Radio Haanji Podcast

Radio Haanji 1674 AM — Australia's premier Punjabi radio station and podcast network. Serving the Punjabi community across Australia and worldwide with news, entertainment, culture, and community content entirely in Punjabi.

Episodes

Nov 28, 2024

38 min

ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ

Nov 27, 2024

1hr 38 min

ਕਿਸੇ ਵੀ ਜ਼ੁਬਾਨ ਜਾਂ ਭਾਸ਼ਾ ਦੀ ਵਿੱਚ ਮੌਜੂਦ ਧੁਨੀਆਂ, ਸ਼ਬਦ, ਅਖਾਣ, ਮੁਹਾਵਰੇ ਆਦਿ ਇਹ ਦਰਸਾਉਂਦੇ ਹਨ ਕਿ ਉਹ ਜ਼ੁਬਾਨ ਕਿਨ੍ਹੀ ਅਮੀਰ ਹੈ, ਪੰਜਾਬੀ ਜ਼ੁਬਾਨ ਹਰ ਪੱਖ ਤੋਂ ਬਹੁਤ ਪ੍ਰਭਾਵਸ਼ਾਲੀ ਹੈ, ਕਿਉਂਕ ਸਾਡੀ ਭਾਸ਼ਾ ਦੇ ਅੱਖਰ ਹਰ ਤਰ੍ਹਾਂ ਦੀ ਧੁਨੀ ਦਾ ਉਚਾਰਣ ਕਰਨ ਲਈ ਯੋਗ ਹਨ, ਇਸ ਤੋਂ ਇਲਾਵਾ ਪੰਜਾਬੀ ਕੋਲ ਅਣਗਿਣਤ ਸ਼ਬਦਾਂ ਦਾ ਖ਼ਜ਼ਾਨਾ ਹੈ, ਅਖਾਣ, ਕਹਾਵਤਾਂ ਹਨ ਜੋ ਜ਼ਿੰਦਗੀ ਦੇ ਹਰ ਪੱਖ ਵਿੱਚ ਪੂਰੀਆਂ ਫਿੱਟ ਬੈਠਦੀਆਂ ਹਨ, ਹਾਂਜੀ ਮੈਲਬਾਰਨ ਦੇ ਅੱਜ ਦੇ ਐਪੀਸੋਡ ਵਿੱਚ ਰਣਜੋਧ ਸਿੰਘ ਅਤੇ ਪ੍ਰੀਤਇੰਦਰ ਗਰੇਵਾਲ ਜੀ ਨੇ ਇਸ ਵਿਸ਼ੇ ਤੇ ਖਾਸ ਗੱਲਬਾਤ ਕੀਤੀ, ਉਹਨਾਂ ਨੇ ਸਾਡੀ ਜੁਬਾਨ ਦੀ ਅਮੀਰੀ ਨੂੰ ਦਰਸਾਉਣ ਲਈ ਬਹੁਤ ਸਾਰੀਆਂ ਉਦਹਾਰਣਾਂ ਸਾਂਝੀਆਂ ਕੀਤੀਆਂ ਅਤੇ ਅਜੋਕੇ ਪੀੜੀ ਆਪਣੀ ਭਾਸ਼ਾ ਤੋਂ ਦੂਰ ਹੋ ਕੇ ਸਦੀਆਂ ਤੋਂ ਚਲਦੇ ਆ ਰਹੇ ਕਹਾਵਤਾਂ-ਅਖਾਣਾਂ ਦੇ ਸਿਲਸਲੇ ਨੂੰ ਤੋੜ ਰਹੀ ਹੈ, ਇਸਤੇ ਚਿੰਤਾ ਪ੍ਰਗਟਾਈ, ਪੰਜਾਬੀ ਜ਼ੁਬਾਨ ਸਮਰਪਿਤ ਅੱਜ ਦਾ ਐਪੀਸੋਡ ਬਹੁਤ ਹੀ ਜਾਣਕਾਰੀ ਭਰਪੂਰ ਹੈ ਅਤੇ ਅਸੀਂ ਆਸ ਕਰਦੇ ਹਨ ਕਿ ਤੁਸੀਂ ਸਭ ਇਸਨੂੰ ਪਸੰਦ ਕਰੋਗੇ...

Nov 27, 2024

20 min

ਚੰਡੀਗੜ੍ਹ ਦੇ ਸੈਕਟਰ-26 ਵਿੱਚ ਰੈਪਰ ਬਾਦਸ਼ਾਹ ਦੇ ਕਲੱਬ ਸਣੇ ਦੋ ਹੋਰ ਨਾਈਟ ਕਲੱਬਾਂ ਦੇ ਬਾਹਰ ਧਮਾਕਾ ਹੋਇਆ ਹੈ। ਇਸ ਧਮਾਕੇ ਨਾਲ ਕਲੱਬਾਂ ਦੇ ਸ਼ੀਸ਼ੇ ਟੁੱਟ ਗਏ ਹਨ, ਪਰ ਕਿਸੇ ਕਿਸਮ ਦਾ ਜਾਨੀ ਨੁਕਸਾਨ ਨਹੀਂ ਹੋਇਆ। ਇਹ ਧਮਾਕਾ ਉਸ ਸਮੇਂ ਹੋਇਆ ਜਦੋਂ ਦੋ ਨੌਜਵਾਨ ਮੋਟਰਸਾਈਕਲ ’ਤੇ ਸਵਾਰ ਹੋਕੇ ਕਲੱਬਾਂ ਦੇ ਬਾਹਰ ਕੁਝ ਸੁੱਟਦੇ ਹੋਏ ਗਏ, ਜਿਸ ਤੋਂ ਬਾਅਦ ਧਮਾਕਾ ਹੋਇਆ। ਪੁਲੀਸ ਨੂੰ ਇਹ ਮੰਨਣਾ ਹੈ ਕਿ ਇਹ ਸੁਤਲੀ ਬੰਬ ਦਾ ਧਮਾਕਾ ਸੀ। ਪੁਲੀਸ ਅਤੇ ਖੁਫੀਆ ਏਜੰਸੀਆਂ ਨੇ ਇਸ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਸੀਸੀਟੀਵੀ ਫੁਟੇਜ ਨੂੰ ਜ਼ਬਤ ਕਰਕੇ ਮਾਮਲੇ ਦੀ ਪੜਤਾਲ ਜਾਰੀ ਹੈ

Nov 27, 2024

18 min

ਕੌਮਾਂਤਰੀ ਵਿਦਿਆਰਥੀਆਂ ਦੀ ਘਾਟ ਵਿੱਚ ਆਸਟ੍ਰੇਲੀਆ ਦੀਆਂ ਵੱਡੀਆਂ ਯੂਨੀਵਰਸਿਟੀਆਂ, ਕਾਲਜ ਵਿੱਤੀ ਸੰਕਟ ਵਿੱਚੋਂ ਗੁਜ਼ਰ ਰਹੀਆਂ ਹਨ। ਅਜਿਹੇ ਵਿੱਚ ਸਥਾਨਕ ਵਿਦਿਆਰਥੀਆਂ ਦੁਆਰਾ ਲਏ ਗਏ study loans ਲੰਮੇ ਸਮੇਂ ਤੋਂ ਹਾਲੇ ਤੱਕ ਬਕਾਇਆ ਪਏ ਹਨ,ਉਹ ਹੁਣ ਫੈਡਰਲ ਸਰਕਾਰ ਦੁਆਰਾ ਚੁਕਾਏ ਜਾਣ ਅਤੇ ਯੂਨੀਵਰਸਿਟੀਆਂ ਦੀ ਮਾਲੀ ਹਾਲਤ ਸੁਧਾਰਣ ਦੀ ਕੋਸ਼ਿਸ ਕੀਤੀ ਜਾਵੇਗੀ।
ਨਵੇਂ ਕਾਨੂੰਨ ਜੋ ਲੱਖਾਂ ਆਸਟ੍ਰੇਲੀਅਨਾਂ ਦੇ ਯੂਨੀਵਰਸਿਟੀ ਦੇ ਸੈਂਕੜੇ ਡਾਲਰ ਕਰਜ਼ੇ (HECS-HELP) ਮਿਟਾਉਣਗੇ, ਇਸ ਬਿਲ ਨੂੰ ਸੈਨੇਟ ਨੇ ਪਾਸ ਕਰ ਦਿੱਤਾ ਹੈ।ਨਵੇਂ ਕਾਨੂੰਨ ਮੁਤਾਬਕ ਜੇਕਰ ਕਿਸੇ ਦੀ ਪਿਛਲੇ ਸਾਲ ਦੇ ਜੂਨ ਮਹੀਨੇ ਤੋਂ ਪਹਿਲਾਂ $1200 ਡਾਲਰ ਤੱਕ ਦੀ ਕਰਜ਼ ਮਿਆਦ ਹੈ, ਤਾਂ ਉਸਨੂੰ ਖ਼ਤਮ ਕਰ ਦਿੱਤਾ ਜਾਵੇਗਾ।Labor ਪਾਰਟੀ ਦਾ ਕਹਿਣਾ ਹੈ ਕਿ ਅਗਲੇ ਸਾਲ ਦੀਆਂ ਚੋਣਾਂ ਤੋਂ ਪਹਿਲਾਂ ਉਹ ਵਿਦਿਆਰਥੀਆਂ ਦੇ 20 ਫੀਸਦ ਕਰਜ਼ੇ ਖ਼ਤਮ ਕਰ ਦੇਵੇਗੀ।

Nov 27, 2024

10 min

ਪਾਕਿਸਤਾਨ ਵਿੱਚ ਜੇਲ੍ਹ ਵਿੱਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਰਿਹਾਈ ਦੀ ਮੰਗ ਲਈ ਕੀਤੇ ਜਾ ਰਹੇ ਮੁਜ਼ਾਹਰੇ ਦੌਰਾਨ ਹਿੰਸਾ ਵਧ ਗਈ। ਇਸ ਹਿੰਸਾ ਵਿੱਚ ਪਾਕਿਸਤਾਨ ਦੇ ਫੌਜੀ ਬਲਾਂ ਦੇ ਚਾਰ ਜਵਾਨ ਅਤੇ ਦੋ ਪੁਲੀਸ ਮੁਲਾਜ਼ਮ ਮਾਰੇ ਗਏ, ਅਤੇ 100 ਤੋਂ ਵਧ ਸੁਰੱਖਿਆ ਜਵਾਨ ਜ਼ਖ਼ਮੀ ਹੋਏ। ਇਸ ਹਿੰਸਾ ਦੇ ਬਾਅਦ ਪਾਕਿਸਤਾਨ ਦੀ ਸਰਕਾਰ ਨੇ ਇਸਲਾਮਾਬਾਦ ਵਿੱਚ ਫੌਜ ਤਾਇਨਾਤ ਕਰ ਦਿੱਤੀ ਹੈ ਅਤੇ ਮੁਜ਼ਹਰਾਕਾਰੀਆਂ ਨੂੰ ਦੇਖਦਿਆਂ ਗੋਲੀ ਮਾਰਨ ਦੇ ਹੁਕਮ ਜਾਰੀ ਕੀਤੇ ਹਨ। ਇਮਰਾਨ ਖ਼ਾਨ ਦੀ ਪਾਰਟੀ ਦੇ ਸਮਰਥਕਾਂ ਨੇ ਸੜਕਾਂ 'ਤੇ ਅੜਿੱਕੇ ਹਟਾ ਕੇ ਇਸਲਾਮਾਬਾਦ ਦੇ ਮੱਧ ਵਿੱਚ ਧਰਨਾ ਦਿੱਤਾ। ਅਮਰੀਕੀ ਵਿਦੇਸ਼ ਵਿਭਾਗ ਨੇ ਪਾਕਿਸਤਾਨੀ ਅਧਿਕਾਰੀਆਂ ਨੂੰ ਮਨੁੱਖੀ ਅਧਿਕਾਰਾਂ ਦਾ ਸਨਮਾਨ ਕਰਨ ਅਤੇ ਅਮਨ ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਦੀ ਅਪੀਲ ਕੀਤੀ ਹੈ

Nov 26, 2024

41 min

ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ

Nov 26, 2024

1hr 30 min

In today’s episode of Tuesday Haanji Melbourne, hosted by Ranjodh Singh and Sukh Parmar, we explore a fascinating topic: What are the things technology cannot do? While technology is advancing at a rapid pace, we dive into the areas where it falls short—be it the depth of human emotion, the essence of creativity, or the power of spirituality.
This episode is brought to you by Radio Haanji, the #1 Indian Radio station in Australia, delivering the best of Indian Radio and Punjabi Radio. We also bring you a special segment featuring seven beautiful Punjabi shabads, along with their meanings, that will inspire and uplift your spirit.
If you’ve missed it, don’t worry—catch up now and tune in for a thought-provoking discussion, along with soulful reflections on the things technology can’t touch.

Nov 26, 2024

16 min

ਜ਼ਿੰਦਗੀ ਬੜੀ ਅਜੀਬ ਹੈ, ਕਈ ਵਾਰੀ ਅਸੀਂ ਜਿਸ ਕਿਸੇ ਚੀਜ਼ ਲਈ ਦਿਨ ਰਾਤ ਤੜਫਦੇ ਹਨ, ਉਸਨੂੰ ਹਾਸਿਲ ਕਰਨ ਲਈ ਲੱਖਾਂ ਦੁਆਵਾਂ ਕਰਦੇ ਹਾਂ, ਰੱਬ ਅੱਗੇ ਹਾੜੇ ਕੱਢਦੇ ਹਾਂ ਅਤੇ ਇੰਤਜ਼ਾਰ ਤੋਂ ਇਲਾਵਾ ਕੁੱਝ ਵੀ ਪੱਲੇ ਨਹੀਂ ਪੈਂਦਾ, ਤੇ ਫ਼ਿਰ ਜੇ ਕਿਤੇ ਉਹ ਚੀਜ ਹਾਸਿਲ ਹੋ ਜਾਵੇ ਤਾਂ ਫਿਰ ਜ਼ਿੰਦਗੀ ਅਜਿਹੇ ਮੋੜ ਮੁੜ ਜਾਂਦੀ ਹੈ ਕਿ ਹਾਸਿਲ ਹੋਣ ਤੋਂ ਬਾਅਦ ਵੀ ਇਨਸਾਨ ਖਾਲੀ ਰਹਿ ਜਾਂਦਾ ਹੈ ਅਤੇ ਇੱਕ ਵਾਰੀ ਫਿਰ ਤੋਂ ਇੰਤਜ਼ਾਰ ਮੱਥੇ ਦੇ ਲੇਖ ਬਣਕੇ ਹਮੇਸ਼ਾਂ ਲਈ ਸਾਡੇ ਹਿੱਸੇ ਆਉਂਦਾ ਹੈ, ਅੱਜ ਦੀ ਕਹਾਣੀ ਇੱਕ ਐਸੀ ਮਾਂ ਦੀ ਕਹਾਣੀ ਹੈ ਜੋ ਆਪਣੇ ਪੁੱਤ ਦੇ ਇੰਤਜ਼ਾਰ ਵਿੱਚ ਸਾਰੀ ਜ਼ਿੰਦਗੀ ਜਿਉਂਦੀ ਹੈ ਅਤੇ ਜਦੋਂ ਉਹ ਪੁੱਤ ਮਿਲਕੇ ਫਿਰ ਦੂਰ ਹੋ ਜਾਂਦਾ ਹੈ ਤਾਂ ਓਸੇ ਇੰਤਜ਼ਾਰ ਵਿੱਚ ਆਪਣੇ ਪ੍ਰਾਣ ਤਿਆਗ ਦੇਂਦੀ ਹੈ, ਆਸ ਕਰਦੇ ਹਾਂ ਕਹਾਣੀ ਤੁਹਾਨੂੰ ਜਰੂਰ ਪਸੰਦ ਆਵੇਗੀ...

Nov 26, 2024

15 min

ਗੱਲ ਸ਼ੁਰੂ ਸਾਬਕਾ ਪ੍ਰੀਮੀਅਰ Daniel Andrews ਦੇ ਕਾਰਜਕਾਲ ਤੋਂ ਹੋਈ ਸੀ, Labor ਸਰਕਾਰ ਨੇ $100 ਬਿਲੀਅਨ ਡਾਲਰ ਖਰਚਣਾ ਸੀ। ਹੁਣ ਤੱਕ ਵਿਕਟੋਰੀਆ ਸਰਕਾਰ ਨੇ ਕੀ ਕੁਝ ਹਾਸਲ ਕੀਤਾ ਹੈ ਅਤੇ ਕਿੱਥੇ ਕਿੱਥੇ ਜੇਬ ਫੱਟਣ ਲੱਗੀ ਹੈ, ਇਸ ਬਾਰੇ ਅਖਬਾਰ ਹੈਰਲਡ ਸੰਨ ਨੇ ਇੱਕ ਰਿਪੋਰਟ ਪ੍ਰਕਾਸ਼ਤ ਕੀਤੀ ਹੈ।ਵਿਕਟੋਰੀਆ ਸਰਕਾਰ ਨੇ ਹੁਣ ਤੱਕ 47 ਵੱਡੇ ਸੜਕੀ ਪ੍ਰੋਜੈਕਟ ਮੁਕਮੰਲ ਕੀਤੇ ਹਨ, 75 ਨਵੇਂ ਸਕੂਲ ਖੋਲ੍ਹੇ ਹਨ,  84 level crossing ਹਟਾਈਆਂ ਹਨ। 
ਪਰ ਮੈਲਬੋਰਨ ਮੈਟਰੋ ਦੇ ਸ਼ੁਰੂਆਤੀ ਪ੍ਰੋਜੈਕਟ 'ਤੇ ਜਿਹੜਾ ਖਰਚ $10.9 ਬਿਲੀਅਨ ਡਾਲਰ ਸੀ, ਉਹ ਹੁਣ ਵੱਧ ਕੇ $15.6 ਬਿਲੀਅਨ ਡਾਲਰ ਹੋ ਚੁੱਕਾ ਹੈ। 
West Gate Tunnel ਨਿਰਮਾਣ $6.3 ਬਿਲੀਅਨ ਤੋਂ ਵਧਕੇ $10.2 ਬਿਲੀਅਨ ਡਾਲਰ ਜਾ ਚੁੱਕਾ ਹੈ ਅਤੇ ਮੁਕਮੰਲ ਹੋਣ ਦਾ ਸਮਾਂ ਵੀ 2022 ਦੀ ਬਜਾਏ 2025 ਤੱਕ ਚਲਾ ਗਿਆ ਹੈ।  Murray Basin ਰੇਲ ਪ੍ਰੋਜੈਕਟ ਹੁਣ $440 ਮਿਲੀਅਨ ਡਾਲਰ ਦੀ ਬਜਾਏ $807 ਮਿਲੀਅਨ ਡਾਲਰ ਦਾ ਬਣ ਚੁੱਕਾ ਹੈ।

Nov 26, 2024

26 min

ਕੈਂਸਰ ਨਾਲ ਲੜਨ ਲਈ ਖੁਰਾਕ ਸਬੰਧੀ ਦਾਅਵੇ ’ਤੇ ਡਾਕਟਰਾਂ ਵੱਲੋਂ ਉਠੇ ਸਵਾਲਾਂ ਦੇ ਜਵਾਬ ਵਿੱਚ, ਕਾਂਗਰਸ ਆਗੂ ਨਵਜੋਤ ਸਿੱਧੂ ਨੇ ਸਪਸ਼ਟੀਕਰਨ ਦਿੱਤਾ ਕਿ ਇਹ ਖੁਰਾਕ ਯੋਜਨਾ ਡਾਕਟਰਾਂ ਦੀ ਸਲਾਹ 'ਤੇ ਲਾਗੂ ਕੀਤੀ ਗਈ ਸੀ ਅਤੇ ਇਸ ਨੂੰ ਇਲਾਜ ਵਿੱਚ ਮਦਦਗਾਰ ਮੰਨਿਆ ਜਾਣਾ ਚਾਹੀਦਾ ਹੈ। ਸਿੱਧੂ ਨੇ 21 ਨਵੰਬਰ ਨੂੰ ਕਿਹਾ ਸੀ ਕਿ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਸਟੇਜ 4 ਦੇ ਕੈਂਸਰ ਨਾਲ ਲੜਾਈ ਜਿੱਤੀ ਹੈ ਅਤੇ ਖੁਰਾਕ ਅਤੇ ਜੀਵਨਸ਼ੈਲੀ ਵਿੱਚ ਬਦਲਾਅ ਨੂੰ ਇਸ ਵਿੱਚ ਮਦਦਗਾਰ ਠਹਰਾਇਆ। 
ਇਸ ਮੁੱਦੇ ਤੇ ਟਾਟਾ ਮੈਮੋਰੀਅਲ ਹਸਪਤਾਲ ਦੇ ਕੈਂਸਰ ਮਾਹਿਰਾਂ ਨੇ ਚਿਤਾਵਨੀ ਦਿੱਤੀ ਕਿ ਕੈਂਸਰ ਪੀੜਤਾਂ ਨੂੰ ਗ਼ੈਰਪ੍ਰਮਾਣਿਤ ਇਲਾਜਾਂ ਤੋਂ ਬਚਨਾ ਚਾਹੀਦਾ ਹੈ। ਡਾ. ਸੀਐੱਸ ਪ੍ਰਮੇਸ਼ ਨੇ ਕਿਹਾ ਕਿ ਐਸੇ ਬਿਆਨ ਭਾਵੇਂ ਕੋਈ ਵੀ ਦੇਵੇ, ਉਨ੍ਹਾਂ ਨੂੰ ਵਿਸ਼ਵਾਸ ਨਹੀਂ ਕਰਨਾ ਚਾਹੀਦਾ, ਕਿਉਂਕਿ ਇਹ ਨੁਸਖੇ ਗ਼ੈਰ-ਵਿਗਿਆਨਕ ਅਤੇ ਆਧਾਰਹੀਣ ਹਨ। ਉਨ੍ਹਾਂ ਨੇ ਕਿਹਾ ਕਿ ਕੈਂਸਰ ਦਾ ਇਲਾਜ ਸਿਰਫ਼ ਕੀਮੋਥੈਰੇਪੀ ਅਤੇ ਸਰਜਰੀ ਨਾਲ ਹੀ ਕੀਤਾ ਜਾ ਸਕਦਾ ਹੈ, ਨਾ ਕਿ ਘਰੇਲੂ ਨੁਸਖਿਆਂ ਨਾਲ।

Copyright 2026 All rights reserved.

Podcast Powered By Podbean

Version: 20241125