Radio Haanji Podcast

Radio Haanji 1674 AM — Australia's premier Punjabi radio station and podcast network. Serving the Punjabi community across Australia and worldwide with news, entertainment, culture, and community content entirely in Punjabi.

Episodes

Dec 4, 2024

13 min

ਜਿਵੇਂ-ਜਿਵੇਂ ਸਮਾਂ ਬਦਲਦਾ ਹੈ ਦੁਨੀਆ ਦੀ ਸ਼ੈਅ ਦਾ ਸਰੂਪ ਬਦਲਦਾ ਹੈ, ਉਹ ਭਾਵੇਂ ਤਕਨੀਕ ਹੋਵੇ, ਬੋਲਚਾਲ ਹੋਵੇ, ਵਰਤੀਆਂ ਜਾਣ ਵਾਲਿਆਂ ਚੀਜਾਂ ਹੋਣ, ਲੋਕ ਹੋਣ, ਰਿਸ਼ਤੇ ਹੋਣ ਜਾਂ ਫਿਰ ਕਦਰਾਂ ਕੀਮਤਾਂ, ਸਮਾਂ ਹਰ ਕਿਸੇ ਤੇ ਪ੍ਰਭਾਵ ਪਾਉਂਦਾ ਹੈ ਅਤੇ ਪ੍ਰਭਾਵ ਅਤੇ ਬਦਲਾਅ ਕਈ ਵਾਰੀ ਚੰਗਾ ਹੁੰਦਾ ਹੈ ਅਤੇ ਕਈ ਵਾਰੀ ਮਾੜਾ, ਅੱਜ ਕਹਾਣੀ ਸਮੇਂ ਨਾਲ ਬਦਲੀਆਂ ਦੋ ਪੀੜੀਆਂ ਦੀਆਂ ਕਦਰਾਂ ਕੀਮਤਾਂ ਦੀ ਗੱਲ ਕਰਦੀ ਹੈ, ਪੁਰਾਣੀ ਪੀੜ੍ਹੀ ਜੋ ਕਿ ਆਪਣੇ ਨਾਲ-ਨਾਲ ਆਪਣੇ ਨਾਲ ਜੁੜ੍ਹੇ ਲੋਕ, ਆਲਾ ਦੁਆਲਾ, ਰਿਸ਼ਤੇ ਭਾਈਚਾਰੇ ਦੀ ਆਪਣੇ ਨਿੱਜ ਨਾਲੋਂ ਜ਼ਿਆਦਾ ਕਦਰ ਅਤੇ ਪ੍ਰਵਾਹ ਕਰਦੇ ਸਨ, ਉਹਨਾਂ ਦੀ ਹਮੇਸ਼ਾਂ ਇਹ ਕੋਸ਼ਿਸ਼ ਹੁੰਦੀ ਸੀ ਕਿ ਸਾਰਿਆਂ ਨੂੰ ਨਾਲ ਲੈ ਕਿ ਤੁਰਿਆ ਜਾਵੇ, ਹਰ ਕਿਸੇ ਦੇ ਦੁੱਖ-ਸੁੱਖ ਵਿੱਚ ਭਾਗੀਦਾਰ ਬਣਿਆ ਜਾਵੇ, ਪਰ ਸਮੇਂ ਦੀ ਮਾਰ ਨੇ ਸਾਡੀ ਪੀੜ੍ਹੀ ਕੋਲੋਂ ਇਹ ਭਾਵਨਾਵਾਂ ਨੂੰ ਖੋਹ ਲਿਆ ਹੈ, ਬਿਗਾਨੇ ਤਾਂ ਦੂਰ ਦੀ ਗੱਲ ਸਾਨੂੰ ਸਾਡੇ ਆਪਣਿਆਂ ਦੀ ਓਨੀ ਖਿੱਚ ਨਹੀਂ ਰਹੀ ਜਿੰਨ੍ਹੀ ਕਿਸੇ ਸਮੇਂ ਹੁੰਦੀ ਸੀ, ਹਰਪ੍ਰੀਤ ਸਿੰਘ ਜਵੰਦਾ ਦੀ ਇਹ ਕਹਾਣੀ, ਅਜਿਹੇ ਹੀ ਕੁੱਝ ਬਦਲਾਵਾਂ ਦੀ ਦੇਣ ਦੀ ਗੱਲ ਕਰਦੀ ਹੈ ਜੋ ਸਾਡੀਆਂ ਭਾਵਨਾਵਾਂ ਨੂੰ ਖਾ ਰਹੀ ਹੈ, ਆਸ ਕਰਦੇ ਹਾਂ ਤੁਸੀਂ ਇਸ ਕਹਾਣੀ ਨੂੰ ਜਰੂਰ ਪਸੰਦ ਕਰੋਗੇ...

Dec 4, 2024

25 min

ਆਮ ਆਦਮੀ ਪਾਰਟੀ ਦੀ ਸਰਕਾਰ ਜੋ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਰਿਵਾਇਤੀ ਪਾਰਟੀਆਂ ਨੂੰ VIP ਕਲਚਰ ਅਤੇ ਇਸ਼ਤਿਹਾਰ ਬਾਜ਼ੀ ਉੱਤੇ ਹੋਣ ਵਾਲੇ ਲੋਕਾਂ ਦੇ ਕਰੋੜਾਂ ਰੁਪਈਆ ਨੂੰ ਮੁੱਦਾ ਬਣਾ ਕੇ ਲੋਕਾਂ ਦੇ ਦਿਲਾਂ ਵਿੱਚ ਜਗ੍ਹਾ ਬਣਾਉਣ ਵਿੱਚ ਕਾਮਯਾਬ ਹੋਈ ਸੀ ਅਤੇ ਆਪਣੇ ਇਸ ਦਾਅਵੇ ਕਿ ਜੇਕਰ ਉਹ ਸੱਤਾ ਵਿੱਚ ਆਉਂਦੀ ਹੈ ਤਾਂ ਉਹ ਲੋਕਾਂ ਉੱਤੇ ਪੈਂਦੇ ਇੰਞ ਦੇ ਕਿਸੇ ਵੀ ਬੇਲੋੜ੍ਹੇ ਬੋਝ ਨੂੰ ਪੂਰੀ ਤਰ੍ਹਾਂ ਖਤਮ ਕਰ ਦੇਵੇਗੀ ਅਤੇ ਲੋਕਾਂ ਦਾ ਪੈਸੇ ਲੋਕਾਂ ਦੀ ਭਲਾਈ ਲਈ ਹੀ ਵਰਤਿਆ ਜਾਵੇਗਾ ਵਿੱਚ ਪੂਰੀ ਤਰ੍ਹਾਂ ਫੇਲ ਹੁੰਦੀ ਜਾਪਦੀ ਹੈ, ਕੁਰਸੀ ਉੱਤੇ ਕਾਬਜ਼ ਹੋਣ ਤੋਂ ਬਾਅਦ ਉਹਨਾਂ ਦੀਆਂ ਕਹੀਆਂ ਹੋਈਆਂ ਗੱਲਾਂ, ਦਾਅਵੇ ਅਤੇ ਵਾਅਦੇ ਇੰਞ ਜਾਪਦਾ ਹੈ ਜਿਵੇਂ ਕਿ ਬਸ ਚੁਣਾਵੀ ਪ੍ਰਚਾਰ ਅਤੇ ਸੱਤਾ ਹਾਸਿਲ ਕਰਨ ਤੱਕ ਹੀ ਸੀਮਤ ਸਨ, ਜਿਸਦਾ ਸਬੂਤ ਪੰਜਾਬੀ ਵਿੱਚ ਹਰ ਕਿਸੇ ਗਲੀ, ਮੋੜ, ਚੁਰਾਹੇ, ਰਸਤੇ ਉੱਤੇ ਲੱਗੇ ਭਗਵੰਤ ਮਾਨ ਸਰਕਾਰ ਦੀ ਮਸਹੂਰੀ ਦੇ ਬੋਰਡ ਦੇਂਦੇ ਹਨ, ਕੋਈ ਵੀ ਖਾਸ ਚੌਂਕ ਜਾਂ ਸੜਕ ਮੁੱਖਮੰਤਰੀ ਸਾਹਿਬ ਦੀਆਂ ਮਸਹੂਰੀਆਂ ਦੇ ਮੁੱਖ ਕੇਂਦਰ ਹਨ, ਪਰ ਲੋਕ ਉਹਨਾਂ ਦੇ ਇਹਨਾਂ ਕੰਮਾਂ ਤੋਂ ਨਾਖੁਸ਼ ਹਨ ਅਤੇ ਆਪਣੇ-ਆਪ ਨੂੰ ਠੱਗੇ ਮਹਿਸੂਸ ਕਰ ਰਹੇ ਹਨ, ਕਿਉਂਕ ਰਿਵਾਇਤੀ ਪਾਰਟੀਆਂ ਦੁਵਾਰਾ ਜੋ ਮੁਸ਼ਕਿਲ ਪ੍ਰੇਸ਼ਾਨੀਆਂ ਦਾ ਸਾਹਮਣਾ ਲੋਕ ਕਈ ਸਾਲਾਂ ਤੋਂ ਕਰ ਰਹੇ ਸਨ, ਆਮ ਆਦਮੀ ਪਾਰਟੀ ਵੱਲੋਂ ਅਜਿਹਾ ਕੁਝ ਨਾ ਕਰਨ ਅਤੇ ਲੋਕਾਂ ਨੂੰ ਬਿਹਤਰ ਸੁੱਖ-ਸੁਵਿਧਾਵਾਂ ਦੇਣ ਦੇ ਵਾਅਦੇ ਪੂਰੀ ਪਰ ਖੋਖਲੇ ਸਾਬਿਤ ਹੁੰਦੇ ਜਾ ਰਹੇ ਹਨ, ਅਜਿਹੇ ਵਿੱਚ ਪੰਜਾਬ ਅਤੇ ਪੰਜਾਬ ਦੇ ਲੋਕਾਂ ਦਾ ਭਵਿੱਖ ਕੀ ਹੋਵੇਗਾ ਇਹ ਬਹੁਤ ਵੱਡਾ ਸਵਾਲ ਹੈ...

Dec 3, 2024

13 min

ਇੱਕ ਹੋਰ ਸੜਕੀ ਹਾਦਸੇ ਵਿੱਚ ਭਾਰਤੀ ਮੂਲ ਦੇ ਨੌਜਵਾਨ ਟਰੱਕ ਡਰਾਈਵਰ ਦੀ ਮੌਤ 
ਲੰਘੇ ਸੋਮਵਾਰ 2 ਦਸੰਬਰ ਨੂੰ NSW ਦੇ Bulli Pass ਕੋਲ ਇੱਕ ਹਾਦਸਾ ਵਾਪਰਿਆ। ਬੜੇ ਹੀ ਤਿੱਖੇ ਮੌੜ ਤੋਂ ਘੁੰਮਦਾ ਇੱਕ ਟਰੱਕ ਖਾਈ ਵਿੱਚ ਜਾ ਡਿੱਗਾ। 
ਟਰੱਕ ਚਾਲਕ 23 ਸਾਲਾਂ ਭਾਰਤੀ ਮੂਲ ਦਾ ਨੌਜਵਾਨ ਗੁਰਜਿੰਦਰ ਸਿੰਘ ਸੀ। ਗੁਰਜਿੰਦਰ ਹਾਲੇ ਡੇਢ ਸਾਲ ਪਹਿਲਾਂ ਹੀ ਅੰਬਾਲਾ ਲਾਗੇ ਪੈਂਦੇ ਲਾਡਵਾ (ਹਰਿਆਣਾ) ਤੋਂ ਆਸਟ੍ਰੇਲੀਆ ਆਇਆ ਸੀ। 
ਆਰਥਿਕ ਪੱਖੋਂ ਗੁਰਜਿੰਦਰ ਦਾ ਪਰਿਵਾਰ ਬਹੁਤਾ ਖੁਸ਼ਹਾਲ ਨਹੀਂ ਹੈ।
ਗੁਰਜਿੰਦਰ ਨੂੰ ਕੁਝ ਦਿਨ ਆਪਣੇ ਰੇਸਤਰਾਂ ਵਿੱਚ ਕੰਮ ਦੇਣ ਵਾਲੇ ਹਰਸ਼ ਸ਼ਰਮਾ ਨੇ ਦੱਸਿਆ ਕਿ ਗੁਰਜਿੰਦਰ ਇਸ ਗੱਲ ਤੋਂ ਵਾਕਫ ਸੀ, ਕਿ ਉਸਦੇ ਘਰ ਦੀ ਮਾਲੀ ਹਾਲਤ ਵਧੀਆ ਨਹੀਂ ਹੈ, ਇਸ ਲਈ ਉਹ ਮਿਹਨਤ ਨਾਲ ਕੰਮ ਕਰਦਾ ਸੀ। 

Dec 3, 2024

14 min

ਰਵਾਂਡਾ ਵਿੱਚ ਮਾਰਬਰਗ ਵਾਇਰਸ ਦੇ ਪ੍ਰਕੋਪ ਕਾਰਨ 15 ਲੋਕਾਂ ਦੀ ਮੌਤ ਹੋ ਗਈ ਹੈ। ਇਸ ਵਾਇਰਸ ਨੂੰ 'ਬਲੀਡਿੰਗ ਆਈ' ਰੋਗ ਦੇ ਨਾਲ ਜੋੜਿਆ ਜਾ ਰਿਹਾ ਹੈ, ਜੋ ਖਤਰਨਾਕ ਲੱਛਣ ਵਾਂਗੂ ਖੂਨ ਦਾ ਵਹਿਣਾ ਅਤੇ ਅੰਦਰੂਨੀ ਸਵੈਲਿੰਗ ਪੈਦਾ ਕਰਦਾ ਹੈ। ਇਹ ਇੱਕ ਤੇਜ਼ੀ ਨਾਲ ਫੈਲਣ ਵਾਲਾ ਵਾਇਰਸ ਹੈ ਜੋ ਸੰਪਰਕ ਦੇ ਨਾਲ ਫੈਲਦਾ ਹੈ। ਲੋਕਾਂ ਨੂੰ ਸਾਵਧਾਨੀ ਵਜੋਂ ਸਫਾਈ ਦਾ ਧਿਆਨ ਰੱਖਣ ਅਤੇ ਸੰਪਰਕ ਤੋਂ ਬਚਣ ਦੀ ਸਲਾਹ ਦਿੱਤੀ ਜਾ ਰਹੀ ਹੈ।

Dec 3, 2024

20 min

ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ

Dec 3, 2024

14 min

ਚੁੱਪ, ਇੱਕ ਅਜਿਹਾ ਸ਼ਬਦ ਜਿਸਦੀ ਵਰਤੋਂ ਕਿਸ ਵੇਲੇ ਕਿੱਥੇ, ਕਿਸ ਭਾਵ ਨਾਲ ਕੀਤੀ ਗਈ ਹੈ ਉਸ ਹਿਸਾਬ ਨਾਲ ਇਸਦੇ ਮਾਇਨੇ ਅਤੇ ਭਾਵ ਬਦਲਦੇ ਹਨ, ਉਂਞ ਤਾਂ ਚੁੱਪ ਨੂੰ ਹਰ ਵੇਲੇ ਹਰ ਪਾਸੇ ਸਰਾਹਿਆ ਜਾਂਦਾ ਹੈ ਪਰ ਕਈ ਚੁੱਪਾਂ ਇੰਞ ਦੀਆਂ ਹੁੰਦੀਆਂ ਹਨ ਜਿੰਨ੍ਹਾਂ ਦਾ ਸ਼ੋਰ ਬਹੁਤ ਜ਼ਿਆਦਾ ਹੁੰਦਾ ਹੈ, ਅਜਿਹੀ ਚੁੱਪ ਜ਼ਿਆਦਾਤਰ ਉਸ ਇਨਸਾਨ ਨੂੰ ਹੀ ਸੁਣਦੀ ਹੈ, ਜਿਸ ਇਨਸਾਨ ਨੇ ਚੁੱਪ ਦੇ ਹੁਕਮ ਜਾਰੀ ਕੀਤੇ ਹੁੰਦੇ ਹਨ, ਅੱਜ ਦੀ ਕਹਾਣੀ ਅਣਗਿਣਤ ਐਸੀਆਂ ਚੁੱਪਾਂ ਦੀ ਕਹਾਣੀ ਹੈ ਜਿੰਨ੍ਹਾਂ ਦੇ ਸ਼ਬਦ ਖੋਹ ਲੈ ਗਏ, ਆਵਾਜ਼ ਕੈਦ ਕਰ ਦਿੱਤੀ ਗਈ ਅਤੇ ਫਿਰ ਜਦੋਂ ਉਹਨਾਂ ਦੀ ਚੁੱਪ ਦਾ ਸ਼ੋਰ ਚਾਰਚੁਫੇਰੇ ਗੂੰਜਣ ਲੱਗਾ ਤਾਂ ਉਸਨੂੰ ਬੋਲਣ ਲਈ ਮਜਬੂਰ ਕੀਤਾ ਗਿਆ...

Dec 2, 2024

24 min

ਤਨਖਾਹੀਆਂ ਦੇ ਜਾਰੀ ਕੀਤੇ ਗਏ ਫ਼ੈਸਲਿਆਂ ਦੇ ਤਹਿਤ, ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਹੋਰ ਆਗੂਆਂ ਨੂੰ ਧਾਰਮਿਕ ਤਨਖਾਹ ਲਾਈ ਗਈ ਹੈ। ਡੇਰਾ ਸਿਰਸਾ ਮੁਖੀ ਨੂੰ ਮੁਆਫੀ ਦੇਣ ਅਤੇ ਸਿੱਖ ਕੌਮ ਦੇ ਵਿਰੋਧ ਫ਼ੈਸਲੇ ਲੈਣ ਦੇ ਕਾਰਨ ਤਤਕਾਲੀ ਅਕਾਲੀ ਸਰਕਾਰ ਦੇ ਮੰਤਰੀਆਂ ਨੂੰ ਸਜ਼ਾ ਸੁਣਾਈ ਗਈ ਹੈ। ਜਥੇਦਾਰਾਂ ਖ਼ਿਲਾਫ਼ ਅਪਮਾਨਜਨਕ ਬਿਆਨਬਾਜ਼ੀ ਕਰਨ ਦੇ ਦੋਸ਼ ਹੇਠ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ, ਹਰਵਿੰਦਰ ਸਿੰਘ ਸਰਨਾ ਨੂੰ ਵੀ ਤਨਖਾਹੀ ਕਥਿਤ ਕੀਤੀ ਗਈ ਹੈ। ਇਸ ਤੋਂ ਇਲਾਵਾ, ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਅਤੇ ਇਕ ਫੈਡਰੇਸ਼ਨ ਆਗੂ ਨੂੰ ਜਥੇਦਾਰਾਂ ਖ਼ਿਲਾਫ਼ ਬਿਆਨਬਾਜ਼ੀ ਰੋਕਣ ਦੀ ਤਾੜਨਾ ਕੀਤੀ ਗਈ ਹੈ। ਇਹ ਸਾਰੇ ਫ਼ੈਸਲੇ ਅੱਜ ਅਕਾਲ ਤਖ਼ਤ ਦੀ ਫਸੀਲ 'ਤੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸੁਣਾਏ। 

Dec 2, 2024

17 min

ਆਪਣੇ ਫੋਨ 'ਤੇ ਆਉਂਦੇ ਨਕਲੀ Commbank ਜਾਂ ATO ਦੇ ਮੈਸੇਜ ਤੋਂ ਪ੍ਰੇਸ਼ਾਨ ਹੋ? ਘਬਰਾਓ ਨਾ।
ਹੁਣ ਫੈਡਰਲ ਸਰਕਾਰ ਦੁਆਰਾ ਇੱਕ ਹੋਰ ਨਿਯਮ ਘੜ ਦਿੱਤਾ ਗਿਆ ਹੈ। ਜਿਸ ਤਹਿਤ ਸਰਕਾਰ ਵੱਖੋ ਵੱਖ businesses ਦਾ, ਅਦਾਰਿਆਂ ਦਾ, ਬ੍ਰਾਂਡਾਂ ਦਾ Sender ID ਰਜਿਸਟਰ ਪ੍ਰਵਾਨਿਤ ਕਰੇਗੀ, ਜਿਸ ਵਿੱਚ ਉਹਨਾਂ ਕੰਪਨੀਆਂ, ਅਦਾਰਿਆਂ ਦੇ ਕੁਝ ਇੱਕ ਗਿਣਤੀ ਦੇ ਨੰਬਰ ਹੀ ਮਾਨਤਾ ਪ੍ਰਾਪਤ ਹੋਣਗੇ।
ਟੈਲੀਕੌਮ ਕੰਪਨੀਆਂ ਚੈਕ ਕਰਨਗੀਆਂ ਕਿ ਲੋਕਾਂ ਨੂੰ ਭੇਜੇ ਜਾ ਰਹੇ ਮੈਸੇਜ Sender ID ਰਜਿਸਟਰ ਨਾਲ ਮੇਲ ਖਾਉਂਦੇ ਹਨ ਜਾਂ ਨਹੀਂ, ਜੇਕਰ ਨਹੀਂ ਤਾਂ ਭੇਜੇ ਗਏ ਮੈਸੇਜ ਵਾਲੇ ਨੰਬਰ ਨੂੰ block ਕਰ ਦਿੱਤਾ ਜਾਵੇਗਾ।
ਹਾਲਾਂਕਿ ਇਹ ਵਿਵਸਥਾ ਅਗਲੇ ਸਾਲ ਦੇ ਆਖਰੀ ਮਹੀਨਿਆਂ ਦੌਰਾਨ ਲਾਗੂ ਹੋਵੇਗੀ। 

Dec 2, 2024

9 min

Scammers ਦੁਆਰਾ ਭੇਜੇ ਜਾਂਦੇ SMS ਟੈਲੀਕੌਮ ਕੰਪਨੀਆਂ ਕਰਨਗੀਆਂ ਬੈਨ, ਆਪਣੇ ਫੋਨ 'ਤੇ ਆਉਂਦੇ ਨਕਲੀ Commbank ਜਾਂ ATO ਦੇ ਮੈਸੇਜ ਤੋਂ ਪ੍ਰੇਸ਼ਾਨ ਹੋ? ਘਬਰਾਓ ਨਾ।ਹੁਣ ਫੈਡਰਲ ਸਰਕਾਰ ਦੁਆਰਾ ਇੱਕ ਹੋਰ ਨਿਯਮ ਘੜ ਦਿੱਤਾ ਗਿਆ ਹੈ। ਜਿਸ ਤਹਿਤ ਸਰਕਾਰ ਵੱਖੋ ਵੱਖ businesses ਦਾ, ਅਦਾਰਿਆਂ ਦਾ, ਬ੍ਰਾਂਡਾਂ ਦਾ Sender ID ਰਜਿਸਟਰ ਪ੍ਰਵਾਨਿਤ ਕਰੇਗੀ, ਜਿਸ ਵਿੱਚ ਉਹਨਾਂ ਕੰਪਨੀਆਂ, ਅਦਾਰਿਆਂ ਦੇ ਕੁਝ ਇੱਕ ਗਿਣਤੀ ਦੇ ਨੰਬਰ ਹੀ ਮਾਨਤਾ ਪ੍ਰਾਪਤ ਹੋਣਗੇ।
ਟੈਲੀਕੌਮ ਕੰਪਨੀਆਂ ਚੈਕ ਕਰਨਗੀਆਂ ਕਿ ਲੋਕਾਂ ਨੂੰ ਭੇਜੇ ਜਾ ਰਹੇ ਮੈਸੇਜ Sender ID ਰਜਿਸਟਰ ਨਾਲ ਮੇਲ ਖਾਉਂਦੇ ਹਨ ਜਾਂ ਨਹੀਂ, ਜੇਕਰ ਨਹੀਂ ਤਾਂ ਭੇਜੇ ਗਏ ਮੈਸੇਜ ਵਾਲੇ ਨੰਬਰ ਨੂੰ block ਕਰ ਦਿੱਤਾ ਜਾਵੇਗਾ।
ਹਾਲਾਂਕਿ ਇਹ ਵਿਵਸਥਾ ਅਗਲੇ ਸਾਲ ਦੇ ਆਖਰੀ ਮਹੀਨਿਆਂ ਦੌਰਾਨ ਲਾਗੂ ਹੋਵੇਗੀ। 

Dec 2, 2024

43 min

ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ

Copyright 2026 All rights reserved.

Podcast Powered By Podbean

Version: 20241125