Radio Haanji Podcast

Welcome to Australia’s No. 1 Punjabi Radio Station. You will enjoy Radio Haanji exclusive podcasts, interviews, stories and many more.

Listen on:

  • Apple Podcasts
  • Podbean App
  • Spotify
  • Amazon Music
  • iHeartRadio
  • PlayerFM
  • Podchaser
  • BoomPlay

Episodes

Sunday Feb 23, 2025

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਦੇਸ਼ ਦੇ ਸਾਬਕਾ ਬਾਇਡਨ ਪ੍ਰਸ਼ਾਸਨ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਉਸ ਨੇ ਭਾਰਤ ਨੂੰ ਉਸ ਦੀਆਂ ਚੋਣਾਂ ’ਚ ਮਦਦ ਲਈ 1.8 ਕਰੋੜ ਅਮਰੀਕੀ ਡਾਲਰ ਦੇ ਫੰਡ ਅਲਾਟ ਕੀਤੇ ਜਦਕਿ ਇਸ ਦੀ ਕੋਈ ਲੋੜ ਨਹੀਂ ਹੈ। ਟਰੰਪ ਨੇ ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਵਾਸ਼ਿੰਗਟਨ ’ਚ ‘ਗਵਰਨਰਜ਼ ਵਰਕਿੰਗ ਸੈਸ਼ਨ’ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਬਾਇਡਨ ਪ੍ਰਸ਼ਾਸਨ ਨੇ ‘ਵੋਟਿੰਗ ਵਧਾਉਣ’ ਲਈ ਭਾਰਤ ਨੂੰ 2.1 ਕਰੋੜ ਡਾਲਰ ਦੇ ਫੰਡ ਅਲਾਟ ਕੀਤੇ ਸਨ। ਅਮਰੀਕੀ ਰਾਸ਼ਟਰਪਤੀ ਵੱਲੋਂ ਯੂਐੱਸਏਡ ਮਾਮਲੇ ’ਚ ਅਜਿਹਾ ਦਾਅਵਾ ਪੰਜਵੀਂ ਵਾਰ ਕੀਤਾ ਗਿਆ ਹੈ।
ਟਰੰਪ ਨੇ ਬੀਤੇ ਦਿਨ ‘ਕੰਜ਼ਰਵੇਟਿਵ ਪੌਲਿਟੀਕਲ ਐਕਸ਼ਨ ਕਾਨਫਰੰਸ’ (ਸੀਪੀਏਸੀ) ’ਚ ਬੀਤੇ ਦਿਨ ਆਪਣੇ ਭਾਸ਼ਣ ਦੌਰਾਨ ਇਹ ਟਿੱਪਣੀ ਕੀਤੀ। ਟਰੰਪ ਨੇ ਪਹਿਲਾਂ ਵੀ ਕਈ ਵਾਰ ਦਾਅਵਾ ਕੀਤਾ ਹੈ ਕਿ ‘ਚੋਣਾਂ ’ਚ ਵੋਟਰਾਂ ਦੀ ਭਾਗੀਦਾਰੀ ਵਧਾਉਣ’ ਲਈ ਭਾਰਤ ਨੂੰ 2.1 ਕਰੋੜ ਅਮਰੀਕੀ ਡਾਲਰ ਦੀ ਵਿੱਤੀ ਮਦਦ ਕੀਤੀ ਗਈ ਅਤੇ ਉਨ੍ਹਾਂ ਇਸ ਲਈ ਅਮਰੀਕਾ ਦੀ ਕੌਮਾਂਤਰੀ ਵਿਕਾਸ ਏਜੰਸੀ (ਯੂਐੱਸਏਆਈਡੀ) ਨੂੰ ਨਿਸ਼ਾਨੇ ’ਤੇ ਲਿਆ ਹੈ। ਟਰੰਪ ਦੇ ਇਸ ਦਾਅਵੇ ਤੋਂ ਬਾਅਦ ਭਾਰਤ ’ਚ ਵਿਵਾਦ ਪੈਦਾ ਹੋ ਗਿਆ ਹੈ। ਆਪਣੇ ਭਾਸ਼ਣ ’ਚ ਟਰੰਪ ਨੇ ਭਾਰਤ ’ਤੇ ਅਮਰੀਕਾ ਦਾ ਫਾਇਦਾ ਉਠਾਉਣ ਦਾ ਵੀ ਦੋਸ਼ ਲਾਇਆ। ਉਨ੍ਹਾਂ ਕਿਹਾ, ‘ਭਾਰਤ ਨੂੰ ਉਸ ਦੀਆਂ ਚੋਣਾਂ ’ਚ ਮਦਦ ਲਈ 1.8 ਕਰੋੜ ਡਾਲਰ ਦਿੱਤੇ ਗਏ। ਆਖਿਰ ਕਿਉਂ?..। ਅਸੀਂ ਸਿਰਫ਼ ਪੁਰਾਣੇ ਪੇਪਰ ਬੈਲੇਟ ਵੱਲ ਕਿਉਂ ਨਹੀਂ ਜਾਂਦੇ ਅਤੇ ਉਨ੍ਹਾਂ ਨੂੰ ਆਪਣੀਆਂ ਚੋਣਾਂ ’ਚ ਸਾਡੀ ਮਦਦ ਕਰਨ ਦਿੰਦੇ ਹਾਂ, ਠੀਕ ਹੈ ਨਾ? ਵੋਟਰ ਪਛਾਣ ਪੱਤਰ, ਕੀ ਇਹ ਚੰਗਾ ਨਹੀਂ ਹੋਵੇਗਾ? ਅਸੀਂ ਭਾਰਤ ਨੂੰ ਚੋਣਾਂ ਲਈ ਪੈਸਾ ਕਿਉਂ ਦੇ ਰਹੇ ਹਾਂ। ਉਨ੍ਹਾਂ ਨੂੰ ਪੈਸੇ ਦੀ ਲੋੜ ਨਹੀਂ ਹੈ।’ ਉਨ੍ਹਾਂ ਕਿਹਾ, ‘ਉਹ ਸਾਡਾ ਬਹੁਤ ਫਾਇਦਾ ਉਠਾਉਂਦੇ ਹਨ। ਉਹ ਦੁਨੀਆ ’ਚ ਸਭ ਤੋਂ ਵੱਧ ਟੈਕਸ ਲਾਉਣ ਵਾਲੇ ਦੇਸ਼ਾਂ ’ਚੋਂ ਇੱਕ ਹਨ… ਉਹ 200 ਫੀਸਦ (ਟੈਕਸ) ਲਾਉਂਦੇ ਹਨ ਅਤੇ ਅਸੀਂ ਫਿਰ ਉਨ੍ਹਾਂ ਨੂੰ ਉਨ੍ਹਾਂ ਦੀਆਂ ਚੋਣਾਂ ’ਚ ਮਦਦ ਲਈ ਬਹੁਤ ਸਾਰਾ ਪੈਸਾ ਦੇ ਰਹੇ ਹਾਂ।’ ਟਰੰਪ ਨੇ ਬੰਗਲਾਦੇਸ਼ ਨੂੰ 2.9 ਕਰੋੜ ਡਾਲਰ ਦੇਣ ਲਈ ਵੀ ਯੂਐੱਸਏਡ ਦੀ ਆਲੋਚਨਾ ਕੀਤੀ। ਉਨ੍ਹਾਂ ਕਿਸੇ ਦਾ ਨਾਂ ਲਏ ਬਿਨਾਂ ਕਿਹਾ, ‘2.9 ਕਰੋੜ ਅਮਰੀਕੀ ਡਾਲਰ ਦੀ ਵਰਤੋਂ ਸਿਆਸੀ ਸਥਿਤੀ ਮਜ਼ਬੂਤ ਅਤੇ ਉਨ੍ਹਾਂ ਦੀ ਮਦਦ ਕਰਨ ਲਈ ਕੀਤੀ ਗਈ ਹੈ ਤਾਂ ਜੋ ਲੋਕ ਬੰਗਲਾਦੇਸ਼ ’ਚ ਕੱਟੜ ਖੱਬੇ-ਪੱਖੀ ਕਮਿਊਨਿਸਟਾਂ ਲਈ ਵੋਟ ਕਰ ਸਕਣ।

Sunday Feb 23, 2025

Labor ਪਾਰਟੀ ਵੱਲੋਂ ਹਰ ਆਸਟ੍ਰੇਲੀਅਨ ਨਾਗਰਿਕ ਨੂੰ Medicare ਤਹਿਤ ਮੁਫਤ ਡਾਕਟਰੀ ਸਹੂਲਤ ਦਾ ਵਾਅਦਾ ਬੀਤੀ ਕੱਲ੍ਹ ਪ੍ਰਧਾਨ ਮੰਤਰੀ Anthony Albanese ਨੇ ਫੈਡਰਲ ਚੋਣਾਂ ਤੋਂ ਪਹਿਲਾਂ ਸਭ ਤੋਂ ਵੱਡਾ ਦਾਅ ਖੇਡਿਆ - Medicare ਵਿੱਚ $8.5 ਬਿਲੀਅਨ ਡਾਲਰ ਦਾ ਨਿਵੇਸ਼ ਕਰਨ ਦੀ ਗੱਲ ਕਹੀ ਗਈ। ਜੇਕਰ Labor ਜਿੱਤੀ ਤਾਂ ਨਵੰਬਰ 2025 ਤੋਂ ਲਾਭ ਮਿਲੇਗਾ। ਜੇਕਰ ਨਵੰਬਰ 2025 ਤੋਂ Labor ਆਪਣਾ ਵਾਅਦਾ ਲਾਗੂ ਕਰ ਦਿੰਦੀ ਹੈ ਤਾਂ ਇਸ ਸਹੂਲਤ ਤਹਿਤ ਹਰ ਵਿਅਕਤੀ ਜਿਹੜਾ Medicare 'ਤੇ doctor ਕੋਲ ਜਾਂਦਾ ਹੈ, ਉਸਨੂੰ Gap payment ਦੇਣ ਦੀ ਲੋੜ ਨਹੀਂ ਹੋਵੇਗੀ।ਆਸਟ੍ਰੇਲੀਆ ਵਿੱਚ bulk billing ਵਾਲੇ ਡਾਕਟਰ ਕੋਲ ਜਾਣ 'ਤੇ Medicare 'ਤੇ ਪੂਰੀ ਤਰ੍ਹਾਂ ਨਾਲ ਮੁਫਤ visit ਹੁੰਦੀ  ਹੈ ਪਰ Bulk Billing GP ਸੇਵਾਵਾਂ ਹਰ ਪਿੰਡ-ਹਰ ਇਲਾਕੇ ਵਿੱਚ ਮੌਜੂਦ ਨਹੀਂ ਹੁੰਦੀਆਂ। Labor ਦਾ ਕਹਿਣਾ ਹੈ ਕਿ bulk billing incentives 4800 GP ਸਰਵਿਸੇਜ ਨੂੰ ਦਿੱਤੇ ਜਾਣਗੇ, ਤੇ ਨਾਲ ਹੀ ਸਾਲ 2028 ਤੱਕ 2000 ਟ੍ਰੇਨੀ ਡਾਕਟਰ ਵੀ ਹਰ ਸਾਲ ਭਰਤੀ ਕੀਤੇ ਜਾਣਗੇ। ਜਦਕਿ ਵਿਰੋਧੀ Liberal Party ਦੇ Peter Dutton ਨੇ ਕਿਹਾ ਕਿ ਉਹ ਲੇਬਰ ਸਰਕਾਰ ਦੇ ਇੱਕ ਇੱਕ ਵਾਅਦੇ ਨੂੰ dollar-to-dolloar ਮੈਚ ਕਰਨ ਲਈ ਤਿਆਰ ਹਨ। #Medicare #AnthonyAlbanese #LabourParty #LiberalParty #RadioHaanji

Sunday Feb 23, 2025

ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ

Friday Feb 21, 2025

ਇਹ ਕਹਾਣੀ ਸਾਨੂੰ ਦੁਨੀਆਦਾਰੀ ਦੀਆਂ ਉਹ ਗੱਲਾਂ ਸਮਝਾਉਂਦੀ ਹੈ ਜੋ ਕਿ ਸਾਡੀ ਸਾਰਿਆਂ ਦੀ ਜ਼ਿੰਦਗੀ ਵਿੱਚ ਆਮ ਹੀ ਵਾਪਰਦੀਆਂ ਹਨ, ਕਿਸੇ ਵਿਆਹ-ਸ਼ਾਦੀ ਦੇ ਮੌਕੇ ਤੇ, ਕੋਈ ਦਿਨ ਤਿਓਹਾਰ ਜਾਂ ਕੋਈ ਅਜਿਹਾ ਮੌਕਾ ਜਿਸ ਵੇਲੇ ਅਸੀਂ ਕਿਸੇ ਨੂੰ ਕੁੱਝ ਤੋਹਫੇ ਸ਼ਗਨ ਆਦਿ ਦੇਂਦੇ ਹਾਂ ਜਾਂ ਅਗਲਾ ਸਾਨੂੰ ਦੇਂਦਾ ਹੈ, ਇਸ ਵੇਲੇ ਸਾਡੀਆਂ ਭਾਵਨਾਵਾਂ ਦੇ ਨਾਲ-ਨਾਲ ਲੈਣ-ਦੇਣ ਵੀ ਬਹੁਤ ਮਹੱਤਵਪੂਰਨ ਹੁੰਦਾ ਹੈ, ਅਸੀਂ ਕਿਸੇ ਨੂੰ ਕੀ ਦਿੱਤਾ ਅਤੇ ਕਿਸੇ ਨੇ ਸਾਨੂੰ ਬਦਲੇ ਵਿੱਚ ਕੀ ਦਿੱਤਾ ਇਹ ਸਭ ਗੱਲਾਂ ਵੀ ਵਿਚਾਰੀਆਂ ਜਾਂਦੀਆਂ ਹਨ, ਕਹਾਣੀ ਸਾਨੂੰ ਦੁਨੀਆਦਾਰੀ ਨੂੰ ਥੋੜ੍ਹਾ ਜੇਹਾ ਹੋਰ ਸਮਝਣ ਵਿੱਚ ਮਦਦ ਕਰੇਗੀ

Thursday Feb 20, 2025

ਭਾਜਪਾ ਦੀ ਰੇਖਾ ਗੁਪਤਾ ਨੇ ਅੱਜ ਦਿੱਲੀ ਦੀ ਮੁੱਖ ਮੰਤਰੀ ਵਜੋਂ ਹਲਫ਼ ਲਿਆ, ਜਿਸ ਨਾਲ ਪਾਰਟੀ ਨੇ 26 ਸਾਲਾਂ ਬਾਅਦ ਕੌਮੀ ਰਾਜਧਾਨੀ ਵਿੱਚ ਮੁੜ ਸੱਤਾ ਹਾਸਲ ਕੀਤੀ। ਇਹ ਭਾਜਪਾ ਲਈ ਇੱਕ ਇਤਿਹਾਸਕ ਪਲ ਹੈ, ਜਦੋਂਕਿ ਰੇਖਾ ਗੁਪਤਾ ਨੇ ਹਿੰਦੀ ਵਿੱਚ ਹਲਫ਼ ਲਿਆ। ਉਨ੍ਹਾਂ ਨਾਲ ਹੀ ਪਰਵੇਸ਼ ਵਰਮਾ, ਆਸ਼ੀਸ਼ ਸੂਦ, ਮਨਜਿੰਦਰ ਸਿੰਘ ਸਿਰਸਾ, ਕਪਿਲ ਮਿਸ਼ਰਾ, ਰਵਿੰਦਰ ਇੰਦਰਰਾਜ ਸਿੰਘ ਅਤੇ ਪੰਕਜ ਸਿੰਘ ਨੇ ਵੀ ਅਹੁਦੇ ਦੀ ਸਹੁੰ ਚੁੱਕੀ। ਮਨਜਿੰਦਰ ਸਿੰਘ ਸਿਰਸਾ ਨੇ ਪੰਜਾਬੀ ਵਿੱਚ ਹਲਫ਼ ਲਿਆ, ਜੋ ਕਿ ਦਿੱਲੀ ਦੀ ਸਿਆਸਤ ਵਿੱਚ ਪੰਜਾਬੀ ਭਾਸ਼ਾ ਦੀ ਮਹੱਤਤਾ ਦਰਸਾਉਂਦਾ ਹੈ।
ਇਹ ਇਤਿਹਾਸਕ ਸਮਾਗਮ ਰਾਮਲੀਲਾ ਮੈਦਾਨ ਵਿੱਚ ਹੋਇਆ, ਜਿਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੇ ਕਈ ਵੱਡੇ ਆਗੂ ਸ਼ਾਮਿਲ ਹੋਏ। ਐੱਨਡੀਏ ਦੇ ਮੁੱਖ ਮੰਤਰੀਆਂ ਨੇ ਵੀ ਉਥੇ ਆਪਣੀ ਹਾਜ਼ਰੀ ਲਗਾਈ। ਦਿੱਲੀ ਦੀ ਚੌਥੀ ਮਹਿਲਾ ਮੁੱਖ ਮੰਤਰੀ ਬਣੀ ਰੇਖਾ ਗੁਪਤਾ ਸ਼ਾਲੀਮਾਰ ਬਾਗ ਤੋਂ 50 ਸਾਲਾ ਵਿਧਾਇਕਾ ਹੈ।
ਭਾਜਪਾ ਦੇ ਹਮੇਸ਼ਾ ਤੋਂ ਹਿੰਦੀ ਭਾਸ਼ੀ ਵੋਟ ਬੈਂਕ ਤੇ ਧਿਆਨ ਰਹਿਣ ਦੇ ਬਾਵਜੂਦ, ਇਸ ਵਾਰ ਪੰਜਾਬੀ ਭਾਸ਼ੀ ਆਵਾਜ਼ ਨੂੰ ਵੀ ਅਹਿਮੀਅਤ ਦਿੱਤੀ ਗਈ, ਜਿਸ ਨੂੰ ਦਿੱਲੀ ਵਿੱਚ ਵਧ ਰਹੇ ਪੰਜਾਬੀ ਵੋਟਰਾਂ ਦੀ ਮਜ਼ਬੂਤ ​​ਮੌਜੂਦਗੀ ਦੇ ਤੌਰ ‘ਤੇ ਵੇਖਿਆ ਜਾ ਰਿਹਾ ਹੈ। ਇਹ ਚੋਣਾਂ ਭਾਜਪਾ ਦੀ ਰਾਜਧਾਨੀ ਵਿੱਚ ਵਾਪਸੀ ਦੀ ਨਵੀਂ ਸ਼ੁਰੂਆਤ ਹੋ ਸਕਦੀ ਹੈ।
Rekha Gupta has officially taken the oath as Delhi's Chief Minister, marking BJP's return to power in the national capital after 26 years. The historic event took place at Ramlila Maidan, where Prime Minister Narendra Modi and top BJP leaders were present. Rekha Gupta, a 50-year-old MLA from Shalimar Bagh, is Delhi’s fourth female Chief Minister. Along with her, several key leaders, including Parvesh Verma, Ashish Sood, Manjinder Singh Sirsa, Kapil Mishra, and Ravinder Inderraj Singh, also took their oath. Manjinder Singh Sirsa took the oath in Punjabi, highlighting the growing influence of Punjabi culture in Delhi politics.
The Delhi elections have redefined the city’s political landscape, with BJP focusing not just on Hindi-speaking voters but also strengthening its hold among the Punjabi community. As Radio Haanji, Australia's number one radio station, continues to cover this major political shift, the return of BJP in Delhi is seen as a significant milestone. Stay tuned to Haanji Radio for the latest news in Punjabi and updates.

Thursday Feb 20, 2025

ਅਮਰੀਕਾ ਵਲੋਂ ਡਿਪੋਰਟ ਕੀਤੇ ਕੁਝ ਭਾਰਤੀ ਹੁਣ ਪਨਾਮਾ ਪਹੁੰਚ ਗਏ ਹਨ। ਇਸ ਸਬੰਧੀ ਪਨਾਮਾ ਸਰਕਾਰ ਨੇ ਭਾਰਤ ਨਾਲ ਜਾਣਕਾਰੀ ਸਾਂਝੀ ਕੀਤੀ ਹੈ। ਪਨਾਮਾ ’ਚ ਭਾਰਤੀ ਮਿਸ਼ਨ, ਸਥਾਨਕ ਸਰਕਾਰ ਨਾਲ ਮਿਲ ਕੇ, ਡਿਪੋਰਟ ਕੀਤੇ ਗਏ ਲੋਕਾਂ ਦੀ ਸਲਾਮਤੀ ਨੂੰ ਯਕੀਨੀ ਬਣਾਉਣ ਲਈ ਕੰਮ ਕਰ ਰਿਹਾ ਹੈ। ਪਨਾਮਾ, ਕੋਸਟਾ ਰੀਕਾ, ਅਤੇ ਨਿਕਾਰਾਗੁਆ ਵਿੱਚ ਸਥਿਤ ਭਾਰਤੀ ਐਂਬੈਸੀ ਨੇ ਆਪਣੇ ‘ਐਕਸ’ (ਟਵਿੱਟਰ) ਹੈਂਡਲ ਰਾਹੀਂ ਇਹ ਜਾਣਕਾਰੀ ਦਿੱਤੀ ਹੈ। ਹਾਲਾਂਕਿ, ਇਸ ‘ਚ ਪਨਾਮਾ ਪਹੁੰਚੇ ਭਾਰਤੀਆਂ ਦੀ ਅ正ੀ ਗਿਣਤੀ ਦਾ ਕੋਈ ਉਲਲੇਖ ਨਹੀਂ ਕੀਤਾ ਗਿਆ।
ਇਹ ਭਾਰਤੀ 299 ਡਿਪੋਰਟੀਆਂ ਦੇ ਇੱਕ ਵੱਡੇ ਗਰੁੱਪ ਦਾ ਹਿੱਸਾ ਹਨ, ਜਿਨ੍ਹਾਂ ਨੂੰ ਅਮਰੀਕਾ ਨੇ ਪਨਾਮਾ ਭੇਜਿਆ ਹੈ। ਪਨਾਮਾ ਦੇ ਰਾਸ਼ਟਰਪਤੀ ਜੋਸ ਰਾਊਲ ਮੁਲੀਨੋ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਪਨਾਮਾ, ਡਿਪੋਰਟ ਕੀਤੇ ਗਏ ਲੋਕਾਂ ਲਈ ਇੱਕ ‘ਟ੍ਰਾਂਜ਼ਿਟ ਪੁਲ’ ਵਜੋਂ ਕੰਮ ਕਰੇਗਾ। ਅਮਰੀਕਾ ਨੇ ਗੈਰ-ਕਾਨੂੰਨੀ ਢੰਗ ਨਾਲ ਦਾਖਲ ਹੋਣ ਵਾਲਿਆਂ ਦੀ ਵਾਪਸੀ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ ਹੈ।
ਪਨਾਮਾ, ਨਿਕਾਰਾਗੁਆ, ਅਤੇ ਕੋਸਟਾ ਰੀਕਾ ਵਿੱਚ ਸਥਿਤ ਭਾਰਤੀ ਸਫ਼ਾਰਤਖਾਨਿਆਂ ਨੇ ਇੱਕ ਬਿਆਨ ਜਾਰੀ ਕਰਦੇ ਹੋਏ ਕਿਹਾ, “ਸਾਨੂੰ ਪਨਾਮਾ ਸਰਕਾਰ ਵਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਡਿਪੋਰਟ ਕੀਤੇ ਗਏ ਕੁਝ ਭਾਰਤੀ ਨਾਗਰਿਕ ਪਨਾਮਾ ਪਹੁੰਚ ਗਏ ਹਨ। ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਈ ਗਈ ਹੈ ਅਤੇ ਉਨ੍ਹਾਂ ਨੂੰ ਲੋੜੀਂਦੀਆਂ ਸਹੂਲਤਾਂ ਦੇ ਨਾਲ ਹੋਟਲ ਵਿੱਚ ਠਹਿਰਾਇਆ ਗਿਆ ਹੈ। ਸਫ਼ਾਰਤਖਾਨੇ ਦੀ ਟੀਮ ਨੇ ਉਨ੍ਹਾਂ ਤੱਕ ਪਹੁੰਚ ਬਣਾਉਣ ਦੀ ਇਜਾਜ਼ਤ ਮੰਗੀ ਹੈ, ਅਤੇ ਅਸੀਂ ਪਨਾਮਾ ਸਰਕਾਰ ਨਾਲ ਮਿਲ ਕੇ ਉਨ੍ਹਾਂ ਦੀ ਸਲਾਮਤੀ ਯਕੀਨੀ ਬਣਾਉਣ ਲਈ ਕੰਮ ਕਰ ਰਹੇ ਹਾਂ।”
98 ਡਿਪੋਰਟੀਆਂ ਨੇ ਮੁਲਕ ਵਾਪਸ ਜਾਣ ਤੋਂ ਕੀਤਾ ਇਨਕਾਰ
299 ਡਿਪੋਰਟ ਕੀਤੇ ਗਏ ਗੈਰ-ਕਾਨੂੰਨੀ ਪਰਵਾਸੀਆਂ ਵਿੱਚੋਂ ਕੇਵਲ 171 ਵਿਅਕਤੀਆਂ ਨੇ ਆਪਣੇ ਮੂਲ ਦੇਸ਼ ਵਾਪਸ ਜਾਣ ਦੀ ਸਹਿਮਤੀ ਦਿੱਤੀ ਹੈ। ਜਦਕਿ 98 ਵਿਅਕਤੀਆਂ ਨੇ ਆਪਣੇ ਦੇਸ਼ ਜਾਣ ਤੋਂ ਇਨਕਾਰ ਕਰ ਦਿੱਤਾ, ਜਿਸ ਕਰਕੇ ਉਨ੍ਹਾਂ ਨੂੰ ਪਨਾਮਾ ਦੇ ਡੇਰੀਅਨ ਪ੍ਰਾਂਤ ਦੇ ਇੱਕ ਵਿਸ਼ੇਸ਼ ਕੈਂਪ ਵਿੱਚ ਭੇਜਿਆ ਗਿਆ ਹੈ। ਕੋਸਟਾ ਰੀਕਾ ਨੇ ਵੀ ‘ਪੁਲ’ ਦੇ ਤੌਰ ‘ਤੇ ਕੰਮ ਕਰਨ ਲਈ ਸਹਿਮਤੀ ਦਿੱਤੀ ਹੈ, ਤਾਂ ਜੋ ਡਿਪੋਰਟ ਕੀਤੇ ਗਏ ਲੋਕਾਂ ਨੂੰ ਉਨ੍ਹਾਂ ਦੇ ਮੂਲ ਦੇਸ਼ ਵਾਪਸ ਭੇਜਿਆ ਜਾ ਸਕੇ।
Several deported Indians from America have now reached Panama, as confirmed by the Panamanian government. The Indian mission in Panama, along with the local authorities, is ensuring the safety of the deported individuals. The Indian Embassy in Panama, Costa Rica, and Nicaragua shared this information on X (formerly Twitter). However, the exact number of deported Indians arriving in Panama has not been disclosed.
These individuals are part of a larger group of 299 deportees, sent to Panama by the American government. Joe Raul Mulino, the President of Panama, has stated that the country will act as a transit hub for deported individuals. The American administration has accelerated its efforts to deport illegal immigrants who entered the country unlawfully.
The Indian Embassy in Panama, Nicaragua, and Costa Rica issued a statement, saying, “We have been informed by the Panamanian authorities that a group of Indian nationals deported from America has arrived in Panama. They are safe and have been provided with all necessary facilities in a hotel. The embassy team has sought permission to meet them, and we are working with the Panamanian government to ensure their safety.”
98 Deportees Refuse to Return to Their Homeland
Out of the 299 deported illegal immigrants, only 171 individuals have agreed to return to their home countries. However, 98 deportees have refused to return, and they have been sent to a special camp in Darién province, Panama. Costa Rica has also agreed to act as a transit country to facilitate the return of deported individuals to their respective nations.
This is a significant development in America’s immigration policy, where authorities are actively deporting individuals who have entered America illegally. The Indian mission in Panama continues to monitor the situation.
Radio Haanji, known as Australia’s number one radio station, continues to bring the latest news in Punjabi. Stay tuned to Haanji Radio for more updates.

Thursday Feb 20, 2025

Stay connected with everything happening in Australia with Australia News on Radio Haanji, Australia’s #1 Indian radio station. Presented in Punjabi by the charismatic Ranjodh Singh, this segment keeps you informed about major headlines, local stories, and the issues that matter most to you. Whether it’s national updates or community news, we bring you accurate and timely coverage every day.

Thursday Feb 20, 2025

ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ

Wednesday Feb 19, 2025

In this episode of Health Talk with Dr. Sandeep Bhagat on Radio Haanji, host Ranjodh Singh dives into an essential discussion on antibiotics, paracetamol, cough, infections, and viral fever symptoms. Dr. Bhagat explains when to take antibiotics, why self-medication is dangerous, and the importance of consulting a doctor before using any medicine. Learn how to identify viral fever symptoms, when paracetamol is effective, and the right way to manage infections. Don't miss this informative conversation packed with expert advice on staying healthy and using medicines safely!
Listen now on Radio Haanji – Australia’s No.1 Punjabi Radio Station!

Wednesday Feb 19, 2025

To provide deeper insights, we are joined by Economist Dr. Varinder Jeet from Macquarie University, Sydney and Associate Professor Harminder Singh from Deakin University, Melbourne. They analyze the broader economic implications of the rate cut, discussing:
✅ Whether this reduction is enough to ease mortgage pressure.✅ How the RBA’s decision aligns with inflation control strategies.✅ The banking sector’s record profits and their impact on borrowers.✅ What homeowners and investors should expect in the coming months.Despite the rate cut, nearly 40% of borrowers say they need a monthly repayment reduction of at least $500 to stay afloat, yet this move offers only minor relief. Meanwhile, big banks continue to post multi-billion-dollar profits, raising concerns about their corporate strategies. Is this rate cut a genuine step towards economic relief, or just a symbolic move? Tune in for expert opinions and critical analysis.🎧 Listen now on Haanji Melbourne!

Copyright 2026 All rights reserved.

Podcast Powered By Podbean

Version: 20241125