Radio Haanji Podcast

Radio Haanji 1674 AM — Australia's premier Punjabi radio station and podcast network. Serving the Punjabi community across Australia and worldwide with news, entertainment, culture, and community content entirely in Punjabi.

Episodes

Oct 15, 2024

19 min

 ਭਾਰਤ ਅਤੇ ਕੈਨੇਡਾ ਦਰਮਿਆਨ ਜਾਰੀ ਸਿਖਰਾਂ ਦੇ ਸਫ਼ਾਰਤੀ ਤਣਾਅ ਦੌਰਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ (Canadian Prime Minister Justin Trudeau) ਨੇ ਗੰਭੀਰ ਦੋਸ਼ ਲਾਏ ਹਨ ਕਿ ਕੈਨੇਡੀਅਨ ਨਾਗਰਿਕਾਂ ਉਤੇ ਉਨ੍ਹਾਂ ਦੇ ਆਪਣੇ ਹੀ ਮੁਲਕ ਵਿਚ ਹਮਲੇ ਕਰਨ ਲਈ ਭਾਰਤ ਵੱਲੋਂ ਆਪਣੇ ਡਿਪਲੋਮੈਟਾਂ ਅਤੇ ਜਥੇਬੰਦ ਜੁਰਮਾਂ (ਨੂੰ ਅੰਜਾਮ ਦੇਣ ਵਾਲਿਆਂ) ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਅਤੇ ਕੈਨੇਡਾ ਦੇ ਨਾਗਰਿਕ ਆਪਣੀ ਹੀ ਧਰਤੀ ਉਤੇ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਉਨ੍ਹਾਂ ਨੇ ਇਸ ਨੂੰ ਨਵੀਂ ਦਿੱਲੀ ਦੀ ‘ਭਾਰੀ ਗ਼ਲਤੀ’ ਕਰਾਰ ਦਿੱਤਾ ਹੈ।

Oct 15, 2024

19 min

ਸ਼ੋਸ਼ਲ ਮੀਡੀਆ 'ਤੇ ਅੱਜ ਕੱਲ੍ਹ ਚਰਚਾ ਸਿਡਨੀ ਦੇ Copacabana 'ਚ ਸਮੁੰਦਰੀ ਚੋਟੀ 'ਤੇ ਬਣੇ 4 ਬੈੱਡਰੂਮ ਅਤੇ 3 ਬਾਥਰੂਮ ਵਾਲੇ ਉਸ ਆਲੀਸ਼ਾਨ ਘਰ ਦੀ ਹੋ ਰਹੀ ਹੈ,  ਜਿਸ ਦੇ ਕੱਚ ਦੀ ਦੀਵਾਰਾਂ ਵਾਲੇ ਕਮਰਿਆਂ 'ਚੋਂ ਇੱਕ ਪਾਸੇ ਸਮੁੰਦਰ ਦਿੱਸਦਾ ਹੈ ਅਤੇ ਦੂਜੇ ਵੰਨੇ Sydney CBD ਦੀਆਂ ਅੰਬਰ ਛੂੰਹਦੀਆਂ ਇਮਾਰਤਾਂ। ਇਹ ਘਰ $4.3 ਮਿਲੀਅਨ ਡਾਲਰ ਦੀ ਰਕਮ ਨਾਲ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ Anthony Albanese ਨੇ ਖਰੀਦਿਆ। 
ਪ੍ਰਧਾਨ ਮੰਤਰੀ ਇਸ ਘਰ ਵਿੱਚ ਆਪਣੀ ਪਾਰਟਨਰ Jodie Haydon ਨਾਲ ਰਹਿਣਗੇ। ਇਸ ਤੋਂ ਪਹਿਲਾਂ Anthony Albanese ਆਪਣੇ Dulwich Hill ਵਿਚਲੇ ਘਰ ਨੂੰ $1.85 ਮਿਲੀਅਨ ਡਾਲਰ 'ਤੇ ਵੇਚਣਾ ਲਗਾ ਚੁੱਕੇ ਹਨ।

Oct 15, 2024

39 min

ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ

Oct 15, 2024

26 min

ਭਾਰਤ ਨੇ ਕੈਨੇਡਾ ਵਿਚਲੇ ਆਪਣੇ ਡਿਪਲੋਮੈਟਾਂ ਨੂੰ ਖਾਲਿਸਤਾਨੀ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੀ ਜਾਂਚ ਨਾਲ ਜੋੜਨ ਦੀਆਂ ਕੋਸ਼ਿਸ਼ਾਂ ਕਾਰਨ ਦੋਵਾਂ ਦੇਸ਼ਾਂ ਦੇ ਸਬੰਧ ਹੋਰ ਵਿਗੜ ਗਏ ਹਨ। ਇਸ ਕਾਰਨ ਭਾਰਤ ਨੇ ਆਪਣੇ ਹਾਈ ਕਮਿਸ਼ਨਰ ਤੇ ‘ਨਿਸ਼ਾਨੇ’ ਉੱਤੇ ਆਏ ਹੋਰਨਾਂ ਡਿਪਲੋਮੈਟਾਂ ਨੂੰ ਕੈਨੇਡਾ ਤੋਂ ਵਾਪਸ ਬੁਲਾਉਣ ਦਾ ਫੈਸਲਾ ਕੀਤਾ ਹੈ। ਭਾਰਤ ਨੇ ਕੈਨੇਡਾ ਦੇ ਛੇ ਡਿਪਲੋਮੈਟਾਂ ਨੂੰ 19 ਅਕਤੂਬਰ ਤੋਂ ਪਹਿਲਾਂ ਰਾਤ 11:59  ਤੱਕ ਦੇਸ਼ ਛੱਡਣ ਲਈ ਕਿਹਾ ਹੈ। ਵਿਦੇਸ਼ ਮੰਤਰਾਲੇ ਨੇ ਅੱਜ ਸ਼ਾਮੀਂ ਕੈਨੇਡਾ ਦੇ ਚਾਰਜ ਡੀ’ਅਫੇਅਰਜ਼ (ਡਿਪਲੋਮੈਟ) ਨੂੰ ਤਲਬ ਕਰਨ ਤੋਂ ਫੌਰੀ ਮਗਰੋਂ ਉਪਰੋਕਤ ਐਲਾਨ ਕਰ ਦਿੱਤਾ। ਟਰੂਡੋ ਸਰਕਾਰ ਨੇ ਐਤਵਾਰ ਨੂੰ ਕੂਟਨੀਤਕ ਚੈਨਲਾਂ ਜ਼ਰੀਏ ਭੇਜੇ ਪੱਤਰ ਵਿਚ ਨਿੱਝਰ ਮਾਮਲੇ ਦੀ ਜਾਂਚ ਦੇ ਸੰਦਰਭ ਵਿਚ ਕੈਨੇਡਾ ਵਿਚ ਭਾਰਤ ਦੇ ਹਾਈ ਕਮਿਸ਼ਨਰ ਸੰਜੈ ਵਰਮਾ ਤੇ ਹੋਰਨਾਂ ਕੂਟਨੀਤਕਾਂ ਤੋਂ ਪੁੱਛ-ਪੜਤਾਲ ਦੀ ਇਜਾਜ਼ਤ ਮੰਗੀ ਸੀ। ਵਿਦੇਸ਼ ਮੰਤਰਾਲੇ ਨੇ ਟਰੂਡੋ ਸਰਕਾਰ ਦੀ ਇਸ ਬੇਨਤੀ ਨੂੰ ਰੱਦ ਕਰ ਦਿੱਤਾ। ਮੰਤਰਾਲੇ ਨੇ ਕਿਹਾ ਕਿ ਕੈਨੇਡਾ ਸਰਕਾਰ ਵੱਲੋਂ ਲਾਏ ਦੋਸ਼ ‘ਹਾਸੋਹੀਣੇ’ ਹਨ ਤੇ ਇਸ ਨੂੰ ਹੱਤਕ ਵਜੋਂ ਲਿਆ ਜਾਣਾ ਬਣਦਾ ਹੈ। ਮੰਤਰਾਲੇ ਨੇ ਕਿਹਾ ਕਿ ਕੈਨੇਡਾ ਦੀ ਇਹ ਕਾਰਵਾਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਵੋਟ ਬੈਂਕ ਸਿਆਸਤ ਦਾ ਹਿੱਸਾ ਹੈ।

Oct 15, 2024

20 min

NSW ਸੂਬੇ ਦੀ ਸੱਤਾਧਾਰੀ ਲੇਬਰ ਸਰਕਾਰ ਨੇ ਚੋਣਾਂ ਵੇਲੇ ਕੀਤੇ ਇੱਕ ਵਾਅਦੇ ਨੂੰ ਨਿਭਾਉਣਾ ਸ਼ੁਰੂ ਕਰ ਦਿੱਤਾ ਹੈ। Chris Minns ਸਰਕਾਰ ਨੇ ਭਰੋਸਾ ਦਿੱਤਾ ਸੀ ਕਿ ਉਹ ਮਾਪਿਆਂ 'ਤੇ ਪੈਂਦੇ ਵਿੱਤੀ ਬੋਝ ਨੂੰ ਘੱਟ ਕਰਨ ਲਈ 100 ਮੁਫਤ ਬਾਲ ਸੰਭਾਲ ਕੇਂਦਰ (childcare centres) ਖੋਲ੍ਹਣਾ ਚਾਹੁੰਦੀ ਹੈ। 
ਇਸ ਦਾ ਆਗਾਜ਼ Liverpool ਦੇ Gulyangarri Public Preschool ਨਾਲ ਕੀਤਾ ਗਿਆ। ਅਸਲ ਵਿੱਚ preschool ਤੋਂ year 6 ਤੱਕ ਇੱਥੇ ਇੱਕ ਹੀ ਇਮਾਰਤ 'ਚ ਖੋਲ੍ਹੇ ਗਏ ਹਨ। ਸੋਮਵਾਰ ਦੇ ਦਿਨ NSW ਪ੍ਰੀਮੀਅਰ Chris Minns ਅਤੇ ਸਿੱਖਿਆ ਮੰਤਰੀ Prue Carr ਨੇ ਇਸ ਸਕੂਲ ਦਾ ਫੀਤਾ ਕੱਟ ਕੇ ਇਸ ਸਕੂਲ ਦਾ ਉਦਘਾਟਨ ਕੀਤਾ ਅਤੇ ਨਾਲ ਹੀ 2027 ਤੱਕ Blackett, Cabramatta West ਅਤੇ Miller 'ਚ ਵੀ ਮੁਫਤ preschool ਖੋਲ੍ਹਣ ਦਾ ਐਲਾਨ ਕੀਤਾ। 
ਵਿਰੋਧੀ ਧਿਰ ਦੇ ਨੇਤਾ Sarah Mitchell ਨੇ ਕਿਹਾ ਕਿ 100 ਸਕੂਲਾਂ ਦਾ ਵਾਅਦਾ ਕਰਕੇ ਕੇਵਲ 1 ਸਕੂਲ ਦਾ ਫੀਤਾ ਕੱਟਣ ਨੂੰ ਲੇਬਰ ਆਪਣੀ ਪ੍ਰਾਪਤੀ ਦੱਸ ਰਹੀ ਹੈ। 

Oct 15, 2024

20 min

ਚੀਨ ਨੇ ਅੱਜ ਤਾਇਵਾਨ ਅਤੇ ਉਸ ਦੇ ਬਾਹਰੀ ਦੀਪਾਂ ਦੇ ਆਸ-ਪਾਸ ਵੱਡੀ ਪੱਧਰ ’ਤੇ ਫੌਜੀ ਅਭਿਆਸ ਕੀਤਾ, ਜਿਸ ਵਿੱਚ ਜੰਗੀ ਜਹਾਜ਼ਾਂ ਦੇ ਨਾਲ ਜਹਾਜ਼ਾਂ ਦੀ ਢੋਆ ਢੁਆਈ ਵਾਲਾ ਸਮੁੰਦਰੀ ਬੇੜਾ ਵੀ ਤਾਇਨਾਤ ਕੀਤਾ ਗਿਆ। ਉਸ ਦਾ ਇਹ ਕਦਮ ਤਾਇਵਾਨ ਦੇ ਪਾਣੀਆਂ ਵਿੱਚ ਤਣਾਅਪੂਰਨ ਸਥਿਤੀ ਨੂੰ ਦਰਸਾਉਂਦਾ ਹੈ। ਚੀਨ ਨੇ ਤਾਇਵਾਨ ਖ਼ਿਲਾਫ਼ ਅਭਿਆਸਾਂ ਵਿੱਚ ਰਿਕਾਰਡ 125 ਮਿਲਟਰੀ ਜਹਾਜ਼ਾਂ ਦਾ ਇਸਤੇਮਾਲ ਕੀਤਾ। ਤਾਇਵਾਨ ਦੇ ਕੌਮੀ ਰੱਖਿਆ ਮੰਤਰਾਲੇ ਇਹ ਜਾਣਕਾਰੀ ਦਿੱਤੀ ਹੈ। ਉਸ ਨੇ ਕਿਹਾ ਕਿ ਤਾਇਵਾਨ ਦੇ ਹਵਾਈ ਰੱਖਿਆ ਖੇਤਰ ਵਿੱਚ 90 ਹਵਾਈ ਜਹਾਜ਼ ਦੇਖੇ ਗਏ, ਜਿਨ੍ਹਾਂ ਵਿੱਚ ਜੰਗੀ ਜਹਾਜ਼, ਹੈਲੀਕਾਪਟਰ ਅਤੇ ਡਰੋਨ ਸ਼ਾਮਲ ਹਨ। ਮੰਤਰਾਲੇ ਨੇ ਕਿਹਾ ਕਿ ਚੀਨ ਨੇ ਤਾਇਵਾਨ ਦੀ ਆਜ਼ਾਦੀ ਖ਼ਿਲਾਫ਼ ਚਿਤਾਵਨੀ ਦੇ ਤੌਰ ’ਤੇ ਅੱਜ ਵੱਡੀ ਪੱਧਰ ’ਤੇ ਫੌਜੀ ਅਭਿਆਸ ਸ਼ੁਰੂ ਕੀਤੇੇ ਹਨ।

Oct 15, 2024

41 min

ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ

Oct 14, 2024

13 min

On September 29, 2024, Sikh Volunteers Australia (SVA) marked its 10th anniversary by unveiling a new kitchen facility and mobile kitchen truck. The project was supported by the Federal and Victorian State Governments, alongside the efforts of dedicated volunteers. The event was attended by several federal and state MPs, mayors, and emergency service representatives.
The new facility, equipped with advanced cooking technology and COVID-safe measures, will enable SVA to better serve disaster-affected communities.
For more details, click on the audio link to listen to SVA President Jaswinder Singh in conversation with Radio Haanji's Senior Producer, Preetinder Singh Grewal.

Oct 14, 2024

11 min

Haanji Rishte ਵਿੱਚ ਅਸੀਂ ਤੁਹਾਡੇ ਵੱਲੋਂ ਭੇਜੇ ਗਏ ਰਿਸ਼ਤਿਆਂ ਦੀ ਜਾਣਕਾਰੀ ਆਪਣੇ ਸੁਨਣ ਵਾਲਿਆਂ ਨਾਲ ਸਾਂਝੀ ਕਰਦੇ ਹਾਂ, ਰੇਡੀਓ ਹਾਂਜੀ ਕਿਸੇ ਵੀ ਤਰਾਂ ਦੀ Match Making ਨਹੀਂ ਕਰਦਾ, ਅਤੇ ਨਾ ਹੀ ਕੋਈ ਜਾਣਕਾਰੀ ਜਨਤਕ ਤੌਰ ਤੇ ਕਿਸੇ ਨਾਲ ਸਾਂਝੀ ਕਰਦਾ ਹੈ, ਅਸੀਂ ਸਿਰਫ਼ ਤੁਹਾਡੇ ਵੱਲੋਂ ਭੇਜੀ ਗਈ ਜਾਣਕਾਰੀ ਦੂਜਿਆਂ ਨਾਲ ਸਾਂਝੀ ਕਰਨ ਦਾ ਮਾਧਿਅਮ ਹਾਂ...

Oct 14, 2024

9 min

ਡੌਨਲਡ ਟ੍ਰੰਪ ਦਾ ਕਹਿਣਾ ਕਿ ਉਹਨਾਂ ਦੀ ਯੋਜਨਾਂ ਮੁਤਾਬਕ ਸਾਰੀਆਂ ਅਮਰੀਕਾ ਦੀਆਂ ਫੌਜਾਂ ਅਮਰੀਕਾ ਦੇ ਸਰਹੱਦਾਂ ਦੀ ਰਾਖੀ ਲਈ ਹੀ ਲਾਈਆਂ ਜਾਣਗੀਆਂ। ਓਹਨਾਂ ਦਾ ਇਸ਼ਾਰਾ ਸੀ ਕਿ ਫੌਜਾਂ ਵਿਦੇਸ਼ਾਂ ਤੋਂ ਵਾਪਸੀ ਬੁਲਾ ਲੈਣੀਆਂ ਚਾਹੀਦੀਆਂ ਹਨ।ਸਾਬਕਾ ਰਾਸ਼ਟਪਤੀ ਵੱਲੋਂ ਅਮਰੀਕਾ ਨਾਲ ਲਗਦਾ ਮੈਕਸੀਕੋ ਦਾ ਬਾਰਡਰ ਸੁਰੱਖਿਅਤ ਕਰਨ ਦੀ ਜ਼ਰੂਰਤ ਹੈ

Copyright 2026 All rights reserved.

Podcast Powered By Podbean

Version: 20241125