ਹਿੰਸਾਤਮਕ ਘਟਨਾਵਾਂ ਦੀ ਗਿਣਤੀ 1,518 ਸੀ। ਉਂਝ Queensland ਸੂਬੇ 'ਚ ਅਜਿਹਾ ਕਾਨੂੰਨ ਪਹਿਲਾਂ ਤੋਂ ਹੀ ਲਾਗੂ ਹੈ। ਜਿੱਥੇ ਪੁਲਿਸ ਸ਼ੱਕ ਦੇ ਆਧਾਰ 'ਤੇ ਜਨਤਕ ਥਾਵਾਂ 'ਤੇ ਤਲਾਸ਼ੀ ਲੈ ਲੈਂਦੀ ਹੈ।

2 days ago

ਗੁਰਦੁਆਰਾ ਦੇਗਸਰ ਸਾਹਿਬ (ਕਟਾਣਾ ਸਾਹਿਬ) ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਹੋਈ, ਜਿਸ ਦੀ ਪ੍ਰਧਾਨਗੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੀਤੀ। ਕਮੇਟੀ ਨੇ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ, ਗਿਆਨੀ ਹਰਪ੍ਰੀਤ ਸਿੰਘ ਖ਼ਿਲਾਫ਼ ਲੱਗੇ ਦੋਸ਼ਾਂ ਦੀ ਪੜਤਾਲ ਲਈ ਤਿੰਨ ਮੈਂਬਰੀ ਕਮੇਟੀ ਬਣਾਈ। ਗੁਰਪ੍ਰੀਤ ਸਿੰਘ ਵੱਲੋਂ ਸ਼ਿਕਾਇਤ ਦੀ ਬਾਅਦ, ਪੜਤਾਲ ਲਈ ਸਬ-ਕਮੇਟੀ ਕਾਇਮ ਕੀਤੀ ਗਈ ਜੋ 15 ਦਿਨਾਂ ਵਿੱਚ ਰਿਪੋਰਟ ਪੇਸ਼ ਕਰੇਗੀ। ਤਕਰੀਬਨ ਫੈਸਲਾ ਇਹ ਸੀ ਕਿ ਰਿਪੋਰਟ ਤੱਕ ਤਖ਼ਤ ਸਾਹਿਬ ਦੇ ਮੁੱਖ ਗ੍ਰੰਥੀ ਸੇਵਾਵਾਂ ਨਿਭਾਉਣਗੇ।

2 days ago

Rail Tram Bus Union (RTBU) ਦੀ ਟ੍ਰੇਨ ਹੜਤਾਲ ਦੀ ਧਮਕੀ ਤੋਂ ਬਾਅਦ ਹੁਣ NSW ਸੂਬਾਈ ਪੁਲਿਸ ਪ੍ਰਮੁੱਖ Karen Webb ਨੇ ਵੀ ਸਪਸ਼ਟ ਕਰ ਦਿੱਤਾ ਹੈ ਕਿ ਜੇਕਰ ਪਬਲਿਕ ਟ੍ਰਾਂਸਪੋਰਟ ਬੰਦ ਰਹਿੰਦੀ ਹੈ ਤਾਂ ਵਿਸ਼ਵ ਪ੍ਰਸਿੱਧ ਅਤਿਸ਼ਬਾਜ਼ੀ ਪ੍ਰੋਗ੍ਰਾਮ ਵੀ ਕਰਨ ਦਾ ਕੋਈ ਫਾਇਦਾ ਨਹੀਂ।
ਜ਼ਿਕਰਯੋਗ ਹੈ ਕਿ ਲੱਖਾਂ ਦੀ ਗਿਣਤੀ ਵਿੱਚ ਲੋਕ ਸਿਡਨੀ CBD ਵਿੱਚ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਨਵੇਂ ਸਾਲ ਦੇ ਜਸ਼ਨਾਂ ਲਈ ਇੱਕਠੇ ਹੁੰਦੇ ਹਨ, ਤਾਂ ਜੋ 31 ਦਸੰਬਰ ਨੂੰ ਹੁੰਦੀ ਆਤਿਸ਼ਬਾਜੀ ਪ੍ਰੋਗਰਾਮ ਦਾ ਆਨੰਦ ਮਾਣਿਆ ਜਾ ਸਕੇ। 
ਪਰ ਰੇਲ ਕਰਮਚਾਰੀਆਂ ਦੀ ਤਨਖਾਹਾਂ ਵਧਾਉਣ ਦੇ ਮੁੱਦੇ 'ਤੇ ਯੂਨੀਅਨ ਦਾ ਸੂਬਾਈ ਸਰਕਾਰ ਨਾਲ ਕਈ ਮਹੀਨਿਆਂ ਤੋਂ ਪੇਚ ਫ਼ਸਿਆ ਹੋਇਆ ਹੈ। 

2 days ago

ਕੈਨੇਡਾ ਦੇ ਇਮੀਗਰੇਸ਼ਨ ਮੰਤਰੀ ਮਾਰਕ ਮਿੱਲਰ ਨੇ ਐਲਾਨ ਕੀਤਾ ਹੈ ਕਿ ਐਕਸਪ੍ਰੈੱਸ ਐਂਟਰੀ ਵਿੱਚ ਐੱਲਐੱਮਆਈਏ ਆਧਾਰਿਤ ਨੌਕਰੀ ਦੀ ਪੇਸ਼ਕਸ਼ ਤੋਂ 50 ਅੰਕ ਬੰਦ ਕਰ ਦਿੱਤੇ ਜਾਣਗੇ। ਇਹ ਨੌਕਰੀਆਂ ਉਹਨਾਂ ਲੋਕਾਂ ਲਈ ਹੋਣਗੀਆਂ ਜਿਨ੍ਹਾਂ ਕੋਲ ਐੱਲਐੱਮਆਈਏ ਦੇ ਆਧਾਰ 'ਤੇ ਨੌਕਰੀ ਦੀ ਪੇਸ਼ਕਸ਼ ਹੁੰਦੀ ਹੈ। ਇਸ ਨਾਲ ਉਨ੍ਹਾਂ ਨੂੰ ਬਾਕੀਆਂ ਨਾਲੋਂ 50 ਅੰਕ ਵਧੇਰੇ ਮਿਲਦੇ ਹਨ। ਇਹ ਮੰਤਰੀ ਦਾ ਇਹ ਫੈਸਲਾ 25 ਨਵੰਬਰ ਨੂੰ ਹੋਈ ਮੀਟਿੰਗ ਦੌਰਾਨ ਲਿਆ ਗਿਆ ਜਿੱਥੇ ਇਸ ਮਾਮਲੇ ਨੂੰ ਹਾਊਸ ਆਫ਼ ਕਾਮਨਜ਼ ਦੀ ਸਿਟੀਜ਼ਨਸ਼ਿਪ ਅਤੇ ਇਮੀਗਰੇਸ਼ਨ ਕਮੇਟੀ ਦੇ ਮੈਂਬਰ ਸ਼ਫ਼ਕਤ ਅਲੀ ਨੇ ਉਠਾਇਆ ਸੀ। ਇਸ ਦੌਰਾਨ, ਕੈਨੇਡਾ ਵਿੱਚ ਮੌਜੂਦਾ ਅੰਕੜਿਆਂ ਅਨੁਸਾਰ, ਤਕਰੀਬਨ 63 ਹਜ਼ਾਰ ਅਜਿਹੇ ਬਿਨੈਕਾਰ ਹਨ ਜਿਨ੍ਹਾਂ ਦੇ ਪੁਆਇੰਟ 451 ਤੋਂ 500 ਦੇ ਵਿਚਕਾਰ ਹਨ। ਇਸਦੇ ਨਾਲ, ਕੈਨੇਡਾ ਸਰਕਾਰ ਨੇ ਫਲੈਗ ਪੋਲਿੰਗ ਬੰਦ ਕਰਨ ਦਾ ਵੀ ਐਲਾਨ ਕੀਤਾ ਹੈ। ਇਹ ਪ੍ਰਕਿਰਿਆ ਆਵਾਜਾਈ ਤੇ ਪ੍ਰਭਾਵ ਪਾ ਸਕਦੀ ਹੈ, ਖਾਸ ਕਰਕੇ ਉਹ ਲੋਕ ਜੋ ਸਰਹੱਦ ਰਾਹੀਂ ਕੈਨੇਡਾ ਵਿੱਚ ਦਾਖਲ ਹੁੰਦੇ ਹਨ। 

2 days ago

ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ

2 days ago

In this episode of Haanji Melbourne, hosts Ranjodh Singh and Preetinder Grewal discuss the pressing issue of racism faced by Punjabi truck drivers in Australia. Through real-life stories, expert insights, and listener call-ins, the discussion sheds light on the challenges these drivers encounter on the road and in the workplace. The show aims to raise awareness, empower affected individuals, and explore actionable solutions to combat discrimination. Join the conversation and share your thoughts on creating a more inclusive and respectful community for all.

4 days ago

ਅੱਜ ਦੀ ਕਹਾਣੀ ਦਾ ਮੁੱਖ ਪਾਤਰ ਬੜਾ ਆਮ ਹੀ ਸਾਡੇ ਸਮਾਜ ਵਿੱਚ ਵੇਖਿਆ ਜਾ ਸਕਦਾ ਹੈ, ਜੋ ਏਨੀ ਤਾਕਤ ਰੱਖਦਾ ਸੀ ਕਿ ਉਹ ਆਪਣੀ ਜ਼ਿੰਦਗੀ ਵਿੱਚ ਕੁੱਝ ਵੀ ਹਾਸਿਲ ਕਰ ਲੈਂਦਾ, ਕਿਸੇ ਵੀ ਮੁਕਾਮ ਤੱਕ ਅੱਪੜ ਜਾਂਦਾ ਪਰ ਅਕਸਰ ਸਹੀ ਰਾਹ ਚੁਨਣ ਦੀ ਥਾਂ ਜਵਾਨੀ ਦੇ ਲੋਰ ਵਿੱਚ ਗ਼ਲਤ ਸੰਗਤ ਅਤੇ ਗ਼ਲਤ ਆਦਤਾਂ ਦੇ ਰਾਹ ਪੈ ਜਾਂਦਾ ਹੈ ਅਤੇ ਆਪਣੀ ਸੂਰਜ ਵਾਂਙ ਲਿਸ਼ਕਦੀ ਜ਼ਿੰਦਗੀ ਨੂੰ ਗ੍ਰਹਿਣ ਲਾ ਬੈਠਦਾ ਹੈ ਤੇ ਸਾਰੀ ਜ਼ਿੰਦਗੀ ਹਨ੍ਹੇਰੇ ਵਿੱਚ ਗੁਜਾਰਨ ਲਈ ਮਜਬੂਰ ਹੋ ਜਾਂਦਾ ਹੈ, ਪਰ ਅਜਿਹੇ ਭਟਕੇ ਲੋਕਾਂ ਨੂੰ ਰਾਹੇ ਪਾਉਣ ਵਾਲੇ ਵੀ ਉਹਨਾਂ ਦੇ ਆਲੇ ਦੁਵਾਲੇ ਹੀ ਹੁੰਦੇ ਹਨ, ਕੁੱਝ ਲੋਕ ਉਹਨਾਂ ਦੀ ਗੱਲ ਮੰਨ ਕੇ ਇਸ ਦਲਦਲ ਚੋਂ ਬਾਹਰ ਆ ਜਾਂਦੇ ਹਨ ਅਤੇ ਕੁੱਝ ਲੋਕ ਅੰਦਰ ਦੀ ਅੰਦਰ ਧੱਸਦੇ ਜਾਂਦੇ ਹਨ, ਆਸ ਕਰਦੇ ਹਨ ਅੱਜ ਦੀ ਕਹਾਣੀ ਦਾ ਸੁਨੇਹਾ ਕਿਸੇ ਲਈ ਸਹਾਰੇ ਦਾ ਕੰਮ ਕਰ ਸਕਦਾ ਹੈ

5 days ago

ਆਸਟ੍ਰੇਲੀਆ ਦੇ ਕੇਂਦਰੀ ਬੈਂਕ Reserve Bank of Australia ਦੇ 64 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਭਾਰਤੀ ਮੂਲ ਦੇ ਵਿਅਕਤੀ ਸਿਰ ਸਿਖਰਲੇ ਅਹੁਦੇ ਦਾ ਮਾਣ ਬੱਝਿਆ ਹੋਵੇ।
Swati Dave ਨੂੰ ਸੋਮਵਾਰ ਦੇ ਦਿਨ ਫੈਡਰਲ Treasurer Jim Chalmers ਨੇ Jennifer Westacott ਅਤੇ David Thodey ਦੇ ਨਾਲ ਬੈਂਕ ਵਿਚ ਇਸ ਨਵੇਂ ਬਣਾਏ ਗਏ Governance Board ਦਾ ਮੈਂਬਰ ਨਿਯੁਕਤ ਕੀਤਾ ਹੈ। 
ਤਿੰਨੇ ਨਵੇਂ ਅਹੁਦੇਦਾਰ ਮਾਰਚ 2025 ਤੋਂ ਇਹ ਸੇਵਾ ਨਿਭਾਉਣਗੇ। ਹਾਲਾਂਕਿ Governance Board ਦਾ ਕੰਮ RBA ਦੇ administrative ਅਤੇ operational function ਦੇਖਣਾ ਹੋਵੇਗਾ ਅਤੇ ਵਿਆਜ ਦਰਾਂ ਤੈਅ ਕਰਨ ਵਾਲੇ Monetary Policy Board ਤੋਂ ਇਹਨਾਂ ਨੂੰ ਵੱਖਰਾ ਰੱਖਿਆ ਗਿਆ ਹੈ।
University of Newcastle ਤੋਂ ਕਾਮਰਸ ਵਿੱਚ ਉਚੇਰੀ ਸਿੱਖਿਆ ਹਾਸਲ ਕਰਨ ਵਾਲੀ ਸਵਾਤੀ ਦੇਵ NAB, Westpac ਵਰਗੀਆਂ ਕਈ ਵਿੱਤੀ ਸੰਸਥਾਵਾਂ ਨਾਲ ਸਿਖਰਲੇ ਅਹੁਦਿਆਂ 'ਤੇ ਕੰਮ ਕਰ ਚੁੱਕੀ ਹੈ।

5 days ago

ਲੋਕ ਸਭਾ ਅਤੇ ਅਸੈਂਬਲੀ ਚੋਣਾਂ ਇਕੋ ਵੇਲੇ ਕਰਵਾਉਣ ਸਬੰਧੀ ਦੋ ਬਿੱਲ ਸੰਵਿਧਾਨਕ (129ਵੀਂ ਸੋਧ) ਬਿੱਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਕਾਨੂੰਨ (ਸੋਧ) ਬਿੱਲ ਅੱਜ ਤਿੱਖੀ ਬਹਿਸ ਮਗਰੋਂ ਲੋਕ ਸਭਾ ਵਿਚ ਪੇਸ਼ ਕੀਤੇ ਗਏ। ਕਰੀਬ ਡੇਢ ਘੰਟੇ ਦੀ ਬਹਿਸ ਦੌਰਾਨ ਵਿਰੋਧੀ ਧਿਰਾਂ ਨੇ ‘ਇਕ ਦੇਸ਼ ਇਕ ਚੋਣ’ ਬਿੱਲਾਂ ਨੂੰ ‘ਤਾਨਾਸ਼ਾਹੀ’ ਕਦਮ ਕਰਾਰ ਦਿੱਤਾ ਜਦਕਿ ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਕਿਹਾ ਕਿ ਬਿੱਲ ਸੂਬਿਆਂ ਨੂੰ ਮਿਲੀਆਂ ਤਾਕਤਾਂ ’ਚ ਕੋਈ ਦਖ਼ਲ ਨਹੀਂ ਦੇਣਗੇ। ਬਿੱਲ ਵਿਆਪਕ ਵਿਚਾਰ ਚਰਚਾ ਲਈ ਸਾਂਝੀ ਸੰਸਦੀ ਕਮੇਟੀ (ਜੇਪੀਸੀ) ਕੋਲ ਭੇਜਣ ਵਾਸਤੇ ਸਰਕਾਰ ਵੱਲੋਂ ਬੁੱਧਵਾਰ ਨੂੰ ਲੋਕ ਸਭਾ ’ਚ ਮਤਾ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ।

5 days ago

ਕੈਨੇਡਾ ਦੀ ਉਪ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ, ਜੋ ਪ੍ਰਧਾਨ ਮੰਤਰੀ ਦੀ ਖਾਸ-ਮ-ਖਾਸ ਸੀ, ਵੱਲੋਂ ਬੀਤੇ ਦਿਨ ਅਚਾਨਕ ਦਿੱਤਾ ਅਸਤੀਫਾ ਜਨਤਕ ਹੁੰਦੇ ਹੀ ਸਿਆਸੀ ਹਲਕਿਆਂ ਵਿੱਚ ਟਰੂਡੋ ਸਰਕਾਰ ਦੇ ਭਵਿੱਖ ਬਾਰੇ ਕਿਆਸਅਰਾਈਆਂ ਸ਼ੁਰੂ ਹੋ ਗਈਆਂ। ਆਮ ਚੋਣਾਂ ਤੋਂ 10 ਮਹੀਨੇ ਪਹਿਲਾਂ ਬਣਿਆ ਇਹ ਸਿਆਸੀ ਸੰਕਟ ਨੇ ਦੇਸ਼ ਨੂੰ ਮੱਧਕਾਲੀ ਚੋਣਾਂ ਵੱਲ ਲਿਜਾ ਸਕਦਾ ਹੈ। ਵਿੱਤ ਮੰਤਰੀ ਨੇ ਬੀਤੇ ਦਿਨ ਹਾਊਸ ਆਫ ਕਾਮਨਜ਼ ਵਿੱਚ ਵਿੱਤੀ ਹਾਲਾਤ ਸਬੰਧੀ ਵਿਸਥਾਰਤ ਜਾਣਕਾਰੀ ਦੇਣ ਤੋਂ ਕੁਝ ਘੰਟੇ ਪਹਿਲਾਂ ਅਹੁਦੇ ਤੋਂ ਪਾਸੇ ਹੋਣ ਦਾ ਐਲਾਨ ਕਰਕੇ ਜਸਟਿਨ ਟਰੂਡੋ ਦੀ ਲੀਡਰਸ਼ਿਪ ਨੂੰ ਸ਼ੱਕ ਦੇ ਘੇਰੇ ’ਚ ਖੜ੍ਹਾ ਕਰ ਦਿੱਤਾ ਸੀ।

Image

Your Title

This is the description area. You can write an introduction or add anything you want to tell your audience. This can help potential listeners better understand and become interested in your podcast. Think about what will motivate them to hit the play button. What is your podcast about? What makes it unique? This is your chance to introduce your podcast and grab their attention.

Copyright 2023 All rights reserved.

Podcast Powered By Podbean

Version: 20241125