Episodes

Friday Sep 20, 2024
Friday Sep 20, 2024
ਪੰਜਾਬ ਸਰਕਾਰ ਨੇ ਪੰਚਾਇਤੀ ਚੋਣਾਂ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ, ਜਿਸ ਦੇ ਅਧੀਨ 20 ਅਕਤੂਬਰ ਤੋਂ ਪਹਿਲਾਂ ਚੋਣਾਂ ਹੋਣਗੀਆਂ। ਚੋਣ ਕਮਿਸ਼ਨ ਸ਼ਡਿਊਲ ਜਲਦੀ ਜਾਰੀ ਕਰੇਗਾ। ਉਮੀਦ ਕੀਤੀ ਜਾ ਰਹੀ ਹੈ ਕਿ ਚੋਣਾਂ 13 ਅਕਤੂਬਰ ਨੂੰ ਹੋ ਸਕਦੀਆਂ ਹਨ। ਸਰਪੰਚੀ ਦੇ ਅਹੁਦੇ ਲਈ ਰਾਖਵੇਂਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਗਈ ਹੈ। ਪਿੰਡਾਂ ਵਿਚ ਸਿਆਸੀ ਸਰਗਰਮੀਆਂ ਵੀ ਵਧਣ ਲੱਗੀਆਂ ਹਨ। ਇਹ ਚੋਣਾਂ ਦੋ ਪੜਾਵਾਂ ਵਿੱਚ ਹੋਣਗੀਆਂ, ਜਿੱਥੇ ਪਹਿਲੇ ਪੜਾਅ ਵਿੱਚ ਪੰਚ ਤੇ ਸਰਪੰਚ ਦੀ ਚੋਣ, ਅਤੇ ਦੂਸਰੇ ਪੜਾਅ ਵਿੱਚ ਪੰਚਾਇਤ ਸੰਮਤੀਆਂ ਅਤੇ ਜ਼ਿਲ੍ਹਾ ਪਰਿਸ਼ਦਾਂ ਦੀ ਚੋਣ ਹੋਵੇਗੀ।

Friday Sep 20, 2024
Friday Sep 20, 2024
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਫੇਰੀ ਤੋਂ ਪਹਿਲਾਂ ਇੱਕ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਅਮਰੀਕਾ ਦੀ ਸੰਘੀ ਅਦਾਲਤ ਨੇ ਸਿੱਖ ਵੱਖਵਾਦੀ ਆਗੂ ਗੁਰਪਤਵੰਤ ਸਿੰਘ ਪੰਨੂ ਵੱਲੋਂ ਦਾਇਰ ਗ਼ੈਰ-ਫੌਜਦਾਰੀ ਕੇਸ ਵਿੱਚ ਭਾਰਤ ਸਰਕਾਰ, ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਸਾਬਕਾ 'ਰਾਅ' ਮੁਖੀ ਸਾਮੰਤ ਗੋਇਲ, ਰਾਅ ਏਜੰਟ ਵਿਕਰਮ ਯਾਦਵ, ਅਤੇ ਭਾਰਤੀ ਕਾਰੋਬਾਰੀ ਨਿਖਿਲ ਗੁਪਤਾ ਵਿਰੁੱਧ ਸੰਮਨ ਜਾਰੀ ਕੀਤੇ ਹਨ। ਭਾਰਤ ਨੇ ਇਨ੍ਹਾਂ ਸੰਮਨਾਂ ਨੂੰ "ਪੂਰੀ ਤਰ੍ਹਾਂ ਗੈਰਵਾਜਬ" ਅਤੇ "ਬੇਬੁਨਿਆਦ ਦੋਸ਼ਾਂ" ਤੇ ਆਧਾਰਿਤ ਦੱਸਿਆ ਹੈ। ਮੋਦੀ 21-23 ਸਤੰਬਰ ਤੱਕ ਅਮਰੀਕਾ ਦੀ ਯਾਤਰਾ 'ਤੇ ਹਨ।

Friday Sep 20, 2024
Friday Sep 20, 2024
Daylesford ਹਾਦਸੇ 'ਚ ਮ੍ਰਿਤਕ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਮੈਜਿਸਟ੍ਰੇਟ ਦੇ ਫ਼ੈਸਲੇ ਤੋਂ ਬਾਅਦ ਉਹਨਾਂ ਦਾ ਆਸਟ੍ਰੇਲੀਆ ਦੀ ਨਿਆਂ ਪ੍ਰਣਾਲੀ ਤੋਂ ਭਰੋਸਾ ਉੱਠ ਗਿਆ ਹੈ।
Mount Macedon ਦੇ ਰਹਿਣ ਵਾਲੇ 67 ਸਾਲਾਂ William Herbert Swale ਨੂੰ 5 ਨਵੰਬਰ 2023 ਦੇ ਹਾਦਸੇ 'ਚ ਪ੍ਰਮੁੱਖ ਕਥਿਤ ਦੋਸ਼ੀ ਵੱਜੋਂ ਨਾਮਜ਼ਦ ਹੋਣ ਤੋਂ ਬਾਅਦ ਹੁਣ ਅੱਜ (ਵੀਰਵਾਰ) ਦੇ ਦਿਨ Ballarat Magistrates' Court ਨੇ ਦੋਸ਼ ਮੁਕਤ ਕਰ ਦਿੱਤਾ।ਯਾਨੀ ਪ੍ਰਤਿਭਾ ਸ਼ਰਮਾ ਉਸਦੇ ਪਤੀ ਜਤਿਨ ਕੁਮਾਰ, ਉਹਨਾਂ ਦੀ 9 ਸਾਲਾਂ ਧੀ ਅਨਵੀ; ਉਹਨਾਂ ਦੇ ਪਰਿਵਾਰਕ ਦੋਸਤ ਵਿਵੇਕ ਭਾਟੀਆ ਅਤੇ ਵਿਵੇਕ ਦੇ 11 ਸਾਲਾਂ ਬੇਟੇ ਵਿਹਾਨ ਭਾਟੀਆ ਦੀ ਹੋਈ ਮੌਤ ਦੇ ਕੇਸ ਵਿੱਚ ਹੁਣ 'ਕੋਈ ਵੀ ਦੋਸ਼ੀ' ਨਹੀਂ ਹੈ। ਦੱਸ ਦਈਏ ਕਿ ਇਸ ਹਾਦਸੇ ਵਿੱਚ 7 ਹੋਰ ਜ਼ਖ਼ਮੀ ਹੋਏ ਸਨ। ਇਹ ਸਾਰੇ ਲੋਕ ਉਸ ਦੁਪਿਹਰ Daylesford Hotel ਦੇ ਬਾਹਰ ਕੁਰਸੀਆਂ 'ਤੇ ਬੈਠੇ ਸਨ, ਜਦੋਂ ਦੂਸਰੇ ਵੰਨਿਓ ਬੇਕਾਬੂ ਹੋਈ ਚਿੱਟੇ ਰੰਗ ਦੀ BMW SUV ਇਸ ਹੋਟਲ ਵਿੱਚ ਆਣ ਵੜੀ ਜਿਸ ਨੂੰ William Swale ਚਲਾ ਰਿਹਾ ਸੀ।

Thursday Sep 19, 2024
Thursday Sep 19, 2024
ਹਰ ਕੋਈ ਇਨਸਾਨ ਜੋ ਜ਼ਿੰਦਗੀ ਜੀਅ ਰਿਹਾ ਹੁੰਦਾ ਉਹ ਲੱਗਭਗ ਉਸਤੋਂ ਨਾ ਖੁਸ਼ ਹੁੰਦਾ ਹੈ ਅਤੇ ਆਪਣੀ ਜ਼ਿੰਦਗੀ ਵਿੱਚ ਕਦੇ ਨਾ ਕਦੇ ਉਸਦੇ ਮਨ ਚ ਇਹ ਖ਼ਿਆਲ ਜਰੂਰ ਆਉਂਦਾ ਹੈ ਕਿ ਉਹ ਸਭ ਕੁੱਝ ਛੱਡ ਕੇ ਆਪਣੀ ਜ਼ਿੰਦਗੀ ਨੂੰ ਰੱਬ ਦੇ ਲੇਖੇ ਲਾ ਦਵੇ, ਇਹ ਵਿਚਾਰ ਜਿੰਨ੍ਹਾਂ ਛੋਟਾ ਤੇ ਸੌਖਾ ਹੈ ਇਹ ਕੰਮ ਓਨਾਂ ਹੀ ਔਖਾ ਹੈ, ਰੱਬ ਦਾ ਕਿਹੜਾ ਕੋਈ ਥਾਂ ਟਿਕਾਣਾ ਹੈ ਜੋ ਅਸੀਂ ਉਸ ਜਗ੍ਹਾ ਤੇ ਜਾ ਕੇ ਉਸਦਾ ਬੂਹਾ ਖੜ੍ਹਕਾ ਦਵਾਂਗੇ, ਫਿਰ ਸ਼ੁਰੂ ਹੁੰਦਾ ਹੈ ਉਸਦੀ ਭਾਲ ਦਾ ਸਫ਼ਰ ਕਦੇ ਧਾਰਮਿਕ ਸਥਾਨਾਂ ਤੇ, ਕਦੇ ਜੰਗਲਾਂ ਚ, ਕਦੇ ਪਹਾੜਾਂ ਚ ਕਦੇ ਕਿਸੇ ਸਾਧੂ ਦੇ ਚਰਨਾਂ ਚ ਪਰ ਮੰਨ ਜਿਸ ਅਗਿਆਤ ਨੂੰ ਲੱਭ ਰਿਹਾ ਹੁੰਦਾ ਉਹ ਅਗਿਆਤ ਹੀ ਰਹਿ ਜਾਂਦਾ ਤੇ ਮਨ ਦੇ ਵਲਵਲੇ ਸਗੋਂ ਪਹਿਲਾਂ ਨਾਲੋਂ ਵੀ ਹੋਰ ਖੌਰੂੰ ਪਾਉਣ ਲੱਗ ਜਾਂਦੇ, ਅਜਿਹਾ ਹੀ ਇਸ ਕਹਾਣੀ ਵਿੱਚ ਵਾਪਰਦਾ ਹੈ ਦੋ ਨੌਜਵਾਨਾਂ ਨਾਲ, ਜੋ ਰੱਬ ਦੀ ਭਾਲ ਵਿੱਚ ਦਰ-ਦਰ ਠੋਕਰਾਂ ਖਾ ਰਹੇ ਹੁੰਦੇ ਹਨ...

Thursday Sep 19, 2024
Thursday Sep 19, 2024
ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ

Thursday Sep 19, 2024
Thursday Sep 19, 2024
ਭਾਰਤ ਵਿੱਚ ਵੱਖੋ ਵੱਖ ਸੂਬਿਆਂ ਦੀ ਵਿਧਾਨ ਸਭਾ ਅਤੇ ਦੇਸ਼ ਦੀਆਂ ਲੋਕ ਸਭਾ ਦੀਆਂ ਇੱਕੋ ਸਮੇਂ ਚੋਣਾਂ ਕਰਵਾਉਣ ਦਾ ਵਿਚਾਰ ਹੁਣ ਆਸਾਨ ਹੋ ਗਿਆ ਹੈ। ਇੱਕ ਦੇਸ਼ ਇੱਕ ਚੋਣ ਦੇ ਪ੍ਰਸਤਾਵ ਨੂੰ ਅੱਜ ਮੋਦੀ ਕੈਬਨਿਟ ਨੇ ਮਨਜ਼ੂਰੀ ਦੇ ਦਿੱਤੀ ਹੈ।ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਅਗਵਾਈ ਵਾਲੀ ਕਮੇਟੀ ਦੀ ਰਿਪੋਰਟ ਤੋਂ ਬਾਅਦ ਕੈਬਨਿਟ ਵਿੱਚ ਇਸ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇੱਕ ਦਿਨ ਪਹਿਲਾਂ ਅਮਿਤ ਸ਼ਾਹ ਨੇ ਵੀ ਇਸ ਗੱਲ ਦਾ ਸੰਕੇਤ ਦਿੱਤਾ ਸੀ।ਇਹ ਪ੍ਰਸਤਾਵ ਬੁੱਧਵਾਰ ਨੂੰ ਹੋਈ ਨਰਿੰਦਰ ਮੋਦੀ ਸਰਕਾਰ ਦੀ ਕੈਬਨਿਟ ਮੀਟਿੰਗ 'ਚ ਪੇਸ਼ ਕੀਤਾ ਗਿਆ, ਜਿਸ ਨੂੰ ਕੈਬਨਿਟ ਨੇ ਸਰਬਸੰਮਤੀ ਨਾਲ ਮਨਜ਼ੂਰੀ ਦਿੱਤੀ।

Thursday Sep 19, 2024
Thursday Sep 19, 2024
ਅਮਰੀਕੀ ਫੈੱਡਰਲ ਰਿਜ਼ਰਵ ਨੇ ਵਿਆਜ ਦਰਾਂ ’ਚ 50 ਬੇਸਿਸ ਅੰਕਾਂ ਦੀ ਕਟੌਤੀ ਦਾ ਐਲਾਨ ਕੀਤਾ ਹੈ। ਕੋਰੋਨਾ ਮਹਾਮਾਰੀ ਤੋਂ ਬਾਅਦ ਇਹ ਪਹਿਲੀ ਵਾਰ ਹੈ, ਜਦੋਂ ਅਮਰੀਕੀ ਫੈੱਡਰਲ ਨੇ ਵਿਆਜ ਦਰਾਂ ’ਚ ਕਟੌਤੀ ਕੀਤੀ ਹੈ।ਅਮਰੀਕੀ ਫੈੱਡਰਲ ਰਿਜ਼ਰਵ ਨੇ 18 ਸਤੰਬਰ ਨੂੰ ਇਹ ਐਲਾਨ ਕੀਤਾ। ਮਹਿੰਗਾਈ ਦੇ ਲੱਗਭਗ ਕਾਬੂ ’ਚ ਆਉਣ ਨਾਲ ਅਰਥਸ਼ਾਸਤਰੀਆਂ ਨੂੰ ਉਮੀਦ ਸੀ ਕਿ ਫੈੱਡਰਲ 4 ਸਾਲਾਂ ਵਿਚ ਪਹਿਲੀ ਵਾਰ ਆਪਣੀ ਬੈਂਚਮਾਰਕ ਦਰ ਵਿਚ ਕਟੌਤੀ ਕਰੇਗਾ।

Wednesday Sep 18, 2024
Wednesday Sep 18, 2024
ਬਲਾਤਕਾਰ ਘਟਨਾਵਾਂ ਬਾਰੇ ਰਿਪੋਰਟ ਕਰਨ ਦਾ ਕੀ ਮੀਡੀਆ ਨੂੰ ਢੰਗ ਸਿੱਖਣਾ ਚਾਹੀਦਾ ਹੈ? ਕਿਉਂ ਲੜਕੀਆਂ ਨਾਲ ਬਲਾਤਕਾਰ ਅਤੇ ਛੇੜਛਾੜ ਦੇ ਮਾਮਲੇ ਭਾਰਤ ਵਿੱਚ ਵਧੇਰੇ ਵਾਪਰਦੇ ਹਨ? ਕਿਉਂ ਬਾਲ ਜਿਣਸੀ ਸੋਸ਼ਣ ਦੇ ਮਾਮਲੇ ਵਿੱਚ ਆਸਟ੍ਰੇਲੀਆ ਮੋਹਰੀ ਹੈ? ਟੀਵੀ ਤੋਂ ਲੈ ਕੇ ਘਰਾਂ ਅਤੇ ਦੋਸਤਾਂ ਨਾਲ ਚਰਚਾ ਵਿੱਚ ਬਲਾਤਕਾਰ ਨਾਲੇ ਜੁੜੇ ਸੰਵਾਦ ਖੁੱਲ੍ਹੇ ਢੰਗ ਨਾਲ ਕਰਨ ਦੀ ਲੋੜ 'ਤੇ ਇਸ ਹਫ਼ਤੇ ਦਾ ਪ੍ਰੋਗਰਾਮ News & Views.

Wednesday Sep 18, 2024
Wednesday Sep 18, 2024
ਨੌਕਰੀਆਂ ਪ੍ਰਕਾਸ਼ਤ ਕਰਨ ਵਾਲੀ ਵੈੱਬਸਾਈਟ Seek ਦੁਆਰਾ ਕੀਤੇ ਇੱਕ ਸਰਵੇਖਣ 'ਚ ਪਤਾ ਲੱਗਦਾ ਹੈ ਕਿ 55 ਫੀਸਦ ਲੋਕ ਆਪਣੀ ਨੌਕਰੀ ਤੋਂ ਸੰਤੁਸ਼ਟ ਨਹੀਂ ਹਨ।ਸਰਵੇਖਣ ਵਿੱਚ ਕਰੀਬ 1200 ਲੋਕਾਂ ਤੋਂ ਸਵਾਲ ਕੀਤੇ ਗਏ , ਜੋ ਅਲੱਗ ਅਲੱਗ ਉਮਰ ਵਰਗ ਦੇ ਸਨ ਅਤੇ ਵੱਖੋ ਵੱਖ ਨੌਕਰੀਆਂ ਕਰਦੇ ਸਨ।
Workplace Happiness Index ਤਹਿਤ ਪੁੱਛੇ ਗਏ ਸਵਾਲਾਂ ਦੇ ਆਧਾਰ 'ਤੇ ਲੋਕਾਂ ਨੇ ਦੱਸਿਆ ਕਿ ਅਜਿਹੀ ਕੋਈ ਤਾਕਤ ਨਹੀਂ ਹੈ ਜੋ ਉਹਨਾਂ ਨੂੰ ਆਪਣੀ ਨੌਕਰੀ ਲਈ ਆਕਰਸ਼ਿਤ ਕਰੇ, ਰੋਜ਼ਾਨਾ ਉਤਸਾਹਿਤ ਕਰੇ।

Wednesday Sep 18, 2024
Wednesday Sep 18, 2024
ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ







