Radio Haanji Podcast

Radio Haanji 1674 AM — Australia's premier Punjabi radio station and podcast network. Serving the Punjabi community across Australia and worldwide with news, entertainment, culture, and community content entirely in Punjabi.

Episodes

Dec 19, 2024

1hr 59 min

In this episode of Haanji Melbourne, hosts Ranjodh Singh and Preetinder Grewal discuss the pressing issue of racism faced by Punjabi truck drivers in Australia. Through real-life stories, expert insights, and listener call-ins, the discussion sheds light on the challenges these drivers encounter on the road and in the workplace. The show aims to raise awareness, empower affected individuals, and explore actionable solutions to combat discrimination. Join the conversation and share your thoughts on creating a more inclusive and respectful community for all.

Dec 17, 2024

17 min

ਅੱਜ ਦੀ ਕਹਾਣੀ ਦਾ ਮੁੱਖ ਪਾਤਰ ਬੜਾ ਆਮ ਹੀ ਸਾਡੇ ਸਮਾਜ ਵਿੱਚ ਵੇਖਿਆ ਜਾ ਸਕਦਾ ਹੈ, ਜੋ ਏਨੀ ਤਾਕਤ ਰੱਖਦਾ ਸੀ ਕਿ ਉਹ ਆਪਣੀ ਜ਼ਿੰਦਗੀ ਵਿੱਚ ਕੁੱਝ ਵੀ ਹਾਸਿਲ ਕਰ ਲੈਂਦਾ, ਕਿਸੇ ਵੀ ਮੁਕਾਮ ਤੱਕ ਅੱਪੜ ਜਾਂਦਾ ਪਰ ਅਕਸਰ ਸਹੀ ਰਾਹ ਚੁਨਣ ਦੀ ਥਾਂ ਜਵਾਨੀ ਦੇ ਲੋਰ ਵਿੱਚ ਗ਼ਲਤ ਸੰਗਤ ਅਤੇ ਗ਼ਲਤ ਆਦਤਾਂ ਦੇ ਰਾਹ ਪੈ ਜਾਂਦਾ ਹੈ ਅਤੇ ਆਪਣੀ ਸੂਰਜ ਵਾਂਙ ਲਿਸ਼ਕਦੀ ਜ਼ਿੰਦਗੀ ਨੂੰ ਗ੍ਰਹਿਣ ਲਾ ਬੈਠਦਾ ਹੈ ਤੇ ਸਾਰੀ ਜ਼ਿੰਦਗੀ ਹਨ੍ਹੇਰੇ ਵਿੱਚ ਗੁਜਾਰਨ ਲਈ ਮਜਬੂਰ ਹੋ ਜਾਂਦਾ ਹੈ, ਪਰ ਅਜਿਹੇ ਭਟਕੇ ਲੋਕਾਂ ਨੂੰ ਰਾਹੇ ਪਾਉਣ ਵਾਲੇ ਵੀ ਉਹਨਾਂ ਦੇ ਆਲੇ ਦੁਵਾਲੇ ਹੀ ਹੁੰਦੇ ਹਨ, ਕੁੱਝ ਲੋਕ ਉਹਨਾਂ ਦੀ ਗੱਲ ਮੰਨ ਕੇ ਇਸ ਦਲਦਲ ਚੋਂ ਬਾਹਰ ਆ ਜਾਂਦੇ ਹਨ ਅਤੇ ਕੁੱਝ ਲੋਕ ਅੰਦਰ ਦੀ ਅੰਦਰ ਧੱਸਦੇ ਜਾਂਦੇ ਹਨ, ਆਸ ਕਰਦੇ ਹਨ ਅੱਜ ਦੀ ਕਹਾਣੀ ਦਾ ਸੁਨੇਹਾ ਕਿਸੇ ਲਈ ਸਹਾਰੇ ਦਾ ਕੰਮ ਕਰ ਸਕਦਾ ਹੈ

Dec 17, 2024

18 min

ਆਸਟ੍ਰੇਲੀਆ ਦੇ ਕੇਂਦਰੀ ਬੈਂਕ Reserve Bank of Australia ਦੇ 64 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਭਾਰਤੀ ਮੂਲ ਦੇ ਵਿਅਕਤੀ ਸਿਰ ਸਿਖਰਲੇ ਅਹੁਦੇ ਦਾ ਮਾਣ ਬੱਝਿਆ ਹੋਵੇ।
Swati Dave ਨੂੰ ਸੋਮਵਾਰ ਦੇ ਦਿਨ ਫੈਡਰਲ Treasurer Jim Chalmers ਨੇ Jennifer Westacott ਅਤੇ David Thodey ਦੇ ਨਾਲ ਬੈਂਕ ਵਿਚ ਇਸ ਨਵੇਂ ਬਣਾਏ ਗਏ Governance Board ਦਾ ਮੈਂਬਰ ਨਿਯੁਕਤ ਕੀਤਾ ਹੈ। 
ਤਿੰਨੇ ਨਵੇਂ ਅਹੁਦੇਦਾਰ ਮਾਰਚ 2025 ਤੋਂ ਇਹ ਸੇਵਾ ਨਿਭਾਉਣਗੇ। ਹਾਲਾਂਕਿ Governance Board ਦਾ ਕੰਮ RBA ਦੇ administrative ਅਤੇ operational function ਦੇਖਣਾ ਹੋਵੇਗਾ ਅਤੇ ਵਿਆਜ ਦਰਾਂ ਤੈਅ ਕਰਨ ਵਾਲੇ Monetary Policy Board ਤੋਂ ਇਹਨਾਂ ਨੂੰ ਵੱਖਰਾ ਰੱਖਿਆ ਗਿਆ ਹੈ।
University of Newcastle ਤੋਂ ਕਾਮਰਸ ਵਿੱਚ ਉਚੇਰੀ ਸਿੱਖਿਆ ਹਾਸਲ ਕਰਨ ਵਾਲੀ ਸਵਾਤੀ ਦੇਵ NAB, Westpac ਵਰਗੀਆਂ ਕਈ ਵਿੱਤੀ ਸੰਸਥਾਵਾਂ ਨਾਲ ਸਿਖਰਲੇ ਅਹੁਦਿਆਂ 'ਤੇ ਕੰਮ ਕਰ ਚੁੱਕੀ ਹੈ।

Dec 17, 2024

25 min

ਲੋਕ ਸਭਾ ਅਤੇ ਅਸੈਂਬਲੀ ਚੋਣਾਂ ਇਕੋ ਵੇਲੇ ਕਰਵਾਉਣ ਸਬੰਧੀ ਦੋ ਬਿੱਲ ਸੰਵਿਧਾਨਕ (129ਵੀਂ ਸੋਧ) ਬਿੱਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਕਾਨੂੰਨ (ਸੋਧ) ਬਿੱਲ ਅੱਜ ਤਿੱਖੀ ਬਹਿਸ ਮਗਰੋਂ ਲੋਕ ਸਭਾ ਵਿਚ ਪੇਸ਼ ਕੀਤੇ ਗਏ। ਕਰੀਬ ਡੇਢ ਘੰਟੇ ਦੀ ਬਹਿਸ ਦੌਰਾਨ ਵਿਰੋਧੀ ਧਿਰਾਂ ਨੇ ‘ਇਕ ਦੇਸ਼ ਇਕ ਚੋਣ’ ਬਿੱਲਾਂ ਨੂੰ ‘ਤਾਨਾਸ਼ਾਹੀ’ ਕਦਮ ਕਰਾਰ ਦਿੱਤਾ ਜਦਕਿ ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਕਿਹਾ ਕਿ ਬਿੱਲ ਸੂਬਿਆਂ ਨੂੰ ਮਿਲੀਆਂ ਤਾਕਤਾਂ ’ਚ ਕੋਈ ਦਖ਼ਲ ਨਹੀਂ ਦੇਣਗੇ। ਬਿੱਲ ਵਿਆਪਕ ਵਿਚਾਰ ਚਰਚਾ ਲਈ ਸਾਂਝੀ ਸੰਸਦੀ ਕਮੇਟੀ (ਜੇਪੀਸੀ) ਕੋਲ ਭੇਜਣ ਵਾਸਤੇ ਸਰਕਾਰ ਵੱਲੋਂ ਬੁੱਧਵਾਰ ਨੂੰ ਲੋਕ ਸਭਾ ’ਚ ਮਤਾ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ।

Dec 17, 2024

16 min

ਕੈਨੇਡਾ ਦੀ ਉਪ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ, ਜੋ ਪ੍ਰਧਾਨ ਮੰਤਰੀ ਦੀ ਖਾਸ-ਮ-ਖਾਸ ਸੀ, ਵੱਲੋਂ ਬੀਤੇ ਦਿਨ ਅਚਾਨਕ ਦਿੱਤਾ ਅਸਤੀਫਾ ਜਨਤਕ ਹੁੰਦੇ ਹੀ ਸਿਆਸੀ ਹਲਕਿਆਂ ਵਿੱਚ ਟਰੂਡੋ ਸਰਕਾਰ ਦੇ ਭਵਿੱਖ ਬਾਰੇ ਕਿਆਸਅਰਾਈਆਂ ਸ਼ੁਰੂ ਹੋ ਗਈਆਂ। ਆਮ ਚੋਣਾਂ ਤੋਂ 10 ਮਹੀਨੇ ਪਹਿਲਾਂ ਬਣਿਆ ਇਹ ਸਿਆਸੀ ਸੰਕਟ ਨੇ ਦੇਸ਼ ਨੂੰ ਮੱਧਕਾਲੀ ਚੋਣਾਂ ਵੱਲ ਲਿਜਾ ਸਕਦਾ ਹੈ। ਵਿੱਤ ਮੰਤਰੀ ਨੇ ਬੀਤੇ ਦਿਨ ਹਾਊਸ ਆਫ ਕਾਮਨਜ਼ ਵਿੱਚ ਵਿੱਤੀ ਹਾਲਾਤ ਸਬੰਧੀ ਵਿਸਥਾਰਤ ਜਾਣਕਾਰੀ ਦੇਣ ਤੋਂ ਕੁਝ ਘੰਟੇ ਪਹਿਲਾਂ ਅਹੁਦੇ ਤੋਂ ਪਾਸੇ ਹੋਣ ਦਾ ਐਲਾਨ ਕਰਕੇ ਜਸਟਿਨ ਟਰੂਡੋ ਦੀ ਲੀਡਰਸ਼ਿਪ ਨੂੰ ਸ਼ੱਕ ਦੇ ਘੇਰੇ ’ਚ ਖੜ੍ਹਾ ਕਰ ਦਿੱਤਾ ਸੀ।

Dec 17, 2024

39 min

ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ

Dec 16, 2024

5 min

Australian women’s team is gearing up to compete at the inaugural 2025 Kho Kho World Cup in Delhi, India. We spoke with Randeep Reetu, an Indian-origin player, and Lee Moskwa, Vice President of Kho Kho Australia, who shared their pride and enthusiasm for representing the nation on the global stage.

Dec 16, 2024

23 min

ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਦੇ ਮਾਮਲੇ ਵਿੱਚ ਮੁੱਖ ਸਾਜ਼ਿਸ਼ਕਰਤਾ ਵਜੋਂ ਪਛਾਣੇ ਗਏ ਡੀਐੱਸਪੀ ਗੁਰਸ਼ੇਰ ਸਿੰਘ ਸੰਧੂ ਨੂੰ ਸਰਕਾਰੀ ਨੌਕਰੀ ਤੋਂ ਬਰਖਾਸਤ ਕੀਤਾ ਜਾ ਰਿਹਾ ਹੈ। ਪੰਜਾਬ ਦੇ ਗ੍ਰਹਿ ਵਿਭਾਗ ਨੇ ਇੱਕ ਵਿਸ਼ੇਸ਼ ਜਾਂਚ ਟੀਮ ਦੀ ਜਾਂਚ ਦੇ ਆਧਾਰ 'ਤੇ ਹਾਈ ਕੋਰਟ ਨੂੰ ਦੱਸਿਆ ਕਿ ਡੀਐੱਸਪੀ ਸੰਧੂ ਨੂੰ ਬਰਖਾਸਤ ਕਰਨ ਦੀ ਸਿਫ਼ਾਰਸ਼ ਕੀਤੀ ਗਈ ਹੈ। ਇਹ ਮਾਮਲਾ ਮਾਰਚ 2023 ਵਿੱਚ ਲਾਰੈਂਸ ਬਿਸ਼ਨੋਈ ਦੀ ਟੀਵੀ ਇੰਟਰਵਿਊ ਨਾਲ ਸਬੰਧਿਤ ਹੈ, ਜੋ ਕਿ ਪੁਲੀਸ ਦੀ ਹਿਰਾਸਤ ਵਿੱਚ ਕੀਤੀ ਗਈ ਸੀ।

Dec 16, 2024

18 min

ਜ਼ਹਿਰੀਲੀ ਸ਼ਰਾਬ ਪੀਣ ਮਗਰੋਂ ਏਸ਼ੀਆਈ ਦੇਸ਼ Laos ਵਿੱਚ ਹੋਈਆਂ ਦੋ ਆਸਟ੍ਰੇਲੀਅਨ ਲੜਕੀਆਂ ਦੀ ਮੌਤ ਦਾ ਮਾਮਲਾ ਹਾਲੇ ਠੰਡਾ ਨਹੀਂ ਪਿਆ, ਕਿ ਹੁਣ Fiji ਤੋਂ ਖਬਰਾਂ ਆਉਣ ਲੱਗ ਪਈਆਂ। 
ਫਿਜੀ ਵਿੱਚ ਇੱਕ resort ਦੇ ਅੰਦਰ ਰਲਵੀਂ ਸ਼ਰਾਬ ਪੀਣ ਕਾਰਣ ਦੋ ਆਸਟ੍ਰੇਲੀਅਨ ਮਹਿਲਾਵਾਂ ਨੂੰ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਹੁਣ ਆਸਟ੍ਰੇਲੀਆ ਵਾਪਸ ਲਿਆਂਦਾ ਗਿਆ ਹੈ। ਜਦਕਿ ਦੋ ਹੋਰ ਮਹਿਲਾਵਾਂ ਹਾਲੇ ਵੀ ਓਥੇ ਹੀ ਭਰਤੀ ਹਨ।
19 ਸਾਲ ਦੀ Georgia Simpson ਅਤੇ ਉਸਦੀ ਮਾਂ Tanya (49) ਬੀਤੀ ਰਾਤ ਆਸਟ੍ਰੇਲੀਆ ਪਹੁੰਚ ਗਈ।
ਦੱਸਿਆ ਗਿਆ ਕਿ Warwick Fiji resort ਵਿੱਚ ਇੱਕ cocktail ਪੀਣ ਤੋਂ ਬਾਅਦ 7 ਲੋਕਾਂ ਨੂੰ ਉਲਟੀਆਂ ਆਉਣ ਲੱਗ ਪਈਆਂ, ਘਬਰਾਹਟ ਹੋਈ ਅਤੇ ਕੁਝ ਹੋਰ ਲੱਛਣ ਵਿਖਾਈ ਪਏ। 

Dec 16, 2024

10 min

ਕੈਨੇਡਾ ਦੀ ਉਪ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ, ਕਰਿਸਟੀਆ ਫਰੀਲੈਂਡ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਹੈ। ਇਹ ਫੈਸਲਾ ਉਸ ਸਮੇਂ ਆਇਆ ਜਦੋਂ ਮੁਲਕ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਫਰੀਲੈਂਡ ਵਿਚਾਲੇ ਕਈ ਦਿਨਾਂ ਤੋਂ ਕਸ਼ੀਦਗੀ ਜਾਰੀ ਸੀ। ਅਸਤੀਫ਼ੇ ਦੇ ਬਾਅਦ, ਫਰੀਲੈਂਡ ਨੇ ਕਿਹਾ ਕਿ ਉਹ ਅਗਲੀ ਚੋਣ ਵਿੱਚ ਆਪਣੇ ਪੁਰਾਣੇ ਹਲਕੇ ਤੋਂ ਹੀ ਚੁਣਾਅ ਲੜੇਗੀ। ਇਸ ਤੋਂ ਪਹਿਲਾਂ, ਕੈਨੇਡਾ ਦੇ ਆਵਾਸ ਮੰਤਰੀ ਸਿਆਨ ਫਰੇਜਰ ਨੇ ਵੀ ਅਸਤੀਫ਼ਾ ਦਿੱਤਾ ਸੀ। ਇਹ ਦੋਹਾਂ ਅਸਤੀਫ਼ੇ ਟਰੂਡੋ ਦੀ ਸਰਕਾਰ ਲਈ ਖ਼ਤਰੇ ਦਾ ਸੰਕੇਤ ਮੰਨੇ ਜਾ ਰਹੇ ਹਨ।

Copyright 2026 All rights reserved.

Podcast Powered By Podbean

Version: 20241125