Radio Haanji Podcast
Radio Haanji 1674 AM — Australia's premier Punjabi radio station and podcast network. Serving the Punjabi community across Australia and worldwide with news, entertainment, culture, and community content entirely in Punjabi.
Episodes

Aug 27, 2024
Aug 27, 2024
27 min
ਭਾਜਪਾ ਨੇ ਅੱਜ ਆਪਣੀ ਸੰਸਦ ਮੈਂਬਰ ਕੰਗਨਾ ਰਣੌਤ ਦੀ ਕਿਸਾਨ ਅੰਦੋਲਨ ਸਬੰਧੀ ਵਿਵਾਦਤ ਟਿੱਪਣੀ ਨਾਲ ਅਸਹਿਮਤੀ ਜ਼ਾਹਰ ਕੀਤੀ ਅਤੇ ਕਿਹਾ ਕਿ ਉਸ ਨੂੰ ਭਵਿੱਖ ਵਿੱਚ ਅਜਿਹੀ ਟਿੱਪਣੀ ਨਾ ਕਰਨ ਲਈ ਨਿਰਦੇਸ਼ ਜਾਰੀ ਕੀਤੇ ਗਏ ਹਨ। ਕੱਲ੍ਹ ਕੰਗਨਾ ਨੇ ਕਿਹਾ ਸੀ ਕਿ ਜੇ ਭਾਰਤ ਦੀ ਲੀਡਰਸ਼ਿਪ ਮਜ਼ਬੂਤ ਨਾ ਹੁੰਦੀ ਤਾਂ ਕਿਸਾਨਾਂ ਦੇ ਪ੍ਰਦਰਸ਼ਨ ਨਾਲ ਦੇਸ਼ ਵਿੱਚ ਬੰਗਲਾਦੇਸ਼ ਵਰਗੇ ਹਾਲਾਤ ਬਣ ਸਕਦੇ ਸਨ।

Aug 27, 2024
Aug 27, 2024
18 min
ਪਾਕਿਸਤਾਨ ਦੇ ਅਸ਼ਾਂਤ ਬਲੋਚਿਸਤਾਨ ਸੂਬੇ ਵਿੱਚ ਹਥਿਆਰਬੰਦ ਹਮਲਾਵਰਾਂ ਨੇ ਬੱਸਾਂ ਵਿੱਚੋਂ ਯਾਤਰੀਆਂ ਨੂੰ ਉਤਾਰ ਕੇ ਉਨ੍ਹਾਂ ਦੇ ਸ਼ਨਾਖਤੀ ਕਾਰਡਾਂ ਦੀ ਜਾਂਚ ਕਰਨ ਮਗਰੋਂ ਘੱਟੋ-ਘੱਟ 23 ਵਿਅਕਤੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਬਲੋਚਿਸਤਾਨ ਦੇ ਮੂਸਾਖੇਲ ਵਿੱਚ ਹਥਿਆਰਬੰਦ ਵਿਅਕਤੀਆਂ ਨੇ ਰਾਰਾਸ਼ਾਮ ਖੇਤਰ ਵਿੱਚ ਅੰਤਰ-ਸੂਬਾਈ ਹਾਈਵੇਅ ਨੂੰ ਬੰਦ ਕਰ ਦਿੱਤਾ ਅਤੇ ਯਾਤਰੀਆਂ ਨੂੰ ਬੱਸਾਂ ਤੋਂ ਉਤਾਰ ਦਿੱਤਾ। ਮ੍ਰਿਤਕਾਂ ਦੀ ਪਛਾਣ ਪੰਜਾਬ ਸੂਬੇ ਦੇ ਵਸਨੀਕ ਵਜੋਂ ਹੋਈ ਹੈ। ਖ਼ਬਰਾਂ ਮੁਤਾਬਕ ਹਥਿਆਰਬੰਦ ਲੋਕਾਂ ਨੇ 10 ਗੱਡੀਆਂ ਨੂੰ ਵੀ ਅੱਗ ਲਗਾ ਦਿੱਤੀ।

Aug 27, 2024
Aug 27, 2024
45 min
ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ

Aug 26, 2024
Aug 26, 2024
9 min
ਕੰਮਕਾਜੀ ਸਮੇਂ ਤੋਂ ਬਾਅਦ Boss ਨੇ ਫੋਨ ਕੀਤਾ, ਤਾਂ ਹੋ ਸਕਦਾ ਜੁਰਮਾਨਾ
Right To Disconnect ਦਾ ਕਾਨੂੰਨ 26 ਅਗਸਤ, ਸੋਮਵਾਰ ਤੋਂ ਲਾਗੂ ਹੋਣ ਜਾ ਰਿਹਾ ਹੈ। ਕਾਨੂੰਨ ਮੁਤਾਬਕ ਕੰਮ ਕਾਜੀ ਸਮੇਂ ਤੋਂ ਬਾਅਦ (ਉਦਹਾਰਣ ਵੱਜੋਂ ਜੇ ਕੋਈ ਸਵੇਰੇ 9 ਤੋਂ 5 ਵਜੇ ਤੱਕ ਕੰਮ ਕਰਦਾ ਹੈ, ਤਾਂ ਸ਼ਾਮ 5 ਵਜੇ ਤੋਂ ਬਾਅਦ) ਜੇਕਰ ਤੁਹਾਡਾ employer (ਰੁਜ਼ਗਾਰਦਾਤਾ) ਤੁਹਾਨੂੰ ਫੋਨ, ਮੈਸੇਜ ਜਾਂ email ਕਰਦਾ ਹੈ ਤਾਂ ਉਸਦਾ ਜਵਾਬ ਨਾ ਦੇਣ ਦਾ ਹੱਕ ਤੁਹਾਡੇ ਕੋਲ (ਕਰਮਚਾਰੀ) ਹੋਵੇਗਾ।
ਹਾਲਾਂਕਿ ਇਸ ਤੋਂ ਪਹਿਲਾਂ right to swtich off ਵਾਲੀ ਪਾਲਿਸੀ ਨੂੰ ਹੀ ਹੋਰ ਵਿਸਤ੍ਰਿਤ ਕੀਤਾ ਜਾ ਰਿਹਾ ਹੈ। ਯੂਨੀਅਨਾਂ ਦਾ ਲੰਮੇ ਸਮੇਂ ਤੋਂ ਇਹ ਮੰਗ ਸੀ ਕਿ after work hours 'ਚ ਕਰਮਚਾਰੀਆਂ ਨੂੰ ਫੋਨ switch off ਕਰਨ ਦਾ ਹੱਕ ਦਿੱਤਾ ਜਾਵੇ।
ਨਿਯਮ ਤੋੜਨ 'ਤੇ $19,800 ਡਾਲਰ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ। ਪਰ ਕਾਨੂੰਨ ਉਹਨਾਂ ਕੰਪਨੀਆਂ 'ਤੇ ਹੀ ਲਾਗੂ ਹੋਵੇਗਾ, ਜਿਹਨਾਂ ਕੋਲ 15 ਜਾਂ ਵਧੇਰੇ ਕਰਮਚਾਰੀ ਹਨ। ਛੋਟੀਆਂ ਕੰਪਨੀਆਂ ਨੂੰ ਹੋਰ ਇੱਕ ਸਾਲ ਯਾਨੀ 26 ਅਗਸਤ 2025 ਤੱਕ ਦਾ ਸਮਾਂ ਦਿੱਤਾ ਗਿਆ ਹੈ, ਤਾਂ ਜੋ ਉਹ ਵੀ ਆਪਣੇ ਕੰਮਕਾਜ ਦੇ ਤਰੀਕੇ ਸੁਧਾਰ ਲੈਣ।

Aug 26, 2024
Aug 26, 2024
11 min
ਮੈਲਬੋਰਨ ਦੇ ਕਈ ਇਲਾਕਿਆਂ ਵਿੱਚ ਖ਼ਰਾਬ ਹੋਏ ਮੌਸਮ ਕਾਰਣ 3000 ਘਰਾਂ ਦੀ ਬਿਜਲੀ ਗੁੱਲ ਹੋ ਗਈ, State Emergency Services ਨੂੰ ਮਦਦ ਮੰਗਣ ਲਈ 471 ਕਾਲਾਂ ਆਈਆਂ। ਮੌਸਮ ਵਿਭਾਗ ਅਨੁਸਾਰ East Gippsland, North East ਤੇ West ਅਤੇ South Gippsland ਇਲਾਕਿਆਂ ਵਿੱਚ ਵਧੇਰੇ ਖਰਾਬੀ ਦੇਖਣ ਨੂੰ ਮਿਲੀ ਹੈ। ਪਰ Dandenong Ranges ਅਤੇ Bendigo ਦੇ ਕਈ ਹਿੱਸਿਆਂ ਵਿੱਚ ਵੀ ਦਰਖਤ ਟੁੱਟ ਕੇ ਡਿੱਗਣ ਦੀਆਂ ਸੂਚਨਾਵਾਂ ਪ੍ਰਾਪਤ ਹੋਈਆਂ ਹਨ।

Aug 26, 2024
Aug 26, 2024
23 min
ਪੰਜਾਬ ਕੈਬਨਿਟ ਦੇ ਵਜ਼ੀਰਾਂ ਨੇ 2024-25 ਲਈ ਅਖ਼ਤਿਆਰੀ ਫ਼ੰਡਾਂ ਦੀ ਪ੍ਰਵਾਨਗੀ ਦੌਰਾਨ ਆਪਣੇ ਘਟੇ ਫ਼ੰਡਾਂ 'ਤੇ ਦੁੱਖ ਪ੍ਰਗਟ ਕੀਤਾ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਕਿ ਘਟੇ ਕੋਟੇ ਦੇ ਕਾਰਨ ਸਮਾਗਮਾਂ ਵਿੱਚ ਜਾ ਕੇ ਕੁਝ ਵੀ ਵੰਡਣਾ ਮੁਸ਼ਕਿਲ ਹੋ ਜਾਂਦਾ ਹੈ। ਇਸ ਸਥਿਤੀ ਨਾਲ ਨੁਕਸਾਨ ਉਨ੍ਹਾਂ ਦੀ ਸਖ਼ਤ ਸਿਟuation ਦਾ ਸਾਹਮਣਾ ਕਰਨਾ ਪੈਂਦਾ ਹੈ। ਪਹਿਲਾਂ ਦੇ ਸਾਲਾਂ ਵਿੱਚ ਵਜ਼ੀਰਾਂ ਦਾ ਕੋਟਾ ਕਈ ਵਾਰ ਵਧਾਇਆ ਗਿਆ ਸੀ, ਪਰ 'ਆਪ' ਸਰਕਾਰ ਨੇ 2022-23 ਵਿੱਚ ਇਸ ਨੂੰ ਘਟਾ ਕੇ ਕੇਵਲ 1 ਕਰੋੜ ਰੁਪਏ ਸਾਲਾਨਾ ਕਰ ਦਿੱਤਾ।

Aug 26, 2024
Aug 26, 2024
9 min
*ਇਜ਼ਰਾਇਲ ਅਤੇ ਹਿਜ਼ਬੁੱਲਾ ਵਿਚਕਾਰ ਹਮਲੇ: ਖਿੱਤੇ ਵਿੱਚ ਤਣਾਅ ਵਧਿਆ*
ਐਤਵਾਰ ਤੜਕੇ ਇਜ਼ਰਾਇਲ ਨੇ ਦੱਖਣੀ ਲਿਬਨਾਨ ਵਿੱਚ ਹਵਾਈ ਹਮਲੇ ਕਰ ਕੇ ਹਿਜ਼ਬੁੱਲਾ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਇਸ ਤੋਂ ਕੁਝ ਸਮੇਂ ਬਾਅਦ, ਹਿਜ਼ਬੁੱਲਾ ਨੇ ਆਪਣੇ ਇਕ ਸਿਖਰਲੇ ਕਮਾਂਡਰ ਫ਼ਵਾਦ ਸ਼ੁਕੂਰ ਦੀ ਹੱਤਿਆ ਦਾ ਬਦਲਾ ਲੈਣ ਲਈ ਇਜ਼ਰਾਈਲ 'ਤੇ ਸੈਂਕੜੇ ਰਾਕੇਟਾਂ ਅਤੇ ਡਰੋਨਾਂ ਨਾਲ ਹਮਲਾ ਕੀਤਾ। ਇਹ ਹਮਲੇ ਖਿੱਤੇ ਵਿੱਚ ਅਮਰੀਕਾ, ਇਰਾਨ ਅਤੇ ਹੋਰ ਸਮੂਹਾਂ ਵਿਚਕਾਰ ਵੱਡੀ ਜੰਗ ਦੇ ਖ਼ਤਰੇ ਨੂੰ ਵਧਾ ਰਹੇ ਹਨ, ਅਤੇ ਗਾਜ਼ਾ ਵਿੱਚ ਜੰਗਬੰਦੀ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ।
ਇਜ਼ਰਾਇਲੀ ਫੌਜ ਨੇ ਕਿਹਾ ਕਿ ਹਿਜ਼ਬੁੱਲਾ ਇਜ਼ਰਾਈਲ 'ਤੇ ਰਾਕੇਟ ਹਮਲੇ ਦੀ ਯੋਜਨਾ ਬਣਾ ਰਿਹਾ ਸੀ, ਜਿਸ ਕਰਕੇ ਇਹ ਹਵਾਈ ਹਮਲੇ ਕੀਤੇ ਗਏ। ਜਵਾਬ ਵਿੱਚ, ਹਿਜ਼ਬੁੱਲਾ ਨੇ ਇਜ਼ਰਾਈਲੀ ਫੌਜੀ ਟਿਕਾਣਿਆਂ ’ਤੇ ਹਮਲਾ ਕੀਤਾ। ਇਹ ਹਮਲੇ ਉਨ੍ਹਾਂ ਗੱਲਬਾਤਾਂ ਦੇ ਦੌਰਾਨ ਹੋਏ, ਜਦੋਂ ਮਿਸਰ ਇਜ਼ਰਾਇਲ-ਹਮਾਸ ਜੰਗ ਦੇ ਖ਼ਾਤਮੇ ਲਈ ਇਕ ਹੋਰ ਗੇੜ ਦੀ ਮੀਟਿੰਗ ਕਰਵਾ ਰਿਹਾ ਸੀ।
ਹਿਜ਼ਬੁੱਲਾ ਦੇ ਹਮਲਿਆਂ ਦੇ ਘੋਸ਼ਣਾ ਮਗਰੋਂ, ਉੱਤਰੀ ਇਜ਼ਰਾਈਲ ਵਿੱਚ ਸਾਇਰਨ ਵੱਜਦੇ ਰਹੇ, ਅਤੇ ਬੈਨ-ਗੁਰੀਅਨ ਕੌਮਾਂਤਰੀ ਹਵਾਈ ਅੱਡੇ 'ਤੇ ਆਉਣ ਵਾਲੀਆਂ ਉਡਾਣਾਂ ਨੂੰ ਹੋਰ ਪਾਸੇ ਮੋੜਨਾ ਪਿਆ।
ਰੀਅਰ ਐਡਮਿਰਲ ਡੈਨੀਅਲ ਹਗਾਰੀ ਨੇ ਕਿਹਾ ਕਿ ਇਜ਼ਰਾਇਲ ਨੇ ਦੱਖਣੀ ਲਿਬਨਾਨ ਵਿੱਚ ਹਿਜ਼ਬੁੱਲਾ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕੈਬਨਿਟ ਮੀਟਿੰਗ ਵਿੱਚ ਕਿਹਾ ਕਿ ਉਨ੍ਹਾਂ ਦੇਸ਼ ਦੀ ਰੱਖਿਆ ਕਰਨ ਅਤੇ ਉੱਤਰੀ ਇਜ਼ਰਾਈਲ ਦੇ ਨਾਗਰਿਕਾਂ ਨੂੰ ਸੁਰੱਖਿਅਤ ਰੱਖਣ ਲਈ ਹਰ ਸੰਭਵ ਕੋਸ਼ਿਸ਼ ਕਰਨਗੇ।

Aug 26, 2024
Aug 26, 2024
42 min
ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ

Aug 24, 2024
Aug 24, 2024
17 min
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੰਗ ਪ੍ਰਭਾਵਿਤ ਦੇਸ਼ ਯੂਕਰੇਨ ਦੇ ਇਤਿਹਾਸਕ ਦੌਰੇ ’ਤੇ ਅੱਜ ਰਾਜਧਾਨੀ ਕੀਵ ਪਹੁੰਚੇ। ਇਥੇ ਸ੍ਰੀ ਮੋਦੀ ਦਾ ਭਰਵਾਂ ਸੁਆਗਤ ਕੀਤਾ ਗਿਆ। ਉਨ੍ਹਾਂ ਇਥੇ ਰਾਸ਼ਟਰਪਤੀ ਜ਼ੇਲੈਂਸਕੀ ਨਾਲ ਮੁਲਾਕਾਤ ਕੀਤੀ ਤੇ ਦੋਵੇਂ ਯੂਕਰੇਨ ਦੇ ਕੌਮੀ ਅਜਾਇਬ ਘਰ ਪਹੁੰਚੇ। ਇਸ ਮੁਲਾਕਾਤ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਸਾਹਮਣੇ ਆਈਆਂ ਹਨ, ਜਿਸ ‘ਚ ਦੋਵੇਂ ਭਾਵੁਕ ਹੁੰਦੇ ਨਜ਼ਰ ਆ ਰਹੇ ਹਨ...

Aug 24, 2024
Aug 24, 2024
48 min
ਅਮਰੀਕੀ ਟੀਵੀ ਸ਼ੋਅ Friends ਦੇ ਕਲਾਕਾਰ Mathew Perry ਦੀ ਮੌਤ ਤੋਂ ਬਾਅਦ ਹੁਣ ਕਿਵੇਂ ਸੁਲਝ ਰਹੀ ਹੈ ਗੁੱਥੀ? ਕੌਣ ਹੈ Ketamine Queen ? ਅਤੇ ਇਸ ਮਾਮਲੇ ਦਾ ਭਾਰਤੀ ਕੁਨੈਕਸ਼ਨ। ਨਾਲ ਹੀ ਇਸ ਹਫ਼ਤੇ ਦੇ ਪ੍ਰੋਗਰਾਮ ਵਿੱਚ ਜਾਣੋ ਨਸ਼ੇ ਕਿਵੇਂ ਸ਼ਰੀਰ 'ਤੇ ਮਾੜਾ ਪ੍ਰਭਾਵ ਪਾਉਂਦੇ ਹਨ?







